ਤੁਸ਼ਟੀਕਰਨ ਨਹੀਂ…ਸਾਡੀ ਸਰਕਾਰ ਨੇ ਸੰਤੁਸ਼ਟੀਕਰਨ ਲਈ ਕੀਤਾ ਕੰਮ – ਪ੍ਰਧਾਨ ਮੰਤਰੀ ਮੋਦੀ
ਮੰਗਲਵਾਰ ਨੂੰ ਜਿਵੇਂ ਹੀ ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਬੋਲਣਾ ਸ਼ੁਰੂ ਕੀਤਾ, ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੰਗਾਮੇ ਦੌਰਾਨ ਪੀਐਮ ਮੋਦੀ ਪਹਿਲਾਂ ਤਾਂ ਭਾਸ਼ਣ ਦਿੰਦੇ ਰਹੇ ਪਰ ਜਦੋਂ ਹੰਗਾਮਾ ਵਧ ਗਿਆ ਤਾਂ ਉਹ ਭਾਸ਼ਣ ਦਿੰਦੇ ਹੋਏ ਆਪਣੀ ਸੀਟ 'ਤੇ ਬੈਠ ਗਏ।

ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਪ੍ਰਧਾਨ ਮੰਤਰੀ ਦਾ ਸੰਬੋਧਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੰਗਾਮਾ ਇੰਨਾ ਵੱਧ ਗਿਆ ਕਿ ਪੀਐਮ ਮੋਦੀ ਭਾਸ਼ਣ ਦਿੰਦੇ ਹੋਏ ਆਪਣੀ ਸੀਟ ‘ਤੇ ਬੈਠ ਗਏ। ਸਪੀਕਰ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਫਟਕਾਰ ਲਗਾਈ, ਜਿਸ ਤੋਂ ਬਾਅਦ ਪੀਐਮ ਮੋਦੀ ਦਾ ਸੰਬੋਧਨ ਫਿਰ ਸ਼ੁਰੂ ਹੋ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਰਾਸ਼ਟਰਪਤੀ ਦਾ ਧੰਨਵਾਦ ਕਰਦੇ ਹੋਏ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਜਿਵੇਂ ਹੀ ਬੋਲਣਾ ਸ਼ੁਰੂ ਕੀਤਾ, ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੰਗਾਮੇ ਦੇ ਵਿਚਕਾਰ ਪੀਐਮ ਮੋਦੀ ਪਹਿਲਾਂ ਤਾਂ ਭਾਸ਼ਣ ਦਿੰਦੇ ਰਹੇ ਪਰ ਜਦੋਂ ਸਥਿਤੀ ਵਿਗੜ ਗਈ ਤਾਂ ਉਹ ਭਾਸ਼ਣ ਦਿੰਦੇ ਹੋਏ ਆਪਣੀ ਸੀਟ ‘ਤੇ ਬੈਠ ਗਏ।
ਦੇਸ਼ ਦੀ ਜਨਤਾ ਨੇ ਸਾਨੂੰ ਚੁੰਨਿਆ ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਦੇਸ਼ ਦੀ ਜਨਤਾ ਨੇ ਐਨਡੀਏ ਦੀ ਸਰਕਾਰ ਨੂੰ ਜਿਤਾਇਆ। ਵਿਰੋਧੀ ਧਿਰ ਵੱਲੋਂ ਸਭ ਤੋਂ ਵੱਡਾ ਝੂਠ ਚਲਾਉਣ ਤੋਂ ਬਾਅਦ ਵੀ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ।
