ਗਾਇਕ ਇਮਰਾਨ ਨਾਸਿਰ ਖਾਨ ਨੂੰ ਸਮਝਿਆ ਪਾਕਿਸਤਾਨੀ, ਹੋਇਆ ਬਵਾਲ,14 ਗ੍ਰਿਫਤਾਰ
Singer Imran Nasir Khan Pune Pub Protest: ਜਾਣਕਾਰੀ ਅਨੁਸਾਰ ਕਲਿਆਣੀ ਨਗਰ ਸਥਿਤ ਇੱਕ ਪੱਬ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਇੱਕ ਪਾਕਿਸਤਾਨੀ ਗਾਇਕ ਨੂੰ ਸੱਦਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇੱਥੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੀ ਸਕ੍ਰੀਨਿੰਗ ਵੀ ਆਯੋਜਿਤ ਕੀਤੀ ਗਈ ਸੀ। ਜਿਵੇਂ ਹੀ ਹਿੰਦੂ ਸੰਗਠਨਾਂ ਅਤੇ ਸ਼ਿਵ ਸੈਨਾ ਦੇ ਵਰਕਰਾਂ ਨੂੰ ਇਸ ਦੀ ਖ਼ਬਰ ਮਿਲੀ, ਉਹ ਵੱਡੀ ਗਿਣਤੀ ਵਿੱਚ ਉੱਥੇ ਪਹੁੰਚ ਗਏ
ਨੀਦਰਲੈਂਡ ਦੇ ਨਾਗਰਿਕ ਅਤੇ ਗਾਇਕ ਇਮਰਾਨ ਨਾਸਿਰ ਖਾਨ ਐਤਵਾਰ ਨੂੰ ਮਹਾਰਾਸ਼ਟਰ ਦੇ ਪੁਣੇ ਦੇ ਯਰਵਦਾ ਦੇ ਕਲਿਆਣੀਨਗਰ ਵਿੱਚ ਸਥਿਤ ਪੱਬ ਬੌਲਰ ਵਿੱਚ ਪ੍ਰਦਰਸ਼ਨ ਕਰਨ ਵਾਲੇ ਸਨ। ਸੋਸ਼ਲ ਮੀਡੀਆ ‘ਤੇ ਇਹ ਖ਼ਬਰ ਫੈਲ ਗਈ ਕਿ ਗਾਇਕ ਪਾਕਿਸਤਾਨੀ ਨਾਗਰਿਕ ਹੈ, ਜਿਸ ਤੋਂ ਬਾਅਦ ਪੱਬ ਵਿੱਚ ਵੱਡਾ ਹੰਗਾਮਾ ਹੋ ਗਿਆ।
ਇੱਥੇ ਹਿੰਦੂ ਸੰਗਠਨਾਂ ਅਤੇ ਸ਼ਿਵ ਸੈਨਾ (ਊਧਵ ਠਾਕਰੇ ਧੜੇ) ਦੇ ਵਰਕਰਾਂ ਨੇ ਪੱਬ ‘ਤੇ ਗਾਇਕ ਇਮਰਾਨ ਨਾਸਿਰ ਖਾਨ ਨੂੰ ਸੱਦਾ ਦੇਣ ਅਤੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੀ ਸਕ੍ਰੀਨਿੰਗ ਕਰਨ ਦਾ ਦੋਸ਼ ਲਗਾਇਆ ਹੈ, ਜਿਸ ਤੋਂ ਬਾਅਦ ਸ਼ਿਵ ਸੈਨਾ (ਊਧਵ ਠਾਕਰੇ ਧੜੇ) ਦੇ ਵਰਕਰਾਂ ਨੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਪੁਲਿਸ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪਈ।
ਜਾਣਕਾਰੀ ਅਨੁਸਾਰ ਕਲਿਆਣੀ ਨਗਰ ਸਥਿਤ ਇੱਕ ਪੱਬ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਇੱਕ ਪਾਕਿਸਤਾਨੀ ਗਾਇਕ ਨੂੰ ਸੱਦਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇੱਥੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੀ ਸਕ੍ਰੀਨਿੰਗ ਵੀ ਆਯੋਜਿਤ ਕੀਤੀ ਗਈ ਸੀ। ਜਿਵੇਂ ਹੀ ਹਿੰਦੂ ਸੰਗਠਨਾਂ ਅਤੇ ਸ਼ਿਵ ਸੈਨਾ ਦੇ ਵਰਕਰਾਂ ਨੂੰ ਇਸ ਦੀ ਖ਼ਬਰ ਮਿਲੀ, ਉਹ ਵੱਡੀ ਗਿਣਤੀ ਵਿੱਚ ਉੱਥੇ ਪਹੁੰਚ ਗਏ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਇਮਰਾਨ ਨਾਸਿਰ ਖਾਨ ਦੇ ਪ੍ਰੋਗਰਾਮ ‘ਤੇ ਹੰਗਾਮਾ
ਯਰਵਦਾ ਪੁਲਿਸ ਸਟੇਸ਼ਨ ਦੇ ਸੀਨੀਅਰ ਪੁਲਿਸ ਇੰਸਪੈਕਟਰ ਰਵਿੰਦਰ ਸ਼ੈਲਕੇ ਦੇ ਅਨੁਸਾਰ, ਡੱਚ ਨਾਗਰਿਕ ਅਤੇ ਕਲਾਕਾਰ ਇਮਰਾਨ ਨਾਸਿਰ ਖਾਨ ਦਾ ਇੱਕ ਪ੍ਰੋਗਰਾਮ ਐਤਵਾਰ ਨੂੰ ਯਰਵਦਾ ਦੇ ਕਲਿਆਣੀਨਗਰ ਵਿੱਚ ਪੱਬ ਬਾਊਲਰ ਵਿੱਚ ਹੋਣਾ ਸੀ। ਜਦੋਂ ਸੋਸ਼ਲ ਮੀਡੀਆ ‘ਤੇ ਇਹ ਖ਼ਬਰ ਆਈ ਕਿ ਗਾਇਕ ਪਾਕਿਸਤਾਨੀ ਨਾਗਰਿਕ ਹੈ, ਤਾਂ ਕੁਝ ਸੰਗਠਨ ਵਰਕਰ ਵਿਰੋਧ ਕਰਨ ਲਈ ਹੋਟਲ ਬਾਊਲਰ ਵਿੱਚ ਇਕੱਠੇ ਹੋਏ। ਇਸ ਮਾਮਲੇ ਵਿੱਚ 14 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਨਾਅਰੇਬਾਜ਼ੀ ‘ਤੇ ਹੱਥੋਪਾਈ ਕਾਰਨ ਪੈਦਾ ਹੋਇਆ ਤਣਾਅ
ਪ੍ਰਦਰਸ਼ਨ ਦੌਰਾਨ ਕਾਰਕੁਨਾਂ ਨੇ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਹੋਟਲ ਦੇ ਬਾਊਂਸਰਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝਗੜਾ ਹੋ ਗਿਆ, ਗੱਲ ਇਨ੍ਹੀਂ ਵੱਧ ਗਈ ਕੀ ਦੋਵਾਂ ਧਿਰਾਂ ਦਰਮਿਆਨ ਹੱਥੋਪਾਈ ਹੋ ਗਈ। ਜਿਸ ਕਾਰਨ ਮਾਹੌਲ ਹੋਰ ਵੀ ਤਣਾਅਪੂਰਨ ਹੋ ਗਿਆ।
ਇਹ ਵੀ ਪੜ੍ਹੋ
ਪੁਲਿਸ ਜਾਂਚ ਵਿੱਚ ਜੁਟੀ
ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ। ਫਿਲਹਾਲ, ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ, ਪੁਲਿਸ ਨੇ ਸੋਮਵਾਰ ਨੂੰ ਇਸ ਘਟਨਾ ਸੰਬੰਧੀ ਪੁੱਛਗਿੱਛ ਲਈ ਕਈ ਲੋਕਾਂ ਨੂੰ ਥਾਣੇ ਬੁਲਾਇਆ ਹੈ, ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ, ਜਿਸ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।


