AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅਰਨਬ ਚੱਕਰਵਾਤ: ਤੂਫ਼ਾਨ ਦੀ ਲੋਕੇਸ਼ਨ ਅਤੇ ਰਫ਼ਤਾਰ ਦਾ ਕਿਵੇਂ ਲਗਾਇਆ ਜਾਂਦਾ ਹੈ ਪਤਾ?

Arnab Cyclone: ਅਰਨਬ ਚੱਕਰਵਾਤ ਦੀ ਚਰਚਾ ਹੋ ਰਹੀ ਹੈ। ਇਹ ਚੱਕਰਵਾਤ ਅੱਜ ਆਂਧਰਾ ਪ੍ਰਦੇਸ਼ ਦੇ ਸਮੁੰਦਰੀ ਤੱਟ ਨਾਲ ਟਕਰਾਏਗਾ। ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਾਣੋ, ਅਰਨਬ ਵਰਗੇ ਤੂਫ਼ਾਨ ਦੀ ਲੋਕੇਸ਼ਨ ਅਤੇ ਰਫ਼ਤਾਰ ਦਾ ਪਤਾ ਕਿਵੇਂ ਲਗਾਇਆ ਜਾਂਦਾ ਹੈ।

ਅਰਨਬ ਚੱਕਰਵਾਤ: ਤੂਫ਼ਾਨ ਦੀ ਲੋਕੇਸ਼ਨ ਅਤੇ ਰਫ਼ਤਾਰ ਦਾ ਕਿਵੇਂ ਲਗਾਇਆ ਜਾਂਦਾ ਹੈ ਪਤਾ?
ਤੂਫ਼ਾਨ ਦੇ ਰਫ਼ਤਾਰ ਦਾ ਕਿਵੇਂ ਲੱਗਦਾ ਹੈ ਪਤਾ?
tv9-punjabi
| Updated On: 28 Oct 2026 14:50 PM IST
Share

ਬੰਗਾਲ ਦੀ ਖਾੜੀ ਵਿੱਚੋਂ ਉੱਠੇ ਅਰਨਬ ਤੂਫ਼ਾਨ ਦੀ ਰਫ਼ਤਾਰ ਵਧ ਰਹੀ ਹੈ। ਬੁੱਧਵਾਰ ਨੂੰ ਇਹ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਇਆ। ਇਸ ਦੌਰਾਨ ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਕਾਰਨ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਸਮੁੰਦਰ ਵਿੱਚ ਸੈਂਕੜੇ ਕਿਲੋਮੀਟਰ ਦੂਰ ਘੁੰਮ ਰਹੇ ਤੂਫ਼ਾਨ ਦੀ ਲੋਕੇਸ਼ਨ, ਰਫ਼ਤਾਰ ਅਤੇ ਇਸ ਦੇ ਤੱਟ ਨਾਲ ਟਕਰਾਉਣ ਦੇ ਸਮੇਂ ਦਾ ਪਹਿਲਾਂ ਹੀ ਅੰਦਾਜ਼ਾ ਕਿਵੇਂ ਲਗਾ ਲਿਆ ਜਾਂਦਾ ਹੈ?

ਤੂਫ਼ਾਨ ਦੀ ਸ਼ੁਰੂਆਤੀ ਨਿਗਰਾਨੀ ਪੁਲਾੜ ਤੋਂ ਕੀਤੀ ਜਾਂਦੀ ਹੈ। ਭਾਰਤ ਕੋਲ INSAT-3D ਅਤੇ INSAT-3DR ਵਰਗੇ ਆਪਣੇ ਮੌਸਮ ਸਬੰਧੀ ਸੈਟੇਲਾਈਟ ਹਨ। ਚੱਕਰਵਾਤ ਬਣਨ ਦੀ ਸ਼ੁਰੂਆਤੀ ਅਵਸਥਾ ਵਿੱਚ ਸੈਟੇਲਾਈਟ ਤੋਂ ਮਿਲਣ ਵਾਲੇ ਅੰਕੜੇ ਸਭ ਤੋਂ ਵੱਧ ਕੰਮ ਆਉਂਦੇ ਹਨ।

ਇਹ ਸੈਟੇਲਾਈਟ ਲਗਾਤਾਰ ਬੱਦਲਾਂ ਦੀਆਂ ਤਸਵੀਰਾਂ ਭੇਜਦੇ ਰਹਿੰਦੇ ਹਨ। ਇਨ੍ਹਾਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਬੱਦਲਾਂ ਦਾ ਸਮੂਹ ਕਿੱਥੇ ਘੁੰਮਣਾ ਸ਼ੁਰੂ ਹੋਇਆ ਹੈ ਅਤੇ ਇਹ ਕਿੰਨੀ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ।

ਤੂਫ਼ਾਨ ਦੀ ਤੀਬਰਤਾ ਕਿਵੇਂ ਮਾਪੀ ਜਾਂਦੀ ਹੈ?

