ਵਿਦਿਆਰਥੀਆਂ ਦੇ ਅੰਦੋਲਨ ‘ਚ ਵਿਰੋਧੀ ਧਿਰ ਨੇ ਪਾਈ ਜਾਨ! ਧਰਨਾ ਪ੍ਰਦਰਸ਼ਨ ਤੋਂ ਬਾਅਦ ਅੱਜ ਕਾਂਗਰਸ ਦੀ ਕੀ ਯੋਜਨਾ?

Published: 

22 Jul 2026 08:48 AM IST

NEET ਪੇਪਰ ਲੀਕ ਵਿਰੁੱਧ ਦਿੱਲੀ 'ਚ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨਾਂ ਨੇ ਵਿਰੋਧੀ ਧਿਰ ਦੇ ਲਈ ਇੱਕ ਸੰਜੀਵਨੀ ਬਣ ਗਿਆ ਹੈ। ਅੱਜ, ਕਾਂਗਰਸੀ ਨੇਤਾ ਤੇ ਸੰਸਦ ਮੈਂਬਰ ਵਿਦਿਆਰਥੀਆਂ ਦੇ ਮੁੱਦੇ ਨੂੰ ਲੈ ਕੇ ਬਾਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕਰਨਗੇ। ਵਿਰੋਧੀ ਧਿਰ ਇਸ ਮੁੱਦੇ ਨੂੰ ਸੜਕਾਂ ਤੋਂ ਸੰਸਦ ਤੱਕ ਚੁੱਕ ਰਹੀ ਹੈ ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਇਹ ਮੁੱਦਾ ਪੂਰੇ ਮਾਨਸੂਨ ਸੈਸ਼ਨ 'ਚ ਵੀ ਹਾਵੀ ਹੋਣ ਦੀ ਉਮੀਦ ਹੈ।

ਵਿਦਿਆਰਥੀਆਂ ਦੇ ਅੰਦੋਲਨ ਚ ਵਿਰੋਧੀ ਧਿਰ ਨੇ ਪਾਈ ਜਾਨ! ਧਰਨਾ ਪ੍ਰਦਰਸ਼ਨ ਤੋਂ ਬਾਅਦ ਅੱਜ ਕਾਂਗਰਸ ਦੀ ਕੀ ਯੋਜਨਾ?

ਵਿਦਿਆਰਥੀਆਂ ਦੇ ਅੰਦੋਲਨ 'ਚ ਵਿਰੋਧੀ ਧਿਰ ਨੇ ਪਾਈ ਜਾਨ!