ਰਾਸ਼ਟਰਪਤੀ ਦੇ ਭਾਸ਼ਣ ਵਿੱਚ ਵਿਕਸਿਤ ਭਾਰਤ ਦਾ ਸੰਕਲਪ
ਲੋਕ ਸਭਾ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਵਿਕਸਤ ਭਾਰਤ ਦੇ ਸੰਕਲਪ ਦਾ ਵਿਸਥਾਰ ਦਿੱਤਾ ਹੈ। ਕੱਲ੍ਹ ਅਤੇ ਅੱਜ ਕਈ ਮੈਂਬਰਾਂ ਨੇ ਰਾਸ਼ਟਰਪਤੀ ਦੇ ਸੰਬੋਧਨ ਤੇ ਆਪਣੇ ਵਿਚਾਰ ਦਿੱਤੇ ਹਨ। ਮੋਦੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਦੇਸ਼ ਨੇ ਲੰਬੇ ਸਮੇਂ ਤੱਕ ਤੁਸ਼ਟੀਕਰਨ ਦੀ ਸਿਆਸਤ ਵੇਖੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਦੇਸ਼ ਨੇ ਲੰਬੇ ਸਮੇ ਤੱਕ ਤੁਸ਼ਟੀਕਰਨ ਦੀ ਰਾਜਨੀਤੀ ਵੇਖੀ ਹੈ ਪਰ ਅਸੀਂ ਤੁਸ਼ਟੀਕਰਨ ਨਹੀਂ ਸੰਤੁਸ਼ਟੀਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਹਰ ਆਖਰੀ ਵਿਅਕਤੀ ਤੱਕ ਪਹੁੰਚਣ ਦੀ ਕਲਪਨਾ ਨੂੰ ਪੂਰਾ ਕਰ ਰਹੇ ਹਾਂ। ਇਸੇ ਕਰਕੇ ਹੀ ਦੇਸ਼ ਦੀ ਜਨਤਾ ਨੇ ਸਾਨੂੰ ਤੀਜੀ ਵਾਰ ਗੱਦੀ ਤੇ ਬਿਠਾ ਕੇ ਮੁਹਰ ਲਗਾ ਦਿੱਤੀ ਹੈ। ਅਮੀਜ਼ਮੈਂਟ ਨੇ ਇਸ ਦੇਸ਼ ਨੂੰ ਤਬਾਹ ਕਰ ਦਿੱਤਾ ਹੈ ਪਰ ਸਾਡੇ 10 ਸਾਲ ਦੇ ਕਾਰਜਕਾਲ ਨੂੰ ਵੇਖਣ ਪਰਖਣ ਤੋਂ ਬਾਅਦ ਦੇਸ਼ ਦੀ ਜਨਤਾ ਨੇ ਸਾਡਾ ਸਮਰਥਨ ਕੀਤਾ ਹੈ ਤੇ ਸਾਨੂੰ ਇੱਕ ਵਾਰ ਮੁੜ ਦੇਸ਼ ਦੀ 140 ਕਰੋੜ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।
ਇਹ ਵੀ ਪੜ੍ਹੋ
ਜਨਤਾ ਨੂੰ ਸਾਡੀਆਂ ਨੀਤੀਆਂ ਤੇ ਵਿਸ਼ਵਾਸ
ਅਸੀਂ ਵਿਕਸਿਤ ਭਾਰਤ ਦਾ ਸੰਕਲਪ ਲਿਆ ਸੀ ਅਤੇ ਸ਼ੁੱਭ ਇਰਾਦੇ ਨੇ ਨਾਲ ਅਸੀਂ ਜਨਤਾ ਦੇ ਵਿੱਚ ਗਏ ਸੀ। ਅਸੀਂ ਵਿਕਸਿਤ ਭਾਰਤ ਲਈ ਦੇਸ਼ ਦੀ ਜਨਤਾ ਤੋਂ ਆਸ਼ੀਰਵਾਦ ਮੰਗਿਆ ਸੀ। ਜਦੋਂ ਦੇਸ਼ ਵਿਕਸਿਤ ਹੁੰਦਾ ਹੈ, ਤਾਂ ਸਾਰਿਆਂ ਦੇ ਸੁਪਨੇ ਪੂਰੇ ਹੁੰਦੇ ਹਨ। ਜਦੋਂ ਦੇਸ਼ ਵਿਕਸਿਤ ਹੁੰਦਾ ਹੈ ਤਾਂ ਆਉਣ ਵਾਲੀਆਂ ਪੀੜੀਆਂ ਲਈ ਵੀ ਇੱਕ ਠੋਸ ਨੀਂਅ ਤਿਆਰ ਹੋ ਜਾਂਦੀ ਹੈ। ਸਾਡੇ ਦੇਸ਼ ਦੇ ਨਾਗਰਿਕਾਂ ਦੀ ਗਰਿਮਾ ਸਾਡੇ ਨਾਗਰਿਕਾਂ ਦੀ ਜ਼ਿੰਦਗੀ ਚ ਸੁਧਾਰ ਹੀ ਸਾਡਾ ਅਸਲੀ ਮਕਸਦ ਹੈ। ਆਜ਼ਾਦੀ ਦੇ ਬਾਅਦ ਤੋਂ ਹੀ ਦੇਸ਼ ਇਸ ਲਈ ਤਰਸ ਰਿਹਾ ਸੀ। ਪਰ ਸਾਡੀ ਸਰਕਾਰ ਨੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਕੀਤੇ ਵਿਕਾਸ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ। ਵਿਕਸਿਤ ਭਾਰਤ ਦਾ ਮਤਲਬ ਹੁੰਦਾ ਹੈ ਕਿ ਕੋਟਿ-ਕੋਟਿ ਨਾਗਰਿਕਾਂ ਨੂੰ ਕੋਟਿ-ਕੋਟਿ ਮੌਕੇ ਪ੍ਰਾਪਤ ਹੁੰਦੇ ਹਨ ਉਤੇ ਉਹ ਵਿਕਾਸ ਦੀਆਂ ਨਵੀਆਂ ਮੰਜ਼ਿਲਾਂ ਨੂੰ ਛੂਹ ਸਕਦਾ ਹੈ।
ਅਖ਼ਬਾਰਾਂ ਵਿੱਚ ਘੁਟਾਲਿਆਂ ਦੀ ਖ਼ਬਰਾਂ ਹੁੰਦੀਆਂ ਸਨ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਹਿਲਾਂ ਹਰ ਰੋਜ਼ ਅਖ਼ਬਾਰਾਂ ਵਿੱਚ ਘੁਟਾਲਿਆਂ ਦੀਆਂ ਖ਼ਬਰਾਂ ਛੱਪਦੀਆਂ ਸਨ। ਉਸ ਤੋਂ ਵੱਡੀ ਗੱਲ ਇਹ ਕਿ ਘੁਟਾਲਿਆਂ ਨੂੰ ਸਵੀਕਾਰ ਵੀ ਕਰ ਲਿਆ ਜਾਂਦਾ ਸੀ। ਵੱਡੇ ਆਗੂ ਖੁਦ ਕਹਿੰਦੇ ਸਨ ਕਿ ਲੋੜਵੰਦਾਂ ਤੱਕ ਪਹੁੰਚਦੇ-ਪਹੁੰਚਦੇ 1 ਰੁਪਏ ਚੋਂ 85 ਪੈਸੇ ਘੁਟਾਲੇ ਦੀ ਭੇਟ ਚੱੜ੍ਹ ਜਾਂਦੇ ਹਨ, ਸਿਰਫ਼ 15 ਪੈਸੇ ਹੀ ਲੋੜਵੰਦਾਂ ਤੱਕ ਪਹੁੰਚਦੇ ਸਨ। ਪਰ ਹੁਣ ਬੀਤੇ 10 ਸਾਲ ਤੋਂ ਸਿੱਧੇ ਲੋੜਵੰਦਾਂ ਦੇ ਖਾਤਿਆਂ ਵਿੱਚ ਪੈਸਾ ਜਾਂਦਾ ਹੈ। ਕੋਈ ਵੀ ਵਿਚੋਲੀਆ ਹੁਣ 85 ਪੈਸੇ ਤਾਂ ਕੀ ਇੱਕ ਪੈਸਾ ਵੀ ਨਹੀਂ ਖਾ ਸਕਦਾ।