AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਬਿੱਲੀਆਂ ਅੱਧੀ ਰਾਤ ਨੂੰ ਬੱਚਿਆਂ ਵਾਂਗ ਕਿਉਂ ਰੋਂਦੀਆਂ ਹਨ? ਜਾਣੋ ਇਸ ਦਾ ਪੂਰਾ ਕਾਰਨ

Cats Cry At Night: ਬਿੱਲੀਆਂ ਜ਼ਿਆਦਾਤਰ ਰਾਤ ਨੂੰ ਰੋਂਦੀਆਂ ਹਨ, ਖ਼ਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ। ਵਿਗਿਆਨ ਮੁਤਾਬਕ, ਇਸ ਦੇ ਪਿੱਛੇ ਕੋਈ ਇੱਕ ਕਾਰਨ ਨਹੀਂ ਹੈ। ਜਾਣੋ, ਅੱਧੀ ਰਾਤ ਨੂੰ ਬਿੱਲੀਆਂ ਇਨਸਾਨੀ ਬੱਚਿਆਂ ਵਾਂਗ ਕਿਉਂ ਰੋਂਦੀਆਂ ਹਨ।

ਬਿੱਲੀਆਂ ਅੱਧੀ ਰਾਤ ਨੂੰ ਬੱਚਿਆਂ ਵਾਂਗ ਕਿਉਂ ਰੋਂਦੀਆਂ ਹਨ? ਜਾਣੋ ਇਸ ਦਾ ਪੂਰਾ ਕਾਰਨ
ਰਾਤ ਨੂੰ ਬਿੱਲੀਆਂ ਦੇ ਰੋਣ ਦਾ ਕੀ ਹੈ ਰਾਜ਼?
tv9-punjabi
| Updated On: 26 Oct 2026 13:53 PM IST
Share

ਰਾਤ ਦੇ ਸਨਾਟੇ ਵਿੱਚ ਅਚਾਨਕ ਬੱਚੇ ਦੇ ਰੋਣ ਵਰਗੀ ਆਵਾਜ਼ ਸੁਣਾਈ ਦਿੰਦੀ ਹੈ, ਪਰ ਬਾਹਰ ਦੇਖਣ ‘ਤੇ ਪਤਾ ਲੱਗਦਾ ਹੈ ਕਿ ਉਹ ਬਿੱਲੀ ਹੈ। ਖ਼ਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ ਅਜਿਹਾ ਦੇਖਣ ਨੂੰ ਮਿਲਦਾ ਹੈ। ਕਈ ਵਾਰ ਬਿੱਲੀ ਦੇ ਰੋਣ ਦੀ ਆਵਾਜ਼ ਬਹੁਤ ਡਰਾਉਣੀ ਅਤੇ ਪਰੇਸ਼ਾਨ ਕਰਨ ਵਾਲੀ ਹੁੰਦੀ ਹੈ। ਹੁਣ ਸਵਾਲ ਇਹ ਹੈ ਕਿ ਬਿੱਲੀਆਂ ਇੰਨੀ ਉੱਚੀ ਅਤੇ ਡਰਾਉਣੀ ਆਵਾਜ਼ ਵਿੱਚ ਕਿਉਂ ਰੋਂਦੀਆਂ ਹਨ?

ਬਿੱਲੀਆਂ ਨੇ ਇਨਸਾਨਾਂ ਨਾਲ ਗੱਲਬਾਤ ਕਰਨ ਲਈ ਅਜਿਹੀਆਂ ਆਵਾਜ਼ਾਂ ਕੱਢਣੀਆਂ ਸਿੱਖ ਲਈਆਂ ਹਨ, ਜਿਨ੍ਹਾਂ ਵੱਲ ਸਾਡਾ ਧਿਆਨ ਆਪਣੇ ਆਪ ਚਲਾ ਜਾਂਦਾ ਹੈ। ਕੁਝ ਖੋਜਾਂ ਮੁਤਾਬਕ, ਬਿੱਲੀ ਦੀ ਮਿਆਊਂ ਦੀ ਆਵਾਜ਼ ਦੀ ਪਿਚ ਅਕਸਰ ਇਨਸਾਨੀ ਬੱਚੇ ਦੇ ਰੋਣ ਦੀ ਆਵਾਜ਼ ਦੀ ਫ੍ਰੀਕੁਐਂਸੀ ਦੇ ਨੇੜੇ ਹੁੰਦੀ ਹੈ। ਇਸੇ ਕਰਕੇ ਅਸੀਂ ਤੁਰੰਤ ਉਸ ਆਵਾਜ਼ ਵੱਲ ਧਿਆਨ ਦਿੰਦੇ ਹਾਂ ਅਤੇ ਬਿੱਲੀ ਦਾ ਰੋਣਾ ਇਨਸਾਨੀ ਬੱਚੇ ਦੇ ਰੋਣ ਵਰਗਾ ਸੁਣਾਈ ਦਿੰਦਾ ਹੈ।

