Manipur Violence: ਮਨੀਪੁਰ ‘ਚ ਮੁੜ ਭੜਕੀ ਹਿੰਸਾ, ਸੁਰੱਖਿਆ ਬਲਾਂ ਨਾਲ ਭਿੜੇ ਸ਼ਰਾਰਤੀ ਅਨਸਰ, ਬੀਜੇਪੀ ਆਗੂਆਂ ਦੇ ਘਰਾਂ ਨੂੰ ਫੂਕਣ ਦੀ ਕੋਸ਼ਿਸ਼
ਮਨੀਪੁਰ ਵਿੱਚ ਜਾਰੀ ਤਣਾਅਪੂਰਨ ਸਥਿਤੀ ਦੇ ਵਿਚਕਾਰ, ਰਾਜ ਵਿੱਚ ਲੋਕ ਲਗਾਤਾਰ ਬੇਘਰ ਹੋ ਰਹੇ ਹਨ। ਹਾਲ ਹੀ 'ਚ 175 ਹੋਰ ਲੋਕ ਮਿਜ਼ੋਰਮ ਪਹੁੰਚੇ ਹਨ, ਜਿਸ ਤੋਂ ਬਾਅਦ ਇੱਥੇ ਸ਼ਰਨ ਲੈਣ ਵਾਲੇ ਲੋਕਾਂ ਦੀ ਕੁੱਲ ਗਿਣਤੀ 11503 ਹੋ ਗਈ ਹੈ।
ਮਨੀਪੁਰ। ਮਨੀਪੁਰ ਵਿੱਚ ਲਗਾਤਾਰ ਹਿੰਸਾ ਵੱਧ ਰਹੀ ਹੈ, ਜਿਸ ਕਾਰਨ ਕਿਤੇ ਗੋਲੀਬਾਰੀ ਹੋਈ ਤਾਂ ਕਿਤੇ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਮਨੀਪੁਰ (Manipur) ਵਿੱਚ ਚੱਲ ਰਹੇ ਤਣਾਅ ਦਰਮਿਆਨ ਇੰਫਾਲ ਵਿੱਚ ਇੱਕ ਵਾਰ ਫਿਰ ਹਿੰਸਾ ਭੜਕ ਗਈ ਹੈ। ਭੜਕੀ ਭੀੜ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪ ਦੀ ਖਬਰ ਸਾਹਮਣੇ ਆਈ ਹੈ।
ਇਸ ਵਿੱਚ ਦੋ ਨਾਗਰਿਕ ਜ਼ਖ਼ਮੀ ਹੋਏ ਹਨ। ਇਸ ਦੌਰਾਨ ਭਾਜਪਾ (BJP) ਆਗੂਆਂ ਦੇ ਘਰਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਦਰਅਸਲ ਮਈ ਦੀ ਸ਼ੁਰੂਆਤ ‘ਚ ਸੂਬੇ ‘ਚ ਭੜਕੀ ਹਿੰਸਾ ਤੋਂ ਬਾਅਦ ਸੁਰੱਖਿਆ ਬਲ ਲਗਾਤਾਰ ਸਥਿਤੀ ਨੂੰ ਆਮ ਵਾਂਗ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸ਼ਰਾਰਤੀ ਅਨਸਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ।
‘ਕੇਂਦਰੀ ਮੰਤਰੀ ਦੇ ਘਰ ਨੂੰ ਲਾਈ ਸੀ ਅੱਗ’
ਹਾਲ ਹੀ ‘ਚ ਵੀਰਵਾਰ ਨੂੰ ਕੇਂਦਰੀ ਮੰਤਰੀ (Union Minister) ਆਰ ਕੇ ਰੰਜਨ ਸਿੰਘ ਦੇ ਘਰ ਨੂੰ ਅੱਗ ਲਾਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਰੀ ਭੀੜ ਦੀ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ। ਇਸ ਦੌਰਾਨ ਕੁੱਝ ਘਰਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਝੜਪ ਵਿੱਚ ਦੋ ਨਾਗਰਿਕ ਜ਼ਖ਼ਮੀ ਹੋ ਗਏ।
ਗੋਲੀਬਾਰੀ ਹੋਣ ਦੀਆਂ ਖਬਰਾਂ ਆਈਆਂ ਸਾਹਮਣੇ
