Kartarpur ਤੋਂ ਬਾਅਦ ਹੁਣ ਸ਼ਾਰਦਾ ਪੀਠ ਦੀ ਵਾਰੀ, PoK ‘ਚ ਮੁੜ ਸ਼ੁਰੂ ਹੋ ਸਕਦੀ ਹੈ ਤੀਰਥ ਯਾਤਰਾ

Published: 

23 Mar 2023 17:03 PM

Pakistan ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਇੱਕ ਹੋਰ ਤੀਰਥ ਯਾਤਰਾ ਬਹਾਲ ਹੋ ਸਕਦੀ ਹੈ। ਕਰਤਾਰਪੁਰ ਲਾਂਘੇ ਤੋਂ ਬਾਅਦ ਹੁਣ ਸ਼ਾਰਦਾ ਪੀਠ ਤੀਰਥ ਅਸਥਾਨ ਨੂੰ ਮੁੜ ਖੋਲ੍ਹਣ ਦੀ ਮੰਗ ਉੱਠਣ ਲੱਗੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ 'ਤੇ ਕੀ ਕਿਹਾ ਹੈ...ਜਾਣੋ

Kartarpur ਤੋਂ ਬਾਅਦ ਹੁਣ ਸ਼ਾਰਦਾ ਪੀਠ ਦੀ ਵਾਰੀ, PoK ਚ ਮੁੜ ਸ਼ੁਰੂ ਹੋ ਸਕਦੀ ਹੈ ਤੀਰਥ ਯਾਤਰਾ

Kartarpur ਤੋਂ ਬਾਅਦ ਹੁਣ ਸ਼ਾਰਦਾ ਪੀਠ ਦੀ ਵਾਰੀ, PoK 'ਚ ਮੁੜ ਸ਼ੁਰੂ ਹੋ ਸਕਦੀ ਹੈ ਤੀਰਥ ਯਾਤਰਾ

Follow Us On

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਸ਼ਾਰਦਾ ਪੀਠ ਤੀਰਥ ਯਾਤਰਾ (Sharda Peeth Teerath Yatra) ਲਈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿੱਚ ਇੱਕ ਗਲਿਆਰਾ ਖੋਲ੍ਹਣ ਬਾਰੇ ਵਿਚਾਰ ਕਰੇਗੀ। ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕੁਪਵਾੜਾ ਜ਼ਿਲੇ ਦੇ ਤੀਤਵਾਲ ‘ਚ ਸ਼ਾਰਦਾ ਦੇਵੀ ਮੰਦਿਰ ਦੇ ਵਰਚੁਅਲ ਉਦਘਾਟਨ ਦੇ ਮੌਕੇ ‘ਤੇ ਇਹ ਗੱਲ ਕਹੀ।

NDTV ਦੀ ਰਿਪੋਰਟ ਮੁਤਾਬਕ ਜੇਕਰ ਅਜਿਹਾ ਕੋਈ ਕਦਮ ਚੁੱਕਿਆ ਜਾਂਦਾ ਹੈ ਤਾਂ ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਤੀਤਵਾਲ ‘ਚ ਕੰਟਰੋਲ ਰੇਖਾ ਨੂੰ ਮੁੜ ਤੋਂ ਖੋਲ੍ਹਣ ਦੀ ਲੋੜ ਪਵੇਗੀ। 2019 ‘ਚ ਜੰਮੂ-ਕਸ਼ਮੀਰ ‘ਚੋਂ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਇਸ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ ਹੈ।

ਸ਼ਾਰਦਾ ਦੇਵੀ ਮੰਦਿਰ ਕੰਟਰੋਲ ਰੇਖਾ ਦੇ ਬਿਲਕੁਲ ਨੇੜੇ ਅਤੇ ਕਿਸ਼ਨਗੰਗਾ ਨਦੀ ਦੇ ਕਿਨਾਰੇ ਬਣਾਇਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਲਾਂਘਾ ਖੋਲ੍ਹਣ ਦੀ ਕੋਸ਼ਿਸ਼ ਕਰੇਗੀ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਦਰਅਸਲ ਰਵਿੰਦਰ ਪੰਡਿਤਾ ਨੇ ਕੇਂਦਰੀ ਗ੍ਰਹਿ ਮੰਤਰੀ ਤੋਂ ਕਰਤਾਰਪੁਰ ਲਾਂਘੇ ਦੀ ਤਰਜ਼ ‘ਤੇ ਸ਼ਾਰਦਾ ਪੀਠ ਕੋਰੀਡੋਰ ਖੋਲ੍ਹਣ ਦੀ ਮੰਗ ਕੀਤੀ ਸੀ।