ਪਾਲਤੂ ਬਿੱਲੀਆਂ ਛੇਤੀ ਸਮਝ ਜਾਂਦੀਆਂ ਹਨ ਕਿ ਅਜਿਹੀ ਆਵਾਜ਼ ਕੱਢਣ ‘ਤੇ ਇਨਸਾਨ ਉਨ੍ਹਾਂ ਨੂੰ ਖਾਣਾ ਦਿੰਦੇ ਹਨ, ਉਨ੍ਹਾਂ ਵੱਲ ਧਿਆਨ ਦਿੰਦੇ ਹਨ ਜਾਂ ਪਿਆਰ ਕਰਦੇ ਹਨ। ਆਵਾਰਾ ਬਿੱਲੀਆਂ ਵੀ ਆਲੇ-ਦੁਆਲੇ ਦੇ ਲੋਕਾਂ ਨਾਲ ਗੱਲਬਾਤ ਕਰਨ ਲਈ ਅਜਿਹੀਆਂ ਆਵਾਜ਼ਾਂ ਕੱਢਦੀਆਂ ਹਨ। ਹਾਲਾਂਕਿ, ਇਸ ਦੇ ਪਿੱਛੇ ਸਿਰਫ਼ ਇਹੀ ਕਾਰਨ ਨਹੀਂ ਹੁੰਦਾ।

ਭੁੱਖ ਜਾਂ ਪਿਆਸ

ਬੱਚੇ ਵਰਗੀ ਆਵਾਜ਼ ਕੱਢਣ ਦਾ ਸਭ ਤੋਂ ਆਮ ਕਾਰਨ ਭੁੱਖ ਹੈ। ਜਿਨ੍ਹਾਂ ਬਿੱਲੀਆਂ ਨੂੰ ਨਿਸ਼ਚਿਤ ਸਮੇਂ ‘ਤੇ ਖਾਣਾ ਖਾਣ ਦੀ ਆਦਤ ਹੁੰਦੀ ਹੈ, ਉਹ ਖਾਣੇ ਦਾ ਸਮਾਂ ਬਦਲਣ ਜਾਂ ਭੁੱਖ ਲੱਗਣ ‘ਤੇ ਉੱਚੀ ਆਵਾਜ਼ ਵਿੱਚ ਮਿਆਊਂ ਕਰਨ ਲੱਗਦੀਆਂ ਹਨ। ਇਹ ਆਵਾਜ਼ ਵਾਰ-ਵਾਰ ਅਤੇ ਉੱਚੀ ਪਿਚ ਵਿੱਚ ਸੁਣਾਈ ਦਿੰਦੀ ਹੈ। ਅਕਸਰ ਬਿੱਲੀਆਂ ਰਸੋਈ, ਖਾਣੇ ਵਾਲੇ ਕਟੋਰੇ ਜਾਂ ਮੁੱਖ ਦਰਵਾਜ਼ੇ ਦੇ ਨੇੜੇ ਅਜਿਹੀ ਆਵਾਜ਼ ਕੱਢਦੀਆਂ ਹਨ।

Cat Crying Explained

ਬੱਚੇ ਵਰਗੀ ਆਵਾਜ਼ ਵਿੱਚ ਰੋਣ ਦਾ ਸਭ ਤੋਂ ਆਮ ਕਾਰਨ ਭੁੱਖ ਹੈ। ਫੋਟੋ: Pexels

ਜੇਕਰ ਘਰ ਦੀ ਪਾਲਤੂ ਬਿੱਲੀ ਅਜਿਹਾ ਕਰ ਰਹੀ ਹੈ, ਤਾਂ ਉਸ ਦੇ ਖਾਣੇ ਦਾ ਸਮਾਂ ਨਿਸ਼ਚਿਤ ਰੱਖੋ ਅਤੇ ਉਸ ਲਈ ਹਮੇਸ਼ਾ ਸਾਫ਼ ਪਾਣੀ ਉਪਲਬਧ ਰੱਖੋ। ਆਵਾਰਾ ਬਿੱਲੀਆਂ ਲਈ ਖਾਣਾ ਮੁੱਖ ਦਰਵਾਜ਼ੇ ਤੋਂ ਦੂਰ ਕਿਸੇ ਸੁਰੱਖਿਅਤ ਥਾਂ ‘ਤੇ ਰੱਖੋ।

