ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਫਿਰ ਪੈਰ ਪਸਾਰ ਰਿਹਾ H1N1 ਵਾਇਰਸ , 516 ਲੋਕ ਸੰਕਰਮਿਤ, 6 ਮਰੀਜ਼ਾਂ ਦੀ ਮੌਤ

Swine Flu : ਜਨਵਰੀ 2025 ਵਿੱਚ, ਭਾਰਤ ਦੇ 16 ਰਾਜਾਂ ਵਿੱਚ ਸਵਾਈਨ ਫਲੂ (H1N1) ਦੇ 516 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ। ਸਭ ਤੋਂ ਵੱਧ ਮੌਤਾਂ ਕੇਰਲ ਵਿੱਚ ਹੋਈਆਂ। NCDC ਨੇ ਦਿੱਲੀ, ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਵਿੱਚ ਸਥਿਤੀ ਨੂੰ ਗੰਭੀਰ ਦੱਸਿਆ ਹੈ ਅਤੇ ਨਿਗਰਾਨੀ ਵਧਾਉਣ ਦੀ ਅਪੀਲ ਕੀਤੀ ਹੈ।

ਫਿਰ ਪੈਰ ਪਸਾਰ ਰਿਹਾ H1N1 ਵਾਇਰਸ , 516 ਲੋਕ ਸੰਕਰਮਿਤ, 6 ਮਰੀਜ਼ਾਂ ਦੀ ਮੌਤ
ਫਿਰ ਪੈਰ ਪਸਾਰ ਰਿਹਾ H1N1 ਵਾਇਰਸ
Follow Us
kumar-kundan
| Updated On: 11 Mar 2025 15:30 PM

ਇਸ ਫਲੂ ਯਾਨੀ H1N1 ਵਾਇਰਸ ਦਾ ਇਨਫੈਕਸ਼ਨ ਫਿਰ ਤੋਂ ਪੈਰ ਪਸਾਰ ਰਿਹਾ ਹੈ। ਦੇਸ਼ ਦੇ 8 ਰਾਜਾਂ ਵਿੱਚ ਇਸਦਾ ਫੈਲਾਅ ਤੇਜ਼ੀ ਨਾਲ ਵਧਿਆ ਹੈ। ਜਨਵਰੀ 2025 ਵਿੱਚ, 16 ਰਾਜਾਂ ਵਿੱਚ 516 ਲੋਕ ਸਵਾਈਨ ਫਲੂ ਤੋਂ ਪ੍ਰਭਾਵਿਤ ਹੋਏ ਸਨ। ਇਲਾਜ ਦੌਰਾਨ 6 ਲੋਕਾਂ ਦੀ ਮੌਤ ਹੋ ਗਈ।

ਸਭ ਤੋਂ ਵੱਧ ਮੌਤਾਂ ਕੇਰਲ ਵਿੱਚ ਹੋਈਆਂ। ਇੱਥੇ ਚਾਰ ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇੱਕ-ਇੱਕ ਮੌਤ ਹੋਈ। ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (NCDC) ਦੀ ਰਿਪੋਰਟ ਦੇ ਅਨੁਸਾਰ, ਦਿੱਲੀ, ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਵਿੱਚ ਸਥਿਤੀ ਗੰਭੀਰ ਹੈ।

NCDC ਨੇ ਤਾਮਿਲਨਾਡੂ, ਪੁਡੂਚੇਰੀ, ਕੇਰਲ, ਮਹਾਰਾਸ਼ਟਰ, ਜੰਮੂ ਅਤੇ ਕਸ਼ਮੀਰ, ਗੁਜਰਾਤ, ਕਰਨਾਟਕ ਅਤੇ ਦਿੱਲੀ ਵਿੱਚ ਸਵਾਈਨ ਫਲੂ ਲਈ ਨਿਗਰਾਨੀ ਵਧਾਉਣ ਦੀ ਅਪੀਲ ਕੀਤੀ ਹੈ। ਤਾਮਿਲਨਾਡੂ ਵਿੱਚ 209, ਕਰਨਾਟਕ ਵਿੱਚ 76, ਕੇਰਲ ਵਿੱਚ 48, ਜੰਮੂ-ਕਸ਼ਮੀਰ ਵਿੱਚ 41, ਦਿੱਲੀ ਵਿੱਚ 40, ਪੁਡੂਚੇਰੀ ਵਿੱਚ 32, ਮਹਾਰਾਸ਼ਟਰ ਵਿੱਚ 21 ਅਤੇ ਗੁਜਰਾਤ ਵਿੱਚ 14 ਮਾਮਲੇ ਸਾਹਮਣੇ ਆਏ ਹਨ। ਇਸਤੋਂ ਇਲਾਵਾ ਬਠਿੰਡਾ ਤੋਂ ਵੀ 2 ਮਾਮਲੇ ਸਾਹਮਣੇ ਆਏ ਸਨ।