370 ਨੂੰ ਖਤਮ ਕਰਨ ਤੋਂ ਬਾਅਦ ਬੰਦ ਹੈ ਕਾਰੋਬਾਰ

ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਏ ਜਾਣ ਤੋਂ ਬਾਅਦ ਸ੍ਰੀਨਗਰ ਅਤੇ ਮੁਜ਼ੱਫਰਾਬਾਦ ਵਿਚਾਲੇ ਐਲਓਸੀ ਵਪਾਰ ਅਤੇ ਬੱਸ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਜੇਕਰ ਸ਼ਾਰਦਾ ਪੀਠ ਜਾਣ ਵਾਲੇ ਸ਼ਰਧਾਲੂਆਂ ਲਈ ਪੀਓਕੇ ਵਿੱਚ ਲਾਂਘਾ ਖੋਲ੍ਹਿਆ ਜਾਂਦਾ ਹੈ, ਤਾਂ ਇਹ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਬਹਾਲ ਕਰਨ ਦੀ ਦਿਸ਼ਾ ਵਿੱਚ ਪਹਿਲਾ ਵੱਡਾ ਕਦਮ ਹੋਵੇਗਾ।

ਪ੍ਰਾਚੀਨ ਸ਼ਾਰਦਾ ਮੰਦਿਰ ਪੀਓਕੇ ਵਿੱਚ ਕੰਟਰੋਲ ਰੇਖਾ ਦੇ ਪਾਰ ਨੀਲਮ ਘਾਟੀ ਵਿੱਚ ਸਥਿਤ ਹੈ। ਕੇਂਦਰੀ ਮੰਤਰੀ ਸ਼ਾਹ ਵੱਲੋਂ ਮੰਦਿਰ ਦੇ ਉਦਘਾਟਨ ਦੀ ਪਹਿਲਕਦਮੀ ਨੂੰ ਨਵੇਂ ਯੁੱਗ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ‘ਚ ਆਈ ਕੁੜੱਤਣ ‘ਚ ਵੀ ਕਮੀ ਦੇਖਣ ਨੂੰ ਮਿਲ ਸਕਦੀ ਹੈ।

ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਨੇ ਕੀਤੀ ਸੀ ਅਪੀਲ

ਹਾਲਾਂਕਿ, ਲਾਂਘਾ ਖੋਲ੍ਹਣ ਲਈ ਪਾਕਿਸਤਾਨ ਦੇ ਰਵੱਈਏ ‘ਤੇ ਬਹੁਤ ਕੁਝ ਨਿਰਭਰ ਕਰਦਾ ਹੈ। ਪਾਕਿਸਤਾਨ ਨੇ ਸਭ ਤੋਂ ਪਹਿਲਾਂ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਇਸਨੂੰ ਖੋਲ੍ਹਿਆ ਗਿਆ ਅਤੇ ਭਾਰਤ ਦੀ ਤਰਫੋਂ ਪੀਐਮ ਮੋਦੀ ਨੇ ਇਸਦਾ ਉਦਘਾਟਨ ਕੀਤਾ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Related Stories
ਹਿੱਟ ਐਂਡ ਰਨ ਕਾਨੂੰਨ ਅਜੇ ਨਹੀਂ ਹੋਵੇਗਾ ਲਾਗੂ, ਟਰਾਂਸਪੋਰਟ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਸਰਕਾਰ ਨੇ ਲਿਆ ਫੈਸਲਾ, ਹੜਤਾਲ ਵਾਪਸ ਲੈਣ ਦੀ ਕੀਤੀ ਅਪੀਲ
ਜੰਮੂ-ਕਸ਼ਮੀਰ ‘ਚ ਤਹਿਰੀਕ-ਏ-ਹੁਰੀਅਤ ‘ਤੇ ਪਾਬੰਦੀ, ਅਮਿਤ ਸ਼ਾਹ ਬੋਲੇ-ਅੱਤਵਾਦ ਖਿਲਾਫ਼ ਜ਼ੀਰੋ ਟਾਲਰੈਂਸ
ਗ੍ਰਹਿ ਮੰਤਰੀ ਅਮਿਤ ਸਾਹ ਦਾ ਚੰਡੀਗੜ੍ਹ ਦੌਰਾ, ਕਰੋੜਾਂ ਦੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
ਕਾਂਗਰਸ ਸੰਸਦ ਮੈਂਬਰ ਧੀਰਜ ਸਾਹੂ ਦੇ ਘਰ ਕਰੋੜਾਂ ਦੀ ਨਕਦੀ ਮਿਲਣ ‘ਤੇ ਅਮਿਤ ਸ਼ਾਹ ਦਾ ਬਿਆਨ, ਕਿਹਾ- ਇੰਡੀਆ ਗਠਜੋੜ ਦੇ ਨੇਤਾ ਕਿਉਂ ਹਨ ਚੁੱਪ ?
ਜੰਮੂ ‘ਚ 43, ਕਸ਼ਮੀਰ ‘ਚ 47 ਅਤੇ ਮਕਬੂਜ਼ਾ ਕਸ਼ਮੀਰ ‘ਚ 24 ਵਿਧਾਨ ਸਭਾ ਸੀਟਾਂ, ਲੋਕ ਸਭਾ ‘ਚ ਅਮਿਤ ਸ਼ਾਹ ਦਾ ਐਲਾਨ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ 76 ਸਾਲ ਬਾਅਦ ਮਿਲੇ ਦੌਸਤ, ਵੰਡ ਤੋਂ ਪਹਿਲਾਂ ਸਨ ਗੁਆਂਢੀ, ਇੱਕ ਦੂਜੇ ਨੂੰ ਲਗਾਇਆ ਗਲੇ