Wayanad landslide: ਵਾਇਨਾਡ ‘ਚ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ 200 ਦੇ ਪਾਰ, ਮੀਂਹ ਦੇ ਬਾਵਜੂਦ ਬਚਾਅ ਕਾਰਜ ਜਾਰੀ
ਵਾਇਨਾਡ ਦੇ ਮੁੰਡਾਕਈ ਅਤੇ ਚੂਰਲਮਾਲਾ ਵਿੱਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 205 ਹੋ ਗਈ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਦੱਸਿਆ ਕਿ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ, ਹੁਣ ਤੱਕ 144 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹਾਲਾਂਕਿ, 191 ਲੋਕ ਅਜੇ ਵੀ ਲਾਪਤਾ ਹਨ, ਮਲਬੇ ਹੇਠਾਂ ਦੱਬੇ ਲੋਕਾਂ ਨੂੰ ਲੈ ਕੇ ਚਿੰਤਾ ਲਗਾਤਾਰ ਵੱਧ ਰਹੀ ਹੈ।
Wayanad: ਵਾਇਨਾਡ ਦੇ ਮੁੰਡਕਾਈ ਅਤੇ ਚੂਰਲਮਾਲਾ ਵਿੱਚ ਮੰਗਲਵਾਰ (30 ਜੁਲਾਈ) ਨੂੰ ਹੋਏ ਭਾਰੀ ਜ਼ਮੀਨ ਖਿਸਕਣ ਵਿੱਚ ਮਰਨ ਵਾਲਿਆਂ ਦੀ ਗਿਣਤੀ ਤਾਜ਼ਾ ਰਿਪੋਰਟਾਂ ਅਨੁਸਾਰ 205 ਤੱਕ ਪਹੁੰਚ ਗਈ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਦੱਸਿਆ ਕਿ ਵਾਇਨਾਡ ਵਿੱਚ ਹਾਦਸੇ ਵਾਲੀ ਥਾਂ ਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ, ਹੁਣ ਤੱਕ 144 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 79 ਪੁਰਸ਼ ਅਤੇ 64 ਔਰਤਾਂ ਸ਼ਾਮਲ ਹਨ। ਹਾਲਾਂਕਿ, 191 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ, ਅਤੇ ਮਲਬੇ ਹੇਠਾਂ ਦੱਬੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਡਰ ਵਧ ਰਿਹਾ ਹੈ।
ਪਿਛਲੇ ਦੋ ਦਿਨਾਂ ਵਿੱਚ 1592 ਲੋਕਾਂ ਨੂੰ ਬਚਾਇਆ ਗਿਆ ਹੈ, ਆਉਣ ਵਾਲੇ ਘੰਟਿਆਂ ਵਿੱਚ ਹੋਰ ਬਹੁਤ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢੇ ਜਾਣ ਦੀ ਉਮੀਦ ਹੈ। ਉੱਧਰ, ਜ਼ਮੀਨ ਖਿਸਕਣ ਵਿਚ ਫਸੇ 1386 ਲੋਕਾਂ ਨੂੰ ਬਚਾ ਲਿਆ ਗਿਆ ਅਤੇ ਸੱਤ ਕੈਂਪਾਂ ਵਿਚ ਸ਼ਿਫਟ ਕੀਤਾ ਗਿਆ ਹੈ। 201 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, 91 ਦਾ ਇਲਾਜ ਚੱਲ ਰਿਹਾ ਹੈ। 8017 ਲੋਕਾਂ ਨੂੰ 82 ਕੈਂਪਾਂ ਵਿੱਚ ਭੇਜਿਆ ਗਿਆ ਹੈ।
ਸੁਰੱਖਿਅਤ ਖੇਤਰਾਂ ਵਿੱਚ ਸ਼ਿਫਟ ਕੀਤੇ ਗਏ ਪੀੜਤ ਪਰਿਵਾਰ