ਸਮੁੰਦਰ ਵਿੱਚ ਹਵਾ ਦੀ ਰਫ਼ਤਾਰ ਮਾਪਣ ਲਈ ਹਰ ਥਾਂ ਮਸ਼ੀਨਾਂ ਨਹੀਂ ਲੱਗੀਆਂ ਹੁੰਦੀਆਂ। ਇਸ ਲਈ ਬੱਦਲਾਂ ਦੇ ਪੈਟਰਨ ਦੇ ਆਧਾਰ ਤੇ ਤੂਫ਼ਾਨ ਦੀ ਤੀਬਰਤਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਇਸ ਵਾਸਤੇ ਡਵੋਰਕ (Dvorak) ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਕਨੀਕ ਨੂੰ ਵਰਨਨ ਡਵੋਰਕ ਨੇ ਸੈਟੇਲਾਈਟ ਤਸਵੀਰਾਂ ਵਿੱਚ ਬੱਦਲਾਂ ਦੀ ਬਣਤਰ ਦਾ ਅਧਿਐਨ ਕਰਕੇ ਵਿਕਸਿਤ ਕੀਤਾ ਸੀ।

ਸੌਖੀ ਭਾਸ਼ਾ ਵਿੱਚ ਸਮਝੀਏ ਤਾਂ ਇਸ ਤਕਨੀਕ ਤਹਿਤ ਤੂਫ਼ਾਨ ਨਾਲ ਜੁੜੇ ਬੱਦਲਾਂ ਨੂੰ ਚਾਰ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਇਨ੍ਹਾਂ ਵਿੱਚ ਮੁੜੀ ਹੋਈ ਪੱਟੀ, ਸ਼ੀਅਰ, ਸੰਘਣੇ ਕੇਂਦਰੀ ਬੱਦਲ ਅਤੇ ਅੱਖ ਵਰਗੇ ਪੈਟਰਨ ਸ਼ਾਮਲ ਹਨ।

ਇਸ ਤੋਂ ਬਾਅਦ ਹਰ ਪੈਟਰਨ ਨੂੰ ਇੱਕ ਅੰਕ ਦਿੱਤਾ ਜਾਂਦਾ ਹੈ, ਜਿਸ ਨੂੰ T-ਨੰਬਰ ਕਿਹਾ ਜਾਂਦਾ ਹੈ। ਇਹ ਅੰਕ ਤੂਫ਼ਾਨ ਦੀ ਤਾਕਤ ਬਾਰੇ ਜਾਣਕਾਰੀ ਦਿੰਦਾ ਹੈ। T-ਨੰਬਰ ਜਿੰਨਾ ਵੱਧ ਹੋਵੇਗਾ, ਤੂਫ਼ਾਨ ਨੂੰ ਓਨਾ ਹੀ ਤਾਕਤਵਰ ਮੰਨਿaਆ ਜਾਂਦਾ ਹੈ।

