Manipur Violence: ਗੋਲੀਬਾਰੀ, ਅੱਗਜ਼ਨੀ ਦੀ ਕੋਸ਼ਿਸ਼, ਸੁਰੱਖਿਆ ਬਲਾਂ ‘ਤੇ ਹਮਲਾ; ਮਨੀਪੁਰ ‘ਚ ਫਿਰ ਭੜਕ ਹਿੰਸਾ
ਮਨੀਪੁਰ 'ਚ ਫਿਰ ਤੋਂ ਹਿੰਸਾ ਭੜਕ ਗਈ ਹੈ। ਸ਼ੁੱਕਰਵਾਰ ਦੇਰ ਸ਼ਾਮ 1000 ਤੋਂ ਵੱਧ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਹਿੰਸਾ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਭੀੜ ਨੇ ਸੁਰੱਖਿਆ ਬਲਾਂ ਨੂੰ ਵੀ ਨਿਸ਼ਾਨਾ ਬਣਾਇਆ।
Image Credit source: PTI
Manipur Violence: ਮਨੀਪੁਰ ਵਿੱਚ ਅਜੇ ਪੂਰੀ ਤਰ੍ਹਾਂ ਸ਼ਾਂਤੀ ਸਥਾਪਤ ਨਹੀਂ ਹੋਈ ਹੈ। ਇੱਥੇ ਲਗਾਤਾਰ ਹਿੰਸਾ ਹੋ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਤੋਂ ਬਾਅਦ ਕੁਝ ਦਿਨਾਂ ਲਈ ਪੂਰੀ ਸ਼ਾਂਤੀ ਪਰਤ ਆਈ ਸੀ। ਹਾਲਾਤ ਮੁੜ ਲੀਹ ‘ਤੇ ਆ ਗਏ ਸਨ, ਪਰ ਇਸ ਤੋਂ ਬਾਅਦ ਦੰਗਾਕਾਰੀ ਫਿਰ ਤੋਂ ਭੜਕ ਉੱਠੇ ਹਨ। ਫੌਜ, ਅਸਾਮ ਰਾਈਫਲਜ਼, ਰੈਪਿਡ ਐਕਸ਼ਨ ਫੋਰਸ (RAF) ਅਤੇ ਸੂਬਾ ਪੁਲਿਸ ਦੇ ਸਾਂਝੇ ਬਲਾਂ ਨੇ ਰਾਜਧਾਨੀ ਦੇ ਪੂਰਬੀ ਜ਼ਿਲ੍ਹੇ ਵਿੱਚ ਅੱਧੀ ਰਾਤ ਤੱਕ ਫਲੈਗ ਮਾਰਚ ਕੀਤਾ। ਕਵਾਥਾ ਅਤੇ ਕੰਗਵਾਈ ਖੇਤਰਾਂ ਵਿੱਚ ਹਥਿਆਰਾਂ ਨਾਲ ਗੋਲੀਬਾਰੀ ਹੋਈ। ਜਿਸ ਤੋਂ ਬਾਅਦ ਸਵੇਰ ਤੱਕ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ।
ਮਨੀਪੁਰ ‘ਚ ਦੇਰ ਸ਼ਾਮ ਤੋਂ ਫਿਰ ਅੱਗਜ਼ਨੀ ਅਤੇ ਹਿੰਸਾ ਦੀਆਂ ਖਬਰਾਂ ਆਈਆਂ ਹਨ। ਫੌਜ ਅਤੇ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਤੜਕੇ ਤੱਕ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਸੁਰੱਖਿਆ ਮੁਲਾਜ਼ਮ ਅੱਧੀ ਰਾਤ ਤੱਕ ਫਲੈਗ ਮਾਰਚ ਕਰਦੇ ਰਹੇ। ਹਸਪਤਾਲ ਦੇ ਕੋਲ ਪੈਲੇਸ ਕੰਪਾਊਂਡ ਵਿੱਚ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਸ਼ੁੱਕਰਵਾਰ ਸ਼ਾਮ ਨੂੰ ਕਰੀਬ 1000 ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਅੱਗਜ਼ਨੀ ਅਤੇ ਭੰਨਤੋੜ ਕੀਤੀ। RAF ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦਾਗੀਆਂ। ਇਸ ‘ਚ ਦੋ ਨਾਗਰਿਕ ਜ਼ਖਮੀ ਹੋ ਗਏ।


