AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਟ੍ਰੇਨ ਦਾ ਨੰਬਰ ਦੱਸੇਗਾ ਕਿ ਉਹ ਰਾਜਧਾਨੀ ਹੈ ਜਾਂ ਪੈਸੇਂਜਰ, ਇੰਝ ਕਰੋ ਡੀਕੋਡ!

Indian Trains Facts: ਟ੍ਰੇਨ ਦੇ ਨੰਬਰ ਵਿੱਚ ਲੁਕੀ ਹੁੰਦੀ ਹੈ ਕਈ ਅਹਿਮ ਜਾਣਕਾਰੀਆਂ, ਪਹਿਲਾ ਅੰਕ ਦੇਖ ਕੇ ਹੀ ਲੱਗ ਜਾਵੇਗਾ ਪਤਾ ਕਿ ਗੱਡੀ ਰਾਜਧਾਨੀ ਹੈ, ਪੈਸੇਂਜਰ ਜਾਂ ਸਪੈਸ਼ਲ! ਜਾਣੋ ਟ੍ਰੇਨ ਨੰਬਰ ਦਾ ਕੋਡਿੰਗ ਸਿਸਟਮ।

ਟ੍ਰੇਨ ਦਾ ਨੰਬਰ ਦੱਸੇਗਾ ਕਿ ਉਹ ਰਾਜਧਾਨੀ ਹੈ ਜਾਂ ਪੈਸੇਂਜਰ, ਇੰਝ ਕਰੋ ਡੀਕੋਡ!
ਰਾਜਧਾਨੀ ਜਾਂ ਪੈਸੇਂਜਰ, ਇੰਝ ਕਰੋ ਪਛਾਣ
tv9-punjabi
| Updated On: 03 Nov 2026 13:02 PM IST
Share

ਭਾਰਤੀ ਰੇਲਵੇ ਵਿੱਚ ਹਰ ਟ੍ਰੇਨ ਦਾ ਨੰਬਰ ਸਿਰਫ਼ ਉਸ ਦੀ ਪਛਾਣ ਨਹੀਂ ਹੁੰਦਾ, ਸਗੋਂ ਇਹ ਇੱਕ ਕੋਡ ਹੁੰਦਾ ਹੈ। ਯਾਤਰੀਆਂ ਲਈ ਇਹ ਸਿਰਫ਼ ਇੱਕ ਨੰਬਰ ਹੋ ਸਕਦਾ ਹੈ, ਪਰ ਭਾਰਤੀ ਰੇਲਵੇ ਲਈ ਇਹ ਬਹੁਤ ਖ਼ਾਸ ਹੈ, ਕਿਉਂਕਿ ਇਸ ਰਾਹੀਂ ਟ੍ਰੇਨ ਬਾਰੇ ਕਈ ਅਹਿਮ ਜਾਣਕਾਰੀਆਂ ਮਿਲਦੀਆਂ ਹਨ। ਜੇਕਰ ਤੁਸੀਂ ਵੀ ਟ੍ਰੇਨ ਦੇ ਨੰਬਰ ਤੋਂ ਉਸ ਬਾਰੇ ਕਈ ਗੱਲਾਂ ਜਾਣਨਾ ਚਾਹੁੰਦੇ ਹੋ ਤਾਂ ਇਸ ਦੇ ਕੋਡਿੰਗ ਸਿਸਟਮ ਨੂੰ ਸਮਝਣਾ ਜ਼ਰੂਰੀ ਹੈ।

ਭਾਰਤੀ ਰੇਲਵੇ ਆਪਣੀਆਂ ਟ੍ਰੇਨਾਂ ਨੂੰ 5 ਅੰਕਾਂ ਦਾ ਨੰਬਰ ਦਿੰਦਾ ਹੈ। ਇਹ ਨੰਬਰ ਦੱਸਦਾ ਹੈ ਕਿ ਟ੍ਰੇਨ ਕਿਸ ਸ਼੍ਰੇਣੀ ਦੀ ਹੈ, ਕਿੱਥੋਂ ਚੱਲਦੀ ਹੈ ਅਤੇ ਕਿਸ ਦਿਸ਼ਾ ਵੱਲ ਜਾ ਰਹੀ ਹੈ। ਆਓ ਜਾਣਦੇ ਹਾਂ ਕਿ ਟ੍ਰੇਨ ਦਾ ਨੰਬਰ ਉਸ ਬਾਰੇ ਕਿਹੜੀਆਂ-ਕਿਹੜੀਆਂ ਜਾਣਕਾਰੀਆਂ ਦਿੰਦਾ ਹੈ।

