ਕਾਂਗਰਸ ਸੰਸਦ ਮੈਂਬਰ ਧੀਰਜ ਸਾਹੂ ਦੇ ਘਰ ਕਰੋੜਾਂ ਦੀ ਨਕਦੀ ਮਿਲਣ ‘ਤੇ ਅਮਿਤ ਸ਼ਾਹ ਦਾ ਬਿਆਨ, ਕਿਹਾ- ਇੰਡੀਆ ਗਠਜੋੜ ਦੇ ਨੇਤਾ ਕਿਉਂ ਹਨ ਚੁੱਪ ?

Updated On: 

19 Jan 2024 13:38 PM

ਕਾਂਗਰਸ ਸੰਸਦ ਮੈਂਬਰ ਧੀਰਜ ਸਾਹੂ ਦੇ ਘਰੋਂ ਕਰੋੜਾਂ ਦੀ ਨਕਦੀ ਬਰਾਮਦ ਹੋਣ ਨੂੰ ਲੈ ਕੇ ਭਾਜਪਾ ਨੇ ਇੰਡੀਆ ਗਠਜੋੜ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ 'ਤੇ ਰਾਹੁਲ ਗਾਂਧੀ ਅਤੇ ਹੋਰ ਨੇਤਾਵਾਂ ਤੋਂ ਜਵਾਬ ਮੰਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੈਰਾਨੀ ਪ੍ਰਗਟਾਈ ਅਤੇ ਇਸ ਮੁੱਦੇ ਨੂੰ ਲੋਕਾਂ ਤੱਕ ਲਿਜਾਣ ਦੀ ਗੱਲ ਕਹੀ।

ਕਾਂਗਰਸ ਸੰਸਦ ਮੈਂਬਰ ਧੀਰਜ ਸਾਹੂ ਦੇ ਘਰ ਕਰੋੜਾਂ ਦੀ ਨਕਦੀ ਮਿਲਣ ਤੇ ਅਮਿਤ ਸ਼ਾਹ ਦਾ ਬਿਆਨ, ਕਿਹਾ- ਇੰਡੀਆ ਗਠਜੋੜ ਦੇ ਨੇਤਾ ਕਿਉਂ ਹਨ ਚੁੱਪ ?
Follow Us On

ਉੜੀਸਾ ‘ਚ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਦੇ ਘਰ ਤੋਂ ਹੁਣ ਤੱਕ 200 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਧੀਰਜ ਸਾਹੂ ਦੇ ਘਰ ਨਕਦੀ ਦੀ ਗਿਣਤੀ ਚੱਲ ਰਹੀ ਹੈ। ਨਕਦੀ ਗਿਣਤੀ ਲਈ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਦੇ ਘਰੋਂ ਨਕਦੀ ਜ਼ਬਤ ਕੀਤੇ ਜਾਣ ਨੂੰ ਲੈ ਕੇ ਭਾਜਪਾ ਨੇ ਕਾਂਗਰਸੀ ਸੰਸਦ ਮੈਂਬਰ ‘ਤੇ ਨਿਸ਼ਾਨਾ ਸਾਧਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੈਰਾਨੀ ਪ੍ਰਗਟਾਈ ਅਤੇ ਇਸ ਮੁੱਦੇ ਨੂੰ ਲੋਕਾਂ ਤੱਕ ਲਿਜਾਣ ਦੀ ਗੱਲ ਕਹੀ।

ਭ੍ਰਿਸ਼ਟਾਚਾਰ ‘ਤੇ ਪੂਰਾ ਇੰਡੀਆ ਗਠਜੋੜ ਚੁੱਪ ਕਿਉਂ ?

ਪਟਨਾ ‘ਚ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਬਹੁਤ ਹੈਰਾਨ ਹਾਂ। ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਸੰਸਦ ਮੈਂਬਰ ਦੇ ਘਰੋਂ ਇੰਨੀ ਵੱਡੀ ਰਕਮ ਬਰਾਮਦ ਨਹੀਂ ਹੋਈ ਹੈ ਪਰ ਇਸ ਭ੍ਰਿਸ਼ਟਾਚਾਰ ‘ਤੇ ਪੂਰਾ ਇੰਡੀਆ ਗਠਜੋੜ ਚੁੱਪ ਹੈ। ਮੈਂ ਸਮਝਦਾ ਹਾਂ ਕਿ ਇਹ ਕਾਂਗਰਸ ਦਾ ਸੁਭਾਅ ਹੈ। ਕਿਉਂਕਿ ਭ੍ਰਿਸ਼ਟਾਚਾਰ ਉਨ੍ਹਾਂ ਦੇ ਸੁਭਾਅ ਵਿੱਚ ਹੈ, ਪਰ ਜੇਡੀਯੂ, ਆਰਜੇਡੀ, ਡੀਐਮਕੇ ਅਤੇ ਸਪਾ ਸਭ ਚੁੱਪ ਬੈਠੇ ਹਨ। ਹੁਣ ਮੈਂ ਸਮਝ ਗਿਆ ਹਾਂ ਕਿ ਪੀਐਮ ਮੋਦੀ ਦੇ ਖਿਲਾਫ ਮੁਹਿੰਮ ਕਿਉਂ ਚਲਾਈ ਗਈ ਸੀ, ਕਿ ਏਜੰਸੀਆਂ ਦੀ ਦੁਰਵਰਤੋਂ ਹੋ ਰਹੀ ਹੈ।

ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਦੇ ਮਨ ਵਿੱਚ ਇਹ ਡਰ ਸੀ ਕਿ ਉਨ੍ਹਾਂ ਦੇ ਭ੍ਰਿਸ਼ਟਾਚਾਰ ਦੇ ਸਾਰੇ ਰਾਜ਼ ਉਜਾਗਰ ਹੋ ਜਾਣਗੇ। ਰਾਹੁਲ ਗਾਂਧੀ ਤੋਂ ਲੈ ਕੇ ਇੰਡੀਆ ਗਠਜੋੜ ਦੇ ਸਾਰੇ ਨੇਤਾਵਾਂ ਨੂੰ ਇਸ ਮੁੱਦੇ ‘ਤੇ ਜਵਾਬ ਦੇਣਾ ਚਾਹੀਦਾ ਹੈ। ਅਸੀਂ ਇਸ ਮੁੱਦੇ ਨੂੰ ਲੋਕਾਂ ਤੱਕ ਲੈ ਕੇ ਜਾਵਾਂਗੇ।

ਕਾਂਗਰਸ ਅਤੇ ਇੰਡੀਆ ਗਠਜੋੜ ਨੂੰ ਘੇਰਿਆ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੂਰਬੀ ਖੇਤਰੀ ਪ੍ਰੀਸ਼ਦ ਦੀ 26ਵੀਂ ਬੈਠਕ ‘ਚ ਹਿੱਸਾ ਲੈਣ ਲਈ ਪਟਨਾ ਪਹੁੰਚੇ ਸਨ। ਇਸ ਦੌਰਾਨ ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ 200 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਦੀ ਬਰਾਮਦਗੀ ਦੇ ਮੁੱਦੇ ‘ਤੇ ਕਾਂਗਰਸ ਅਤੇ ਇੰਡੀਆ ਗਠਜੋੜ ਨੂੰ ਘੇਰਿਆ। ਇਸ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਗੇ ਬਿਹਾਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ ਕੀਤੀ ਸੀ।

Related Stories
ਹਿੱਟ ਐਂਡ ਰਨ ਕਾਨੂੰਨ ਅਜੇ ਨਹੀਂ ਹੋਵੇਗਾ ਲਾਗੂ, ਟਰਾਂਸਪੋਰਟ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਸਰਕਾਰ ਨੇ ਲਿਆ ਫੈਸਲਾ, ਹੜਤਾਲ ਵਾਪਸ ਲੈਣ ਦੀ ਕੀਤੀ ਅਪੀਲ
ਜੰਮੂ-ਕਸ਼ਮੀਰ ‘ਚ ਤਹਿਰੀਕ-ਏ-ਹੁਰੀਅਤ ‘ਤੇ ਪਾਬੰਦੀ, ਅਮਿਤ ਸ਼ਾਹ ਬੋਲੇ-ਅੱਤਵਾਦ ਖਿਲਾਫ਼ ਜ਼ੀਰੋ ਟਾਲਰੈਂਸ
ਗ੍ਰਹਿ ਮੰਤਰੀ ਅਮਿਤ ਸਾਹ ਦਾ ਚੰਡੀਗੜ੍ਹ ਦੌਰਾ, ਕਰੋੜਾਂ ਦੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
300 ਕਰੋੜ ਤਾਂ ਸਿਰਫ ਇਕ ਝਲਕ ਹੈ… ਬੇਸ਼ੁਮਾਰ ਦੌਲਤ ਵਾਲੇ ਕਾਂਗਰਸੀ ਸਾਂਸਦ ਦੇ 7 ਕਮਰੇ ਅਤੇ 9 ਤਿਜੋਰੀਆਂ ਹਾਲੇ ਖੁੱਲ੍ਹਣੀਆਂ ਬਾਕੀ ਹਨ
ਕਾਂਗਰਸੀ ਸੰਸਦ ਮੈਂਬਰਾਂ ਦੇ ਟਿਕਾਣਿਆਂ ‘ਤੇ ਕਦੋਂ ਖਤਮ ਹੋਵੇਗੀ ਨੋਟਾਂ ਦੀ ਗਿਣਤੀ? ਹੁਣ ਤੱਕ 300 ਕਰੋੜ ਰੁਪਏ ਦੀ ਨਕਦੀ ਹੋਈ ਬਰਾਮਦ
ਜੰਮੂ ‘ਚ 43, ਕਸ਼ਮੀਰ ‘ਚ 47 ਅਤੇ ਮਕਬੂਜ਼ਾ ਕਸ਼ਮੀਰ ‘ਚ 24 ਵਿਧਾਨ ਸਭਾ ਸੀਟਾਂ, ਲੋਕ ਸਭਾ ‘ਚ ਅਮਿਤ ਸ਼ਾਹ ਦਾ ਐਲਾਨ