ਹੌਟ ਜਾਂ ਕੋਲਡ ਕੌਫੀ, ਕਿਹੜੀ ਤੁਹਾਡੀ ਸਿਹਤ ਲਈ ਹੈ ਬਿਹਤਰ? ਜਾਣੋ
Hot or Cold Coffee: ਦੁਨੀਆਂ ਭਰ ਵਿੱਚ ਕੌਫੀ ਪੀਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕੌਫੀ ਜ਼ਿਆਦਾਤਰ ਲੋਕਾਂ ਦਾ ਪਸੰਦੀਦਾ ਡਰਿੰਕ ਹੈ, ਕੌਫੀ ਕਈ ਤਰੀਕਿਆਂ ਨਾਲ ਪੀਤੀ ਜਾਂਦੀ ਹੈ, ਜਿਵੇਂ ਕਿ ਗਰਮ ਕੌਫੀ ਤੇ ਕੋਲਡ ਕੌਫੀ। ਪਰ ਤੁਹਾਡੇ ਲਈ ਕਿਹੜਾ ਬਿਹਤਰ ਹੈ? ਅੱਜ ਅਸੀਂ ਇਸ ਲੇਖ ਵਿੱਚ ਇਹ ਜਾਣਾਂਗੇ।

ਕੌਫੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਪੀਣ ਵਾਲੇ ਪਦਾਰਥਾਂ ਵਿੱਚੋਂ ਇੱਕ ਹੈ। ਕੁਝ ਲੋਕ ਹੌਟ ਕੌਫੀ ਦੇ ਕੱਪ ਤੋਂ ਬਿਨਾਂ ਸਵੇਰ ਦੀ ਸ਼ੁਰੂਆਤ ਨਹੀਂ ਕਰ ਸਕਦੇ, ਜਦੋਂ ਕਿ ਕੁਝ ਲੋਕ ਠੰਡ ਅਤੇ ਤਾਜ਼ਗੀ ਦੇਣ ਵਾਲੀ ਕੋਲਡ ਕੌਫੀ ਨੂੰ ਤਰਜੀਹ ਦਿੰਦੇ ਹਨ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਹੌਟ ਜਾਂ ਕੋਲਡ ਕੌਫੀ ‘ਚੋਂ ਕਿਹੜੀ ਚੀਜ਼ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੈ? ਕੀ ਦੋਵਾਂ ਦਾ ਪੋਸ਼ਣ ਮੁੱਲ ਅਤੇ ਪ੍ਰਭਾਵ ਇੱਕੋ ਜਿਹੇ ਹਨ, ਜਾਂ ਕੀ ਕਿਸੇ ਦਾ ਸਿਹਤ ‘ਤੇ ਵਧੇਰੇ ਸਕਾਰਾਤਮਕ ਪ੍ਰਭਾਵ ਹੈ?
ਕੌਫੀ ਵਿੱਚ ਕੈਫੀਨ, ਐਂਟੀਆਕਸੀਡੈਂਟ ਅਤੇ ਹੋਰ ਕਈ ਪੌਸ਼ਟਿਕ ਤੱਤ ਹੁੰਦੇ ਹਨ, ਜੋ ਨਾ ਸਿਰਫ ਤੁਹਾਨੂੰ ਊਰਜਾਵਾਨ ਰੱਖਦੇ ਹਨ ਬਲਕਿ ਕਈ ਸਿਹਤ ਲਾਭ ਵੀ ਪ੍ਰਦਾਨ ਕਰਦੇ ਹਨ। ਹਾਲਾਂਕਿ, ਕੌਫੀ ਦਾ ਪ੍ਰਭਾਵ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਨੂੰ ਕਿਵੇਂ ਪੀਂਦੇ ਹੋ, ਹੌਟ ਜਾ ਕੋਲਡ। ਅੱਜ ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਦੋਵਾਂ ਕੌਫੀ ਵਿੱਚੋਂ ਕਿਹੜੀ ਤੁਹਾਡੀ ਸਿਹਤ ਲਈ ਫਾਇਦੇਮੰਦ ਹੈ?