ਧਿਆਨ ਅਤੇ ਪਿਆਰ ਪਾਉਣ ਦੀ ਇੱਛਾ

ਵਿਗਿਆਨ ਮੁਤਾਬਕ, ਬਿੱਲੀਆਂ ਨੂੰ ਜਿੰਨਾ ਇਕੱਲਾ ਰਹਿਣ ਵਾਲਾ ਸਮਝਿਆ ਜਾਂਦਾ ਹੈ, ਉਹ ਉਸ ਤੋਂ ਵੱਧ ਮਿਲਣਸਾਰ ਹੁੰਦੀਆਂ ਹਨ। ਜੇਕਰ ਉਨ੍ਹਾਂ ਨੂੰ ਲੱਗੇ ਕਿ ਕੋਈ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਿਹਾ ਜਾਂ ਉਹ ਬੋਰ ਹੋ ਰਹੀਆਂ ਹਨ, ਤਾਂ ਉਹ ਭਾਵੁਕ ਆਵਾਜ਼ ਵਿੱਚ ਰੋ ਕੇ ਆਪਣਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰਦੀਆਂ ਹਨ।

ਉਹ ਤੁਹਾਡੇ ਪਿੱਛੇ-ਪਿੱਛੇ ਘੁੰਮ ਸਕਦੀਆਂ ਹਨ, ਪਿਆਰ ਨਾਲ ਸਹਲਾਉਣਾ ਬੰਦ ਕਰਨ ‘ਤੇ ਰੋਣ ਲੱਗ ਸਕਦੀਆਂ ਹਨ ਜਾਂ ਤੁਹਾਡੇ ਕਮਰੇ ਵਿੱਚ ਆਉਂਦੇ ਹੀ ਮਿਆਊਂ ਕਰ ਸਕਦੀਆਂ ਹਨ। ਜੇਕਰ ਬਿੱਲੀ ਅਜਿਹਾ ਕਰਦੀ ਹੈ, ਤਾਂ ਉਸ ਨਾਲ ਖੇਡਣ ਅਤੇ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ।

ਮੇਟਿੰਗ ਦਾ ਵਿਵਹਾਰ

ਮੇਟਿੰਗ ਦੇ ਸਮੇਂ ਮਾਦਾ ਬਿੱਲੀ ਲੰਬੀ ਅਤੇ ਖਿੱਚਵੀਂ ਆਵਾਜ਼ ਵਿੱਚ ਰੋਂਦੀ ਹੈ। ਉਹ ਫਰਸ਼ ‘ਤੇ ਲੋਟਣ ਲੱਗਦੀ ਹੈ ਅਤੇ ਬੇਚੈਨ ਦਿਖਾਈ ਦਿੰਦੀ ਹੈ, ਹਾਲਾਂਕਿ ਜ਼ਰੂਰੀ ਨਹੀਂ ਕਿ ਉਸ ਨੂੰ ਦਰਦ ਹੋ ਰਿਹਾ ਹੋਵੇ। ਨਰ ਬਿੱਲੀਆਂ ਵੀ ਜਵਾਬ ਵਿੱਚ ਉੱਚੀ ਆਵਾਜ਼ ਵਿੱਚ ਚੀਕਦੀਆਂ ਹਨ ਅਤੇ ਬੇਚੈਨੀ ਨਾਲ ਇੱਧਰ-ਉੱਧਰ ਘੁੰਮਦੀਆਂ ਹਨ। ਅਜਿਹੀਆਂ ਆਵਾਜ਼ਾਂ ਖ਼ਾਸ ਕਰਕੇ ਰਾਤ ਦੇ ਸਮੇਂ ਸੁਣਾਈ ਦਿੰਦੀਆਂ ਹਨ।