Arnab Cyclone

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਤੱਟ ਨਾਲ ਟਕਰਾਈਆਂ। ਫੋਟੋ: PTI

ਉੱਤਰੀ ਹਿੰਦ ਮਹਾਸਾਗਰ ਦੇ ਚੱਕਰਵਾਤਾਂ ‘ਤੇ ਕੀਤੇ ਗਏ ਇੱਕ ਅਧਿਐਨ ਮੁਤਾਬਕ, ਐਡਵਾਂਸਡ ਡਵੋਰਕ ਤਕਨੀਕ (ADT) ਤੇਜ਼ ਤੂਫ਼ਾਨਾਂ ਦੀ ਤੀਬਰਤਾ ਦਾ ਅੰਦਾਜ਼ਾ ਲਗਾਉਣ ਵਿੱਚ ਚੰਗੇ ਨਤੀਜੇ ਦਿੰਦੀ ਹੈ। ਹਾਲਾਂਕਿ, ਕਮਜ਼ੋਰ ਤੂਫ਼ਾਨਾਂ ਦੀ ਤਾਕਤ ਦਾ ਅੰਦਾਜ਼ਾ ਕਈ ਵਾਰ ਅਸਲ ਨਾਲੋਂ ਵੱਧ ਲਗਾ ਸਕਦੀ ਹੈ। ਇਸੇ ਕਰਕੇ ਅੰਤਿਮ ਫ਼ੈਸਲਾ ਸਿਰਫ਼ ਇੱਕ ਤਕਨੀਕ ਦੇ ਆਧਾਰ ‘ਤੇ ਨਹੀਂ ਲਿਆ ਜਾਂਦਾ, ਸਗੋਂ ਵੱਖ-ਵੱਖ ਅਨੁਮਾਨਾਂ ਨੂੰ ਮਿਲਾ ਕੇ ਲਿਆ ਜਾਂਦਾ ਹੈ।

Cyclone Arnab Why More Cyclones Bay Of Bengal Than Arabian Sea (1)

ਤਾਮਿਲਨਾਡੂ ਦੇ ਥੂਥੁਕੁਡੀ ਵਿੱਚ ਚੱਕਰਵਾਤ ਦੀ ਚਿਤਾਵਨੀ ਤੋਂ ਬਾਅਦ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਬੰਦਰਗਾਹ ‘ਤੇ ਲੰਗਰ ਪਾ ਕੇ ਖੜ੍ਹੀਆਂ ਰਹੀਆਂ। ਫੋਟੋ: PTI

ਜਦੋਂ ਤੂਫ਼ਾਨ ਤੱਟ ਦੇ ਨੇੜੇ ਪਹੁੰਚਦਾ ਹੈ

ਜਦੋਂ ਤੂਫ਼ਾਨ ਤੱਟ ਦੇ ਨੇੜੇ ਪਹੁੰਚਦਾ ਹੈ, ਤਾਂ ਜ਼ਮੀਨ ‘ਤੇ ਲੱਗੇ ਡੌਪਲਰ ਵੈਦਰ ਰਡਾਰ (DWR) ਨਿਗਰਾਨੀ ਦੀ ਜ਼ਿੰਮੇਵਾਰੀ ਸੰਭਾਲ ਲੈਂਦੇ ਹਨ। ਇਨ੍ਹਾਂ ਰਾਹੀਂ ਚੱਕਰਵਾਤ ਦੀ ਰੇਡੀਅਲ ਵੇਲੋਸਿਟੀ, ਰਡਾਰ ‘ਤੇ ਵਾਪਸ ਆਉਣ ਵਾਲੇ ਸਿਗਨਲਾਂ ਦੀ ਤੀਬਰਤਾ ਅਤੇ ਇੱਥੋਂ ਤੱਕ ਕਿ ਮੀਂਹ ਦੀ ਤੀਬਰਤਾ ਦੀ ਵੀ ਨਿਗਰਾਨੀ ਕੀਤੀ ਜਾ ਸਕਦੀ ਹੈ।

ਵਿਸ਼ਾਖਾਪਟਨਮ ਲਈ ਇਹ ਮਾਮਲਾ ਖ਼ਾਸ ਹੈ। ਦੇਸ਼ ਦਾ ਪਹਿਲਾ ਸਾਈਕਲੋਨ ਡਿਟੈਕਸ਼ਨ ਰਡਾਰ 1970 ਵਿੱਚ ਵਿਸ਼ਾਖਾਪਟਨਮ ਵਿੱਚ ਹੀ ਲਗਾਇਆ ਗਿਆ ਸੀ। ਅੱਜ ਇਹੀ ਤੱਟ ਅਰਨਬ ਚੱਕਰਵਾਤ ਦੇ ਸੰਭਾਵਿਤ ਲੈਂਡਫਾਲ ਵਾਲੇ ਇਲਾਕੇ ਵਿੱਚ ਸ਼ਾਮਲ ਹੈ।

