ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜਿਸ ED ਨੂੰ ਦਿਨ-ਰਾਤ ਗਾਲ੍ਹਾਂ ਦਿੱਤੀਆਂ ਜਾਂਦੀਆਂ ਹਨ, ਉਸਨੇ 22 ਹਜ਼ਾਰ ਕਰੋੜ ਵਸੂਲੇ.. WITT ਚ ਬੋਲੇ ਪੀਐਮ ਮੋਦੀ

ਟੀਵੀ9 ਨੈੱਟਵਰਕ ਦੇ 'ਵਟ ਇੰਡੀਆ ਥਿੰਕਸ ਟੂਡੇ' ਦੇ ਤੀਜੇ ਐਡੀਸ਼ਨ ਵਿੱਚ, ਪੀਐਮ ਮੋਦੀ ਨੇ ਕਿਹਾ ਕਿ ਜਿਸ ED ਨੂੰ ਦਿਨ-ਰਾਤ ਗਾਲ੍ਹਾਂ ਦਿੱਤੀਆਂ ਜਾਂਦੀਆਂ ਹਨ, ਉਸਨੇ 22 ਹਜ਼ਾਰ ਕਰੋੜ ਦੀ ਵਸੂਲੀ ਕੀਤੀ ਹੈ ਅਤੇ ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਵਾਪਸ ਕਰ ਦਿੱਤੇ ਹਨ। ਇਸ ਦੌਰਾਨ, ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕਈ ਸੁਧਾਰ ਕੀਤੇ ਗਏ ਹਨ, ਜਿਸ ਕਾਰਨ ਦੇਸ਼ ਅੱਗੇ ਵਧ ਰਿਹਾ ਹੈ।

ਜਿਸ ED ਨੂੰ ਦਿਨ-ਰਾਤ ਗਾਲ੍ਹਾਂ ਦਿੱਤੀਆਂ ਜਾਂਦੀਆਂ ਹਨ, ਉਸਨੇ 22 ਹਜ਼ਾਰ ਕਰੋੜ ਵਸੂਲੇ.. WITT ਚ ਬੋਲੇ ਪੀਐਮ ਮੋਦੀ
ਜਿਸ ED ਨੂੰ ਦਿਨ-ਰਾਤ ਗਾਲ੍ਹਾਂ ਦਿੰਦੇਹਨ, ਉਸਨੇ 22 ਹਜ਼ਾਰ ਕਰੋੜ ਵਸੂਲੇ: PM
Follow Us
tv9-punjabi
| Updated On: 28 Mar 2025 19:07 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵ੍ਹੱਟ ਇੰਡੀਆ ਥਿੰਕਸ ਟੂਡੇ (WITT) ਸੰਮੇਲਨ ਵਿੱਚ ਦੇਸ਼ ਦੀ ਤਰੱਕੀ, ਭ੍ਰਿਸ਼ਟਾਚਾਰ ਵਿਰੁੱਧ ਚੁੱਕੇ ਗਏ ਕਦਮਾਂ ਅਤੇ ਸਰਕਾਰ ਦੀਆਂ ਨੀਤੀਆਂ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਕੰਮਕਾਜ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਜਿਸ ਏਜੰਸੀ ਨੂੰ ਦਿਨ-ਰਾਤ ਗਾਲ੍ਹਾਂ ਕੱਢੀਆਂ ਜਾਂਦੀਆਂਹੈ, ਉਸ ਨੇ ਹੁਣ ਤੱਕ 22 ਹਜ਼ਾਰ ਕਰੋੜ ਰੁਪਏ ਦੀ ਵਸੂਲੀ ਕੀਤੀ ਹੈ ਅਤੇ ਦੇਸ਼ ਦੇ ਲੋਕਾਂ ਨੂੰ ਅਧਿਕਾਰ ਵਾਪਸ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਕਈ ਮਹੱਤਵਪੂਰਨ ਸੁਧਾਰ ਕੀਤੇ ਹਨ, ਜਿਸ ਕਾਰਨ ਦੇਸ਼ ਹਰ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਨਤਾ ਦੇ ਪੈਸੇ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਈਡੀ ਦੇ ਯਤਨਾਂ ਸਦਕਾ ਹੁਣ ਤੱਕ 22 ਹਜ਼ਾਰ ਕਰੋੜ ਰੁਪਏ ਵਸੂਲੇ ਜਾ ਚੁੱਕੇ ਹਨ, ਜੋ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਰਾਹੀਂ ਜਨਤਾ ਤੋਂ ਖੋਹੇ ਗਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ ਅਤੇ ਹੁਣ ਤੱਕ ਕਰੋੜਾਂ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਜੋ ਲੋਕ ਪਹਿਲਾਂ ਜਨਤਾ ਨੂੰ ਲੁੱਟਦੇ ਸਨ, ਹੁਣ ਉਨ੍ਹਾਂ ਨੂੰ ਉਹੀ ਪੈਸੇ ਵਾਪਸ ਕਰਨੇ ਪੈ ਰਹੇ ਹਨ।

ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਦੀ ਕਾਰਵਾਈ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਵਿੱਚ ਭ੍ਰਿਸ਼ਟਾਚਾਰ ਆਮ ਗੱਲ ਸੀ, ਪਰ ਹੁਣ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ED ਅਤੇ ਹੋਰ ਜਾਂਚ ਏਜੰਸੀਆਂ ਪੂਰੀ ਨਿਰਪੱਖਤਾ ਨਾਲ ਕੰਮ ਕਰ ਰਹੀਆਂ ਹਨ ਅਤੇ ਭ੍ਰਿਸ਼ਟਾਂਚਾਰੀਆਂ ਨੂੰ ਉਨ੍ਹਾਂ ਦੇ ਗਲਤ ਕੰਮਾਂ ਦੀ ਸਜ਼ਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਸਰਕਾਰ ਪਾਰਦਰਸ਼ਤਾ ਅਤੇ ਵਿਕਾਸ ਨੂੰ ਉਸੇ ਸਖ਼ਤੀ ਨਾਲ ਤਰਜੀਹ ਦਿੰਦੀ ਰਹੇਗੀ।

10 ਸਾਲਾਂ ਵਿੱਚ, ਭਾਰਤ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ

ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 10 ਸਾਲਾਂ ਵਿੱਚ ਦੇਸ਼ ਵਿੱਚ ਹੋਏ ਵਿਆਪਕ ਸੁਧਾਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਮੰਤਰਾਲਿਆਂ ਦਾ ਬੇਲੋੜਾ ਵਿਸਥਾਰ ਕਰਦੀਆਂ ਸਨ, ਪਰ ਉਨ੍ਹਾਂ ਦੀ ਸਰਕਾਰ ਨੇ ਕਈ ਮੰਤਰਾਲਿਆਂ ਨੂੰ ਮਿਲਾ ਕੇ ਪ੍ਰਸ਼ਾਸਨ ਨੂੰ ਹੋਰ ਕੁਸ਼ਲ ਬਣਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਕਰੋੜਾਂ ਫਰਜ਼ੀ ਲਾਭਪਾਤਰੀ ਸਰਕਾਰੀ ਯੋਜਨਾਵਾਂ ਦਾ ਲਾਭ ਉਠਾਉਂਦੇ ਸਨ, ਪਰ ਹੁਣ ਉਨ੍ਹਾਂ ਦੀ ਸਰਕਾਰ ਨੇ ਪਾਰਦਰਸ਼ਤਾ ਵਧਾ ਦਿੱਤੀ ਹੈ ਅਤੇ ਟੈਕਸਦਾਤਾਵਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਮਦਨ ਕਰ ਰਿਟਰਨ (ITR) ਭਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਸਰਕਾਰ ਦੇ ਯਤਨਾਂ ਦਾ ਵੀ ਜ਼ਿਕਰ ਕੀਤਾ।