ਕਿਹੜੀ ਟ੍ਰੇਨ ਹੈ, ਇੰਝ ਲਗਾਓ ਪਤਾ

  • 0: ਜੇਕਰ ਟ੍ਰੇਨ ਦਾ ਨੰਬਰ ਇਸ ਅੰਕ ਨਾਲ ਸ਼ੁਰੂ ਹੁੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਸਪੈਸ਼ਲ ਟ੍ਰੇਨ ਹੈ। ਅਜਿਹੀਆਂ ਟ੍ਰੇਨਾਂ ਤਿਉਹਾਰਾਂ, ਛੁੱਟੀਆਂ ਜਾਂ ਯਾਤਰੀਆਂ ਦੀ ਵਾਧੂ ਭੀੜ ਦੌਰਾਨ ਚਲਾਈਆਂ ਜਾਂਦੀਆਂ ਹਨ।
  • 1 ਅਤੇ 2: ਲੰਬੀ ਦੂਰੀ ਦੀਆਂ ਮੇਲ/ਐਕਸਪ੍ਰੈੱਸ ਟ੍ਰੇਨਾਂ ਦੇ ਨੰਬਰ ਇਨ੍ਹਾਂ ਅੰਕਾਂ ਨਾਲ ਸ਼ੁਰੂ ਹੁੰਦੇ ਹਨ। ਰਾਜਧਾਨੀ, ਸ਼ਤਾਬਦੀ, ਦੁਰੰਤੋ, ਗਰੀਬ ਰਥ ਅਤੇ ਵੰਦੇ ਭਾਰਤ ਟ੍ਰੇਨਾਂ ਵੀ ਇਸੇ ਸ਼੍ਰੇਣੀ ਵਿੱਚ ਆਉਂਦੀਆਂ ਹਨ।
  • 3: ਕੋਲਕਾਤਾ ਦੀਆਂ ਉਪਨਗਰੀ ਟ੍ਰੇਨਾਂ ਦੇ ਨੰਬਰ ਇਸ ਅੰਕ ਨਾਲ ਸ਼ੁਰੂ ਹੁੰਦੇ ਹਨ।
  • 4: ਦਿੱਲੀ, ਚੇਨਈ ਵਰਗੇ ਹੋਰ ਮਹਾਨਗਰਾਂ ਦੀਆਂ ਉਪਨਗਰੀ ਟ੍ਰੇਨਾਂ ਦੇ ਨੰਬਰ 4 ਅੰਕ ਨਾਲ ਸ਼ੁਰੂ ਹੁੰਦੇ ਹਨ।
  • 5: ਸਵਾਰੀ (ਪੈਸੇਂਜਰ) ਟ੍ਰੇਨਾਂ ਦੇ ਨੰਬਰ ਆਮ ਤੌਰ ‘ਤੇ 5 ਅੰਕ ਨਾਲ ਸ਼ੁਰੂ ਹੁੰਦੇ ਹਨ।
  • 6: MEMU ਟ੍ਰੇਨਾਂ ਲਈ 6 ਅੰਕ ਰਾਖਵਾਂ ਰੱਖਿਆ ਗਿਆ ਹੈ।
  • 7: DEMU ਅਤੇ ਰੇਲ ਸੇਵਾਵਾਂ ਲਈ 7 ਅੰਕ ਦੀ ਵਰਤੋਂ ਕੀਤੀ ਜਾਂਦੀ ਹੈ।
  • 9: ਮੁੰਬਈ ਦੀਆਂ ਉਪਨਗਰੀ (ਲੋਕਲ) ਟ੍ਰੇਨਾਂ ਦੇ ਨੰਬਰ 9 ਅੰਕ ਨਾਲ ਸ਼ੁਰੂ ਹੁੰਦੇ ਹਨ।
Train Number Decode

