ਮੁੰਬਈ ਦੇ ਭੂਲੇਸ਼ਵਰ ‘ਚ ਵੱਡਾ ਹਾਦਸਾ, 22 ਫੁੱਟ ਉੱਚੀ ਗਣਪਤੀ ਮੂਰਤੀ ਡਿੱਗੀ; 2 ਦੀ ਮੌਤ-5 ਜ਼ਖਮੀ

Published: 

23 Aug 2026 07:19 AM IST

ਮੂਰਤੀ ਨੂੰ ਭਾਏਖਲਾ ਤੋਂ ਭੂਲੇਸ਼ਵਰ ਲਿਜਾਇਆ ਜਾ ਰਿਹਾ ਸੀ ਤੇ ਪੰਡਾਲ ਤੋਂ ਕਰੀਬ 50-60 ਮੀਟਰ ਪਹਿਲਾਂ ਇਹ ਹਾਦਸਾ ਵਾਪਰਿਆ। ਸ਼ੁਰੂਆਤੀ ਜਾਂਚ 'ਚ ਸੜਕ 'ਤੇ ਕੋਈ ਵੱਡਾ ਟੋਆ ਨਜ਼ਰ ਨਹੀਂ ਆਇਆ। ਫਿਲਹਾਲ ਮੂਰਤੀ ਦਾ ਸੰਤੁਲਨ ਵਿਗੜਨਾ ਹੀ ਹਾਦਸੇ ਦੀ ਸੰਭਾਵਿਤ ਵਜ੍ਹਾ ਮੰਨੀ ਜਾ ਰਹੀ ਹੈ।

ਮੁੰਬਈ ਦੇ ਭੂਲੇਸ਼ਵਰ ਚ ਵੱਡਾ ਹਾਦਸਾ, 22 ਫੁੱਟ ਉੱਚੀ ਗਣਪਤੀ ਮੂਰਤੀ ਡਿੱਗੀ; 2 ਦੀ ਮੌਤ-5 ਜ਼ਖਮੀ

ਮੁੰਬਈ ਦੇ ਭੂਲੇਸ਼ਵਰ ਇਲਾਕੇ ‘ਚ ਗਣਪਤੀ ਮੂਰਤੀ ਦੇ ਆਗਮਨ ਦੌਰਾਨ ਵੱਡਾ ਹਾਦਸਾ ਵਾਪਰਿਆ। ਭੂਲੇਸ਼ਵਰਚਾ ਰਾਜਾ ਦੀ ਕਰੀਬ 22 ਫੁੱਟ ਉੱਚੀ ਗਣਪਤੀ ਮੂਰਤੀ ਸੰਤੁਲਨ ਵਿਗੜਨ ਕਾਰਨ ਡਿੱਗ ਗਈ। ਇਹ ਹਾਦਸਾ ਸ਼ਨੀਵਾਰ ਰਾਤ ਕਰੀਬ 9:51 ਵਜੇ ਬਲਰਾਮ ਮਰਚੈਂਟ ਰੋਡ, ਕਬੂਤਰਖਾਨਾ, ਜੈ ਅੰਬੇ ਚੌਕ, ਭੂਲੇਸ਼ਵਰ ‘ਚ ਵਾਪਰਿਆ।

ਮੂਰਤੀ ਨੂੰ ਭਾਏਖਲਾ ਤੋਂ ਭੂਲੇਸ਼ਵਰ ਲਿਜਾਇਆ ਜਾ ਰਿਹਾ ਸੀ ਤੇ ਪੰਡਾਲ ਤੋਂ ਕਰੀਬ 50-60 ਮੀਟਰ ਪਹਿਲਾਂ ਇਹ ਹਾਦਸਾ ਵਾਪਰਿਆ। ਸ਼ੁਰੂਆਤੀ ਜਾਂਚ ‘ਚ ਸੜਕ ‘ਤੇ ਕੋਈ ਵੱਡਾ ਟੋਆ ਨਜ਼ਰ ਨਹੀਂ ਆਇਆ। ਫਿਲਹਾਲ ਮੂਰਤੀ ਦਾ ਸੰਤੁਲਨ ਵਿਗੜਨਾ ਹੀ ਹਾਦਸੇ ਦੀ ਸੰਭਾਵਿਤ ਵਜ੍ਹਾ ਮੰਨੀ ਜਾ ਰਹੀ ਹੈ।

2 ਦੀ ਮੌਤ, 5 ਜ਼ਖਮੀ

ਇਸ ਹਾਦਸੇ ‘ਚ ਕੁੱਲ 7 ਲੋਕ ਪ੍ਰਭਾਵਿਤ ਹੋਏ ਹਨ। ਇਨ੍ਹਾਂ ‘ਚੋਂ 2 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ ਹੋਏ ਹਨ। ਹਸਪਤਾਲਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ‘ਚ ਨੇਵਸ਼ੇ (33) ਤੇ ਬ੍ਰਿਜੇਸ਼ ਹੇਮੰਤ ਜੋਸ਼ੀ (30) ਸ਼ਾਮਲ ਹਨ।

ਜ਼ਖਮੀਆਂ ‘ਚ ਵੈਭਵ ਘੇਨੰਦ (38), ਪਵਨ ਚੌਰਸੀਆ (25), ਲਾਵਣਿਆ ਗਨੇਰ (5), ਦਿਵਿਆ ਗਨੇਰ (7) ਤੇ ਕੁਣਾਲ ਕਾਸ਼ੀਦ (26) ਸ਼ਾਮਲ ਹਨ। ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਬੀਐਮਸੀ ਫਾਇਰ ਬ੍ਰਿਗੇਡ, ਮੁੰਬਈ ਪੁਲਿਸ, ਟ੍ਰੈਫਿਕ ਪੁਲਿਸ, 108 ਐਂਬੂਲੈਂਸ ਅਤੇ BMC ਵਾਰਡ ਸਟਾਫ ਮੌਕੇ ਤੇ ਪਹੁੰਚ ਗਿਆ।