ਭਾਰਤੀ ਮੌਸਮ ਵਿਭਾਗ (IMD) ਦੀ ਸਾਲ 2014 ਵਿੱਚ ਆਏ ਹੁਦਹੁਦ ਚੱਕਰਵਾਤ ਬਾਰੇ ਰਿਪੋਰਟ ਦੱਸਦੀ ਹੈ ਕਿ ਜਦੋਂ ਤੂਫ਼ਾਨੀ ਪ੍ਰਣਾਲੀ ਡੌਪਲਰ ਰਡਾਰ ਦੀ ਰੇਂਜ ਵਿੱਚ ਆਈ, ਤਾਂ ਸੈਟੇਲਾਈਟ ਦੇ ਨਾਲ-ਨਾਲ ਰਡਾਰ ਅਤੇ ਤੱਟਵਰਤੀ ਕੇਂਦਰਾਂ ਤੋਂ ਮਿਲੇ ਅੰਕੜਿਆਂ ਦੀ ਵੀ ਵਰਤੋਂ ਕੀਤੀ ਗਈ ਸੀ।

Cyclone Arnab

ਤੂਫ਼ਾਨ ਦੀ ਸ਼ੁਰੂਆਤੀ ਨਿਗਰਾਨੀ ਪੁਲਾੜ ਤੋਂ ਕੀਤੀ ਜਾਂਦੀ ਹੈ। ਫੋਟੋ: PTI

ਕੰਪਿਊਟਰ ਮਾਡਲ ਤੂਫ਼ਾਨ ਦਾ ਰਸਤਾ ਕਿਵੇਂ ਦੱਸਦੇ ਹਨ?

ਚੱਕਰਵਾਤ ਦੇ ਰਸਤੇ ਅਤੇ ਇਸ ਦੇ ਤੱਟ ਨਾਲ ਟਕਰਾਉਣ ਵਾਲੀ ਥਾਂ ਦਾ ਅਨੁਮਾਨ ਲਗਾਉਣ ਲਈ ਨਿਊਮੈਰੀਕਲ ਵੈਦਰ ਪ੍ਰੈਡੀਕਸ਼ਨ (NWP) ਮਾਡਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਮਾਡਲਾਂ ਵਿੱਚ ਵਾਯੂਮੰਡਲ ਅਤੇ ਸਮੁੰਦਰ ਨਾਲ ਸਬੰਧਤ ਤਾਜ਼ਾ ਅੰਕੜੇ ਪਾਏ ਜਾਂਦੇ ਹਨ। ਇਸ ਤੋਂ ਬਾਅਦ ਭੌਤਿਕ ਵਿਗਿਆਨ ਦੇ ਸਮੀਕਰਨਾਂ ਨੂੰ ਹੱਲ ਕਰਕੇ ਮੌਸਮ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ।

ਧਰਤੀ ਵਿਗਿਆਨ ਮੰਤਰਾਲੇ (MoES) ਦੀ ਇੱਕ ਰਿਪੋਰਟ ਮੁਤਾਬਕ, IMD ਦੀ ਪ੍ਰਣਾਲੀ ਅਤਿ-ਆਧੁਨਿਕ NWP ਮਾਡਲਾਂ, ਮਲਟੀ-ਮਾਡਲ ਐਨਸੈਂਬਲ, ਐਡਵਾਂਸਡ ਡਾਟਾ ਅਸਿਮਿਲੇਸ਼ਨ ਅਤੇ ਸੈਟੇਲਾਈਟ, ਰਡਾਰ ‘ਤੇ ਬੁਆਏਜ਼ ਰਾਹੀਂ ਲਗਾਤਾਰ ਨਿਗਰਾਨੀ ‘ਤੇ ਆਧਾਰਿਤ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਆਪਣਾ ਡਿਸੀਜ਼ਨ ਸਪੋਰਟ ਸਿਸਟਮ ਵੀ ਕੰਮ ਕਰਦਾ ਹੈ।

ਇਹ ਮਾਡਲ IMD ਦੇ ਮਿਹਿਰ (Mihir) ਅਤੇ ਪ੍ਰਤਿਊਸ਼ (Pratyush) ਹਾਈ-ਪਰਫਾਰਮੈਂਸ ਕੰਪਿਊਟਿੰਗ ਸਿਸਟਮਾਂ ‘ਤੇ ਚਲਾਏ ਜਾਂਦੇ ਹਨ। ਇਨ੍ਹਾਂ ਤਕਨੀਕਾਂ ਦੀ ਮਦਦ ਨਾਲ ਚੱਕਰਵਾਤ ਦੇ ਰਸਤੇ ਦੀ ਭਵਿੱਖਬਾਣੀ ਦੀ ਸ਼ੁੱਧਤਾ ਵਿੱਚ 20 ਤੋਂ 25 ਫ਼ੀਸਦੀ ਤੱਕ ਸੁਧਾਰ ਹੋਇਆ ਹੈ।