ਤੇਜਸ ਰਾਜ ਸਪੈਸ਼ਲ (02951) ਨੂੰ ਸਪੈਸ਼ਲ ਸ਼੍ਰੇਣੀ ਦੀ ਟ੍ਰੇਨ ਵਿੱਚ ਰੱਖਿਆ ਗਿਆ ਹੈ।

ਸੁਪਰਫਾਸਟ ਟ੍ਰੇਨ ਦੀ ਪਛਾਣ

ਲੰਬੀ ਦੂਰੀ ਦੀਆਂ ਟ੍ਰੇਨਾਂ ਵਿੱਚ ਵੀ ਫ਼ਰਕ ਹੁੰਦਾ ਹੈ। ਆਮ ਤੌਰ ‘ਤੇ 12xxx ਅਤੇ 22xxx ਨੰਬਰ ਵਾਲੀਆਂ ਟ੍ਰੇਨਾਂ ਸੁਪਰਫਾਸਟ ਸ਼੍ਰੇਣੀ ਦੀਆਂ ਹੁੰਦੀਆਂ ਹਨ, ਜਦਕਿ 1xxxx ਨੰਬਰ ਵਾਲੀਆਂ ਹੋਰ ਮੇਲ/ਐਕਸਪ੍ਰੈੱਸ ਟ੍ਰੇਨਾਂ ਵੱਖਰੀ ਸ਼੍ਰੇਣੀ ਵਿੱਚ ਆਉਂਦੀਆਂ ਹਨ। ਪ੍ਰੀਮੀਅਮ ਟ੍ਰੇਨਾਂ ਵੀ ਅਕਸਰ ਇਸੇ ਸੁਪਰਫਾਸਟ ਸ਼੍ਰੇਣੀ ਵਿੱਚ ਦੇਖਣ ਨੂੰ ਮਿਲਦੀਆਂ ਹਨ।

12301 ਕਿਉਂ ਹੈ ਖ਼ਾਸ?

12301 ਹਾਵੜਾ ਤੋਂ ਨਵੀਂ ਦਿੱਲੀ ਜਾਣ ਵਾਲੀ ਹਾਵੜਾ ਰਾਜਧਾਨੀ ਐਕਸਪ੍ਰੈੱਸ ਦਾ ਨੰਬਰ ਹੈ। ਇਹ ਦੇਸ਼ ਦੀ ਪਹਿਲੀ ਰਾਜਧਾਨੀ ਐਕਸਪ੍ਰੈੱਸ ਹੈ, ਜਿਸ ਦੀ ਸ਼ੁਰੂਆਤ 1969 ਵਿੱਚ ਹੋਈ ਸੀ। ਇਸੇ ਕਾਰਨ 12301 ਨੰਬਰ ਰਾਜਧਾਨੀ ਐਕਸਪ੍ਰੈੱਸ ਦੀ ਪਛਾਣ ਵਜੋਂ ਕਾਫ਼ੀ ਮਸ਼ਹੂਰ ਹੈ। ਹਾਲਾਂਕਿ, ਧਿਆਨ ਦੇਣ ਵਾਲੀ ਗੱਲ ਹੈ ਕਿ ਹਰ ਰਾਜਧਾਨੀ ਟ੍ਰੇਨ ਦਾ ਨੰਬਰ 123xx ਨਹੀਂ ਹੁੰਦਾ। ਮੁੰਬਈ ਰਾਜਧਾਨੀ ਵਰਗੀਆਂ ਹੋਰ ਟ੍ਰੇਨਾਂ ਦੇ ਨੰਬਰ ਵੱਖਰੇ ਹਨ, ਜਿਵੇਂ ਕਿ 12951।

ਜਾਣ ਵਾਲੀ ਅਤੇ ਵਾਪਸੀ ਵਾਲੀ ਟ੍ਰੇਨ ਦਾ ਨੰਬਰ

ਇੱਕੋ ਰੂਟ ‘ਤੇ ਚੱਲਣ ਵਾਲੀ ਟ੍ਰੇਨ ਦੇ ਦੋਵੇਂ ਦਿਸ਼ਾਵਾਂ ਦੇ ਨੰਬਰ ਆਮ ਤੌਰ ‘ਤੇ ਇੱਕ-ਦੂਜੇ ਦੇ ਨਾਲ ਲੱਗਦੇ ਹੁੰਦੇ ਹਨ। ਉਦਾਹਰਨ ਵਜੋਂ, 12301 ਹਾਵੜਾ ਤੋਂ ਦਿੱਲੀ ਜਾਂਦੀ ਹੈ ਤਾਂ ਇਸ ਦੀ ਵਾਪਸੀ ਵਾਲੀ ਟ੍ਰੇਨ ਦਾ ਨੰਬਰ 12302 ਹੁੰਦਾ ਹੈ। ਇੱਕ ਨੰਬਰ ਔਡ (ਵਿਸ਼ਮ) ਅਤੇ ਦੂਜਾ ਈਵਨ (ਸਮ) ਹੁੰਦਾ ਹੈ, ਜਿਸ ਨਾਲ ਟ੍ਰੇਨ ਦੀ ਦਿਸ਼ਾ ਪਛਾਣਨਾ ਆਸਾਨ ਹੋ ਜਾਂਦਾ ਹੈ।

