ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗ੍ਰਹਿ ਮੰਤਰੀ ਅਮਿਤ ਸਾਹ ਦਾ ਚੰਡੀਗੜ੍ਹ ਦੌਰਾ, ਕਰੋੜਾਂ ਦੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਅਤੇ ਉਪ ਪ੍ਰਧਾਨ ਜਗਦੀਪ ਧਨਖੜ ਸ਼ਨੀਵਾਰ ਨੂੰ ਸ਼ਹਿਰ ਪਹੁੰਚਣਗੇ। ਕੁਰੂਕਸ਼ੇਤਰ 'ਚ ਚੱਲ ਰਹੇ ਗੀਤਾ ਜੈਅੰਤੀ ਸਮਾਰੋਹ 'ਚ ਸ਼ਾਮਲ ਹੋਣ ਤੋਂ ਬਾਅਦ ਅਮਿਤ ਸ਼ਾਹ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਪਹੁੰਚਣਗੇ ਅਤੇ ਇੱਥੇ ਕਰੀਬ 3 ਘੰਟੇ ਰੁਕਣਗੇ। ਇੱਕ ਘੰਟੇ ਦੇ ਪ੍ਰੋਗਰਾਮ ਦੌਰਾਨ ਸ਼ਾਹ ਚੰਡੀਗੜ੍ਹ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੇ ਨਾਲ-ਨਾਲ ਕਈ ਸੇਵਾਵਾਂ ਦੀ ਸ਼ੁਰੂਆਤ ਕਰਨਗੇ।

ਗ੍ਰਹਿ ਮੰਤਰੀ ਅਮਿਤ ਸਾਹ ਦਾ ਚੰਡੀਗੜ੍ਹ ਦੌਰਾ, ਕਰੋੜਾਂ ਦੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
Follow Us
tv9-punjabi
| Updated On: 22 Dec 2023 13:04 PM

ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਅਤੇ ਉਪ ਪ੍ਰਧਾਨ ਜਗਦੀਪ ਧਨਖੜ ਸ਼ਨੀਵਾਰ ਨੂੰ ਸ਼ਹਿਰ ਪਹੁੰਚਣਗੇ। ਦੋਵੇਂ ਦਿਨ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੋਣਗੇ। ਇੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਨਾਲ ਹੀ ਉੱਥੇ ਉਪ ਪ੍ਰਧਾਨ ਜਗਦੀਪ ਧਨਖੜ ਪੀਯੂ ਦੇ ਸਾਬਕਾ ਵਿਦਿਆਰਥੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ।

ਸੂਤਰਾਂ ਮੁਤਾਬਕ ਕੁਰੂਕਸ਼ੇਤਰ ‘ਚ ਚੱਲ ਰਹੇ ਗੀਤਾ ਜੈਅੰਤੀ ਸਮਾਰੋਹ ‘ਚ ਸ਼ਾਮਲ ਹੋਣ ਤੋਂ ਬਾਅਦ ਅਮਿਤ ਸ਼ਾਹ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਪਹੁੰਚਣਗੇ ਅਤੇ ਇੱਥੇ ਕਰੀਬ 3 ਘੰਟੇ ਰੁਕਣਗੇ। ਉਨ੍ਹਾਂ ਦਾ ਹੈਲੀਕਾਪਟਰ ਬਾਅਦ ਦੁਪਹਿਰ 3:50 ‘ਤੇ ਰਾਜਿੰਦਰ ਪਾਰਕ ਚੰਡੀਗੜ੍ਹ ਸਥਿਤ ਹੈਲੀਪੈਡ ‘ਤੇ ਉਤਰੇਗਾ। ਆਪਣੇ ਇੱਕ ਘੰਟੇ ਦੇ ਪ੍ਰੋਗਰਾਮ ਦੌਰਾਨ ਸ਼ਾਹ ਚੰਡੀਗੜ੍ਹ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੇ ਨਾਲ-ਨਾਲ ਕਈ ਸੇਵਾਵਾਂ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਉਹ ਡੇਢ ਤੋਂ ਦੋ ਘੰਟੇ ਤੱਕ ਹਰਿਆਣਾ ਦੇ ਆਗੂਆਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਗ੍ਰਹਿ ਮੰਤਰੀ ਸੀਸੀਈਟੀ ਤੋਂ ਚੰਡੀਗੜ੍ਹ ਦੇ ਤਕਨੀਕੀ ਹਵਾਈ ਅੱਡੇ ‘ਤੇ ਪਹੁੰਚਣਗੇ ਅਤੇ ਉਥੋਂ ਦਿੱਲੀ ਲਈ ਰਵਾਨਾ ਹੋਣਗੇ।

