ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Guru Nanak Jayanti: ਹਿੰਦੂ ਪਰਿਵਾਰ ਵਿੱਚ ਜੰਮੇ ਗੁਰੂ ਨਾਨਕ ਦੇਵ ਜੀ ਨੇ ਕਿਉਂ ਕੀਤੀ ਸਿੱਖ ਧਰਮ ਦੀ ਸਥਾਪਨਾ ?

Guru Nanak Jayanti 2024: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਪ੍ਰਕਾਸ਼ ਪਰਵ ਅਤੇ ਗੁਰੂ ਪਰਵ ਵੀ ਕਿਹਾ ਜਾਂਦਾ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਇਸ ਮੌਕੇ ਆਓ ਜਾਣਦੇ ਹਾਂ ਕਿ ਹਿੰਦੂ ਪਰਿਵਾਰ ਵਿੱਚ ਜਨਮੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਬਾਰੇ ਕਿਵੇਂ ਸੋਚਿਆ?

Guru Nanak Jayanti: ਹਿੰਦੂ ਪਰਿਵਾਰ ਵਿੱਚ ਜੰਮੇ ਗੁਰੂ ਨਾਨਕ ਦੇਵ ਜੀ ਨੇ ਕਿਉਂ ਕੀਤੀ ਸਿੱਖ ਧਰਮ ਦੀ ਸਥਾਪਨਾ ?
ਹਿੰਦੂ ਪਰਿਵਾਰ ਵਿੱਚ ਜੰਮੇ ਗੁਰੂ ਨਾਨਕ ਦੇਵ ਜੀ ਨੇ ਕਿਉਂ ਕੀਤੀ ਸਿੱਖ ਧਰਮ ਦੀ ਸਥਾਪਨਾ ?
Follow Us
tv9-punjabi
| Updated On: 15 Nov 2024 17:43 PM

ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕਾਰਤਿਕ ਪੂਰਨਿਮਾ ਨੂੰ ਮਨਾਇਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਪ੍ਰਕਾਸ਼ ਪਰਵ ਅਤੇ ਗੁਰੂ ਪਰਵ ਵੀ ਕਿਹਾ ਜਾਂਦਾ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਕਰੋੜਾਂ ਲੋਕਾਂ ਲਈ ਪ੍ਰੇਰਨਾ ਸਰੋਤ ਗੁਰੂ ਨਾਨਕ ਜਯੰਤੀ ਦੇ ਨਾਲ-ਨਾਲ ਕਾਰਤਿਕ ਪੂਰਨਿਮਾ ਨੂੰ ਦੇਵ ਦੀਵਾਲੀ ਵੀ ਮਨਾਈ ਜਾਂਦੀ ਹੈ ਅਤੇ ਰਾਤ ਨੂੰ ਬਹੁਤ ਸਾਰੇ ਦੀਵੇ ਜਗਾਏ ਜਾਂਦੇ ਹਨ। ਇਸ ਮੌਕੇ ਆਓ ਜਾਣਦੇ ਹਾਂ ਕਿ ਹਿੰਦੂ ਪਰਿਵਾਰ ਵਿੱਚ ਜਨਮੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਬਾਰੇ ਕਿਵੇਂ ਸੋਚਿਆ?