Alert In Puri Ahead Of Arnab Cyclone

ਓਡੀਸ਼ਾ ਦੇ ਪੁਰੀ ਵਿੱਚ ਚਿਤਾਵਨੀ ਦੇ ਸੰਕੇਤ ਵਜੋਂ ਸਮੁੰਦਰੀ ਤੱਟ ‘ਤੇ ਲਾਲ ਝੰਡਾ ਲਗਾਇਆ ਗਿਆ। ਫੋਟੋ: PTI

ਤੂਫ਼ਾਨ ਦੀ ਭਵਿੱਖਬਾਣੀ ਵਿੱਚ ਮਨੁੱਖਾਂ ਦੀ ਕਿੰਨੀ ਭੂਮਿਕਾ ਹੈ?

ਤੂਫ਼ਾਨ ਦੀ ਭਵਿੱਖਬਾਣੀ ਵਿੱਚ ਸਿਰਫ਼ ਮਸ਼ੀਨਾਂ ਹੀ ਫ਼ੈਸਲਾ ਨਹੀਂ ਕਰਦੀਆਂ। IMD ਦੇ ਡਾਇਰੈਕਟਰ ਜਨਰਲ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਤੂਫ਼ਾਨ ਦੇ ਰਸਤੇ ਵਿੱਚ ਲੋੜੀਂਦੀ ਸੋਧ ਕਰਨ ਲਈ ਮਨੁੱਖੀ ਮਾਹਰਾਂ ਦੀ ਭੂਮਿਕਾ ਵੀ ਅਹਿਮ ਹੁੰਦੀ ਹੈ।

ਦੇਸ਼ ਭਰ ਵਿੱਚ ਮੌਸਮ ਦੀ ਭਵਿੱਖਬਾਣੀ ਕਰਨ ਵਾਲੇ 29 ਦਫ਼ਤਰ ਹਨ। ਹਰ ਬੁਲੇਟਿਨ ਜਾਰੀ ਕਰਨ ਤੋਂ ਪਹਿਲਾਂ ਤਜਰਬੇਕਾਰ ਮੌਸਮ ਵਿਗਿਆਨੀ ਕੰਪਿਊਟਰ ਮਾਡਲਾਂ ਦੇ ਨਤੀਜਿਆਂ ਅਤੇ ਸੈਟੇਲਾਈਟ ‘ਤੇ ਰਡਾਰ ਤੋਂ ਮਿਲੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਦੇ ਹਨ।

MoES ਦੀ ਰਿਪੋਰਟ ਮੁਤਾਬਕ, ਚੱਕਰਵਾਤ ਦਿਤਵਾਹ ਦੌਰਾਨ ਦਬਾਅ ਵਾਲੀ ਪ੍ਰਣਾਲੀ ਦੀ ਸਥਿਤੀ ਵਿੱਚ ਹਰ 6 ਘੰਟਿਆਂ ਬਾਅਦ ਅਤੇ ਚੱਕਰਵਾਤ ਦੀ ਸਥਿਤੀ ਵਿੱਚ ਹਰ 3 ਘੰਟਿਆਂ ਬਾਅਦ ਮੌਸਮ ਬੁਲੇਟਿਨ ਜਾਰੀ ਕੀਤੇ ਗਏ ਸਨ। ਇਸ ਤਰ੍ਹਾਂ ਸੈਟੇਲਾਈਟ, ਰਡਾਰ, ਕੰਪਿਊਟਰ ਮਾਡਲਾਂ ਅਤੇ ਮਾਹਰਾਂ ਦੇ ਵਿਸ਼ਲੇਸ਼ਣ ਨੂੰ ਮਿਲਾ ਕੇ ਤੂਫ਼ਾਨ ਦੀ ਦਿਸ਼ਾ, ਰਫ਼ਤਾਰ ਅਤੇ ਸੰਭਾਵਿਤ ਲੈਂਡਫਾਲ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

Source: TV9Hindi.com

Follow Us
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ......
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ...
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...