Cat

ਮੇਟਿੰਗ ਦੌਰਾਨ ਮਾਦਾ ਬਿੱਲੀ ਲੰਬੀ ਅਤੇ ਖਿੱਚਵੀਂ ਆਵਾਜ਼ ਵਿੱਚ ਰੋਂਦੀ ਹੈ। ਫੋਟੋ: Pexels

ਦਰਦ, ਬਿਮਾਰੀ ਜਾਂ ਬੇਚੈਨੀ

ਬਿੱਲੀਆਂ ਦਰਦ ਨੂੰ ਲੁਕਾਉਣ ਵਿੱਚ ਮਾਹਰ ਹੁੰਦੀਆਂ ਹਨ। ਇਸ ਲਈ ਰੋਣਾ ਉਨ੍ਹਾਂ ਦੇ ਆਪਣੀ ਤਕਲੀਫ਼ ਬਾਰੇ ਦੱਸਣ ਦੇ ਕੁਝ ਤਰੀਕਿਆਂ ਵਿੱਚੋਂ ਇੱਕ ਹੋ ਸਕਦਾ ਹੈ। ਸੱਟ ਲੱਗਣ, ਦੰਦਾਂ ਦੀ ਸਮੱਸਿਆ, ਪਿਸ਼ਾਬ ਦੀ ਨਾਲੀ ਵਿੱਚ ਦਿੱਕਤ, ਪਾਚਨ ਸਬੰਧੀ ਪਰੇਸ਼ਾਨੀ ਅਤੇ ਬਜ਼ੁਰਗ ਬਿੱਲੀਆਂ ਵਿੱਚ ਹਾਈਪਰਥਾਇਰਾਇਡਿਜ਼ਮ ਵਰਗੀਆਂ ਸਮੱਸਿਆਵਾਂ ਕਾਰਨ ਵੀ ਉਹ ਰੋ ਸਕਦੀਆਂ ਹਨ। ਇਸੇ ਕਰਕੇ ਕਈ ਵਾਰ ਬਿੱਲੀਆਂ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਅਚਾਨਕ ਰੋਣ ਲੱਗਦੀਆਂ ਹਨ। ਇਸ ਦੇ ਨਾਲ ਉਹ ਲੁਕਣ, ਸੁਸਤ ਰਹਿਣ ਜਾਂ ਚਿੜਚਿੜੇ ਹੋਣ ਵਰਗੇ ਲੱਛਣ ਵੀ ਦਿਖਾ ਸਕਦੀਆਂ ਹਨ।

ਜੇਕਰ ਪਾਲਤੂ ਬਿੱਲੀ ਇੱਕ ਦਿਨ ਤੋਂ ਵੱਧ ਸਮੇਂ ਤੱਕ ਅਸਧਾਰਨ ਤਰੀਕੇ ਨਾਲ ਰੋਂਦੀ ਰਹੇ, ਤਾਂ ਉਸ ਨੂੰ ਤੁਰੰਤ ਪਸ਼ੂਆਂ ਦੇ ਡਾਕਟਰ ਕੋਲ ਲੈ ਜਾਓ। ਜੇਕਰ ਕੋਈ ਆਵਾਰਾ ਬਿੱਲੀ ਲਗਾਤਾਰ ਰੋਂਦੀ ਦਿਖਾਈ ਦੇਵੇ, ਤਾਂ ਸਥਾਨਕ ਪਸ਼ੂ ਭਲਾਈ ਸੰਸਥਾ (NGO) ਜਾਂ ਵੈਟਰਨਰੀ ਕਲੀਨਿਕ ਨਾਲ ਸੰਪਰਕ ਕਰੋ।

