ਦੁਸ਼ਮਣ ਪਾਕਿਸਤਾਨ ਨੇ ਵੀ ਮੰਨੀ ਭਾਰਤ ਦੀ ਤਾਕਤ, ਮੁਨੀਰ ਦੇ ਅਧਿਕਾਰੀ ਨੇ ਕਿਹਾ- ਦਿੱਲੀ ਦੇ ਮੁਕਾਬਲੇ ਅਸੀਂ ਕੁਝ ਨਹੀਂ

Updated On: 

17 Sep 2026 11:16 AM IST

India Pakistan: ਪਾਕਿਸਤਾਨੀ ਫੌਜੀ ਅਧਿਕਾਰੀ ਨੇ ਕਿਹਾ, ਅਸੀਂ ਭਾਰਤੀ ਫੌਜ ਦੀਆਂ ਸਮਰੱਥਾਵਾਂ ਦਾ ਪੂਰਾ ਸਨਮਾਨ ਕਰਦੇ ਹਾਂ। ਅਸੀਂ ਉਨ੍ਹਾਂ ਦੇ ਫੌਜੀ ਹਥਿਆਰਾਂ ਅਤੇ ਫੌਜੀ ਸਮਰੱਥਾਵਾਂ ਨੂੰ ਵਧਾਉਣ ਲਈ ਵੱਡੀ ਮਾਤਰਾ ਵਿੱਚ ਪੈਸਾ ਅਤੇ ਸਰੋਤ ਖਰਚ ਕਰਨ ਦੀ ਉਨ੍ਹਾਂ ਦੀ ਇੱਛਾ ਨੂੰ ਸਮਝਦੇ ਹਾਂ।

ਦੁਸ਼ਮਣ ਪਾਕਿਸਤਾਨ ਨੇ ਵੀ ਮੰਨੀ ਭਾਰਤ ਦੀ ਤਾਕਤ, ਮੁਨੀਰ ਦੇ ਅਧਿਕਾਰੀ ਨੇ ਕਿਹਾ- ਦਿੱਲੀ ਦੇ ਮੁਕਾਬਲੇ ਅਸੀਂ ਕੁਝ ਨਹੀਂ

ਭਾਰਤ ਦੀ ਫੌਜੀ ਤਾਕਤ ਤੋਂ ਪਾਕਿਸਤਾਨ ਪ੍ਰਭਾਵਿਤ

ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਸ਼ੁਰੂ ਤੋਂ ਹੀ ਖਰਾਬ ਰਹੇ ਹਨ। ਆਜ਼ਾਦੀ ਤੋਂ ਬਾਅਦ ਹੀ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਦੁਸ਼ਮਣੀ ਬਣੀ ਹੋਈ ਹੈ। ਦੋਵਾਂ ਵਿਚਾਲੇ ਕਈ ਵਾਰ ਜੰਗ ਵੀ ਛਿੜ ਚੁੱਕੀ ਹੈ। ਮੌਜੂਦਾ ਦੌਰ ਵਿੱਚ ਸਥਿਤੀ ਇਹ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਰਾਜਨਾਇਕ ਸਬੰਧ ਲਗਭਗ ਨਾ ਦੇ ਬਰਾਬਰ ਹਨ। ਇਸ ਦੌਰਾਨ ਪਾਕਿਸਤਾਨ ਦੇ ਸਿਖਰਲੇ ਫੌਜੀ ਬੁਲਾਰੇ ਨੇ ਭਾਰਤ ਦੀਆਂ ਵਧ ਰਹੀਆਂ ਫੌਜੀ ਸਮਰੱਥਾਵਾਂ ਨੂੰ ਸਵੀਕਾਰ ਕੀਤਾ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਇਸਲਾਮਾਬਾਦ ਨਵੀਂ ਦਿੱਲੀ ਨਾਲ ਕਿਸੇ ਵੀ ਤਰ੍ਹਾਂ ਦੀ ਹਥਿਆਰਾਂ ਦੀ ਦੌੜ ਵਿੱਚ ਸ਼ਾਮਲ ਨਹੀਂ ਹੈ।

