AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮੋਟਾਪੇ ਤੋਂ ਮਿਲੇਗਾ ਛੁਟਕਾਰਾ, ਰਹੋਗੇ ਚੁਸਤ-ਦਰੁਸਤ, ਅੱਜ ਹੀ ਅਪਣਾਓ FSSAI ਵੱਲੋਂ ਦੱਸੀਆਂ ਇਹ ਖ਼ਾਸ ਆਦਤਾਂ

ਮੋਟਾਪਾ ਇੱਕ ਅਜਿਹੀ ਸਥਿਤੀ ਹੈ ਜਦੋਂ ਤੁਹਾਡਾ ਭਾਰ ਵਧਦੇ-ਵਧਦੇ ਸਰੀਰ ਵਿੱਚ ਚਰਬੀ ਬਹੁਤ ਜ਼ਿਆਦਾ ਮਾਤਰਾ ਵਿੱਚ ਜਮ੍ਹਾ ਹੋ ਜਾਂਦੀ ਹੈ। ਇਸ ਨੂੰ ਘਟਾਉਣਾ ਬੇਹੱਦ ਮੁਸ਼ਕਿਲ ਹੁੰਦਾ ਹੈ ਅਤੇ ਇਹ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ। ਮੋਟਾਪੇ ਕਾਰਨ ਸਰੀਰ ਬੇਡੌਲ ਹੋ ਜਾਂਦਾ ਹੈ, ਇਸ ਲਈ ਭਾਰ ਵਧਦੇ ਹੀ ਇਸ ਵੱਲ ਧਿਆਨ ਦੇਣਾ ਅਤੇ ਸਿਹਤਮੰਦ ਆਦਤਾਂ ਅਪਣਾਉਣਾ ਬਹੁਤ ਜ਼ਰੂਰੀ ਹੈ।

ਮੋਟਾਪੇ ਤੋਂ ਮਿਲੇਗਾ ਛੁਟਕਾਰਾ, ਰਹੋਗੇ ਚੁਸਤ-ਦਰੁਸਤ, ਅੱਜ ਹੀ ਅਪਣਾਓ FSSAI ਵੱਲੋਂ ਦੱਸੀਆਂ ਇਹ ਖ਼ਾਸ ਆਦਤਾਂ
Image Credit source: Getty Images
tv9-punjabi
| Updated On: 01 May 2026 19:43 PM IST
Share

ਮੋਟਾਪਾ ਇੱਕ ਅਜਿਹੀ ਸਥਿਤੀ ਹੈ ਜਦੋਂ ਤੁਹਾਡਾ ਭਾਰ ਵਧਦੇ-ਵਧਦੇ ਸਰੀਰ ਵਿੱਚ ਚਰਬੀ ਬਹੁਤ ਜ਼ਿਆਦਾ ਮਾਤਰਾ ਵਿੱਚ ਜਮ੍ਹਾ ਹੋ ਜਾਂਦੀ ਹੈ। ਇਸ ਨੂੰ ਘਟਾਉਣਾ ਬੇਹੱਦ ਮੁਸ਼ਕਿਲ ਹੁੰਦਾ ਹੈ ਅਤੇ ਇਹ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ। ਮੋਟਾਪੇ ਕਾਰਨ ਸਰੀਰ ਬੇਡੌਲ ਹੋ ਜਾਂਦਾ ਹੈ, ਇਸ ਲਈ ਭਾਰ ਵਧਦੇ ਹੀ ਇਸ ਵੱਲ ਧਿਆਨ ਦੇਣਾ ਅਤੇ ਸਿਹਤਮੰਦ ਆਦਤਾਂ ਅਪਣਾਉਣਾ ਬਹੁਤ ਜ਼ਰੂਰੀ ਹੈ। ਮੋਟਾਪਾ ਤੁਹਾਡੇ ਸਰੀਰ ਵਿੱਚ ਡਾਇਬੀਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਫੈਟੀ ਲਿਵਰ ਵਰਗੀਆਂ ‘ਸਾਈਲੈਂਟ ਕਿਲਰ’ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ। ਆਓ ਜਾਣਦੇ ਹਾਂ ਭਾਰਤੀ ਖ਼ੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਵੱਲੋਂ ਦੱਸੀਆਂ ਗਈਆਂ ਉਹ ਆਦਤਾਂ, ਜੋ ਤੁਹਾਨੂੰ ਫਿੱਟ ਰੱਖਣ ਵਿੱਚ ਮਦਦਗਾਰ ਸਾਬਤ ਹੋਣਗੀਆਂ।

ਤਲਿਆ ਹੋਇਆ ਅਤੇ ਤੇਲਯੁਕਤ ਭੋਜਨ ਘਟਾਓ

ਜੇਕਰ ਤੁਸੀਂ ਮੋਟਾਪੇ ਤੋਂ ਬਚਣਾ ਚਾਹੁੰਦੇ ਹੋ, ਤਾਂ ਆਪਣੀ ਡਾਇਟ ਵਿੱਚੋਂ ਤਲੇ ਹੋਏ ਭੋਜਨ ਨੂੰ ਬਾਹਰ ਕਰੋ। ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਨਾ ਸਿਰਫ਼ ਪਾਚਨ ਪ੍ਰਣਾਲੀ ਨੂੰ ਖਰਾਬ ਕਰਦੀਆਂ ਹਨ, ਸਗੋਂ ਸਰੀਰ ਵਿੱਚ ਫੈਟ ਦੀਆਂ ਪਰਤਾਂ ਜਮ੍ਹਾ ਕਰਨ ਲੱਗਦੀਆਂ ਹਨ।

