ਗ੍ਰਹਿ ਮੰਤਰੀ ਅਮਿਤ ਸਾਹ ਦਾ ਚੰਡੀਗੜ੍ਹ ਦੌਰਾ, ਕਰੋੜਾਂ ਦੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਅਤੇ ਉਪ ਪ੍ਰਧਾਨ ਜਗਦੀਪ ਧਨਖੜ ਸ਼ਨੀਵਾਰ ਨੂੰ ਸ਼ਹਿਰ ਪਹੁੰਚਣਗੇ। ਕੁਰੂਕਸ਼ੇਤਰ 'ਚ ਚੱਲ ਰਹੇ ਗੀਤਾ ਜੈਅੰਤੀ ਸਮਾਰੋਹ 'ਚ ਸ਼ਾਮਲ ਹੋਣ ਤੋਂ ਬਾਅਦ ਅਮਿਤ ਸ਼ਾਹ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਪਹੁੰਚਣਗੇ ਅਤੇ ਇੱਥੇ ਕਰੀਬ 3 ਘੰਟੇ ਰੁਕਣਗੇ। ਇੱਕ ਘੰਟੇ ਦੇ ਪ੍ਰੋਗਰਾਮ ਦੌਰਾਨ ਸ਼ਾਹ ਚੰਡੀਗੜ੍ਹ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੇ ਨਾਲ-ਨਾਲ ਕਈ ਸੇਵਾਵਾਂ ਦੀ ਸ਼ੁਰੂਆਤ ਕਰਨਗੇ।
ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਅਤੇ ਉਪ ਪ੍ਰਧਾਨ ਜਗਦੀਪ ਧਨਖੜ ਸ਼ਨੀਵਾਰ ਨੂੰ ਸ਼ਹਿਰ ਪਹੁੰਚਣਗੇ। ਦੋਵੇਂ ਦਿਨ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੋਣਗੇ। ਇੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਨਾਲ ਹੀ ਉੱਥੇ ਉਪ ਪ੍ਰਧਾਨ ਜਗਦੀਪ ਧਨਖੜ ਪੀਯੂ ਦੇ ਸਾਬਕਾ ਵਿਦਿਆਰਥੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ
ਕਈ ਰੂਟ ਕੀਤੇ ਗਏ ਬੰਦ
ਗ੍ਰਹਿ ਮੰਤਰੀ ਸ਼ਾਹ ਦੀ ਫੇਰੀ ਦੌਰਾਨ ਸੈਕਟਰ-7 ਸਥਿਤ ਸਟ੍ਰਾਬੇਰੀ ਸਕੂਲ, ਖਾਲਸਾ ਕਾਲਜ ਲਾਈਟ ਪੁਆਇੰਟ, ਗੁਰਦੁਆਰਾ ਲਾਈਟ ਪੁਆਇੰਟ ਤੋਂ ਸੈਕਟਰ-26 ਸਥਿਤ ਸਮਾਗਮ ਵਾਲੀ ਥਾਂ ਤੋਂ 250 ਮੀਟਰ ਦੇ ਘੇਰੇ ਅੰਦਰ ਆਉਣ-ਜਾਣ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਸੈਕਟਰ-26 ਅਨਾਜ ਮੰਡੀ ਚੌਕ ਤੋਂ ਸੈਕਟਰ-26 ਥਾਣੇ ਵੱਲ ਜਾਣ ਵਾਲੀ ਅੰਦਰੂਨੀ ਸੜਕ ਦੇ ਨਾਲ-ਨਾਲ ਅੰਬੇ ਸ਼ੋਅਰੂਮ ਤੋਂ ਬਟਰਫਲਾਈ ਗਾਰਡਨ ਵੱਲ ਨੂੰ ਆਉਣ ਵਾਲੀ ਸੜਕ ਤੇ ਵੀ ਪੁਲਿਸ ਵੱਲੋਂ ਆਮ ਵਾਹਨਾਂ ਦੀ ਆਵਾਜਾਈ ਤੇ ਪੂਰਨ ਤੌਰ ਤੇ ਪਾਬੰਦੀ ਲਾਗੂ ਕੀਤੀ ਗਈ ਹੈ।
- DRDO ਦੇ ਸਹਿਯੋਗ ਨਾਲ 90 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ CENCOPS ਦਾ ਉਦਘਾਟਨ ਅਤੇ ਸਾਈਬਰ ਅਪਰਾਧ ਦੇ ਮਾਮਲਿਆਂ ਨੂੰ ਹੱਲ ਕਰੇਗੀ।
- 44 ਸਹਾਇਕ ਸਬ-ਇੰਸਪੈਕਟਰਾਂ (ASI) ਅਤੇ 700 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ।
- ਪੀਸੀਆਰ ਵਿੰਗ ਦੇ ਫਲੀਟ ਦਾ ਵਿਸਥਾਰ ਕਰਨ ਲਈ ਚੰਡੀਗੜ੍ਹ ਪੁਲਿਸ ਨੇ 25 ਨਵੀਆਂ ਟਾਟਾ ਸਫਾਰੀ ਗੱਡੀਆਂ ਖਰੀਦੀਆਂ ਹਨ। ਅਮਿਤ ਸ਼ਾਹ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।
- 79 ਲੱਖ ਰੁਪਏ ਵਿੱਚ ਖਰੀਦੀ ਗਈ ਪੁਲਿਸ ਕਮਾਂਡ ਕੰਟਰੋਲ ਗੱਡੀ ਨੂੰ ਚੰਡੀਗੜ੍ਹ ਪੁਲਿਸ ਵਿੱਚ ਸ਼ਾਮਲ ਕੀਤਾ ਜਾਵੇਗਾ।
- ਧਨਾਸ ਸਥਿਤ ਪੁਲਿਸ ਕੰਪਲੈਕਸ ਵਿੱਚ 494 ਕਰੋੜ ਰੁਪਏ ਦੇ 1560 ਫਲੈਟ ਬਣਾਏ ਜਾਣੇ ਹਨ। ਹੁਣ ਤੀਜੇ ਪੜਾਅ ਦੇ ਫਲੈਟਾਂ ਦਾ ਨਿਰਮਾਣ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਸ ਦਾ ਉਦਘਾਟਨ ਵੀ ਗ੍ਰਹਿ ਮੰਤਰੀ ਸ਼ਾਹ ਕਰਨਗੇ।