TV9 ਨੈੱਟਵਰਕ ਨੂੰ ਵਧਾਈ

ਪ੍ਰਧਾਨ ਮੰਤਰੀ ਮੋਦੀ ਨੇ ਟੀਵੀ9 ਨੈੱਟਵਰਕ ਦੇ ਵ੍ਹੱਟ ਇੰਡੀਆ ਥਿੰਕਸ ਟੂਡੇ ਸੰਮੇਲਨ ਦੀ ਪ੍ਰਸ਼ੰਸਾ ਕੀਤੀ ਅਤੇ ਇਸਨੂੰ ਮਹੱਤਵਪੂਰਨ ਪਲੇਟਫਾਰਮ ਦੱਸਿਆ। ਉਨ੍ਹਾਂ ਕਿਹਾ ਕਿ ਇਹ ਨੈੱਟਵਰਕ ਨਾ ਸਿਰਫ਼ ਭਾਰਤ ਦੇ ਖੇਤਰੀ ਦਰਸ਼ਕਾਂ ਨੂੰ ਜੋੜਦਾ ਹੈ ਬਲਕਿ ਹੁਣ ਵਿਸ਼ਵ ਪੱਧਰ ‘ਤੇ ਵੀ ਫੈਲ ਰਿਹਾ ਹੈ। ਉਨ੍ਹਾਂ ਨੇ ਟੀਵੀ9 ਪਰਿਵਾਰ ਅਤੇ ਦਰਸ਼ਕਾਂ ਨੂੰ ਇਸ ਸਮਾਗਮ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਮਾਗਮ ਵਿੱਚ, ਮਾਈ ਹੋਮ ਗਰੁੱਪਸ ਦੇ ਚੇਅਰਮੈਨ ਡਾ. ਰਾਮੇਸ਼ਵਰ ਰਾਓ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ।