Lucknow Mail

ਸਾਲ 2010 ਵਿੱਚ ਟ੍ਰੇਨਾਂ ਨੂੰ 5 ਅੰਕਾਂ ਵਾਲੇ ਨੰਬਰ ਦਿੱਤੇ ਜਾਣੇ ਸ਼ੁਰੂ ਹੋਏ।

ਸ਼ੁਰੂਆਤੀ ਅੰਕਾਂ ਤੋਂ ਮਿਲਦਾ ਹੈ ਜ਼ੋਨ ਦਾ ਸੰਕੇਤ

ਟ੍ਰੇਨ ਦੇ ਨੰਬਰ ਦੇ ਸ਼ੁਰੂਆਤੀ ਅੰਕ ਇਹ ਵੀ ਦੱਸਦੇ ਹਨ ਕਿ ਉਹ ਕਿਸ ਰੇਲਵੇ ਜ਼ੋਨ ਜਾਂ ਜ਼ੋਨ ਸਮੂਹ ਨਾਲ ਸਬੰਧਤ ਹੈ। ਇਸੇ ਕਾਰਨ ਇੱਕੋ ਜ਼ੋਨ ਦੀਆਂ ਕਈ ਟ੍ਰੇਨਾਂ ਦੇ ਨੰਬਰ ਇੱਕ-ਦੂਜੇ ਨਾਲ ਮਿਲਦੇ-ਜੁਲਦੇ ਦਿਖਾਈ ਦਿੰਦੇ ਹਨ। ਹਾਲਾਂਕਿ, ਸਹੀ ਜ਼ੋਨ ਦੀ ਜਾਣਕਾਰੀ ਲਈ ਅਧਿਕਾਰਤ ਸੂਚੀ ਦੇਖਣਾ ਬਿਹਤਰ ਹੁੰਦਾ ਹੈ।

ਪਹਿਲਾਂ ਚਾਰ ਅੰਕਾਂ ਦੇ ਕਿਉਂ ਹੁੰਦੇ ਸਨ ਟ੍ਰੇਨ ਨੰਬਰ?

ਰੇਲਵੇ ਨੇ ਸਾਲ 2010 ਵਿੱਚ ਟ੍ਰੇਨਾਂ ਲਈ 5 ਅੰਕਾਂ ਵਾਲੀ ਨੰਬਰਿੰਗ ਪ੍ਰਣਾਲੀ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ ਟ੍ਰੇਨਾਂ ਦੀ ਪਛਾਣ 4 ਅੰਕਾਂ ਵਾਲੇ ਨੰਬਰਾਂ ਨਾਲ ਹੁੰਦੀ ਸੀ। ਟ੍ਰੇਨਾਂ ਦੀ ਗਿਣਤੀ ਵਧਣ ਅਤੇ ਵੱਖ-ਵੱਖ ਸ਼੍ਰੇਣੀਆਂ ਨੂੰ ਸਪੱਸ਼ਟ ਤੌਰ ‘ਤੇ ਵੰਡਣ ਲਈ ਇਹ ਬਦਲਾਅ ਕੀਤਾ ਗਿਆ ਸੀ।

ਯਾਤਰੀਆਂ ਨੂੰ ਕੀ ਹੁੰਦਾ ਹੈ ਫਾਇਦਾ?

ਟਿਕਟ ਬੁੱਕ ਕਰਦੇ ਸਮੇਂ ਨੰਬਰ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟ੍ਰੇਨ ਰਾਜਧਾਨੀ ਹੈ ਜਾਂ ਸੁਪਰਫਾਸਟ, ਮੇਲ ਹੈ ਜਾਂ ਪੈਸੇਂਜਰ। ਇਸ ਨਾਲ ਕਿਰਾਏ, ਰੁਕਣ ਵਾਲੇ ਸਟੇਸ਼ਨਾਂ ਅਤੇ ਸਫ਼ਰ ਦੀ ਮਿਆਦ ਬਾਰੇ ਪਹਿਲਾਂ ਹੀ ਅੰਦਾਜ਼ਾ ਲਗਾਉਣ ਵਿੱਚ ਮਦਦ ਮਿਲਦੀ ਹੈ।

ਰੇਲਵੇ ਇਨ੍ਹਾਂ ਨੰਬਰਾਂ ਰਾਹੀਂ ਹੀ ਬੁਕਿੰਗ, ਟ੍ਰੇਨ ਦੀ ਮੌਜੂਦਾ ਸਥਿਤੀ (Running Status) ਅਤੇ ਪੁੱਛਗਿੱਛ ਦੀ ਪ੍ਰਣਾਲੀ ਚਲਾਉਂਦਾ ਹੈ। ਇਸ ਲਈ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨ ਦਾ ਸਹੀ ਨੰਬਰ ਨੋਟ ਕਰਨਾ ਹਮੇਸ਼ਾ ਫਾਇਦੇਮੰਦ ਹੁੰਦਾ ਹੈ।

Source: TV9Hindi.com

Follow Us
ਨੇਪਾਲ 'ਚ ਖੌਫਨਾਕ ਹਾਦਸਾ, ਦੋ ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ
ਨੇਪਾਲ 'ਚ ਖੌਫਨਾਕ ਹਾਦਸਾ, ਦੋ ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ...
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ...
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ...
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!...
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?...
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ...
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ...
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ...
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ...