‘ਭਾਰਤ ‘ਚ ਟੈਲੇਂਟ ਦੀ ਕਮੀ ਨਹੀਂ, ਜੋਖਮ ਉਠਾਓ, ਸਰਕਾਰ ਤੁਹਾਡੇ ਨਾਲ ਹੈ’; ਸਪੇਸ ਸਟਾਰਟਅੱਪਸ ਦੇ CEOs ਤੋਂ ਬੋਲੇ PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪੁਲਾੜ ਖੇਤਰ ਵਿੱਚ ਕ੍ਰਾਂਤੀ ਲਿਆ ਰਹੇ ਨਵੇਂ ਸਪੇਸ ਸਟਾਰਟਅੱਪਸ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ। ਉਨ੍ਹਾਂ ਦੇਸ਼ ਦੇ 20 ਪ੍ਰਮੁੱਖ ਸਪੇਸ ਸਟਾਰਟਅੱਪਸ ਦੇ ਸੀ.ਈ.ਓਜ਼ (CEOs) ਅਤੇ ਸੰਸਥਾਪਕਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਦੇਸ਼ ਨੇ ਪੁਲਾੜ ਖੇਤਰ ਵਿੱਚ ਵੱਡੀਆਂ ਇਤਿਹਾਸਕ ਪ੍ਰਾਪਤੀਆਂ ਦਰਜ ਕੀਤੀਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪੁਲਾੜ ਖੇਤਰ ਵਿੱਚ ਕ੍ਰਾਂਤੀ ਲਿਆ ਰਹੇ ਨਵੇਂ ਸਪੇਸ ਸਟਾਰਟਅੱਪਸ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ। ਉਨ੍ਹਾਂ ਦੇਸ਼ ਦੇ 20 ਪ੍ਰਮੁੱਖ ਸਪੇਸ ਸਟਾਰਟਅੱਪਸ ਦੇ ਸੀ.ਈ.ਓਜ਼ (CEOs) ਅਤੇ ਸੰਸਥਾਪਕਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਦੇਸ਼ ਨੇ ਪੁਲਾੜ ਖੇਤਰ ਵਿੱਚ ਵੱਡੀਆਂ ਇਤਿਹਾਸਕ ਪ੍ਰਾਪਤੀਆਂ ਦਰਜ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਨੌਜਵਾਨ ਉੱਦਮੀਆਂ ਦਾ ਹੌਸਲਾ ਵਧਾਉਂਦਿਆਂ ਭਰੋਸਾ ਦਿੱਤਾ ਕਿ ਉਹ ਨਵੀਨਤਾਕਾਰੀ ਵਿਚਾਰਾਂ ਨਾਲ ਜੋਖਮ ਚੁੱਕਣ, ਸਰਕਾਰ ਹਰ ਕਦਮ ‘ਤੇ ਉਨ੍ਹਾਂ ਦੀ ਪੂਰੀ ਹਮਾਇਤ ਕਰੇਗੀ। ਗੱਲਬਾਤ ਦੌਰਾਨ ਉਨ੍ਹਾਂ ਦੇਸ਼ ਵਿੱਚ ਅਜਿਹਾ ਢਾਂਚਾ ਤੇ ਮਾਹੌਲ ਸਿਰਜਣ ‘ਤੇ ਜ਼ੋਰ ਦਿੱਤਾ, ਜਿਸ ਨਾਲ ਦੁਨੀਆ ਭਰ ਦੀਆਂ ਪੁਲਾੜ ਖੋਜ ਪ੍ਰਤਿਭਾਵਾਂ ਭਾਰਤ ਵੱਲ ਆਕਰਸ਼ਿਤ ਹੋਣ।
ਸਟਾਰਟਅੱਪ ਮੁਖੀਆਂ ਨਾਲ ਸੰਵਾਦ ਦੌਰਾਨ ਪ੍ਰਧਾਨ ਮੰਤਰੀ ਨੇ ਠੋਸ ਸਰਕਾਰੀ ਨੀਤੀਆਂ ਦੀ ਅਹਿਮੀਅਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਸਥਿਰ ਅਤੇ ਸਪੱਸ਼ਟ ਨੀਤੀਆਂ ਹੀ ਜੋਖਮ ਲੈਣ ਵਾਲਿਆਂ ਵਿੱਚ ਅਸਲ ਵਿਸ਼ਵਾਸ ਪੈਦਾ ਕਰਦੀਆਂ ਹਨ।
‘ਤੁਸੀਂ ਨਵੇਂ ਖੇਤਰ ‘ਚ ਹਿੰਮਤ ਦਿਖਾਈ, ਸਰਕਾਰ ਨੀਤੀਆਂ ‘ਤੇ ਅਡੋਲ ਰਹੇਗੀ’
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਉੱਦਮੀਆਂ ਨੇ ਇੱਕ ਚੁਣੌਤੀਪੂਰਨ ਖੇਤਰ ਵਿੱਚ ਅੱਗੇ ਵਧਣ ਦਾ ਸਾਹਸ ਦਿਖਾਇਆ ਹੈ। ਉਨ੍ਹਾਂ ਕਿਹਾ, “ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਸਰਕਾਰ ਦੇ ਵਿਜ਼ਨ ‘ਤੇ ਭਰੋਸਾ ਜਤਾਇਆ ਹੈ। ਸਾਡੀ ਹਮੇਸ਼ਾ ਇਹ ਸੋਚ ਰਹੀ ਹੈ ਕਿ ਜੋ ਫ਼ੈਸਲਾ ਇੱਕ ਵਾਰ ਲਿਆ ਜਾਵੇ, ਉਸ ‘ਤੇ ਦ੍ਰਿੜ੍ਹ ਰਿਹਾ ਜਾਵੇ ਅਤੇ ਵਾਰ-ਵਾਰ ਨੀਤੀਆਂ ਵਿੱਚ ਬਦਲਾਅ ਨਾ ਕੀਤਾ ਜਾਵੇ। ਇਸ ਨਾਲ ਜੋਖਮ ਉਠਾਉਣ ਵਾਲੇ ਉੱਦਮੀ ਬੇਫ਼ਿਕਰ ਹੋ ਕੇ ਕੰਮ ਕਰ ਸਕਦੇ ਹਨ। ਜੇਕਰ ਕਿਸੇ ਤਕਨੀਕੀ ਜਾਂ ਨਿੱਜੀ ਗ਼ਲਤੀ ਕਾਰਨ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਵੱਖਰੀ ਗੱਲ ਹੈ, ਪਰ ਸਰਕਾਰ ਕਦੇ ਵੀ ਉਨ੍ਹਾਂ ਦਾ ਸਾਥ ਨਹੀਂ ਛੱਡੇਗੀ।” ਉਨ੍ਹਾਂ ਭਰੋਸਾ ਦਿੱਤਾ ਕਿ ਇਸੇ ਆਪਸੀ ਵਿਸ਼ਵਾਸ ਦੇ ਦਮ ‘ਤੇ ਭਾਰਤ ਗਲੋਬਲ ਪੁਲਾੜ ਉਦਯੋਗ ਦਾ ਕੇਂਦਰ ਬਣ ਸਕਦਾ ਹੈ।
Met Indias brightest space StartUps. As always, came away impressed by their energy and ambition. You would love their insights and optimism. Do tell me…what excites you most about Indias space journey? #NationalSpaceDay pic.twitter.com/d1pDC0UZ6p
— Narendra Modi (@narendramodi) August 23, 2026