ਅਲ ਅਰਬੀਆ ਇੰਗਲਿਸ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪਾਕਿਸਤਾਨ ਦੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਤੋਂ ਪੁੱਛਿਆ ਗਿਆ ਕਿ ਭਾਰਤ ਦੀ ਹਵਾਈ ਰੱਖਿਆ, ਮਿਜ਼ਾਈਲ ਅਤੇ ਰਵਾਇਤੀ ਹਮਲੇ ਦੀਆਂ ਸਮਰੱਥਾਵਾਂ ਵਿੱਚ ਹੋ ਰਹੇ ਵਿਕਾਸ ਨੂੰ ਲੈ ਕੇ ਪਾਕਿਸਤਾਨ ਕਿੰਨਾ ਚਿੰਤਤ ਹੈ। ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਦੀਆਂ ਫੌਜੀ ਸਮਰੱਥਾਵਾਂ ਦਾ ਪੂਰਾ ਸਨਮਾਨ ਕਰਦਾ ਹੈ ਅਤੇ ਆਪਣੇ ਰੱਖਿਆ ਹਥਿਆਰਾਂ ਦੇ ਭੰਡਾਰ ਵਿੱਚ ਨਿਵੇਸ਼ ਕਰਨ ਦੇ ਨਵੀਂ ਦਿੱਲੀ ਦੇ ਯਤਨਾਂ ਨੂੰ ਵੀ ਸਮਝਦਾ ਹੈ।

ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਆਪਣੀਆਂ ਰੱਖਿਆ ਸਮਰੱਥਾਵਾਂ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਅਤੇ ਕਿਸੇ ਵੀ ਦੇਸ਼ ਦੇ ਖ਼ਿਲਾਫ਼ ਉਸ ਦੀ ਕੋਈ ਹਮਲਾਵਰ ਮਨਸ਼ਾ ਨਹੀਂ ਹੈ। ਪਾਕਿਸਤਾਨੀ ਫੌਜੀ ਅਧਿਕਾਰੀ ਨੇ ਕਿਹਾ, ਅਸੀਂ ਭਾਰਤੀ ਫੌਜੀ ਸਮਰੱਥਾਵਾਂ ਦਾ ਪੂਰਾ ਸਨਮਾਨ ਕਰਦੇ ਹਾਂ। ਅਸੀਂ ਉਨ੍ਹਾਂ ਦੇ ਫੌਜੀ ਹਥਿਆਰਾਂ ਦੇ ਭੰਡਾਰ ਅਤੇ ਫੌਜੀ ਸਮਰੱਥਾਵਾਂ ਨੂੰ ਵਧਾਉਣ ਲਈ ਵੱਡੀ ਮਾਤਰਾ ਵਿੱਚ ਪੈਸਾ ਅਤੇ ਸਰੋਤ ਖਰਚ ਕਰਨ ਦੀ ਉਨ੍ਹਾਂ ਦੀ ਇੱਛਾ ਨੂੰ ਸਮਝਦੇ ਹਾਂ। ਉਨ੍ਹਾਂ ਇਹ ਵੀ ਕਿਹਾ, ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਭਾਰਤੀਆਂ ਨਾਲ ਕਿਸੇ ਤਰ੍ਹਾਂ ਦੀ ਹਥਿਆਰਾਂ ਦੀ ਦੌੜ ਵਿੱਚ ਸ਼ਾਮਲ ਹਾਂ।