ਕਈ ਰੂਟ ਕੀਤੇ ਗਏ ਬੰਦ

ਗ੍ਰਹਿ ਮੰਤਰੀ ਸ਼ਾਹ ਦੀ ਫੇਰੀ ਦੌਰਾਨ ਸੈਕਟਰ-7 ਸਥਿਤ ਸਟ੍ਰਾਬੇਰੀ ਸਕੂਲ, ਖਾਲਸਾ ਕਾਲਜ ਲਾਈਟ ਪੁਆਇੰਟ, ਗੁਰਦੁਆਰਾ ਲਾਈਟ ਪੁਆਇੰਟ ਤੋਂ ਸੈਕਟਰ-26 ਸਥਿਤ ਸਮਾਗਮ ਵਾਲੀ ਥਾਂ ਤੋਂ 250 ਮੀਟਰ ਦੇ ਘੇਰੇ ਅੰਦਰ ਆਉਣ-ਜਾਣ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਸੈਕਟਰ-26 ਅਨਾਜ ਮੰਡੀ ਚੌਕ ਤੋਂ ਸੈਕਟਰ-26 ਥਾਣੇ ਵੱਲ ਜਾਣ ਵਾਲੀ ਅੰਦਰੂਨੀ ਸੜਕ ਦੇ ਨਾਲ-ਨਾਲ ਅੰਬੇ ਸ਼ੋਅਰੂਮ ਤੋਂ ਬਟਰਫਲਾਈ ਗਾਰਡਨ ਵੱਲ ਨੂੰ ਆਉਣ ਵਾਲੀ ਸੜਕ ਤੇ ਵੀ ਪੁਲਿਸ ਵੱਲੋਂ ਆਮ ਵਾਹਨਾਂ ਦੀ ਆਵਾਜਾਈ ਤੇ ਪੂਰਨ ਤੌਰ ਤੇ ਪਾਬੰਦੀ ਲਾਗੂ ਕੀਤੀ ਗਈ ਹੈ।

ਗ੍ਰਹਿ ਮੰਤਰੀ ਇਨ੍ਹਾਂ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ

  • DRDO ਦੇ ਸਹਿਯੋਗ ਨਾਲ 90 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ CENCOPS ਦਾ ਉਦਘਾਟਨ ਅਤੇ ਸਾਈਬਰ ਅਪਰਾਧ ਦੇ ਮਾਮਲਿਆਂ ਨੂੰ ਹੱਲ ਕਰੇਗੀ।
  • 44 ਸਹਾਇਕ ਸਬ-ਇੰਸਪੈਕਟਰਾਂ (ASI) ਅਤੇ 700 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ।
  • ਪੀਸੀਆਰ ਵਿੰਗ ਦੇ ਫਲੀਟ ਦਾ ਵਿਸਥਾਰ ਕਰਨ ਲਈ ਚੰਡੀਗੜ੍ਹ ਪੁਲਿਸ ਨੇ 25 ਨਵੀਆਂ ਟਾਟਾ ਸਫਾਰੀ ਗੱਡੀਆਂ ਖਰੀਦੀਆਂ ਹਨ। ਅਮਿਤ ਸ਼ਾਹ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।
  • 79 ਲੱਖ ਰੁਪਏ ਵਿੱਚ ਖਰੀਦੀ ਗਈ ਪੁਲਿਸ ਕਮਾਂਡ ਕੰਟਰੋਲ ਗੱਡੀ ਨੂੰ ਚੰਡੀਗੜ੍ਹ ਪੁਲਿਸ ਵਿੱਚ ਸ਼ਾਮਲ ਕੀਤਾ ਜਾਵੇਗਾ।
  • ਧਨਾਸ ਸਥਿਤ ਪੁਲਿਸ ਕੰਪਲੈਕਸ ਵਿੱਚ 494 ਕਰੋੜ ਰੁਪਏ ਦੇ 1560 ਫਲੈਟ ਬਣਾਏ ਜਾਣੇ ਹਨ। ਹੁਣ ਤੀਜੇ ਪੜਾਅ ਦੇ ਫਲੈਟਾਂ ਦਾ ਨਿਰਮਾਣ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਸ ਦਾ ਉਦਘਾਟਨ ਵੀ ਗ੍ਰਹਿ ਮੰਤਰੀ ਸ਼ਾਹ ਕਰਨਗੇ।