ਪ੍ਰੋਸੈਸਡ ਫੂਡ ਤੋਂ ਬਣਾਓ ਦੂਰੀ

ਅੱਜ-ਕੱਲ੍ਹ ਪ੍ਰੋਸੈਸਡ ਫੂਡ ਜਿਵੇਂ ਕਿ ਫਰੋਜ਼ਨ ਪੀਜ਼ਾ, ਡੱਬਾਬੰਦ ਸਬਜ਼ੀਆਂ, ਰੈਡੀਮੇਡ ਜੂਸ ਅਤੇ ਇੰਸਟੈਂਟ ਨੂਡਲਜ਼ ਖਾਣ ਦਾ ਰੁਝਾਨ ਬਹੁਤ ਵਧ ਗਿਆ ਹੈ। ਇਨ੍ਹਾਂ ਚੀਜ਼ਾਂ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੁੰਦੀ ਹੈ ਅਤੇ ਸੋਡੀਅਮ, ਖੰਡ ਤੇ ਅਨਹੈਲਦੀ ਫੈਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਭਾਰ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ।

Avoid Oily And Fry Foods Getty Images

ਸੌਣ ਦੇ ਤਰੀਕੇ ਵਿੱਚ ਕਰੋ ਸੁਧਾਰ

ਚੰਗੀ ਨੀਂਦ ਦਾ ਸਿੱਧਾ ਸਬੰਧ ਤੁਹਾਡੀ ਫਿਟਨੈਸ ਅਤੇ ਮਾਨਸਿਕ ਸਿਹਤ ਨਾਲ ਹੁੰਦਾ ਹੈ। ਸਿਰਫ਼ 7 ਤੋਂ 8 ਘੰਟੇ ਸੌਣਾ ਹੀ ਕਾਫ਼ੀ ਨਹੀਂ ਹੈ, ਸਗੋਂ ਸਮੇਂ ਸਿਰ ਸੌਣਾ ਅਤੇ ਸਮੇਂ ਸਿਰ ਜਾਗਣਾ ਵੀ ਬੇਹੱਦ ਜ਼ਰੂਰੀ ਹੈ। ਆਪਣੀ ਸਲੀਪ ਸਾਈਕਲ ਨੂੰ ਰੈਗੂਲਰ ਰੱਖਣ ਨਾਲ ਸਰੀਰ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।

ਸਰੀਰ ਨੂੰ ਰੱਖੋ ਹਾਈਡ੍ਰੇਟ

ਫਿੱਟ ਰਹਿਣ ਲਈ ਸਰੀਰ ਵਿੱਚ ਪਾਣੀ ਦੀ ਸਹੀ ਮਾਤਰਾ ਹੋਣੀ ਚਾਹੀਦੀ ਹੈ। ਆਪਣੀ ਖ਼ੁਰਾਕ ਵਿੱਚ ਪਾਣੀ, ਹੈਲਦੀ ਡ੍ਰਿੰਕਸ ਅਤੇ ਪਾਣੀ ਨਾਲ ਭਰਪੂਰ ਫਲ ਤੇ ਸਬਜ਼ੀਆਂ ਸ਼ਾਮਲ ਕਰੋ। ਇਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ, ਮੈਟਾਬੋਲਿਜ਼ਮ ਠੀਕ ਰਹਿੰਦਾ ਹੈ ਅਤੇ ਭਾਰ ਕੰਟਰੋਲ ਵਿੱਚ ਰਹਿੰਦਾ ਹੈ।

View this post on Instagram

A post shared by FSSAI (@fssai_safefood)

ਯੋਗਾ ਅਤੇ ਕਸਰਤ

ਕੈਲੋਰੀ ਬਰਨ ਕਰਨ ਲਈ ਰੋਜ਼ਾਨਾ ਯੋਗਾ ਜਾਂ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਨਾ ਸਿਰਫ਼ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਸਗੋਂ ਇਹ ਤੁਹਾਡੀ ਸਮੁੱਚੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਆਦਤ ਹੈ।

ਸਰੀਰਕ ਗਤੀਵਿਧੀਆਂ ਵਧਾਓ

ਅੱਜ-ਕੱਲ੍ਹ ਜ਼ਿਆਦਾਤਰ ਲੋਕ ਬੈਠ ਕੇ ਕੰਮ ਕਰਦੇ ਹਨ, ਅਜਿਹੇ ਵਿੱਚ ਸਿਰਫ਼ ਸਵੇਰ ਦੀ ਕਸਰਤ ਕਾਫ਼ੀ ਨਹੀਂ ਹੁੰਦੀ। ਸਾਰਾ ਦਿਨ ਸਰੀਰਕ ਤੌਰ ‘ਤੇ ਸਰਗਰਮ ਰਹਿਣ ਦੀ ਕੋਸ਼ਿਸ਼ ਕਰੋ। ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ ਅਤੇ ਨੇੜੇ-ਤੇੜੇ ਜਾਣ ਲਈ ਗੱਡੀ ਦੀ ਥਾਂ ਪੈਦਲ ਜਾਂ ਸਾਈਕਲ ਦੀ ਵਰਤੋਂ ਕਰਨਾ ਯਕੀਨੀ ਬਣਾਓ।

Follow Us
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ...
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ......