Junagadh Violence: ਜੂਨਾਗੜ੍ਹ ‘ਚ ਦਰਗਾਹ ਦੀ ਨਾਜਾਇਜ਼ ਉਸਾਰੀ ਨੂੰ ਲੈ ਕੇ ਹੰਗਾਮਾ! ਪੱਥਰਬਾਜ਼ੀ, ਅੱਗਜ਼ਨੀ; 300 ਲੋਕਾਂ ਨੇ ਪੁਲਿਸ ਚੌਕੀ ‘ਤੇ ਕੀਤਾ ਹਮਲਾ
Junagadh News: ਬੀਤੀ ਰਾਤ ਲੋਕਾਂ ਦੀ ਭੀੜ ਨੇ ਨਾਜਾਇਜ਼ ਦਰਗਾਹ ਨੂੰ ਲੈ ਕੇ ਭਾਰੀ ਹੰਗਾਮਾ ਕੀਤਾ। ਇਸ ਦੌਰਾਨ ਭੀੜ ਨੇ ਜ਼ੋਰਦਾਰ ਪਥਰਾਅ ਕੀਤਾ, ਸਮਾਜ ਵਿਰੋਧੀ ਅਨਸਰਾਂ ਨੇ ਮਜੀਵੜੀ ਥਾਣੇ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਡੀਐਸਪੀ, ਪੀਐਸਆਈ ਸਮੇਤ ਚਾਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਜੂਨਾਗੜ੍ਹ ਨਿਊਜ਼। ਗੁਜਰਾਤ ਦੇ ਜੂਨਾਗੜ੍ਹ ‘ਚ ਜਿਵੇਂ ਹੀ ਗੈਰ-ਕਾਨੂੰਨੀ ਦਰਗਾਹ ਨੂੰ ਹਟਾਉਣ ਦਾ ਨੋਟਿਸ ਜਾਰੀ ਕੀਤਾ ਗਿਆ ਤਾਂ ਮੁਸਲਿਮ ਭਾਈਚਾਰੇ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹੁਣ ਇਹ ਵਿਰੋਧ ਹੰਗਾਮੇ ਵਿੱਚ ਬਦਲ ਗਿਆ ਹੈ। ਬੀਤੀ ਰਾਤ ਲੋਕਾਂ ਦੀ ਭੀੜ ਨੇ ਨਾਜਾਇਜ਼ ਦਰਗਾਹ ਨੂੰ ਲੈ ਕੇ ਭਾਰੀ ਹੰਗਾਮਾ ਕੀਤਾ। ਇਸ ਦੌਰਾਨ ਭੀੜ ਨੇ ਜ਼ੋਰਦਾਰ ਪਥਰਾਅ ਕੀਤਾ। ਮੌਕੇ ‘ਤੇ ਪੁੱਜੀ ਪੁਲਿਸ (Police) ਨੇ ਸਥਿਤੀ ‘ਤੇ ਕਾਬੂ ਪਾਇਆ ਤਾਂ ਭੀੜ ਨੇ ਪੁਲਿਸ ‘ਤੇ ਵੀ ਹਮਲਾ ਕਰ ਦਿੱਤਾ।
ਜਿਸ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਸਮਾਜ ਵਿਰੋਧੀ ਅਨਸਰਾਂ ਨੇ ਮਜੀਵੜੀ ਥਾਣੇ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਡੀਐਸਪੀ, ਪੀਐਸਆਈ ਸਮੇਤ ਚਾਰ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇੰਨਾ ਹੀ ਨਹੀਂ ਭੀੜ ਵੱਲੋਂ ਇੱਕ ਸਰਕਾਰੀ ਗੱਡੀ ਨੂੰ ਵੀ ਅੱਗ ਲਗਾ ਦਿੱਤੀ ਗਈ।
ਸਮਾਜ ਵਿਰੋਧੀ ਅਨਸਰਾਂ ਨੇ ਐਸਟੀ ਬੱਸ ‘ਤੇ ਪਥਰਾਅ ਵੀ ਕੀਤਾ, ਜਿਸ ਕਾਰਨ ਬੱਸ ਵਿੱਚ ਬੈਠੀਆਂ ਸਵਾਰੀਆਂ ਜ਼ਖ਼ਮੀ ਹੋ ਗਈਆਂ। ਭੀੜ ਨੂੰ ਰੋਕਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਹਿੰਸਾ ਤੋਂ ਬਾਅਦ ਪੂਰੇ ਇਲਾਕੇ ‘ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਦਰਗਾਹ ਦੀ ਨਾਜਾਇਜ਼ ਉਸਾਰੀ ਨੂੰ ਹਟਾਉਣ ਲਈ ਡੇਰਾ ਪੁਲਿਸ ਪਹੁੰਚੀ ਸੀ। ਜਿਸ ਕਾਰਨ ਪੁਲਿਸ ਅਤੇ ਗੁੱਟ ਵਿਚਾਲੇ ਝੜਪ ਹੋ ਗਈ, ਜਿਸ ਤੋਂ ਬਾਅਦ ਮਾਮਲਾ ਭਖ ਗਿਆ।


