Viral video: ‘ਉਰਫੀ ਦੀ ਵੱਡੀ ਮਾਂ ਦਾ ਪੁੱਤਰ..’ਬੰਦੇ ਨੇ ਪਾਈ ਅਜੀਬ ਡ੍ਰੈਸ,ਲੋਕਾਂ ਨੇ ਬਣਾਇਆ ਮਜਾਕ

Published: 

02 Oct 2025 12:41 PM IST

Viral video:ਸੋਸ਼ਲ ਮੀਡੀਆ 'ਤੇ ਫੇਮਸ ਹੋਮ ਲਈ , ਲੋਕ ਅਜੀਬੋਗਰੀਬ ਹਰਕਤਾਂ ਦਿਖਾਉਣ ਤੋਂ ਨਹੀਂ ਝਿਜਕਦੇ। ਇਸ ਮੁੰਡੇ ਨੂੰ ਹੀ ਦੇਖ ਲਵੋਂ। ਉਹ ਅਜੀਬ ਕੱਪੜੇ ਪਾ ਕੇ ਚਰਚਾ ਦਾ ਵਿਸ਼ਾ ਬਣ ਗਿਆ। ਮੁੰਡੇ ਦੀ ਵੀਡੀਓ ਨੂੰ ਲੱਖਾਂ ਵਿਊਜ਼ ਮਿਲ ਚੁੱਕੇ ਹਨ ਅਤੇ ਇਹ ਲੋਕਾਂ ਦੇ ਹਾਸੇ ਦਾ ਪਾਤਰ ਬਣ ਗਿਆ ਹੈ।

Viral video: ਉਰਫੀ ਦੀ ਵੱਡੀ ਮਾਂ ਦਾ ਪੁੱਤਰ..ਬੰਦੇ ਨੇ ਪਾਈ ਅਜੀਬ ਡ੍ਰੈਸ,ਲੋਕਾਂ ਨੇ ਬਣਾਇਆ ਮਜਾਕ

ਚਿੱਤਰ ਕ੍ਰੈਡਿਟ ਸਰੋਤ: Instagram/pankaj_tiwari_pvt

Follow Us On

ਸੋਸ਼ਲ ਮੀਡੀਆ ‘ਤੇ ਅਕਸਰ ਮਜ਼ਾਕੀਆ ਅਤੇ ਅਜੀਬੋ-ਗਰੀਬ ਵੀਡੀਓ ਦਿਖਾਈ ਦਿੰਦੇ ਹਨ। ਜੋ ਲੋਕਾਂ ਨੂੰ ਹੱਸਾ- ਹੱਸਾ ਕੇ ਲੋਟਪੋਟ ਕਰ ਦਿੰਦੀ ਹੈ। ਅਜਿਹਾ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਆਦਮੀ ਨੂੰ ਇੰਨਾ ਅਜੀਬ ਪਹਿਰਾਵਾ ਪਹਿਨਿਆ ਹੋਇਆ ਦਿਖਾਇਆ ਗਿਆ ਹੈ ਕਿ ਲੋਕ ਹੱਸਣ ਲਈ ਮਜਬੂਰ ਹੋ ਜਾਂਦੇ ਹਨ। ਇਸ ਆਦਮੀ ਦੇ ਵਿਲੱਖਣ ਅੰਦਾਜ਼ ਨੇ ਲੋਕਾਂ ਨੂੰ ਉਰਫੀ ਜਾਵੇਦ ਦੀ ਯਾਦ ਦਿਵਾਈ, ਜੋ ਹਮੇਸ਼ਾ ਆਪਣੇ ਅਸਾਧਾਰਨ ਪਹਿਰਾਵੇ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਆਦਮੀ ਨੂੰ ਦੇਖ ਕੇ, ਲੋਕਾਂ ਨੇ ਮਜ਼ਾਕ ਵਿੱਚ ਉਸਨੂੰ “ਉਰਫੀ ਦੀ ਵੱਡੀ ਮਾਂ ਦਾ ਪੁੱਤਰ” ਕਿਹਾ ਹੈ। ਇਹ ਵੀਡੀਓ ਵੇਖਦੇ ਹੀ ਵੇਖਦੇ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ।