ਇੱਕ ਹੋਰ ਮਾਮਲੇ ਵਿੱਚ ਮਨੀਪੁਰ ਵਿੱਚ ਵੀ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾਵਾਂ ਬਿਸ਼ਨੂਪੁਰ ਦੇ ਕਵਾਕਟਾ ਅਤੇ ਚੂਰਾਚੰਦਪੁਰ ਜ਼ਿਲ੍ਹੇ ਦੇ ਕੰਗਵਾਈ ਵਿਖੇ ਵਾਪਰੀਆਂ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਸੂਬੇ ‘ਚ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਸੀ। ਇੰਫਾਲ ਪੂਰਬੀ ਅਤੇ ਕਾਂਗਪੋਕਪੀ ਜ਼ਿਲੇ ਦੀ ਸਰਹੱਦ ‘ਤੇ ਅਜੀਗੰਜ ਪਿੰਡ ‘ਚ ਗੋਲੀਬਾਰੀ ‘ਚ 9 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਹਮਲਾਵਰ ਅਚਾਨਕ ਪਿੰਡ ‘ਚ ਪਹੁੰਚ ਗਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
‘ਵਿਸਥਾਪਿਤ ਲੋਕਾਂ ਦੀ ਗਿਣਤੀ ਵਿੱਚ ਵਾਧਾ’
ਸੂਬੇ ‘ਚ ਚੱਲ ਰਹੇ ਤਣਾਅ ਵਿਚਾਲੇ ਕਈ ਲੋਕ ਗੁਆਂਢੀ ਸੂਬਿਆਂ ‘ਚ ਸ਼ਰਨ ਲੈਣ ਲਈ ਮਜਬੂਰ ਹੋ ਗਏ ਹਨ। ਇਨ੍ਹਾਂ ਬੇਘਰ ਹੋਏ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਦੌਰਾਨ 175 ਹੋਰ ਲੋਕ ਸ਼ਰਨ ਲੈਣ ਲਈ ਮਣੀਪੁਰ ਤੋਂ ਮਿਜ਼ੋਰਮ ਪਹੁੰਚ ਗਏ ਹਨ। ਇਸ ਨਾਲ ਸ਼ੁੱਕਰਵਾਰ ਨੂੰ ਇਨ੍ਹਾਂ ਲੋਕਾਂ ਦੀ ਕੁੱਲ ਗਿਣਤੀ 11503 ਹੋ ਗਈ।
ਇਹ ਵੀ ਪੜ੍ਹੋ
ਕਈ ਜ਼ਿਲ੍ਹਿਆਂ ਵਿੱਚ ਰਾਹਤ ਕੈਂਪ ਲਾਏ
ਇਨ੍ਹਾਂ ਵਿੱਚੋਂ 8634 ਲੋਕ ਮਿਜ਼ੋਰਮ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਰਹਿ ਰਹੇ ਹਨ ਜਦਕਿ 2869 ਲੋਕ ਤਿੰਨ ਜ਼ਿਲ੍ਹਿਆਂ ਵਿੱਚ ਬਣੇ 35 ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਮਨੀਪੁਰ ਤੋਂ ਬੇਘਰ ਹੋਏ ਲੋਕਾਂ ਲਈ ਅਸਾਮ ਵਿੱਚ 14 ਰਾਹਤ ਕੈਂਪ ਬਣਾਏ ਗਏ ਹਨ। ਇਸ ਤੋਂ ਇਲਾਵਾ ਆਈਜ਼ੌਲ ਜ਼ਿਲ੍ਹੇ ਵਿੱਚ 13 ਅਤੇ ਮਿਜ਼ੋਰਮ ਦੇ ਸੈਚੁਅਲ ਜ਼ਿਲ੍ਹੇ ਵਿੱਚ 8 ਰਾਹਤ ਕੈਂਪ ਸਥਾਪਤ ਕੀਤੇ ਗਏ ਹਨ। ਇਹ ਦੋਵੇਂ ਜ਼ਿਲ੍ਹੇ ਮਨੀਪੁਰ ਦੀ ਸਰਹੱਦ ਨਾਲ ਲੱਗਦੇ ਹਨ।
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