NEET ਪੇਪਰ ਲੀਕ ਵਿਰੁੱਧ ਦਿੱਲੀ ‘ਚ ਵਿਦਿਆਰਥੀ ਅੰਦੋਲਨ ਵਿਰੋਧੀ ਧਿਰ ਨੂੰ ਮੁੜ ਸੁਰਜੀਤ ਕਰ ਰਿਹਾ ਹੈ। 20 ਜੁਲਾਈ ਨੂੰ ਵਿਦਿਆਰਥੀਆਂ ਦੇ ‘ਚਲੋ ਸੰਸਦ’ ਮਾਰਚ ਤੋਂ ਬਾਅਦ ਇਸ ਮੁੱਦੇ ਨੂੰ ਵਿਰੋਧੀ ਪਾਰਟੀਆਂ, ਖਾਸ ਕਰ ਕਾਂਗਰਸ ਨੇ ਪੂਰੀ ਤਰ੍ਹਾਂ ਚੁੱਕ ਦਿੱਤਾ ਹੈ। ਵਿਰੋਧੀ ਧਿਰ ਸੜਕਾਂ ਤੋਂ ਲੈ ਕੇ ਸੰਸਦ ਤੱਕ, ਸਾਰੇ ਪਲੇਟਫਾਰਮਾਂ ‘ਤੇ ਇਸ ਮਾਮਲੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਵਿਦਿਆਰਥੀਆਂ ‘ਤੇ ਹੋਏ ਲਾਠੀਚਾਰਜ ਤੋਂ ਬਾਅਦ, ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਕਈ ਕਾਂਗਰਸੀ ਸੰਸਦ ਮੈਂਬਰਾਂ ਨੇ ਕੱਲ੍ਹ (ਮੰਗਲਵਾਰ) ਪ੍ਰਧਾਨ ਮੰਤਰੀ ਦੀ ਰਿਹਾਇਸ਼ (ਲੋਕ ਕਲਿਆਣ ਮਾਰਗ) ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਰਾਹੁਲ ਦੇ ਨਾਲ ਪ੍ਰਿਯੰਕਾ ਗਾਂਧੀ, ਮਲਿਕਾਰੁਜਨ ਖੜਗੇ, ਕੇ.ਸੀ. ਵੇਣੂਗੋਪਾਲ ਤੇ ਹੋਰ ਨੇਤਾ ਵੀ ਸਨ। ਦਿੱਲੀ ਪੁਲਿਸ ਨੇ ਉਨ੍ਹਾਂ ਸਾਰਿਆਂ ਨੂੰ ਮੌਕੇ ‘ਤੇ ਹਿਰਾਸਤ ‘ਚ ਲੈ ਲਿਆ, ਹਾਲਾਂਕਿ ਉਨ੍ਹਾਂ ਨੂੰ ਬਾਅਦ ‘ਚ ਰਿਹਾਅ ਕਰ ਦਿੱਤਾ ਗਿਆ।

ਸਵੇਰੇ 10 ਵਜੇ ਖੜਗੇ ਨਾਲ ਮੀਟਿੰਗ

ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ‘ਤੇ ਕਾਂਗਰਸ ਅੜੀ ਹੋਈ ਹੈ। ਇਸ ਦੌਰਾਨ, ਅੱਜ ਸਵੇਰੇ 10 ਵਜੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ‘ਚ ਇੰਡੀਆ ਬਲਾਕ ਦੀ ਮੀਟਿੰਗ ਹੋਣ ਵਾਲੀ ਹੈ। ਕਾਂਗਰਸ ਅੱਜ ਵਿਦਿਆਰਥੀ ਦੇ ਮੁੱਦੇ ‘ਤੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕਰੇਗੀ, ਜਿਸ ‘ਚ ਮੈਂਬਰ ਬਾਹਾਂ ‘ਤੇ ਕਾਲੀਆਂ ਪੱਟੀ ਬੰਨ੍ਹ ਕੇ ਪ੍ਰਦਰਸ਼ਨ ਕਰਨਗੇ। ਖ਼ਬਰ ਇਹ ਹੈ ਕਿ ਪਾਰਟੀ ਵਿਰੋਧ ਪ੍ਰਦਰਸ਼ਨ ਦੇ ਇੱਕ ਵਿਲੱਖਣ ਰੂਪ ਦੀ ਯੋਜਨਾ ਬਣਾ ਰਹੀ ਹੈ ਤੇ ਸਾਰੀਆਂ ਰਾਜ ਇਕਾਈਆਂ ਨੂੰ ਹਿੱਸਾ ਲੈਣ ਦੇ ਨਿਰਦੇਸ਼ ਦਿੱਤੇ ਹਨ। ਕਾਂਗਰਸ ਨੇ ਕੱਲ੍ਹ ਵੀ ਕਈ ਰਾਜਾਂ ‘ਚ ਇਸ ਮੁੱਦੇ ‘ਤੇ ਵਿਰੋਧ ਪ੍ਰਦਰਸ਼ਨ ਕੀਤੇ ਸਨ।

