ਪੀਐਮ ਮੋਦੀ ਦੇ ਨਾਮ ਦਰਜ 5 ਵੱਡੇ ਰਿਕਾਰਡ, ਜਨਮਦਿਨ ‘ਤੇ ਜਾਣੋ ਉਨ੍ਹਾਂ ਦੀਆਂ ਖਾਸ ਉਪਲਬਧੀਆਂ
ਅੱਜ PM ਮੋਦੀ ਦਾ 76ਵਾਂ ਜਨਮਦਿਨ ਹੈ। ਉਨ੍ਹਾਂ ਦੇ ਨਾਮ ਕਈ ਅਜਿਹੇ ਰਿਕਾਰਡ ਦਰਜ ਹਨ, ਜੋ ਦੇਸ਼ ਦੇ ਕਿਸੇ ਵੀ ਪ੍ਰਧਾਨ ਮੰਤਰੀ ਦੇ ਨਾਮ ਨਹੀਂ ਹਨ। ਉਹ ਸਭ ਤੋਂ ਲੰਬੇ ਸਮੇਂ ਤੱਕ ਸੱਤਾ 'ਚ ਰਹਿਣ ਵਾਲੇ ਪ੍ਰਧਾਨ ਮੰਤਰੀ ਹਨ।
ਪੀਐਮ ਮੋਦੀ ਦੇ ਨਾਮ ਦਰਜ 5 ਵੱਡੇ ਰਿਕਾਰਡ, ਜਨਮਦਿਨ 'ਤੇ ਜਾਣੋ ਉਨ੍ਹਾਂ ਦੀਆਂ ਖਾਸ ਉਪਲਬਧੀਆਂ
PM ਮੋਦੀ ਦੇ 5 ਵੱਡੇ ਰਿਕਾਰਡ
- ਲਗਾਤਾਰ ਸਭ ਤੋਂ ਲੰਬੇ ਸਮੇਂ ਤੱਕ ਚੁਣੇ ਹੋਏ ਪ੍ਰਧਾਨ ਮੰਤਰੀ ਰਹਿਣ ਦਾ ਰਿਕਾਰਡ: 10 ਜੂਨ 2026 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਲਗਾਤਾਰ 4,399 ਦਿਨ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹਿੰਦਿਆਂ ਪੰਡਿਤ ਜਵਾਹਰਲਾਲ ਨਹਿਰੂ ਦੇ 4,398 ਦਿਨਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਇਸ ਦੇ ਨਾਲ ਹੀ ਉਹ ਲਗਾਤਾਰ ਸਭ ਤੋਂ ਲੰਬੇ ਕਾਰਜਕਾਲ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ।
- ਸਰਕਾਰ ਦੇ ਮੁਖੀ ਵਜੋਂ ਲੰਬਾ ਕਾਰਜਕਾਲ: 7 ਅਕਤੂਬਰ 2001 ਨੂੰ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ ਸੀ ਤੇ ਉਸ ਤੋਂ ਬਾਅਦ ਹੁਣ ਤੱਕ ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਕੁੱਲ ਮਿਲਾ ਕੇ ਕਰੀਬ 25 ਸਾਲ ਤੱਕ ਸਰਕਾਰ ਦੇ ਮੁਖੀ ਦੀ ਭੂਮਿਕਾ ਨਿਭਾਈ ਹੈ।
- ਲਗਾਤਾਰ ਤਿੰਨ ਲੋਕ ਸਭਾ ਚੋਣਾਂ ‘ਚ ਸਫਲਤਾ: ਸਾਲ 2014 ਤੋਂ ਸ਼ੁਰੂ ਹੋਈਆਂ ਲਗਾਤਾਰ ਤਿੰਨ ਆਮ ਚੋਣਾਂ ‘ਚ ਨਰਿੰਦਰ ਮੋਦੀ ਨੇ ਆਪਣੀ ਪਾਰਟੀ ਅਤੇ ਗਠਜੋੜ ਦੀ ਅਗਵਾਈ ਕੀਤੀ। ਇਨ੍ਹਾਂ ਚੋਣਾਂ ਤੋਂ ਬਾਅਦ ਕੇਂਦਰ ‘ਚ ਲਗਾਤਾਰ ਤੀਜੀ ਵਾਰ ਸਰਕਾਰ ਦਾ ਗਠਨ ਹੋਇਆ। ਇਸ ਤਰ੍ਹਾਂ ਕੇਂਦਰ ‘ਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਮ ਦਰਜ ਹੋ ਗਿਆ ਹੈ।
- ਗੁਜਰਾਤ ‘ਚ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਦਾ ਰਿਕਾਰਡ: ਨਰਿੰਦਰ ਮੋਦੀ ਅਕਤੂਬਰ 2001 ਤੋਂ ਮਈ 2014 ਤੱਕ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਅਗਵਾਈ ‘ਚ ਭਾਜਪਾ ਨੇ ਰਾਜ ‘ਚ ਲਗਾਤਾਰ ਚੋਣੀ ਜਿੱਤ ਦਰਜ ਕੀਤੀ ਸੀ।
- ਵਿਦੇਸ਼ੀ ਸਨਮਾਨ ਮਿਲਣ ਦਾ ਰਿਕਾਰਡ: ਪ੍ਰਧਾਨ ਮੰਤਰੀ ਮੋਦੀ ਨੂੰ ਵੱਖ-ਵੱਖ ਦੇਸ਼ਾਂ ਵੱਲੋਂ 30 ਤੋਂ ਵੱਧ ਪ੍ਰਤਿਸ਼ਠਿਤ ਸਨਮਾਨ ਦਿੱਤੇ ਜਾ ਚੁੱਕੇ ਹਨ। ਇਹ ਵਿਦੇਸ਼ੀ ਦੇਸ਼ਾਂ ਵੱਲੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੂੰ ਦਿੱਤੇ ਗਏ ਸਭ ਤੋਂ ਵੱਧ ਵਿਦੇਸ਼ੀ ਸਨਮਾਨ ਹਨ। ਇਨ੍ਹਾਂ ‘ਚ ਸਿਓਲ ਸ਼ਾਂਤੀ ਪੁਰਸਕਾਰ, ਫਿਲਿਪ ਕੋਟਲਰ ਪ੍ਰੈਜ਼ੀਡੈਂਸ਼ੀਅਲ ਐਵਾਰਡ, ਚੈਂਪੀਅਨਜ਼ ਆਫ਼ ਦ ਅਰਥ ਐਵਾਰਡ, ਅਫਗਾਨਿਸਤਾਨ ਦਾ ਸਰਵਉੱਚ ਨਾਗਰਿਕ ਸਨਮਾਨ, ਸਾਊਦੀ ਅਰਬ ਦਾ ਦੂਜਾ ਸਰਵਉੱਚ ਨਾਗਰਿਕ ਸਨਮਾਨ ਤੇ ਮਿਸਰ ਦਾ ਸਰਵਉੱਚ ਨਾਗਰਿਕ ਸਨਮਾਨ ਆਦਿ ਸ਼ਾਮਲ ਹਨ।
Loading...
Unable to load recommendations.
Follow Us