ਚੰਡੀਗੜ੍ਹ ਵਿੱਚ Mock Drill ਰਿਹਰਸਲ, ਪਾਕਿਸਤਾਨ 'ਤੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਵੱਡਾ ਤਣਾਅ, ਦੇਖੋ Ground Report!
ਚੰਡੀਗੜ੍ਹ ਵਿੱਚ Mock Drill ਰਿਹਰਸਲ, ਪਾਕਿਸਤਾਨ 'ਤੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਵੱਡਾ ਤਣਾਅ, ਦੇਖੋ Ground Report!...
ਪਾਕਿ ਨੂੰ ਸਬਕ ਸਿਖਾਉਣਾ ਜਰੂਰੀ ਸੀ, 'ਆਪਰੇਸ਼ਨ ਸਿੰਦੂਰ' 'ਤੇ ਬੋਲੇ ਅੰਮ੍ਰਿਤਸਰ ਦੇ ਪਿੰਡ ਮਾਹਵਾ ਦੇ ਲੋਕ
ਪਾਕਿ ਨੂੰ ਸਬਕ ਸਿਖਾਉਣਾ ਜਰੂਰੀ ਸੀ, 'ਆਪਰੇਸ਼ਨ ਸਿੰਦੂਰ' 'ਤੇ ਬੋਲੇ ਅੰਮ੍ਰਿਤਸਰ ਦੇ ਪਿੰਡ ਮਾਹਵਾ ਦੇ ਲੋਕ...
ਕੱਲ੍ਹ ਦੇਸ਼ ਭਰ ਵਿੱਚ Mock Drill... ਸਰਕਾਰ ਵੱਲੋਂ ਬਣਾਏ ਜਾ ਰਹੇ ਬੰਕਰ!
ਕੱਲ੍ਹ ਦੇਸ਼ ਭਰ ਵਿੱਚ Mock Drill... ਸਰਕਾਰ ਵੱਲੋਂ ਬਣਾਏ ਜਾ ਰਹੇ ਬੰਕਰ!...
ਕਿਸਾਨਾਂ ਵੱਲੋਂ ਕੱਲ੍ਹ ਤੋਂ ਇੱਕ ਹੋਰ ਵੱਡੇ ਵਿਰੋਧ ਪ੍ਰਦਰਸ਼ਨ ਦਾ ਐਲਾਨ, ਸੀਐਮ ਮਾਨ ਨੇ ਦਿੱਤੀ ਚੇਤਾਵਨੀ
ਕਿਸਾਨਾਂ ਵੱਲੋਂ ਕੱਲ੍ਹ ਤੋਂ ਇੱਕ ਹੋਰ ਵੱਡੇ ਵਿਰੋਧ ਪ੍ਰਦਰਸ਼ਨ ਦਾ ਐਲਾਨ, ਸੀਐਮ ਮਾਨ ਨੇ ਦਿੱਤੀ ਚੇਤਾਵਨੀ...
ਬੀਐਸਐਫ ਦੇ ਜਵਾਨਾਂ ਨੇ ਸਰਹੱਦ 'ਤੇ ਪਾਕਿਸਤਾਨੀ ਰੇਂਜਰ ਨੂੰ ਫੜਿਆ!
ਬੀਐਸਐਫ ਦੇ ਜਵਾਨਾਂ ਨੇ ਸਰਹੱਦ 'ਤੇ ਪਾਕਿਸਤਾਨੀ ਰੇਂਜਰ ਨੂੰ ਫੜਿਆ!...
ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਤੇ ਆਯਾਤ ਹੜਤਾਲ
ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਤੇ ਆਯਾਤ ਹੜਤਾਲ...
Kedarnath Dham: ਢੋਲ-ਨਗਾੜਿਆਂ ਨਾਲ ਖੁੱਲ੍ਹੇ ਕੇਦਾਰਨਾਥ ਦੇ ਕਪਾਟ, ਵੇਖੋ ਸ਼ਾਨਦਾਰ ਤਸਵੀਰਾਂ
Kedarnath Dham: ਢੋਲ-ਨਗਾੜਿਆਂ ਨਾਲ ਖੁੱਲ੍ਹੇ ਕੇਦਾਰਨਾਥ ਦੇ ਕਪਾਟ, ਵੇਖੋ ਸ਼ਾਨਦਾਰ ਤਸਵੀਰਾਂ...
ਪੰਜਾਬ ਨੇ ਪਾਣੀ ਦੇਣ ਤੋਂ ਸਾਫ਼ ਕਰ ਦਿੱਤਾ ਇਨਕਾਰ, CM ਨਾਇਬ ਸੈਣੀ ਨੇ ਕਹਿ ਦਿੱਤੀ ਇਹ ਗੱਲ!
ਪੰਜਾਬ ਨੇ ਪਾਣੀ ਦੇਣ ਤੋਂ ਸਾਫ਼ ਕਰ ਦਿੱਤਾ ਇਨਕਾਰ, CM ਨਾਇਬ ਸੈਣੀ ਨੇ ਕਹਿ ਦਿੱਤੀ ਇਹ ਗੱਲ!...
WAVES 2025: ਇਸ ਤਰ੍ਹਾਂ 'ਪੁਸ਼ਪਾ 2' ਨੇ ਅੱਲੂ ਅਰਜੁਨ ਦੀ ਬਦਲ ਦਿੱਤੀ ਜ਼ਿੰਦਗੀ, ਅਦਾਕਾਰ ਨੇ ਵੇਵਜ਼ ਸਮਿਟ ਦੇ ਮੰਚ 'ਤੇ ਕੀਤਾ ਖੁਲਾਸਾ
WAVES 2025: ਇਸ ਤਰ੍ਹਾਂ 'ਪੁਸ਼ਪਾ 2' ਨੇ ਅੱਲੂ ਅਰਜੁਨ ਦੀ ਬਦਲ ਦਿੱਤੀ ਜ਼ਿੰਦਗੀ, ਅਦਾਕਾਰ ਨੇ ਵੇਵਜ਼ ਸਮਿਟ ਦੇ ਮੰਚ 'ਤੇ ਕੀਤਾ ਖੁਲਾਸਾ...