ਰਿਪੋਰਟ ਵਿੱਚ ਕੀ ਕਿਹਾ ਗਿਆ?

ਕੇਂਦਰੀ ਸਿਹਤ ਮੰਤਰਾਲੇ ਨੂੰ ਸੌਂਪੀ ਗਈ ਇੱਕ ਰਿਪੋਰਟ ਵਿੱਚ, NCDC ਨੇ ਕਿਹਾ ਕਿ 2024 ਵਿੱਚ, 20,414 ਲੋਕ ਇਸ ਲਾਗ ਤੋਂ ਪ੍ਰਭਾਵਿਤ ਹੋਏ ਸਨ, ਜਿਨ੍ਹਾਂ ਵਿੱਚੋਂ 347 ਦੀ ਮੌਤ ਹੋ ਗਈ ਸੀ। ਰਿਪੋਰਟ ਦੇ ਅਨੁਸਾਰ, 2019 ਵਿੱਚ ਸਭ ਤੋਂ ਵੱਧ 28,798 ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚ 1,218 ਲੋਕਾਂ ਦੀ ਮੌਤ ਹੋ ਗਈ ਸੀ। ਕੇਂਦਰ ਸਰਕਾਰ ਨੇ ਅਜਿਹੀਆਂ ਬਿਮਾਰੀਆਂ ਦੇ ਤੁਰੰਤ ਰਿਸਪਾਂਸ ਲਈ ਪਹਿਲਾਂ ਹੀ ਇੱਕ ਟਾਸਕ ਫੋਰਸ ਬਣਾਈ ਹੋਈ ਹੈ।

ਟਾਸਕ ਫੋਰਸ ਵਿੱਚ ਸਿਹਤ ਮੰਤਰਾਲੇ, NCDC, ICMR, ਦਿੱਲੀ AIIMS, PGI ਚੰਡੀਗੜ੍ਹ, NIMHANS ਬੰਗਲੌਰ, ਵਿਗਿਆਨ ਅਤੇ ਬਾਇਓਟੈਕਨਾਲੋਜੀ ਵਿਭਾਗ ਸਮੇਤ ਵੱਖ-ਵੱਖ ਮੰਤਰਾਲਿਆਂ ਦੇ ਉੱਚ ਅਧਿਕਾਰੀ ਸ਼ਾਮਲ ਹਨ। H1N1 ਇੱਕ ਕਿਸਮ ਦਾ ਇਨਫਲੂਐਂਜ਼ਾ ਵਾਇਰਸ ਹੈ, ਜਿਸਨੂੰ ਸਵਾਈਨ ਫਲੂ ਵੀ ਕਿਹਾ ਜਾਂਦਾ ਹੈ।

ਕੀ ਹਨ ਇਸਦੇ ਲੱਛਣ ?