WITT ਸੰਮੇਲਨ ਚ ਬੋਲੇ ਕਾਂਗਰਸ ਸੰਸਦ ਇਮਰਾਨ ਪ੍ਰਤਾਪਗੜ੍ਹੀ
WITT ਸੰਮੇਲਨ ਚ ਬੋਲੇ ਕਾਂਗਰਸ ਸੰਸਦ ਇਮਰਾਨ ਪ੍ਰਤਾਪਗੜ੍ਹੀ...
WITT 'ਤੇ ਬੋਲੇ ਹਿਮੰਤ ਬਿਸਵਾ- 'ਦੇਸ਼ ਵਿੱਚ ਹਿੰਦੂ ਹਨ, ਇਸੇ ਲਈ ਇੱਥੇ ਮੁਸਲਮਾਨ ਅਤੇ ਈਸਾਈ ਹਨ'
WITT 'ਤੇ ਬੋਲੇ ਹਿਮੰਤ ਬਿਸਵਾ- 'ਦੇਸ਼ ਵਿੱਚ ਹਿੰਦੂ ਹਨ, ਇਸੇ ਲਈ ਇੱਥੇ ਮੁਸਲਮਾਨ ਅਤੇ ਈਸਾਈ ਹਨ'...
WITT 2025: Randeep Surjewala ਨੇ TV9 ਭਾਰਤਵਰਸ਼ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਕਹਿ ਇਹ ਵੱਡੀ ਗੱਲ
WITT 2025: Randeep Surjewala ਨੇ TV9 ਭਾਰਤਵਰਸ਼ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਕਹਿ ਇਹ ਵੱਡੀ ਗੱਲ...
WITT 'ਤੇ ਨਵਨੀਤ ਸਲੂਜਾ ਨੇ Oral Health ਬਾਰੇ ਦੱਸੀਆਂ ਇਹ ਮਹੱਤਵਪੂਰਨ ਗੱਲਾਂ
WITT 'ਤੇ ਨਵਨੀਤ ਸਲੂਜਾ ਨੇ Oral Health ਬਾਰੇ  ਦੱਸੀਆਂ ਇਹ ਮਹੱਤਵਪੂਰਨ ਗੱਲਾਂ...
ਸਮ੍ਰਿਤੀ ਈਰਾਨੀ ਦਾ ਅਮੇਠੀ ਬਾਰੇ ਖੁਲਾਸਾ: ਵਟ ਇੰਡੀਆ ਥਿੰਕਸ ਟੂਡੇ ਸੰਮੇਲਨ ਵਿੱਚ ਵੱਡਾ ਬਿਆਨ
ਸਮ੍ਰਿਤੀ ਈਰਾਨੀ ਦਾ ਅਮੇਠੀ ਬਾਰੇ ਖੁਲਾਸਾ: ਵਟ ਇੰਡੀਆ ਥਿੰਕਸ ਟੂਡੇ ਸੰਮੇਲਨ ਵਿੱਚ ਵੱਡਾ ਬਿਆਨ...
WITT2025: ਨਰਾਤਿਆਂ ਦੌਰਾਨ ਮੀਟ ਦੀਆਂ ਦੁਕਾਨਾਂ ਬੰਦ, ਮੁੱਖ ਮੰਤਰੀ ਮੋਹਨ ਯਾਦਵ ਦਾ ਭੋਜਨ ਸੁਰੱਖਿਆ ਕਾਨੂੰਨ 'ਤੇ ਬਿਆਨ
WITT2025: ਨਰਾਤਿਆਂ ਦੌਰਾਨ ਮੀਟ ਦੀਆਂ ਦੁਕਾਨਾਂ ਬੰਦ, ਮੁੱਖ ਮੰਤਰੀ ਮੋਹਨ ਯਾਦਵ ਦਾ ਭੋਜਨ ਸੁਰੱਖਿਆ ਕਾਨੂੰਨ 'ਤੇ ਬਿਆਨ...
WITT 2025: ਉੱਤਰਾਖੰਡ ਵਿੱਚ ਸਿਵਲ ਕੋਡ 'ਤੇ ਮੁੱਖ ਮੰਤਰੀ ਧਾਮੀ ਦਾ ਬਿਆਨ, ਕਾਨੂੰਨ ਅਤੇ ਵਿਕਾਸ 'ਤੇ ਚਰਚਾ
WITT 2025: ਉੱਤਰਾਖੰਡ ਵਿੱਚ ਸਿਵਲ ਕੋਡ 'ਤੇ ਮੁੱਖ ਮੰਤਰੀ ਧਾਮੀ ਦਾ ਬਿਆਨ, ਕਾਨੂੰਨ ਅਤੇ ਵਿਕਾਸ 'ਤੇ ਚਰਚਾ...
WITT 2025: ਮੁੱਖ ਮੰਤਰੀ ਮਾਨ ਦਾ TV9 ਇੰਟਰਵਿਊ - ਕਾਮੇਡੀ, ਰਾਜਨੀਤੀ ਅਤੇ ਗੱਠਜੋੜ 'ਤੇ ਗੱਲਬਾਤ
WITT 2025: ਮੁੱਖ ਮੰਤਰੀ ਮਾਨ ਦਾ TV9 ਇੰਟਰਵਿਊ - ਕਾਮੇਡੀ, ਰਾਜਨੀਤੀ ਅਤੇ ਗੱਠਜੋੜ 'ਤੇ ਗੱਲਬਾਤ...
WITT 2025: ਵੈਸ਼ਨਵ ਦਾ ਪ੍ਰਗਟਾਵੇ ਦੀ ਆਜ਼ਾਦੀ, ਕੁਨਾਲ ਕਾਮਰਾ ਅਤੇ ਡਿਜੀਟਲ ਨਿਯਮਾਂ ਬਾਰੇ ਬਿਆਨ
WITT 2025:  ਵੈਸ਼ਨਵ ਦਾ ਪ੍ਰਗਟਾਵੇ ਦੀ ਆਜ਼ਾਦੀ, ਕੁਨਾਲ ਕਾਮਰਾ ਅਤੇ ਡਿਜੀਟਲ ਨਿਯਮਾਂ ਬਾਰੇ ਬਿਆਨ...