TV9 Punjabi

ਪੰਜਾਬ-ਹਰਿਆਣਾ 'ਚ ਅੱਜ ਹੀਟ ਵੇਵ ਦਾ ਅਲਰਟ, ਕੱਲ੍ਹ ਮੀਂਹ ਦੀ ਸੰਭਾਵਨਾ

Author: Pritpal Singh 

21-05-2026

TV9 Punjabi

PIC: Pexels

ਪੰਜਾਬ ਅਤੇ ਚੰਡੀਗੜ੍ਹ ਵਿੱਚ ਹੀਟ ਵੇਵ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਤਾਪਮਾਨ 44°C ਤੱਕ ਪਹੁੰਚ ਸਕਦਾ ਹੈ।

ਪੰਜਾਬ ਅਤੇ ਚੰਡੀਗੜ੍ਹ

ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਪਾਰਾ ਪਹਿਲਾਂ ਹੀ 40 ਡਿਗਰੀ ਤੋਂ ਉੱਪਰ ਜਾ ਚੁੱਕਾ ਹੈ, ਜਿਸ ਨਾਲ ਗਰਮੀ ਹੋਰ ਵਧ ਗਈ ਹੈ।

ਗਰਮੀ ਹੋਰ ਵਧ ਗਈ ਹੈ

ਬਠਿੰਡਾ ਵਿੱਚ ਤਾਪਮਾਨ 46.6 ਡਿਗਰੀ ਤੱਕ ਪਹੁੰਚ ਗਿਆ, ਜੋ ਇਸ ਸੀਜ਼ਨ ਦਾ ਸਭ ਤੋਂ ਗਰਮ ਸਥਾਨ ਰਿਹਾ।

ਬਠਿੰਡਾ ਵਿੱਚ ਤਾਪਮਾਨ

ਮੌਸਮ ਵਿਭਾਗ ਨੇ 26 ਮਈ ਤੱਕ ਹੀਟ ਵੇਵ ਦਾ ਖਤਰਾ ਜਾਰੀ ਰਹਿਣ ਦੀ ਚੇਤਾਵਨੀ ਦਿੱਤੀ ਹੈ। ਅਗਲੇ ਦਿਨਾਂ ਵਿੱਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਜ਼ਿਆਦਾਤਰ ਇਲਾਕੇ ਸੁੱਕੇ ਰਹਿਣਗੇ।

ਚੇਤਾਵਨੀ

ਸਰਕਾਰ ਨੇ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਲਈ ਖਾਸ ਯੂਨਿਟ ਬਣਾਏ ਹਨ ਅਤੇ ਐਮਰਜੈਂਸੀ ਸੇਵਾਵਾਂ ਤਿਆਰ ਕੀਤੀਆਂ ਹਨ।

ਹੀਟ ਸਟ੍ਰੋਕ

ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਚਿੜੀਆਘਰਾਂ ਵਿੱਚ ਕੂਲਰ, ਛਾਂ ਅਤੇ ਪਾਣੀ ਦੇ ਪੂਲ ਲਗਾਏ ਗਏ ਹਨ।

ਜਾਨਵਰਾਂ

ਚੰਡੀਗੜ੍ਹ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਲਈ ਸਿਹਤ ਸਲਾਹ ਜਾਰੀ ਕੀਤੀ ਗਈ ਹੈ।

ਚੰਡੀਗੜ੍ਹ