ਵੀਡੀਓ ਵਿੱਚ, ਤੁਸੀਂ ਮੁੰਡੇ ਨੂੰ ਅਜੀਬ ਡਿਜ਼ਾਈਨ ਵਾਲਾ ਪਹਿਰਾਵਾ ਪਾਏ ਹੋਏ ਦੇਖ ਸਕਦੇ ਹੋ। ਉਸਨੇ ਅਜੀਬ ਪਹਿਰਾਵਾ ਬਣਾਉਣ ਲਈ ਤਿੰਨ ਕਮੀਜ਼ਾਂ ਨੂੰ ਇਕੱਠੇ ਸਿਲਾਈ ਕੀਤਾ ਹੈ ਅਤੇ ਇਸਨੂੰ ਹੇਠਾਂ ਸਕਰਟ ਵਾਂਗ ਪਹਿਨਿਆ ਹੈ। ਉੱਪਰ ਤੋਂ ਹੇਠਾਂ ਤੱਕ, ਉਸਦਾ ਪੂਰਾ ਪਹਿਰਾਵਾ ਬਹੁਤ ਹੀ ਅਨੌਖਾ ਹੈ। ਤੁਸੀਂ ਸ਼ਾਇਦ ਹੀ ਕਿਸੇ ਨੂੰ ਅਜਿਹਾ ਪਹਿਰਾਵਾ ਪਹਿਨਿਆ ਹੋਇਆ ਦੇਖੋਗੇ। ਤੁਸੀਂ ਸ਼ਾਇਦ ਮਾਡਲ ਉਰਫੀ ਜਾਵੇਦ ਨੂੰ ਅਸਾਧਾਰਨ ਪਹਿਰਾਵੇ ਪਹਿਨੇ ਦੇਖਿਆ ਹੋਵੇਗਾ ਅਤੇ ਉਹ ਅਕਸਰ ਇਨ੍ਹਾਂ ਚਿਜਾ ਕਾਰਨ ਖ਼ਬਰਾਂ ਵਿੱਚ ਰਹਿੰਦੀ ਹੈ। ਹੁਣ, ਅਜਿਹਾ ਲੱਗਦਾ ਹੈ ਕਿ ਇਸ ਮੁੰਡੇ ਨੇ ਮਸ਼ਹੂਰ ਹੋਣ ਲਈ ਉਰਫੀ ਜਾਵੇਦ ਦੇ ਅਜੀਬੋਗਰੀਬ ਫੈਸ਼ਨ ਸੈਂਸ ਦੀ ਫੋਲੋ ਕੀਤਾ ਹੈ।

ਇਹ ਵੀ ਦੇਖੋ: Viral: ਧੀ ਨੇ ਪਿਤਾ ਦਾ ਗਰਬਾ Video ਕੀਤਾ ਸ਼ੇਅਰ,ਕੈਪਸ਼ਨ ਨੇ ਜਿੱਤਿਆ ਦਿਲ ਮਾਫ਼ ਕਰਨਾ ਮੰਮੀ

ਲੱਖਾਂ ਵਿਊਜ਼ ਵਾਲਾ ਵੀਡੀਓ

ਇਸ ਫਨੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ pankaj_tiwari_pvt ਨਾਮ ਦੀ ਆਈਡੀ ਵਲੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 18 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ, ਜਦੋਂ ਕਿ 2 ਲੱਖ 85 ਹਜ਼ਾਰ ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ ਅਤੇ ਕਈ ਤਰ੍ਹਾਂ ਦੇ ਫਨੀ ਕਮੈਂਟਸ ਵੀ ਕੀਤੇ ਹਨ।

ਮਜ਼ਾਕੀਆ ਵੀਡੀਓ ਇੱਥੇ ਦੇਖੋ

ਵੀਡੀਓ ਦੇਖ ਕੇ ਕਿਸੇ ਨੇ ਲਿਖਿਆ, “ਉਰਫੀ ਤੋਂ ਬਾਅਦ, ਇਹ ਕਿਹੜਾ ਨਵਾਂ ਪ੍ਰੋਜੈਕਟ ਹੈ ਭਾਈ?” ਇੱਕ ਯੂਜ਼ਰ ਨੇ ਮਜ਼ਾਕ ਵਿੱਚ ਕਮੈਂਟ ਕੀਤਾ, “ਲੱਗਦਾ ਹੈ ਕਿ ਘਰ ਕੱਪੜੇ ਖਤਮ ਹੋ ਗਏ ਸੀ।” ਦੂਜੇ ਯੂਜ਼ਰ ਨੇ ਮਜ਼ਾਕ ਵਿੱਚ ਲਿਖਿਆ, “ਇਹ ਉਰਫੀ ਜਾਵੇਦ ਦੇ ਲੰਬੇ ਸਮੇਂ ਤੋਂ ਗੁਆਚੇ ਭਰਾ ਵਰਗਾ ਲੱਗਦਾ ਹੈ।”

ਇਹ ਵੀ ਦੇਖੋ : ਕੀ ਤੁਸੀਂ ਕਦੇ ਗੈਂਡੇ ਦੀ ਇਸ ਤਰ੍ਹਾਂ ਲੜਾਈ ਦੇਖੀ ਹੈ? ਲੋਕ ਵੀ ਡਰ ਕੇ ਭੱਜੇ; Viral Video