ਹੌਟ ਕੌਫੀ ਦੇ ਫਾਇਦੇ
ਹੌਟ ਕੌਫੀ ਪੀਣ ਦੇ ਬਹੁਤ ਸਾਰੇ ਫਾਇਦੇ ਹਨ। ਠੰਡੇ ਮੌਸਮ ਵਿੱਚ ਹੌਟ ਕੌਫੀ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ। ਕਿਉਂਕਿ ਇਸ ਦੇ ਸੇਵਨ ਨਾਲ ਸਰੀਰ ਵਿੱਚ ਗਰਮੀ ਬਣੀ ਰਹਿੰਦੀ ਹੈ। ਨਾਲ ਹੀ, ਹੌਟ ਕੌਫੀ ਵਿੱਚ ਵਧੇਰੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਪ੍ਰਤੀਰੋਧਕ ਸ਼ਕਤੀ ਵਧਾਉਣ ਅਤੇ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਹੌਟ ਕੌਫੀ ਵਿੱਚ ਮੌਜੂਦ ਕੈਫੀਨ ਦਿਮਾਗ ਲਈ ਵੀ ਵਧੀਆ ਹੈ, ਜੋ ਦਿਮਾਗ ਦੀ ਕਾਰਜਸ਼ੀਲਤਾ ਨੂੰ ਵਧਾਉਂਦਾ ਹੈ ਅਤੇ ਤੁਹਾਡੇ ਮੂਡ ਸਵਿੰਗ ਨੂੰ ਰੋਕਦਾ ਹੈ। ਇਸ ਦੇ ਨਾਲ, ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਪਾਚਨ ਵਿੱਚ ਸੁਧਾਰ ਕਰਦਾ ਹੈ ਅਤੇ ਸਿਹਤ ਵਿੱਚ ਸੁਧਾਰ ਕਰਦਾ ਹੈ।
ਕੋਲਡ ਕੌਫੀ ਦੇ ਫਾਇਦੇ
ਇਸ ਦੇ ਨਾਲ ਹੀ ਜੇਕਰ ਕੋਲਡ ਕੌਫੀ ਦੀ ਗੱਲ ਕਰੀਏ ਤਾਂ ਇਸ ਦੇ ਆਪਣੇ ਕਈ ਫਾਇਦੇ ਵੀ ਹਨ। ਗਰਮੀਆਂ ‘ਚ ਲੋਕ ਇਸ ਨੂੰ ਪੀਣਾ ਪਸੰਦ ਕਰਦੇ ਹਨ। ਇਸ ਦਾ ਸੇਵਨ ਗਰਮੀਆਂ ਵਿੱਚ ਸਰੀਰ ਨੂੰ ਠੰਡਾ ਰੱਖਦਾ ਹੈ, ਕੋਲਡ ਕੌਫੀ ਵਿੱਚ ਵੀ ਕੈਫੀਨ ਦੀ ਮਾਤਰਾ ਓਨੀ ਹੀ ਹੁੰਦੀ ਹੈ ਜਿੰਨੀ ਗਰਮ ਕੌਫੀ ਵਿੱਚ ਹੁੰਦੀ ਹੈ। ਅਜਿਹੇ ‘ਚ ਇਹ ਗਰਮੀਆਂ ‘ਚ ਤੁਹਾਨੂੰ ਤਾਜ਼ਗੀ ਦਿੰਦਾ ਹੈ। ਇਹ ਐਸੀਡਿਟੀ ਨੂੰ ਘੱਟ ਕਰਨ ਅਤੇ ਹਾਈਡਰੇਸ਼ਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਇਹ ਸਰੀਰ ਨੂੰ ਤੁਰੰਤ ਊਰਜਾ ਦਿੰਦਾ ਹੈ ਅਤੇ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੈ।
ਕਿਹੜੀ ਕੌਫੀ ਜ਼ਿਆਦਾ ਫਾਇਦੇਮੰਦ ਹੈ?
ਹਾਲਾਂਕਿ ਇਨ੍ਹਾਂ ਦੋਵਾਂ ਕੌਫੀ ਦੇ ਆਪਣੇ-ਆਪਣੇ ਫਾਇਦੇ ਹਨ। ਪਰ ਉਹਨਾਂ ਦੇ ਫਾਇਦੇ ਤੁਹਾਡੀ ਸਿਹਤ ਅਤੇ ਲੋੜਾਂ ‘ਤੇ ਨਿਰਭਰ ਕਰਦੇ ਹਨ। ਜੇਕਰ ਤੁਸੀਂ ਬਲੱਡ ਸਰਕੁਲੇਸ਼ਨ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਗਰਮ ਕੌਫੀ ਪੀਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤੇ ਗਰਮੀਆਂ ‘ਚ ਤਰੋਤਾਜ਼ਾ ਰਹਿਣਾ ਚਾਹੁੰਦੇ ਹੋ ਤਾਂ ਕੋਲਡ ਕੌਫੀ ਇੱਕ ਵਧੀਆ ਵਿਕਲਪ ਹੈ।
ਇਹ ਵੀ ਪੜ੍ਹੋ