ਸੱਜਣ ਕੁਮਾਰ ਨੂੰ ‘ਰੋਲ ਮਾਡਲ’ ਦੱਸਣ ਦੇ ਵਿਵਾਦ ‘ਤੇ ਦੀਪੇਂਦਰ ਹੁੱਡਾ ਦੀ ਸਫ਼ਾਈ, ਬੋਲੇ- ਮੇਰੇ ਮੂੰਹ ‘ਚ ਪਾਏ ਜਾ ਰਹੇ ਹਨ ਸ਼ਬਦ
ਦੀਪੇਂਦਰ ਹੁੱਡਾ ਨੇ ਕਿਹਾ ਕਿ ਮੇਰੇ ਮੂੰਹ 'ਚ ਇਸ ਤਰ੍ਹਾਂ ਦੇ ਸ਼ਬਦ ਪਾਏ ਜਾ ਰਹੇ ਹਨ। ਮੇਰੀ ਕਦੇ ਅਜਿਹੀ ਭਾਵਨਾ ਨਹੀਂ ਰਹੀ ਕਿ ਕਿਸੇ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਤੇ ਇਹ ਸ਼ਬਦ ਉਨ੍ਹਾਂ ਲੋਕਾਂ ਵੱਲੋਂ ਉਨ੍ਹਾਂ ਦੇ ਮੂੰਹ 'ਚ ਪਾਏ ਜਾ ਰਹੇ ਹਨ, ਜੋ ਭਾਈਚਾਰੇ ਨੂੰ ਤੋੜ ਕੇ ਆਪਣੀ ਰਾਜਨੀਤੀ ਕਰਨਾ ਚਾਹੁੰਦੇ ਹਨ।
ਸੱਜਣ ਕੁਮਾਰ ਨੂੰ 'ਰੋਲ ਮਾਡਲ' ਦੱਸਣ ਦੇ ਵਿਵਾਦ 'ਤੇ ਦੀਪੇਂਦਰ ਹੁੱਡਾ ਦੀ ਸਫਾਈ, ਬੋਲੇ- ਮੇਰੇ ਮੂੰਹ 'ਚ ਪਾਏ ਜਾ ਰਹੇ ਹਨ ਸ਼ਬਦ
ਹਰਿਆਣਾ ਦੇ ਰੋਹਤਕ ਤੋਂ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਸੱਜਣ ਕੁਮਾਰ ਨੂੰ ਲੈ ਕੇ ਦਿੱਤੇ ਕਥਿਤ ਵਿਵਾਦਿਤ ਬਿਆਨ ‘ਤੇ ਸਫ਼ਾਈ ਦਿੱਤੀ ਹੈ। 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਬਾਰੇ ਕਥਿਤ ਬਿਆਨ ‘ਤੇ ਹੁੱਡਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸੱਜਣ ਕੁਮਾਰ ਨੂੰ ‘ਰੋਲ ਮਾਡਲ’ ਨਹੀਂ ਕਿਹਾ।
After damage and own Punjab leader attacked him
Deepender hooda says he didnt use role model word. But he clearly said उनका लोगों से जो जुड़ाव था वो एक मिसाल है Why is he lying now? And what about two minutes silence observed by Haryana Congress and Those RIP posts by https://t.co/dwdgs0Dc27 pic.twitter.com/V5v3GLZ1ge — Lala (@FabulasGuy) August 23, 2026
ਦੀਪੇਂਦਰ ਹੁੱਡਾ ਨੇ ਕਿਹਾ ਕਿ ਮੇਰੇ ਮੂੰਹ ‘ਚ ਇਸ ਤਰ੍ਹਾਂ ਦੇ ਸ਼ਬਦ ਪਾਏ ਜਾ ਰਹੇ ਹਨ। ਮੇਰੀ ਕਦੇ ਅਜਿਹੀ ਭਾਵਨਾ ਨਹੀਂ ਰਹੀ ਕਿ ਕਿਸੇ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਤੇ ਇਹ ਸ਼ਬਦ ਉਨ੍ਹਾਂ ਲੋਕਾਂ ਵੱਲੋਂ ਉਨ੍ਹਾਂ ਦੇ ਮੂੰਹ ‘ਚ ਪਾਏ ਜਾ ਰਹੇ ਹਨ, ਜੋ ਭਾਈਚਾਰੇ ਨੂੰ ਤੋੜ ਕੇ ਆਪਣੀ ਰਾਜਨੀਤੀ ਕਰਨਾ ਚਾਹੁੰਦੇ ਹਨ।
पिछले दो दिन से मैं देख रहा हूँ कि मेरे बयान को घुमा-फिराकर लोगों के सामने पेश किया जा रहा है। और मेरे बयान में एक ऐसा भी अंग्रेजी का शब्द डाला जा रहा है, जो मैंने बोला ही नहीं, न ही मेरा दूर-दूर तक ऐसा कोई मतलब था।
मेरी कोई भी मंशा किसी हमारे भाई को ठेस पहुँचाने की नहीं थी। सिख pic.twitter.com/W5qFlGUbI2 — Deepender Singh Hooda (@DeependerSHooda) August 23, 2026
ਕਿੱਥੋਂ ਸ਼ੁਰੂ ਹੋਇਆ ਵਿਵਾਦ?
ਇਹ ਵਿਵਾਦ ਕਾਂਗਰਸ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਵੱਲੋਂ ਸੱਜਣ ਕੁਮਾਰ ਨੂੰ ਦਿੱਤੀ ਗਈ ਸ਼ਰਧਾਂਜਲੀ ਤੋਂ ਬਾਅਦ ਸ਼ੁਰੂ ਹੋਇਆ। ਹੁੱਡਾ ਨੇ ਸੱਜਣ ਕੁਮਾਰ ਦੇ ਦਿਹਾਂਤ ਨੂੰ ਸਿਆਸੀ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਨ੍ਹਾਂ ਕਿਹਾ ਸੀ ਕਿ ਸੱਜਣ ਕੁਮਾਰ ਦੀ ਪੂਰੀ ਦੇਸ਼ ‘ਚ ਮਿਸਾਲ ਦਿੱਤੀ ਜਾਂਦੀ ਹੈ ਕਿ ਕਿਸੇ ਤਰੀਕੇ ਨਾਲ ਉਹ ਲੋਕਾਂ ਦਾ ਦੁੱਖ-ਸੁੱਖ ਨਿਭਾਉਂਦੇ ਸਨ। ਉਨ੍ਹਾਂ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਹੋਇਆ ਹੈ।
ਇਹ ਵੀ ਪੜ੍ਹੋ
#WATCH | Delhi | On the demise of Sajjan Kumar, former Member of Parliament and leader of the Indian National Congress,Congress MP Deepender Hooda says, “Today, the countrys political landscape has suffered an irreparable loss… He is cited as a role model nationwide…” pic.twitter.com/hxcrmFruYB
— ANI (@ANI) August 20, 2026
ਕਾਂਗਰਸ ਆਗੂ ਉਦਿਤ ਰਾਜ ਨੇ ਵੀ ਸੱਜਣ ਕੁਮਾਰ ਦੀ ਮੌਤ ਨੂੰ ਪਾਰਟੀ ਲਈ ਵੱਡਾ ਨੁਕਸਾਨ ਦੱਸਿਆ। ਇਨ੍ਹਾਂ ਬਿਆਨਾਂ ਤੋਂ ਬਾਅਦ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਤੋਂ ਮੁਆਫ਼ੀ ਦੀ ਮੰਗ ਕੀਤੀ ਗਈ।
ਭਾਜਪਾ , ਅਕਾਲੀ ਦਲ ਤੇ ‘ਆਪ’ ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ
ਹੁੱਡਾ ਦੇ ਇਸ ਵਿਵਾਦਤ ਬਿਆਨ ਤੋਂ ਬਾਅਦ ਭਾਜਪਾ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ 1984 ਦੇ ਦੰਗਿਆਂ ਦੇ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਦੀ ਮੰਗ ਕੀਤੀ।
ਦੱਸ ਦੇਈਏ ਕਿ ਸੱਜਣ ਕੁਮਾਰ ਦਾ 20 ਅਗਸਤ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਦੇਹਾਂਤ ਹੋਇਆ ਸੀ। ਉਹ 1984 ਦੇ ਦੰਗਿਆਂ ਨਾਲ ਜੁੜੇ ਮਾਮਲਿਆਂ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ।