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਪ੍ਰਕਾਸ਼ ਪਰਵ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਸਮਾਜ ਦੀ ਅਗਿਆਨਤਾ ਨੂੰ ਦੂਰ ਕਰਨ ਲਈ ਗਿਆਨ ਦਾ ਦੀਵਾ ਜਗਾਇਆ ਸੀ। ਉਨ੍ਹਾਂ ਦਾ ਜਨਮ 1469 ਈਸਵੀ ਵਿੱਚ ਲਾਹੌਰ (ਹੁਣ ਪਾਕਿਸਤਾਨ) ਤੋਂ 64 ਕਿਲੋਮੀਟਰ ਦੂਰ ਰਾਏ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਵਿਖੇ ਹੋਇਆ ਸੀ। ਸਿੱਖ ਪਰੰਪਰਾਵਾਂ ਵਿਚ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਅਤੇ ਉਸ ਤੋਂ ਬਾਅਦ ਦੇ ਸ਼ੁਰੂਆਤੀ ਸਾਲ ਕਈ ਮਾਇਨਿਆਂ ਵਿਚ ਵਿਸ਼ੇਸ਼ ਸਨ। ਕਿਹਾ ਜਾਂਦਾ ਹੈ ਕਿ ਰੱਬ ਨੇ ਗੁਰੂ ਨਾਨਕ ਦੇਵ ਜੀ ਨੂੰ ਕੁਝ ਵੱਖਰਾ ਕਰਨ ਲਈ ਪ੍ਰੇਰਿਤ ਕੀਤਾ ਸੀ।

ਬਚਪਨ ਤੋਂ ਹੀ ਬਾਗੀ ਰਿਹਾ ਸੁਭਾਅ

ਹਾਲਾਂਕਿ ਉਹ ਇੱਕ ਹਿੰਦੂ ਪਰਿਵਾਰ ਵਿੱਚ ਪੈਦਾ ਹੋਏ ਸਨ, ਪਰ ਜਲਦੀ ਹੀ ਉਨ੍ਹਾਂ ਨੇ ਇਸਲਾਮ ਅਤੇ ਫਿਰ ਹਿੰਦੂ ਧਰਮ ਦਾ ਵਧੇਰੇ ਵਿਆਪਕ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਉਨ੍ਹਾਂ ਵਿੱਚ ਬਚਪਨ ਵਿਚ ਹੀ ਕਵਿਤਾ ਅਤੇ ਦਰਸ਼ਨ ਦੀ ਅਦਭੁਤ ਸ਼ਕਤੀ ਆ ਗਈ। ਇੱਕ ਕਹਾਣੀ ਪ੍ਰਸਿੱਧ ਹੈ ਕਿ ਗੁਰੂ ਨਾਨਕ ਦੇਵ ਜੀ ਕੇਵਲ 11 ਸਾਲ ਦੀ ਉਮਰ ਵਿੱਚ ਹੀ ਬਾਗੀ ਹੋ ਗਏ ਸਨ, ਜਦੋਂ ਕਿ ਇਸ ਉਮਰ ਵਿੱਚ, ਹਿੰਦੂ ਲੜਕਿਆਂ ਦੀ ਜਨੇਊ ਦੀ ਰਸਮ ਹੋ ਜਾਂਦੀ ਹੈ। ਪਰ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਪਵਿੱਤਰ ਧਾਗਾ ਪਹਿਨਣ ਦੀ ਬਜਾਏ ਆਪਣੇ ਨਿੱਜੀ ਗੁਣਾਂ ਨੂੰ ਵਧਾਉਣਾ ਚਾਹੀਦਾ ਹੈ।