ਵਿਦਿਆਰਥੀ ਦੇ ਮੁੱਦੇ ‘ਤੇ ਦੇਸ਼ ਭਰ ‘ਚ ਵਿਰੋਧ ਪ੍ਰਦਰਸ਼ਨ ਕਰੇਗੀ ਕਾਂਗਰਸ

ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ‘ਚ ਮਾਰਚ, ਗਾਂਧੀ ਮੂਰਤੀ ਦੇ ਨੇੜੇ ਧਰਨਾ, ਬਾਹਾਂ ‘ਤੇ ਕਾਲੀਆਂ ਪੱਟੀਆਂ ਜਾਂ ਕਾਲੇ ਕੱਪੜੇ ਪਹਿਨ ਕੇ, ਪੋਸਟਰ ਪ੍ਰਦਰਸ਼ਿਤ ਕਰਨਾ ਤੇ ਹੋਰ ਬਹੁਤ ਕੁਝ ਸ਼ਾਮਲ ਹੋਵੇਗਾ। ਅੱਜ, ਬੁੱਧਵਾਰ ਸੰਸਦ ਦੇ ਮਾਨਸੂਨ ਸੈਸ਼ਨ ਦਾ ਤੀਜਾ ਦਿਨ ਹੈ। ਕਾਂਗਰਸ ਲਗਾਤਾਰ NEET ਪੇਪਰ ਲੀਕ ਮੁੱਦੇ ‘ਤੇ ਸੰਸਦ ‘ਚ ਚਰਚਾ ਦੀ ਮੰਗ ਕਰਦੀ ਆ ਰਹੀ ਹੈ ਤੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਆਪਣੀ ਮੰਗ ‘ਤੇ ਅੜੀ ਹੋਈ ਹੈ। ਮਾਨਸੂਨ ਸੈਸ਼ਨ ਦੇ ਪਿਛਲੇ ਦੋ ਦਿਨ ਹੰਗਾਮੇ ਵਾਲੇ ਦ੍ਰਿਸ਼ਾਂ ਨਾਲ ਭਰੇ ਰਹੇ।

ਸੀਜੇਪੀ ਦਾ ਜੰਤਰ-ਮੰਤਰ ‘ਤੇ ਧਰਨਾ ਪ੍ਰਦਰਸ਼ਨ ਜਾਰੀ

ਮਾਨਸੂਨ ਸੈਸ਼ਨ ਦੌਰਾਨ ਕਾਂਗਰਸ ਦਾ ਇਹ ਵਿਰੋਧ, ਵਿਰੋਧੀ ਧਿਰ ਦੀ ਰਣਨੀਤੀ ਨੂੰ ਦਰਸਾਉਂਦਾ ਹੈ। ਇਸ ਦੌਰਾਨ, ਜੰਤਰ-ਮੰਤਰ ‘ਤੇ ਸੀਜੇਪੀ ਦੇ ਬੈਨਰ ਹੇਠ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਜਾਰੀ ਹਨ, ਜਿਸ ‘ਚ ਹਜ਼ਾਰਾਂ ਵਿਦਿਆਰਥੀ ਆਪਣਾ ਪੱਖ ਰੱਖ ਰਹੇ ਹਨ। ਇਸ ਤੋਂ ਇਲਾਵਾ, ਸੋਨਮ ਵਾਂਗਚੁਕ ਪਿਛਲੇ 25 ਦਿਨਾਂ ਤੋਂ ਇਸ ਮੁੱਦੇ ‘ਤੇ ਭੁੱਖ ਹੜਤਾਲ ‘ਤੇ ਹਨ। ਕੱਲ੍ਹ ਦਿੱਲੀ ਹਾਈ ਕੋਰਟ ਦੇ ਹੁਕਮ ਤੋਂ ਬਾਅਦ, ਉਨ੍ਹਾਂ ਨੂੰ ਸਫਦਰਜੰਗ ਹਸਪਤਾਲ ਤੋਂ ਮੇਦਾਂਤਾ ਸ਼ਿਫਟ ਕਰ ਦਿੱਤਾ ਗਿਆ ਸੀ। ਜੇਪੀ ਨੱਡਾ ਤੇ ਜਤਿੰਦਰ ਸਿੰਘ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ ਹੈ।

Follow Us