Nirjala Ekadashi : ਜਾਣੋ ਨਿਰਜਲਾ ਇਕਾਦਸ਼ੀ ਨੂੰ ਪਾਂਡਵ ਇਕਾਦਸ਼ੀ ਕਿਉਂ ਕਿਹਾ ਜਾਂਦਾ ਹੈ?
Nirjala Ekadashi : ਹਰ ਸਾਲ 'ਚ 24 ਇਕਾਦਸ਼ੀਆਂ ਆਉਂਦੀਆਂ ਹਨ ਪਰ ਜੇਠ ਮਹੀਨੇ 'ਚ ਇਕਾਦਸ਼ੀ ਦਾ ਵਰਤ ਰੱਖਣ ਨਾਲ ਹੀ ਸਾਰੀਆਂ 24 ਇਕਾਦਸ਼ੀਆਂ ਦਾ ਫਲ ਪ੍ਰਾਪਤ ਹੁੰਦਾ ਹੈ। ਇਸਨੂੰ ਨਿਰਜਲਾ ਇਕਾਦਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸ ਇਕਾਦਸ਼ੀ ਦੇ ਨਾਲ-ਨਾਲ ਇਸਨੂੰ ਭੀਮਸੇਨੀ ਇਕਾਦਸ਼ੀ ਜਾਂ ਪਾਂਡਵ ਇਕਾਦਸ਼ੀ ਵੀ ਕਿਹਾ ਜਾਂਦਾ ਹੈ, ਪਰ ਆਓ ਜਾਣਦੇ ਹਾਂ ਅਜਿਹਾ ਕਿਉਂ ਹੈ।

ਜੇਠ ਮਹੀਨੇ ‘ਚ ਆਉਣ ਵਾਲੀ ਨਿਰਜਲਾ ਏਕਾਦਸ਼ੀ ਨੂੰ ਸਾਲ ਦੀਆਂ ਸਾਰੀਆਂ ਏਕਾਦਸ਼ੀਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਸਾਲ ਇਹ ਏਕਾਦਸ਼ੀ 6 ਜੂਨ 2025 ਨੂੰ ਮਨਾਈ ਜਾਵੇਗੀ। ਇਸ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਕੀਤੀ ਜਾਂਦੀ ਹੈ। ਸ਼ਰਧਾਲੂ ਬਿਨਾਂ ਕੁਝ ਖਾਧੇ ਜਾਂ ਪਾਣੀ ਪੀਏ ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਹਨ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਸ਼ਰਧਾਲੂ ਪਾਪਾਂ ਤੋਂ ਮੁਕਤ ਹੋ ਜਾਂਦੇ ਹਨ।
ਏਕਾਦਸ਼ੀ ਸਾਲ ਵਿੱਚ 24 ਵਾਰ ਆਉਂਦੀ ਹੈ ਪਰ ਜਦੋਂ ਅਧਿਕਮਾਸ ਜਾਂ ਮਲਮਾਸ ਆਉਂਦੀ ਹੈ ਤਾਂ ਏਕਾਦਸ਼ੀ ਦੀ ਕੁੱਲ ਗਿਣਤੀ ਲਗਭਗ 26 ਹੋ ਜਾਂਦੀ ਹੈ। ਜੇਠ ਮਹੀਨੇ ਵਿੱਚ ਆਉਣ ਵਾਲਾ ਏਕਾਦਸ਼ੀ ਵਰਤ ਸਾਰੀਆਂ ਏਕਾਦਸ਼ੀਆਂ ਵਿੱਚੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸਨੂੰ ਨਿਰਜਲਾ ਏਕਾਦਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸ ਏਕਾਦਸ਼ੀ ਦੇ ਨਾਲ-ਨਾਲ ਇਸਨੂੰ ਭੀਮਸੇਨੀ ਏਕਾਦਸ਼ੀ ਜਾਂ ਪਾਂਡਵ ਏਕਾਦਸ਼ੀ ਵੀ ਕਿਹਾ ਜਾਂਦਾ ਹੈ, ਇਸਦੇ ਪਿੱਛੇ ਇੱਕ ਪੌਰਾਣਿਕ ਕਹਾਣੀ ਹੈ, ਆਓ ਜਾਣਦੇ ਹਾਂ।