‘ਗਲੋਬਲ ਪੁਲਾੜ ਪ੍ਰਤਿਭਾ ਲਈ ਚੁੰਬਕ ਵਾਂਗ ਕੰਮ ਕਰੇਗਾ ਭਾਰਤ’
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਅਜਿਹਾ ਵਾਤਾਵਰਨ ਤਿਆਰ ਕਰਨਾ ਚਾਹੀਦਾ ਹੈ ਕਿ ਜਦੋਂ ਵੀ ਦੁਨੀਆ ਵਿੱਚ ਕੋਈ ਪੁਲਾੜ ਬਾਰੇ ਸੋਚੇ ਤਾਂ ਸਭ ਤੋਂ ਪਹਿਲਾਂ ਭਾਰਤ ਵੱਲ ਦੇਖੇ ਅਤੇ ਕਿਸੇ ਭਾਰਤੀ ਸਟਾਰਟਅੱਪ ਜਾਂ ਭਾਰਤੀ ਪੁਲਾੜ ਏਜੰਸੀ ਨਾਲ ਜੁੜਨ ਨੂੰ ਤਰਜੀਹ ਦੇਵੇ। ਉਨ੍ਹਾਂ ਕਿਹਾ, “ਅਸੀਂ ਦੁਨੀਆ ਭਰ ਦੇ ਟੈਲੇਂਟ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚ ਸਕਦੇ ਹਾਂ, ਜੋ ਸਾਡੇ ਲਈ ਬਹੁਤ ਵੱਡੀ ਤਾਕਤ ਸਾਬਤ ਹੋਵੇਗਾ। ਭਾਰਤ ਦੀ ਲਾਗਤ ਬਹੁਤ ਕਿਫ਼ਾਇਤੀ ਹੈ, ਸਾਡੀ ਪ੍ਰਤਿਭਾ ਦੀ ਗੁਣਵੱਤਾ ਬੇਮਿਸਾਲ ਹੈ ਅਤੇ ਸਾਡੇ ਲੋਕਾਂ ਵਿੱਚ ਕੁਦਰਤੀ ਤੌਰ ‘ਤੇ ਜੋਖਮ ਲੈਣ ਦੀ ਸਮਰੱਥਾ ਮੌਜੂਦ ਹੈ।” ਉਨ੍ਹਾਂ ਬੱਚਿਆਂ ਵਿੱਚ ਮੁੱਢਲੀ ਉਮਰ ਤੋਂ ਹੀ ਪੁਲਾੜ ਪ੍ਰਤੀ ਰੁਚੀ ਅਤੇ ਉਤਸੁਕਤਾ ਪੈਦਾ ਕਰਨ ਲਈ ਅਟਲ ਟਿੰਕਰਿੰਗ ਲੈਬਜ਼ (Atal Tinkering Labs) ਨਾਲ ਮਿਲ ਕੇ ਕੰਮ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਇਹ ਵੀ ਪੜ੍ਹੋ
20 ਸਟਾਰਟਅੱਪਸ ਦੇ CEO-ਸੰਸਥਾਪਕ ਹੋਏ ਸ਼ਾਮਲ
ਇਸ ਬੈਠਕ ਵਿੱਚ 20 ਸਟਾਰਟਅੱਪਸ ਦੇ ਸੀ.ਈ.ਓ. (CEO) ਅਤੇ ਸੰਸਥਾਪਕ ਸ਼ਾਮਲ ਹੋਏ। ਇਹਨਾਂ ਵਿੱਚ ਸਕਾਈਰੂਟ ਏਅਰੋਸਪੇਸ, ਅਗਨੀਕੁਲ ਕੌਸਮੌਸ, ਪਿਕਸਲ, ਧਰੁਵ ਸਪੇਸ, ਗਲੈਕਸੀਆਈ, ਪੀਅਰਸਾਈਟ, ਬੇਲਾਟ੍ਰਿਕਸ ਏਅਰੋਸਪੇਸ, ਦਿਗੰਤਾਰਾ, ਸੈਟਸ਼ਿਓਰ, ਸੁਹੋਰਾ ਟੈਕਨਾਲੋਜੀਜ਼, ਮਨਸਤੂ ਸਪੇਸ, ਐਸਟ੍ਰੋਬੇਸ, ਟੇਕਮੀ2ਸਪੇਸ, ਵਿਓਮਆਈਸੀ, ਕੌਸਮੋਸਰਵ ਸਪੇਸ, ਆਰਬਿਟਏਡ ਏਅਰੋਸਪੇਸ, ਸਕਾਈਸਰਵ (ਹਾਈਸਪੇਸ), ਸੇਰੇਂਡਿਪਿਟੀ ਸਪੇਸ, ਵਾਸਰ ਲੈਬਜ਼ ਅਤੇ ਮਿਸਟਈਓ ਸ਼ਾਮਲ ਹਨ।