ਇਹ ਟਿੱਪਣੀਆਂ ਅਜਿਹੇ ਸਮੇਂ ਵਿੱਚ ਆਈਆਂ ਹਨ ਜਦੋਂ ਭਾਰਤ ਆਪਣੇ ਸਵਦੇਸ਼ੀ ਰੱਖਿਆ ਨਿਰਮਾਣ ਅਧਾਰ ਦਾ ਵਿਸਥਾਰ ਕਰ ਰਿਹਾ ਹੈ ਅਤੇ ਨਾਲ ਹੀ ਐਡਵਾਂਸਡ ਮਿਲਟਰੀ ਪਲੇਟਫਾਰਮਾਂ ਲਈ ਸਥਾਪਿਤ ਭਾਗੀਦਾਰਾਂ ਨਾਲ ਕੰਮ ਕਰ ਰਿਹਾ ਹੈ।

ਭਾਰਤ ਨੇ ਮਿਜ਼ਾਈਲ ਅਤੇ ਏਅਰ ਡਿਫੈਂਸ ਨੂੰ ਕੀਤਾ ਮਜ਼ਬੂਤ

ਪਿਛਲੇ ਸਾਲ ਪਾਕਿਸਤਾਨ ਖ਼ਿਲਾਫ਼ ਚਲਾਏ ਗਏ ਆਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਦੇ ਇਨ੍ਹਾਂ ਯਤਨਾਂ ਨੂੰ ਹੋਰ ਗਤੀ ਮਿਲੀ ਹੈ। ਇਸ ਦੌਰਾਨ ਸੰਭਾਵਿਤ ਦੋਹਰੇ ਮੋਰਚੇ ਵਾਲੀ ਸੁਰੱਖਿਆ ਸਥਿਤੀ ਵਿੱਚ ਮਹੱਤਵਪੂਰਨ ਹੋ ਸਕਣ ਵਾਲੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ‘ਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ।

ਮਈ 2025 ਵਿੱਚ ਭਾਰਤ ਨੇ 1,460 ਕਰੋੜ ਰੁਪਏ ਦੀ ਨਵਦੁਰਗਾ ਡਿਫੈਂਸ ਟੈਸਟਿੰਗ ਰੇਂਜ ਦੀ ਨੀਂਹ ਰੱਖੀ। ਜੁਲਾਈ 2026 ਵਿੱਚ ਪ੍ਰੋਜੈਕਟ ਕੁਸ਼ਾ ਦੇ ਤਹਿਤ ਭਾਰਤ ਨੇ ਸਵਦੇਸ਼ੀ ਲੰਬੀ ਦੂਰੀ ਦੀ ਸਤਹ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਦੇ ਪ੍ਰੋਗਰਾਮ ਤਹਿਤ ਪਹਿਲਾ ਫਲਾਈਟ ਟੈਸਟ ਕੀਤਾ। ਇਸ ਦੀ ਵੱਧ ਤੋਂ ਵੱਧ ਮਾਰਕ ਸਮਰੱਥਾ 400 ਕਿਲੋਮੀਟਰ ਤੱਕ ਕਰਨ ਦੀ ਯੋਜਨਾ ਹੈ।

ਅਗਨੀ ਸੀਰੀਜ਼ ਅਤੇ ਆਕਾਸ਼ ਰਾਹੀਂ ਮਜ਼ਬੂਤ ਸੁਰੱਖਿਆ

ਪਿਛਲੇ ਮਹੀਨੇ ਹੀ ਸਰਕਾਰ ਨੇ ਆਪਣੀਆਂ ਰਵਾਇਤੀ ਮਿਜ਼ਾਈਲ ਪ੍ਰਣਾਲੀਆਂ ਲਈ DRDO Technologies ਨੂੰ ਭਾਰਤੀ ਕੰਪਨੀਆਂ ਨੂੰ ਟ੍ਰਾਂਸਫਰ ਕਰਨ ਦੀ ਮਨਜ਼ੂਰੀ ਦਿੱਤੀ। ਇਸ ਨਾਲ ਪ੍ਰਾਈਵੇਟ ਸੈਕਟਰ ਨੂੰ ਅਜਿਹੀਆਂ ਪ੍ਰਣਾਲੀਆਂ ਦੇ ਵਿਕਾਸ ਅਤੇ ਉਤਪਾਦਨ ਵਿੱਚ ਵੱਡੀ ਭੂਮਿਕਾ ਮਿਲੀ ਹੈ।