ਪਹਿਲਾਂ ਇਹ ਵਾਇਰਸ ਸਿਰਫ਼ ਸੂਰਾਂ ਨੂੰ ਪ੍ਰਭਾਵਿਤ ਕਰਦਾ ਸੀ, ਪਰ ਹੁਣ ਇਹ ਮਨੁੱਖਾਂ ਨੂੰ ਵੀ ਸੰਕਰਮਿਤ ਕਰ ਰਿਹਾ ਹੈ। ਇਸ ਦੇ ਲੱਛਣ ਬੁਖਾਰ, ਥਕਾਵਟ, ਭੁੱਖ ਨਾ ਲੱਗਣਾ, ਖੰਘ, ਗਲੇ ਵਿੱਚ ਖਰਾਸ਼, ਉਲਟੀਆਂ ਅਤੇ ਦਸਤ ਹਨ। ਇਹ ਉੱਪਰਲੀ ਅਤੇ ਵਿਚਕਾਰਲੀ ਸਾਹ ਦੀ ਨਾਲੀ ਨੂੰ ਪ੍ਰਭਾਵਿਤ ਕਰਦਾ ਹੈ। ਕੋਰੋਨਾ ਵਾਂਗ, ਇਸ ਵਿੱਚ ਵੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਸੰਕਰਮਿਤ ਕਰਨ ਦੀ ਸਮਰੱਥਾ ਹੈ। ਇਸਦਾ ਪਹਿਲਾ ਕੇਸ ਭਾਰਤ ਵਿੱਚ 2009 ਵਿੱਚ ਮਿਲਿਆ ਸੀ। 2009 ਤੋਂ 2018 ਤੱਕ, ਭਾਰਤ ਵਿੱਚ ਇਸ ਲਾਗ ਦੀ ਮੌਤ ਦਰ ਬਹੁਤ ਜ਼ਿਆਦਾ ਰਹੀ।

ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?...
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ...
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ...
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ...
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ...
Uttarakhand Cloud Burst: ਹੜ੍ਹ ਵਿੱਚ ਰਿਸ਼ਤੇਦਾਰਾਂ ਨੂੰ ਵਹਿੰਦੇ ਦੇਖ ਮੱਚ ਗਈ ਚੀਕ-ਪੁਕਾਰ, ਦਰਦਨਾਕ VIDEO ਆਇਆ ਸਾਹਮਣੇ
Uttarakhand Cloud Burst: ਹੜ੍ਹ ਵਿੱਚ ਰਿਸ਼ਤੇਦਾਰਾਂ ਨੂੰ ਵਹਿੰਦੇ ਦੇਖ ਮੱਚ ਗਈ ਚੀਕ-ਪੁਕਾਰ, ਦਰਦਨਾਕ VIDEO ਆਇਆ ਸਾਹਮਣੇ...
Uttarakhand Cloud Burst: ਉੱਤਰਾਖੰਡ ਵਿੱਚ ਬੱਦਲ ਫੱਟਣ ਨਾਲ ਭਾਰੀ ਤਬਾਹੀ, ਹੈਲਪਲਾਈਨ ਨੰਬਰ ਜਾਰੀ
Uttarakhand Cloud Burst: ਉੱਤਰਾਖੰਡ ਵਿੱਚ ਬੱਦਲ ਫੱਟਣ ਨਾਲ ਭਾਰੀ ਤਬਾਹੀ, ਹੈਲਪਲਾਈਨ ਨੰਬਰ ਜਾਰੀ...
ਟੀਮ ਇੰਡੀਆ ਨੇ ਤੋੜਿਆ ਇੰਗਲੈਂਡ ਦਾ ਘਮੰਡ, ਓਵਲ ਟੈਸਟ ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ
ਟੀਮ ਇੰਡੀਆ ਨੇ ਤੋੜਿਆ ਇੰਗਲੈਂਡ ਦਾ ਘਮੰਡ, ਓਵਲ ਟੈਸਟ ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ...
Himachal Flood: ਹਿਮਾਚਲ ਪ੍ਰਦੇਸ਼ ਭਾਰੀ ਬਾਰਿਸ਼ ਕਾਰਨ ਵਿੱਚ ਲੈਂਡ ਸਲਾਈਡ ਅਤੇ ਹੜ੍ਹ ਦਾ ਕਹਿਰ
Himachal Flood: ਹਿਮਾਚਲ ਪ੍ਰਦੇਸ਼ ਭਾਰੀ ਬਾਰਿਸ਼ ਕਾਰਨ ਵਿੱਚ ਲੈਂਡ ਸਲਾਈਡ ਅਤੇ ਹੜ੍ਹ ਦਾ ਕਹਿਰ...