ਮੁੰਬਈ ‘ਚ 10 ਹਜ਼ਾਰ ਤੋਂ ਵੱਧ ਗਣੇਸ਼ ਪੰਡਾਲ

ਮਹਾਰਾਸ਼ਟਰ ‘ਚ ਇਸ ਸਾਲ ਗਣੇਸ਼ ਉਤਸਵ 14 ਸਤੰਬਰ ਤੋਂ ਸ਼ੁਰੂ ਹੋਵੇਗਾ। ਮੁੰਬਈ ‘ਚ 10 ਹਜ਼ਾਰ ਤੋਂ ਵੱਧ ਗਣੇਸ਼ ਮੰਡਲ ਹਨ, ਪਰ ਇਨ੍ਹਾਂ ‘ਚੋਂ 2,500 ਮੰਡਲਾਂ ਨੇ 10 ਦਿਨਾਂ ਦੇ ਉਤਸਵ ਲਈ ਇਜਾਜ਼ਤ ਲਈ ਹੈ।

ਇਸ ਵਾਰ ਪੂਰੇ ਮਹਾਰਾਸ਼ਟਰ ‘ਚ ਕਰੀਬ 28 ਲੱਖ ਗਣੇਸ਼ ਮੂਰਤੀਆਂ ਸਥਾਪਤ ਹੋਣ ਦਾ ਅਨੁਮਾਨ ਹੈ। ਮੁੰਬਈ ‘ਚ ਪੰਡਾਲਾਂ ਦੀ ਇਜਾਜ਼ਤ ਲਈ ਆਨਲਾਈਨ ਸਿੰਗਲ-ਵਿੰਡੋ ਸਿਸਟਮ ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ BMC ਦੇ ਨਾਲ-ਨਾਲ ਪੁਲਿਸ ਤੇ ਟ੍ਰੈਫਿਕ ਪੁਲਿਸ ਦੀ NOC ਵੀ ਆਨਲਾਈਨ ਮਿਲ ਸਕੇਗੀ। ਇਸ ਲਈ ਅਰਜ਼ੀਆਂ 13 ਸਤੰਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ।

Source: TV9Hindi.com

Loading...
Unable to load recommendations.
Follow Us
Related Stories
“ਮੋਦੀ ਜੀ ਨੂੰ ਕਹੋ ਗਿਆਨੇਸ਼ ਕੁਮਾਰ ਨੂੰ ਹਟਾਉਣ… 30 ਸਕਿੰਟ ਵਿੱਚ ਰੁੱਕ ਜਾਵੇਗਾ ਅੰਦੋਲਨ,” ਵਪਾਰੀਆਂ ਨੂੰ ਰਾਹੁਲ ਗਾਂਧੀ ਦਾ ਜਵਾਬ
ਅਮਿਤ ਸ਼ਾਹ ਤੇ ਟਿੱਪਣੀ ਮਾਮਲੇ ‘ਚ ਰਾਹੁਲ ਗਾਂਧੀ ਬਰੀ, ਸੁਲਤਾਨਪੁਰ ਕੋਰਟ ਦਾ ਫੈਸਲਾ
ਰਾਹੁਲ ਗਾਂਧੀ ਦੇ ਕਾਫ਼ਲੇ ਦੀਆਂ ਗੱਡੀਆਂ ਦਾ ਹਾਦਸਾ, ਪੂਰਵਾਂਚਲ ਐਕਸਪ੍ਰੈੱਸਵੇਅ ‘ਤੇ ਆਪਸ ਵਿੱਚ ਟਕਰਾਈਆਂ 5 ਗੱਡੀਆਂ ਅਤੇ ਐਂਬੂਲੈਂਸ, ਕਈ ਜ਼ਖ਼ਮੀ
2014 ਤੋਂ ਪਹਿਲਾਂ ਚਹੇਤਿਆਂ ਨੂੰ ਹਜ਼ਾਰਾਂ ਕਰੋੜਾਂ ਦੇ ਲੋਨ… ਅੱਜ ਹਰ ਨਾਗਰਿਕ ਲਾਭਪਾਤਰੀ, ਭੁਵਨੇਸ਼ਵਰ ‘ਚ PM ਮੋਦੀ ਦਾ ਕਾਂਗਰਸ ‘ਤੇ ਤਿੱਖਾ ਹਮਲਾ
PM ਮੋਦੀ ‘ਤੇ ਫਿਰ ਖੜਗੇ ਦੇ ਵਿਗੜੇ ਬੋਲ…ਭਾਸ਼ਣ ਦੌਰਾਨ ਹੰਗਾਮਾ, ਵਰਕਰਾਂ ਨੇ ਸ਼ਖ਼ਸ ਨੂੰ ਕੁੱਟਿਆ
ਅੱਤਵਾਦ ਸ਼ਾਂਤੀ ਲਈ ਵੱਡਾ ਖ਼ਤਰਾ… ਕੁਝ ਦੇਸ਼ ਅਜੇ ਵੀ ਕਰ ਰਹੇ ਇਸ ਦਾ ਇਸਤੇਮਾਲ, ਜੈਸ਼ੰਕਰ ਦੀ ਸੰਯੁਕਤ ਰਾਸ਼ਟਰ ਨੂੰ ਦੋ-ਟੂਕ