ਭਾਰਤ ਦੇ ਏਅਰ ਡਿਫੈਂਸ ਨੈੱਟਵਰਕ ਵਿੱਚ ਆਕਾਸ਼, ਆਕਾਸ਼-NG, QRSAM ਅਤੇ VSHORADS ਵਰਗੇ ਸਿਸਟਮ ਸ਼ਾਮਲ ਹਨ। ਉੱਥੇ ਹੀ ਬ੍ਰਹਮੋਸ ਭਾਰਤ-ਰੂਸ ਦਾ ਸਾਂਝਾ ਪ੍ਰੋਗਰਾਮ ਹੈ, ਜਦਕਿ MRSAM ਨੂੰ ਭਾਰਤ ਅਤੇ ਇਜ਼ਰਾਈਲ ਦੇ ਸਹਿਯੋਗ ਨਾਲ ਤਿਆਰ ਕੀਤਾ ਜਾ ਰਿਹਾ ਹੈ।

ਅਗਨੀ ਸੀਰੀਜ਼ ਅਤੇ K-ਸੀਰੀਜ਼ ਦੀਆਂ ਪਣਡੁੱਬੀ ਤੋਂ ਲਾਂਚ ਕੀਤੀਆਂ ਜਾਣ ਵਾਲੀਆਂ ਬੈਲਿਸਟਿਕ ਮਿਜ਼ਾਈਲਾਂ ਰਣਨੀਤਕ ਪ੍ਰਣਾਲੀਆਂ ਹਨ, ਜੋ ਭਾਰਤ ਦੀ ਪਰਮਾਣੂ ਨਿਵਾਰਕ ਸਮਰੱਥਾ ਦਾ ਹਿੱਸਾ ਹਨ। ਇਹ ਉਨ੍ਹਾਂ ਰਵਾਇਤੀ ਮਿਜ਼ਾਈਲ ਤਕਨਾਲੋਜੀਆਂ ਤੋਂ ਵੱਖ ਹਨ, ਜਿਨ੍ਹਾਂ ਨੂੰ ਵਿਆਪਕ ਉਦਯੋਗਿਕ ਭਾਗੀਦਾਰੀ ਲਈ ਖੋਲ੍ਹਿਆ ਜਾ ਰਿਹਾ ਹੈ।

ਰੂਸ ਨਾਲ ਸਬੰਧਾਂ ਦਾ ਇੱਕ ਹੋਰ ਅਹਿਮ ਪੱਖ

ਭਾਰਤ ਨੇ ਆਪਣੀ ਆਧੁਨਿਕ ਰੱਖਿਆ ਨੀਤੀ ਵਿੱਚ ਆਤਮਨਿਰਭਰ ਭਾਰਤ ਦੀ ਨੀਤੀ ਦੀ ਸ਼ੁਰੂਆਤ ਕੀਤੀ ਹੈ। ਅਜਿਹੇ ਵਿੱਚ ਭਾਰਤ ਆਪਣੇ ਘਰੇਲੂ ਪ੍ਰੋਗਰਾਮਾਂ ਦੇ ਨਾਲ-ਨਾਲ ਰੂਸ ਵਰਗੇ ਮਹੱਤਵਪੂਰਨ ਭਾਗੀਦਾਰਾਂ ਨਾਲ ਵੀ ਰੱਖਿਆ ਸਹਿਯੋਗ ਵਧਾ ਰਿਹਾ ਹੈ। ਬ੍ਰਿਕਸ ਸਮਿਟ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਿੱਲੀ ਦੌਰੇ ਦੌਰਾਨ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਕਿ ਮਾਸਕੋ ਨੇ ਭਾਰਤ ਦੇ Su-30MKI ਬੇੜੇ ਦੇ ਆਧੁਨਿਕੀਕਰਨ ਵਿੱਚ ਮਦਦ ਲਈ ਇੱਕ ਐਡਵਾਂਸਡ ਇੰਜਣ ਦੇਣ ਦਾ ਪ੍ਰਸਤਾਵ ਰੱਖਿਆ ਹੈ।