ਸਾਧੂਆਂ ਅਤੇ ਮੌਲਵੀਆਂ ਨਾਲ ਬਹਿਸ

ਜਿਵੇਂ-ਜਿਵੇਂ ਉਨ੍ਹਾਂ ਦਾ ਗਿਆਨ ਵਧਦਾ ਗਿਆ, ਗੁਰੂ ਨਾਨਕ ਜੀ ਨੇ ਵਿਦਰੋਹੀ ਅਧਿਆਤਮਿਕ ਲਕੀਰ ਖਿੱਚਣੀ ਜਾਰੀ ਰੱਖੀ। ਉਨ੍ਹਾਂ ਨੇ ਸਥਾਨਕ ਸਾਧੂਆਂ ਅਤੇ ਮੌਲਵੀਆਂ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਉਹ ਹਿੰਦੂਆਂ ਅਤੇ ਮੁਸਲਮਾਨਾਂ ‘ਤੇ ਇੱਕੋ ਜਿਹੇ ਸਵਾਲ ਉਠਾ ਰਹੇ ਸਨ। ਉਨ੍ਹਾਂ ਦਾ ਸਾਰਾ ਜ਼ੋਰ ਅੰਦਰੂਨੀ ਤਬਦੀਲੀ ‘ਤੇ ਸੀ ਅਤੇ ਉਹ ਦਿਖਾਵੇ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਨੇ ਕੁਝ ਸਮਾਂ ਮੁੰਸ਼ੀ ਵਜੋਂ ਕੰਮ ਕੀਤਾ ਪਰ ਛੋਟੀ ਉਮਰ ਵਿੱਚ ਹੀ ਅਧਿਆਤਮਿਕ ਵਿਸ਼ਿਆਂ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੇ ਅਧਿਆਤਮਿਕ ਅਨੁਭਵ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਕੁਦਰਤ ਵਿੱਚ ਰੱਬ ਦੀ ਖੋਜ ਕਰਨ ਲੱਗੇ। ਉਨ੍ਹਾਂ ਦਾ ਮੰਨਣਾ ਸੀ ਕਿ ਚਿੰਤਨ ਦੁਆਰਾ ਹੀ ਅਧਿਆਤਮਿਕਤਾ ਦੇ ਮਾਰਗ ‘ਤੇ ਅੱਗੇ ਵਧਿਆ ਜਾ ਸਕਦਾ ਹੈ।

ਬਿਹਤਰ ਜ਼ਿੰਦਗੀ ਲਈ ਨਵਾਂ ਰਾਹ ਦਿਖਾਇਆ

1496 ਵਿੱਚ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਅਤੇ ਉਨ੍ਹਾਂ ਦਾ ਆਪਣਾ ਇੱਕ ਪਰਿਵਾਰ ਵੀ ਸੀ। ਇਸ ਦੌਰਾਨ ਉਨ੍ਹਾਂ ਨੇ ਭਾਰਤ ਅਤੇ ਤਿੱਬਤ ਤੋਂ ਅਰਬ ਦੀ ਅਧਿਆਤਮਿਕ ਯਾਤਰਾ ਕੀਤੀ ਜੋ 30 ਸਾਲਾਂ ਤੱਕ ਜਾਰੀ ਰਹੀ। ਇਸ ਦੌਰਾਨ ਉਹ ਪੜ੍ਹੇ ਲਿਖੇ ਲੋਕਾਂ ਨਾਲ ਤਰਕ ਕਰਦੇ ਰਹੇ। ਇਸ ਕ੍ਰਮ ਵਿੱਚ, ਉਨ੍ਹਾਂ ਨੇ ਸਿੱਖ ਧਰਮ ਨੂੰ ਰੂਪ ਦਿੱਤਾ ਅਤੇ ਬਿਹਤਰ ਜੀਵਨ ਲਈ ਅਧਿਆਤਮ ਦੀ ਸਥਾਪਨਾ ਕੀਤੀ। ਹੌਲੀ-ਹੌਲੀ ਉਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਵਧਣ ਲੱਗੀ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਤਿੰਨ ਫਰਜ਼ ਦੱਸੇ। ਇਹਨਾਂ ਵਿੱਚ ਪ੍ਰਾਰਥਨਾ ਜਾਂ ਸਿਮਰਣ, ਕ੍ਰਿਤ ਜਾਂ ਕੰਮ ਅਤੇ ਦਾਨ ਸ਼ਾਮਲ ਹਨ।

ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਕਹਾਏ ਸਿੱਖ

ਗੁਰੂ ਨਾਨਕ ਦੇਵ ਜੀ ਨੇ ਆਪਣੇ ਪੈਰੋਕਾਰਾਂ ਨੂੰ ਹਮੇਸ਼ਾ ਪ੍ਰਮਾਤਮਾ ਦਾ ਸਿਮਰਨ ਕਰਨ, ਕਿਰਤ ਕਰਨ ਯਾਨੀ ਇਮਾਨਦਾਰੀ ਨਾਲ ਰੋਜ਼ੀ-ਰੋਟੀ ਕਮਾਉਣ ਅਤੇ ਵੰਡ ਛਕਣ ਭਾਵ ਆਪਣੀ ਕਮਾਈ ਨੂੰ ਦੂਜਿਆਂ ਨਾਲ ਸਾਂਝਾ ਕਰਨ ਯਾਨੀ ਦਾਨ ਦੇਣ ਅਤੇ ਦੂਜਿਆਂ ਦਾ ਧਿਆਨ ਰੱਖਣ ਦਾ ਉਪਦੇਸ਼ ਦਿੱਤਾ। ਸਿੱਖ ਦਾ ਸ਼ਾਬਦਿਕ ਪੈਰੋਕਾਰ ਹੈ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਵਾਲੇ ਉਨ੍ਹਾਂ ਦੇ ਪੈਰੋਕਾਰ ਬਾਅਦ ਵਿਚ ਸਿੱਖ ਵਜੋਂ ਜਾਣੇ ਜਾਣ ਲੱਗੇ ਅਤੇ ਇਸ ਤਰ੍ਹਾਂ ਇਕ ਨਵੇਂ ਧਰਮ ਦੀ ਸਥਾਪਨਾ ਹੋਈ, ਜਿਸ ਵਿਚ ਪਰਮਾਤਮਾ ਦਾ ਸਿਮਰਨ, ਇਮਾਨਦਾਰ ਜੀਵਨ ਯਾਨੀ ਅਪਰਾਧ ਤੋਂ ਦੂਰ ਰਹਿਣ ਦੇ ਨਾਲ ਹੀ ਜੂਏ,ਭੀਖ, ਸ਼ਰਾਬ ਅਤੇ ਤੰਬਾਕੂ ਉਦਯੋਗ ਵਿੱਚ ਕੰਮ ਕਰਨ ਤੋਂ ਵੀ ਬੱਚਣ ਦੀ ਸਿੱਖਿਆ ਅਤੇ ਦੂਜਿਆਂ ਦੀ ਮਦਦ ਕਰਨਾ ਵੀ ਸ਼ਾਮਲ ਹੈ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਆਧਾਰ ‘ਤੇ ਸਿੱਖ ਵੀ ਕਾਮ, ਕ੍ਰੋਧ, ਮੋਹ, ਲੋਭ ਅਤੇ ਹਉਮੈ ਦੇ ਪੰਜ ਸਵੈ-ਕੇਂਦਰਿਤ ਵਿਕਾਰਾਂ ਤੋਂ ਬਚਣ ਦਾ ਯਤਨ ਕਰਦੇ ਹਨ।

ਜਾਤੀ ਵਿਵਸਥਾ ਨੂੰ ਖਤਮ ਕੀਤਾ

ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਦੇ ਅੰਤਲੇ ਦਿਨਾਂ ਦੌਰਾਨ ਪੰਜਾਬ ਦੇ ਕਰਤਾਰਪੁਰ ਵਿੱਚ ਰਹੇ। ਉੱਥੇ ਉਨ੍ਹਾਂ ਨੇ ਆਪਣੇ ਉਪਦੇਸ਼ਾਂ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦਾ ਧਿਆਨ ਖਿੱਚਿਆ ਅਤੇ ਇਹੀ ਲੋਕ ਉਨ੍ਹਾਂ ਦੇ ਪੈਰੋਕਾਰ ਬਣਦੇ ਗਏ। ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਸੰਦੇਸ਼ ਇਹ ਸੀ ਕਿ ਰੱਬ ਇੱਕ ਹੈ। ਹਰ ਮਨੁੱਖ ਪ੍ਰਮਾਤਮਾ ਤੱਕ ਸਿੱਧਾ ਪਹੁੰਚ ਸਕਦਾ ਹੈ। ਇਸ ਲਈ ਕਿਸੇ ਰਿਵਾਜਡ, ਪੁਜਾਰੀ ਜਾਂ ਮੌਲਵੀ ਦੀ ਲੋੜ ਨਹੀਂ ਪੈਂਦੀ ਹੈ। ਉਨ੍ਹਾਂ ਨੇ ਜਾਤ-ਪਾਤ ਨੂੰ ਖ਼ਤਮ ਕਰਨ ਵਰਗਾ ਸਭ ਤੋਂ ਕ੍ਰਾਂਤੀਕਾਰੀ ਸੁਧਾਰ ਕੀਤਾ ਅਤੇ ਕਿਹਾ ਕਿ ਹਰ ਮਨੁੱਖ ਇੱਕ ਹੈ, ਭਾਵੇਂ ਉਹ ਕਿਸੇ ਵੀ ਜਾਤ ਜਾਂ ਲਿੰਗ ਨਾਲ ਸਬੰਧਤ ਹੋਵੇ।

ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਸਦਕਾ ਸਿੱਖ ਧਰਮ ਵਿੱਚ ਵਰਤ, ਤੀਰਥ ਯਾਤਰਾ, ਅੰਧ-ਵਿਸ਼ਵਾਸ, ਮੁਰਦਿਆਂ ਦੀ ਪੂਜਾ ਅਤੇ ਮੂਰਤੀ ਪੂਜਾ ਵਰਗੀਆਂ ਰਸਮਾਂ ਨਹੀਂ ਹਨ। ਇਸ ਦੀ ਬਜਾਏ, ਗੁਰੂ ਦੇ ਉਪਦੇਸ਼ ਕਿ ਵੱਖ-ਵੱਖ ਨਸਲਾਂ, ਧਰਮਾਂ ਅਤੇ ਲਿੰਗਾਂ ਦੇ ਲੋਕ ਪਰਮਾਤਮਾ ਦੀਆਂ ਨਜ਼ਰਾਂ ਵਿਚ ਬਰਾਬਰ ਹਨ। ਇਹ ਧਰਮ ਔਰਤ-ਮਰਦ ਦੀ ਬਰਾਬਰੀ ਦਾ ਉਪਦੇਸ਼ ਦਿੰਦਾ ਹੈ। ਸਿੱਖ ਔਰਤਾਂ ਨੂੰ ਮਰਦਾਂ ਵਾਂਗ ਕਿਸੇ ਵੀ ਧਾਰਮਿਕ ਸਮਾਗਮ ਵਿਚ ਹਿੱਸਾ ਲੈਣ ਦਾ ਬਰਾਬਰ ਅਧਿਕਾਰ ਹੈ। ਉਹ ਕੋਈ ਵੀ ਰਸਮ ਅਦਾ ਕਰ ਸਕਦੀ ਹੈ ਅਤੇ ਪ੍ਰਾਰਥਨਾ ਵਿਚ ਮੰਡਲੀ ਦੀ ਅਗਵਾਈ ਵੀ ਕਰ ਸਕਦੀ ਹੈ।

ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

ਹਰ ਦਿਸ਼ਾ ਵਿਚ ਹੈ ਪਰਮਾਤਮਾ

ਤਾਜੁਦੀਨ ਨਕਸ਼ਬੰਦੀ ਦੁਆਰਾ ਲਿਖੀ ਇੱਕ ਕਿਤਾਬ ਹੈ- ਬਾਬਾ ਨਾਨਕ ਸ਼ਾਹ ਫਕੀਰ। ਇਸੇ ਤਰ੍ਹਾਂ ਡਾ: ਕੁਲਦੀਪ ਚੰਦ ਦੀ ਪੁਸਤਕ ਸ਼੍ਰੀ ਗੁਰੂ ਨਾਨਕ ਦੇਵ ਜੀ ਵਿੱਚ ਵੀ ਅਜਿਹੀਆਂ ਕਈ ਕਹਾਣੀਆਂ ਦਾ ਵਰਣਨ ਹੈ। ਅਜਿਹੀ ਹੀ ਇੱਕ ਕਹਾਣੀ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀ ਧਾਰਮਿਕ ਯਾਤਰਾ ਦੌਰਾਨ ਮੱਕਾ ਜਾ ਰਹੇ ਸਨ। ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਹ ਥੱਕ ਗਏ ਅਤੇ ਇੱਕ ਆਰਾਮਗਾਹ ‘ਤੇ ਰੁਕ ਗਏ ਅਤੇ ਮੱਕੇ ਵੱਲ ਪੈਰ ਕਰਕੇ ਲੇਟ ਗਿਆ। ਇਸ ਨੂੰ ਦੇਖ ਕੇ ਹਾਜੀਆਂ ਦੀ ਸੇਵਾ ਕਰ ਰਿਹਾ ਇੱਕ ਸ਼ਖ਼ਸ ਨਰਾਜ਼ ਹੋ ਗਿਆ। ਉਸ ਨੇ ਨਾਨਕ ਦੇਵ ਜੀ ਨੂੰ ਪੁੱਛਿਆ, ਤੁਸੀਂ ਮੱਕੇ-ਮਦੀਨੇ ਵੱਲ ਪੈਰ ਰੱਖ ਕੇ ਕਿਉਂ ਲੇਟੇ ਹੋਏ ਹੋ? ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜੇਕਰ ਤੁਹਾਨੂੰ ਇਹ ਪਸੰਦ ਨਹੀਂ ਹੈ ਤਾਂ ਮੇਰੇ ਪੈਰ ਉਸ ਦਿਸ਼ਾ ਵੱਲ ਮੋੜ ਦਿਓ ਜਿੱਥੇ ਰੱਬ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਕਿ ਪ੍ਰਮਾਤਮਾ ਯਾਨੀ ਖੁਦਾ ਹਰ ਦਿਸ਼ਾ ਵਿੱਚ ਹੈ। ਉਨ੍ਹਾਂ ਦਾ ਸੱਚਾ ਸਾਧਕ ਉਹ ਹੈ ਜੋ ਚੰਗੇ ਕੰਮ ਕਰਦਿਆਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਦਾ ਹੈ।

ਦਿੱਲੀ ਵਿੱਚ 1 ਲੱਖ ਕਰੋੜ ਰੁਪਏ ਦਾ ਬਜਟ ... ਕਈ ਵੱਡੇ ਐਲਾਨ
ਦਿੱਲੀ ਵਿੱਚ 1 ਲੱਖ ਕਰੋੜ ਰੁਪਏ ਦਾ ਬਜਟ ... ਕਈ ਵੱਡੇ ਐਲਾਨ...
ਮੋਮੋਸ ਫੈਕਟਰੀ 'ਚੋਂ ਮਿਲੇ ਕੁੱਤੇ ਦੇ ਸਿਰ ਦੀ ਵਾਇਰਲ ਵੀਡੀਓ 'ਚ ਵੱਡਾ ਖੁਲਾਸਾ!
ਮੋਮੋਸ ਫੈਕਟਰੀ 'ਚੋਂ ਮਿਲੇ ਕੁੱਤੇ ਦੇ ਸਿਰ ਦੀ ਵਾਇਰਲ ਵੀਡੀਓ 'ਚ ਵੱਡਾ ਖੁਲਾਸਾ!...
ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video
ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video...
ਬਠਿੰਡਾ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਆਪਸ ਵਿੱਚ ਭਿੜੇ, ਕੀ ਹੈ ਮਾਮਲਾ?
ਬਠਿੰਡਾ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਆਪਸ ਵਿੱਚ ਭਿੜੇ, ਕੀ ਹੈ ਮਾਮਲਾ?...
4 ਦਿਨਾਂ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀ, ਅਸਾਮ ਤੋਂ ਲਿਆਂਦਾ ਗਿਆ ਪੰਜਾਬ
4 ਦਿਨਾਂ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀ, ਅਸਾਮ ਤੋਂ ਲਿਆਂਦਾ ਗਿਆ ਪੰਜਾਬ...
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ...
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ...
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!...
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!...