ਪੀੜਤ ਪਰਿਵਾਰਾਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਸ਼ਿਫਟ ਕੀਤਾ ਗਿਆ ਹੈ, ਸਰਕਾਰ ਪ੍ਰਭਾਵਿਤ ਲੋਕਾਂ ਨੂੰ ਭੋਜਨ, ਆਸਰਾ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਬਚਾਅ ਕਾਰਜ ਮਾਹਿਰਾਂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੇ ਕਰਮਚਾਰੀ, ਪੁਲਿਸ, ਤਿੰਨੋਂ ਹਥਿਆਰਬੰਦ ਬਲ ਅਤੇ ਸਥਾਨਕ ਲੋਕ ਸ਼ਾਮਲ ਹਨ।
ਕੁੱਲ 8017 ਲੋਕ ਵਰਤਮਾਨ ਵਿੱਚ ਵਾਇਨਾਡ ਜ਼ਿਲ੍ਹੇ ਵਿੱਚ 82 ਰਾਹਤ ਕੈਂਪਾਂ ਵਿੱਚ ਰੱਖੇ ਗਏ ਹਨ। ਇਸ ਵਿੱਚ 19 ਗਰਭਵਤੀ ਔਰਤਾਂ ਵੀ ਸ਼ਾਮਲ ਹਨ। ਮੇਪਡੀ ਵਿੱਚ, 421 ਪਰਿਵਾਰਾਂ ਦੇ 1486 ਲੋਕਾਂ ਦੇ ਲਈ 8 ਕੈਂਪ ਬਣਾਏ ਗਏ ਹਨ।
ਕਈ ਲਾਸ਼ਾਂ ਦੇ ਨਦੀ ਵਿੱਚ ਰੁੜ੍ਹ ਕੇ ਮਲਪੁਰਮ ਜ਼ਿਲ੍ਹੇ ਵਿੱਚ ਪਹੁੰਚਣ ਦਾ ਖਦਸ਼ਾ ਜਤਾਇਆ ਜਾ ਰਿਹਾ, ਜਿਨ੍ਹਾਂ ਨੂੰ ਕੱਢਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਬਚਾਅ ਕਾਰਜਾਂ ਲਈ 1167 ਕਰਮਚਾਰੀਆਂ ਦੀ ਟੀਮ ਤਾਇਨਾਤ ਕੀਤੀ ਗਈ ਹੈ, ਜਿਨ੍ਹਾਂ ਵਿੱਚ …
ਇਹ ਵੀ ਪੜ੍ਹੋ
- – 10 ਸਟੇਸ਼ਨ ਅਫਸਰਾਂ ਦੀ ਅਗਵਾਈ ਵਿੱਚ ਨੇੜਲੇ ਜ਼ਿਲ੍ਹਿਆਂ ਤੋਂ 645 ਫਾਇਰ ਫੋਰਸ ਦੇ ਕਰਮਚਾਰੀ,
– 94 ਐਨਡੀਆਰਐਫ ਕਰਮਚਾਰੀ
– 167 DSC ਕਰਮਚਾਰੀ
– MEG ਦੇ 153 ਕਰਮਚਾਰੀ
– ਕੋਸਟ ਗਾਰਡ ਦੇ ਕਰਮਚਾਰੀ ਜੋ ਕੱਲ੍ਹ ਪਹੁੰਚੇ ਸਨ
ਬਚਾਅ ਕਾਰਜਾਂ ‘ਚ ਕੀਤੀ ਜਾ ਰਹੀ ਹੈਲੀਕਾਪਟਰਾਂ ਦੀ ਵਰਤੋਂ
ਮੰਗਲਵਾਰ ਸ਼ਾਮ ਤੱਕ ਇੱਕ ਅਸਥਾਈ ਪੁਲ ਬਣਾ ਲਿਆ ਗਿਆ ਸੀ, ਜਿਸ ਨਾਲ ਬਚਾਅ ਕਾਰਜ ਤੇਜ਼ੀ ਨਾਲ ਕਰਨ ਵਿੱਚ ਮਦਦ ਮਿਲ ਰਹੀ ਹੈ। ਇਸ ਪੁਲ ਦੀ ਵਰਤੋਂ ਲੋਕਾਂ ਨੂੰ ਚੂਰਲਮਾਲਾ ਤੋਂ ਹਸਪਤਾਲ ਅਤੇ ਵਾਪਸ ਲਿਜਾਣ ਲਈ ਕੀਤੀ ਜਾ ਰਹੀ ਹੈ। ਹਵਾਈ ਸੈਨਾ ਵੀ ਫਸੇ ਲੋਕਾਂ ਨੂੰ ਬਚਾਉਣ ਅਤੇ ਹਸਪਤਾਲ ਪਹੁੰਚਾਉਣ ਲਈ ਹੈਲੀਕਾਪਟਰਾਂ ਦੀ ਵਰਤੋਂ ਕਰ ਰਹੀ ਹੈ।
ਇੰਟੈਲੀਜੈਂਟ ਬਰੀਡ ਆਬਜੈਕਟ ਡਿਟੈਕਸ਼ਨ ਸਿਸਟਮ ਦੀ ਵਰਤੋਂ ਕਰਕੇ ਮਲਬੇ ਹੇਠਾਂ ਮਨੁੱਖੀ ਮੌਜੂਦਗੀ ਦਾ ਪਤਾ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਲਈ ਸੇਵਾਮੁਕਤ ਮੇਜਰ ਜਨਰਲ ਇੰਦਰਬਲਨ ਦੀ ਅਗਵਾਈ ਵਾਲੀ ਟੀਮ ਦੀ ਮਦਦ ਲਈ ਗਈ ਹੈ।
ਫਿਲਹਾਲ NDRF ਦੀਆਂ ਤਿੰਨ ਟੀਮਾਂ ਬਚਾਅ ਕਾਰਜਾਂ ‘ਚ ਲੱਗੀਆਂ ਹੋਈਆਂ ਹਨ। ਮਦਰਾਸ ਰੈਜੀਮੈਂਟ ਅਤੇ ਡਿਫੈਂਸ ਸਰਵਿਸ ਕੋਰ ਵੀ ਬਚਾਅ ਕਾਰਜਾਂ ਨੂੰ ਪੂਰਾ ਕਰਨ ਲਈ ਡਿੰਗੀ ਕਿਸ਼ਤੀਆਂ ਅਤੇ ਰਾਫਟਸ ਦੀ ਵਰਤੋਂ ਕਰ ਰਹੇ ਹਨ। ਢਿੱਗਾਂ ਡਿੱਗਣ ਨਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਕਈ ਏਜੰਸੀਆਂ ਮਿਲ ਕੇ ਕੰਮ ਕਰਨ ਦੇ ਨਾਲ-ਨਾਵ ਬਚਾਅ ਕਾਰਜਾਂ ਨੂੰ ਤੇਜ਼ੀ ਨਾਲ ਅੰਜਾਮ ਦੇ ਰਹੀਆਂ ਹਨ।