ਇਸ ਦੇ ਨਾਲ ਹੀ ਭਾਰਤ ਅਤੇ ਰੂਸ 260 Su-30MKI ਜਹਾਜ਼ਾਂ ਲਈ ਲਗਭਗ 11 ਅਰਬ ਡਾਲਰ ਦੇ ਸੁਪਰ ਸੁਖੋਈ ਅਪਗ੍ਰੇਡ ਪ੍ਰੋਗਰਾਮ ‘ਤੇ ਗੱਲਬਾਤ ਕਰ ਰਹੇ ਹਨ, ਜਿਸ ਦੇ ਸ਼ੁਰੂਆਤੀ ਪੜਾਅ ਵਿੱਚ 84 ਜਹਾਜ਼ ਸ਼ਾਮਲ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਰੂਸ ਨੇ ਭਾਰਤ ਵਿੱਚ Su-57 ਪੰਜਵੀਂ ਪੀੜ੍ਹੀ ਦੇ ਫਾਈਟਰ ਜੈੱਟਸ ਦੇ ਸਾਂਝੇ ਉਤਪਾਦਨ ਦਾ ਪ੍ਰਸਤਾਵ ਵੀ ਦਿੱਤਾ ਹੈ। ਨਾਲ ਹੀ ਵਾਧੂ S-400 ਏਅਰ ਡਿਫੈਂਸ ਸਿਸਟਮ ਅਤੇ ਨਵੇਂ S-500 ਸਿਸਟਮ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਮਾਸਕੋ ਨੇ ਭਾਰਤ ਵਿੱਚ S-400 ਦੀ ਮੁਰੰਮਤ, ਰੱਖ-ਰਖਾਅ ਅਤੇ ਓਵਰਹਾਲ ਦੀ ਸਹੂਲਤ ਸਥਾਪਤ ਕਰਨ ਦਾ ਪ੍ਰਸਤਾਵ ਵੀ ਦਿੱਤਾ ਹੈ।

ਇਸ ਤੋਂ ਇਲਾਵਾ, ਭਾਰਤ ਆਪਣੇ ਘਰੇਲੂ ਐਡਵਾਂਸਡ ਮੀਡੀਅਮ ਕਾਂਬੈਟ ਏਅਰਕ੍ਰਾਫਟ (AMCA) ਰਾਹੀਂ ਪੰਜਵੀਂ ਪੀੜ੍ਹੀ ਦੇ ਫਾਈਟਰ ਪ੍ਰੋਗਰਾਮ ‘ਤੇ ਵੀ ਕੰਮ ਕਰ ਰਿਹਾ ਹੈ। ਹਾਲਾਂਕਿ, ਇਸ ਦੀ ਤੁਲਨਾ ਵਿੱਚ ਪਾਕਿਸਤਾਨ ਹਾਲੇ ਵੀ ਕਾਫ਼ੀ ਪਿੱਛੇ ਨਜ਼ਰ ਆਉਂਦਾ ਹੈ। ਪਾਕਿਸਤਾਨ ਆਪਣੀਆਂ ਫੌਜੀ ਭਾਈਵਾਲੀਆਂ ਲਈ ਖ਼ਾਸ ਤੌਰ ‘ਤੇ ਚੀਨ ਅਤੇ ਤੁਰਕੀ ‘ਤੇ ਕਾਫ਼ੀ ਨਿਰਭਰ ਹੈ।

Source:TV9Hindi.com

Loading...
Unable to load recommendations.
Follow Us