Why Cat Cry

ਕਈ ਵਾਰ ਭੁੱਖੇ ਬਿੱਲੀ ਦੇ ਬੱਚੇ ਆਪਣੀ ਮਾਂ ਨੂੰ ਆਵਾਜ਼ਾਂ ਮਾਰਦੇ ਹਨ।

ਬਜ਼ੁਰਗ ਬਿੱਲੀਆਂ ਵਿੱਚ ਉਲਝਣ ਅਤੇ ਘਬਰਾਹਟ

ਉਮਰਦਰਾਜ਼ ਬਿੱਲੀਆਂ ਵਿੱਚ Feline Cognitive Dysfunction ਹੋ ਸਕਦਾ ਹੈ। ਇਹ ਅਜਿਹੀ ਸਥਿਤੀ ਹੈ ਜੋ ਇਨਸਾਨਾਂ ਵਿੱਚ ਡਿਮੈਂਸ਼ੀਆ ਵਰਗੀ ਹੁੰਦੀ ਹੈ। ਇਸ ਕਾਰਨ ਬਿੱਲੀਆਂ ਰਾਤ ਨੂੰ ਉਲਝਣ ਮਹਿਸੂਸ ਕਰ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿੱਥੇ ਹਨ। ਇਸ ਦੇ ਸੰਕੇਤਾਂ ਵਿੱਚ ਹੌਲੀ ਪਰ ਭਾਰੀ ਆਵਾਜ਼ ਵਿੱਚ ਚੀਕਣਾ, ਹਨੇਰੇ ਕੋਨਿਆਂ ਵਿੱਚ ਰੋਣਾ ਅਤੇ ਬਿਨਾਂ ਕਿਸੇ ਮਕਸਦ ਦੇ ਇੱਥੇ -ਉੱਥੇ ਘੁੰਮਣਾ ਸ਼ਾਮਲ ਹਨ। ਜੇਕਰ ਬਿੱਲੀ ਵਿੱਚ ਅਜਿਹੇ ਲੱਛਣ ਦਿਖਾਈ ਦੇਣ, ਤਾਂ ਰਾਤ ਨੂੰ ਕਮਰੇ ਵਿੱਚ ਹਲਕੀ ਲਾਈਟ ਜਗਾ ਕੇ ਰੱਖੋ ਅਤੇ ਆਲੇ-ਦੁਆਲੇ ਦਾ ਮਾਹੌਲ ਸ਼ਾਂਤ ਬਣਾਈ ਰੱਖੋ। ਲੋੜ ਪੈਣ ‘ਤੇ ਡਾਕਟਰ ਤੋਂ ਸਪਲੀਮੈਂਟ ਜਾਂ ਦਵਾਈ ਬਾਰੇ ਸਲਾਹ ਲਓ।

ਬਾਹਰ ਰੋਣ ਵਾਲੀਆਂ ਆਵਾਰਾ ਬਿੱਲੀਆਂ ਦਾ ਕੀ ਕਾਰਨ ਹੁੰਦਾ ਹੈ?

ਰਾਤ ਨੂੰ ਬਾਹਰੋਂ ਸੁਣਾਈ ਦੇਣ ਵਾਲੀਆਂ ਬਿੱਲੀਆਂ ਦੀਆਂ ਆਵਾਜ਼ਾਂ ਅਕਸਰ ਮੇਟਿੰਗ ਦੇ ਦੌਰ ਵਿੱਚੋਂ ਲੰਘ ਰਹੀਆਂ ਮਾਦਾ ਬਿੱਲੀਆਂ ਦੀਆਂ ਹੁੰਦੀਆਂ ਹਨ। ਕਈ ਵਾਰ ਭੁੱਖੇ ਬਿੱਲੀ ਦੇ ਬੱਚੇ ਆਪਣੀ ਮਾਂ ਨੂੰ ਬੁਲਾਉਂਦੇ ਹਨ ਜਾਂ ਕੋਈ ਬਿੱਲੀ ਭੁੱਖੀ, ਜ਼ਖ਼ਮੀ ਜਾਂ ਬਿਮਾਰ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਸੁਰੱਖਿਅਤ ਢੰਗ ਨਾਲ ਮਦਦ ਕਰਨ ਲਈ ਖਾਣਾ ਅਤੇ ਪਾਣੀ ਮੁੱਖ ਦਰਵਾਜ਼ੇ ਤੋਂ ਦੂਰ ਰੱਖੋ, ਤਾਂ ਜੋ ਉੱਥੇ ਬਿੱਲੀਆਂ ਦੀ ਭੀੜ ਨਾ ਲੱਗੇ। ਜੇਕਰ ਕੋਈ ਬਿੱਲੀ ਜ਼ਖ਼ਮੀ ਜਾਂ ਬਿਮਾਰ ਦਿਖਾਈ ਦੇਵੇ, ਤਾਂ ਪਸ਼ੂ ਭਲਾਈ ਸੰਸਥਾ ਨਾਲ ਸੰਪਰਕ ਕਰੋ।

Source: TV9Hindi.com

Follow Us
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ...
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...