ਤੇਂਦੁਆ ਸੀ ਜਾਂ ਕੁਝ ਹੋਰ? ਸਹੁੰ ਚੁੱਕ ਸਮਾਗਮ ਦੌਰਾਨ ਰਾਸ਼ਟਰਪਤੀ ਭਵਨ ‘ਚ ਦਾਖਲ ਹੋਇਆ ਖਤਰਨਾਕ ਜਾਨਵਰ ਚਰਚਾ ‘ਚ
ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਸ਼ਟਰਪਤੀ ਭਵਨ 'ਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਇਲਾਵਾ ਐਨਡੀਏ ਦੇ 71 ਹੋਰ ਸੰਸਦ ਮੈਂਬਰਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਨਾਲ ਜੁੜਿਆ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੇਖਿਆ ਜਾ ਸਕਦਾ ਹੈ ਕਿ ਜਿਸ ਸਟੇਜ 'ਤੇ ਸਹੁੰ ਚੁੱਕੀ ਜਾ ਰਹੀ ਸੀ, ਉਸ ਦੇ ਪਿੱਛੇ ਇਕ ਜਾਨਵਰ ਘੁੰਮ ਰਿਹਾ ਸੀ। ਇਹ ਜਾਨਵਰ ਕਿੱਥੋਂ ਆਇਆ ਇਸ ਬਾਰੇ ਕਾਫੀ ਚਰਚਾ ਹੈ।

ਮੰਤਰੀ ਅਹੁਦੇ ਦੀ ਸਹੁੰ ਚੁੱਕਦੇ ਅਜੇ ਟਮਟਾ (ਲਾਲ ਘੇਰੇ ‘ਚ ਜਾਨਵਰ)
ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਸ਼ਟਰਪਤੀ ਭਵਨ ‘ਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਇਲਾਵਾ ਐਨਡੀਏ ਦੇ 71 ਹੋਰ ਸੰਸਦ ਮੈਂਬਰਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਸ ਵਿੱਚ 30 ਸੰਸਦ ਮੈਂਬਰਾਂ ਨੇ ਕੈਬਨਿਟ ਮੰਤਰੀ, 36 ਨੂੰ ਰਾਜ ਮੰਤਰੀ ਅਤੇ 5 ਨੂੰ ਸੁਤੰਤਰ ਚਾਰਜ ਵਾਲੇ ਮੰਤਰੀ ਵਜੋਂ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੇਖਿਆ ਜਾ ਸਕਦਾ ਹੈ ਕਿ ਜਿਸ ਸਟੇਜ ‘ਤੇ ਸਹੁੰ ਚੁੱਕੀ ਜਾ ਰਹੀ ਸੀ, ਉਸ ਦੇ ਪਿੱਛੇ ਇਕ ਜਾਨਵਰ ਘੁੰਮ ਰਿਹਾ ਸੀ।
ਕੈਮਰੇ ‘ਚ ਕੈਦ ਜਾਨਵਰ ਦੀ ਇਹ ਹਰਕਤ ਕਈ ਸਵਾਲ ਖੜ੍ਹੇ ਕਰ ਰਹੀ ਹੈ। ਵੀਡੀਓ ਦੇਖ ਕੇ ਲੋਕ ਹੈਰਾਨ ਹਨ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਜਾਨਵਰ ਕਿੱਥੋਂ ਆਇਆ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ‘ਚ ਅਲਮੋੜਾ ਲੋਕ ਸਭਾ ਸੀਟ ਤੋਂ ਚੁਣੇ ਗਏ ਸੰਸਦ ਮੈਂਬਰ ਅਜੇ ਤਮਟਾ ਸਹੁੰ ਚੁੱਕਦੇ ਨਜ਼ਰ ਆ ਰਹੇ ਹਨ। ਇਸ ਵਿੱਚ ਇੱਕ ਜਾਨਵਰ ਨੂੰ ਕੁਝ ਸਕਿੰਟਾਂ ਲਈ ਸਟੇਜ ਦੇ ਪਿੱਛੇ ਤੁਰਦਾ ਦੇਖਿਆ ਜਾ ਸਕਦਾ ਹੈ।
ਜਦੋਂ ਭਾਜਪਾ ਸਾਂਸਦ ਦੁਰਗਾ ਦਾਸ ਸਹੁੰ ਚੁੱਕ ਰਹੇ ਸਨ, ਉਦੋਂ ਵੀ ਜਾਨਵਰ ਦੀ ਹਰਕਤ ਕੈਮਰੇ ‘ਚ ਕੈਦ ਹੋ ਗਈ ਸੀ। ਸਹੁੰ ਚੁੱਕ ਸਮਾਗਮ ਖਤਮ ਹੋਣ ਤੋਂ ਬਾਅਦ ਜਦੋਂ ਲੋਕਾਂ ਨੇ ਇਸ ਜਾਨਵਰ ਨੂੰ ਦੇਖਿਆ ਤਾਂ ਸੋਸ਼ਲ ਮੀਡੀਆ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹੋਣ ਲੱਗੀਆਂ। ਕਿਸੇ ਨੇ ਇਸ ਨੂੰ ਪਾਲਤੂ ਚੀਤਾ ਕਿਹਾ, ਜਦਕਿ ਕਿਸੇ ਹੋਰ ਨੇ ਕਿਹਾ ਕਿ ਇਹ ਬਿੱਲੀ ਹੋ ਸਕਦੀ ਹੈ, ਜੋ ਪਰਛਾਵੇਂ ਕਾਰਨ ਵੱਡੀ ਦਿਖਾਈ ਦਿੰਦੀ ਹੈ। ਅਜੇ ਤੱਕ ਇਸ ਜਾਨਵਰ ਦੀ ਹਰਕਤ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।अल्मोड़ा संसदीय क्षेत्र से माननीय सांसद श्री @AjayTamtaBJP जी को केंद्रीय राज्य मंत्री पद की शपथ लेने पर हार्दिक बधाई एवं उज्ज्वल कार्यकाल हेतु अनंत शुभकामनाएं! pic.twitter.com/zL3MsOtPD3
— Pushkar Singh Dhami (Modi Ka Parivar) (@pushkardhami) June 9, 2024ਇਹ ਵੀ ਪੜ੍ਹੋ