AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸਿਨੇਮਾ ਹੀ ਨਹੀਂ, ਜੰਗ ਵੀ ਲੜੇ ਸਨ ਨਾਨਾ ਪਾਟੇਕਰ, ਕਾਰਗਿਲ ਯੁੱਧ ਦੌਰਾਨ 60 ਦਿਨ ਤੱਕ ਫੌਜ ਦੇ ਨਾਲ ਰਹੇ

Nana Patekar: ਅਦਾਕਾਰੀ ਦੀ ਦੁਨੀਆ ਦਾ ਵੱਡਾ ਨਾਮ ਨਾਨਾ ਪਾਟੇਕਰ ਹੁਣ ਸਾਡੇ ਵਿਚਕਾਰ ਨਹੀਂ ਰਹੇ। ਸਿਰਫ਼ ਅਦਾਕਾਰੀ ਹੀ ਨਹੀਂ, ਸਗੋਂ ਦੇਸ਼ ਨਾਲ ਵੀ ਉਨ੍ਹਾਂ ਦਾ ਪਿਆਰ ਕਾਫ਼ੀ ਡੂੰਘਾ ਸੀ। ਉਹ ਕਾਰਗਿਲ ਯੁੱਧ ਦੌਰਾਨ 60 ਦਿਨਾਂ ਤੱਕ ਭਾਰਤੀ ਫੌਜ ਦੇ ਨਾਲ ਰਹੇ ਸਨ।

ਸਿਨੇਮਾ ਹੀ ਨਹੀਂ, ਜੰਗ ਵੀ ਲੜੇ ਸਨ ਨਾਨਾ ਪਾਟੇਕਰ, ਕਾਰਗਿਲ ਯੁੱਧ ਦੌਰਾਨ 60 ਦਿਨ ਤੱਕ ਫੌਜ ਦੇ ਨਾਲ ਰਹੇ
ਨਾਨਾ ਪਾਟੇਕਰ ਦਾ ਫੌਜ ਨਾਲ ਖਾਸ ਨਾਤਾ
tv9-punjabi
| Updated On: 08 Oct 2026 13:50 PM IST
Share

ਸਿਨੇਮਾ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਸਵੇਰੇ-ਸਵੇਰੇ ਇੱਕ ਬੁਰੀ ਖ਼ਬਰ ਸਾਹਮਣੇ ਆਈ। ਆਪਣੀ ਅਦਾਕਾਰੀ ਅਤੇ ਵੱਖਰੇ ਅੰਦਾਜ਼ ਦੀ ਡਾਇਲਾਗ ਡਿਲੀਵਰੀ ਲਈ ਜਾਣੇ ਜਾਂਦੇ ਅਦਾਕਾਰ ਨਾਨਾ ਪਾਟੇਕਰ ਦਾ ਗੋਆ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਜ਼ਿੰਦਗੀ ਅਦਾਕਾਰੀ ਦੇ ਖੇਤਰ ਵਿੱਚ ਤਾਂ ਸ਼ਾਨਦਾਰ ਰਹੀ ਹੈ, ਪਰ ਉਨ੍ਹਾਂ ਨਾਲ ਜੁੜਿਆ ਕਾਰਗਿਲ ਯੁੱਧ ਦਾ ਇੱਕ ਵਾਕਿਆ ਵੀ ਕਾਫ਼ੀ ਦਿਲਚਸਪ ਹੈ।

ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ 1999 ਦੇ ਕਾਰਗਿਲ ਯੁੱਧ ਦੌਰਾਨ ਭਾਰਤੀ ਫੌਜ ਦੇ ਨਾਲ ਰਹਿਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਉਸ ਸਮੇਂ ਦੇ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਤੋਂ ਇਜਾਜ਼ਤ ਲੈਣੀ ਚਾਹੀ। ਰੱਖਿਆ ਮੰਤਰੀ ਨੇ ਸ਼ੁਰੂ ਵਿੱਚ ਸੁਰੱਖਿਆ ਕਾਰਨਾਂ ਕਰਕੇ ਕਿਹਾ ਸੀ ਕਿ ਅਜਿਹੇ ਹਾਲਾਤਾਂ ਵਿੱਚ ਕੋਈ ਆਮ ਨਾਗਰਿਕ ਫੌਜ ਦੇ ਜਵਾਨਾਂ ਦੇ ਨਾਲ ਨਹੀਂ ਰਹਿ ਸਕਦਾ।

ਸ਼ੂਟਿੰਗ ਵਿੱਚ ਜਿੱਤਿਆ ਸੀ ਮੈਡਲ

ਨਾਨਾ ਪਾਟੇਕਰ ਨੇ ਉਸ ਸਮੇਂ ਦੀ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਤਤਕਾਲੀ ਰੱਖਿਆ ਮੰਤਰੀ ਨੂੰ ਆਪਣੇ ਕਮਾਂਡੋ ਕੋਰਸ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਹ ਇਹ ਕੋਰਸ ਪੂਰਾ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਥਿਆਰ ਚਲਾਉਣ ਦਾ ਤਜਰਬਾ ਵੀ ਹੈ। ਉਸ ਸਮੇਂ ਉੱਥੇ ਜਾਣ ਦੀ ਆਪਣੀ ਇੱਛਾ ਬਾਰੇ ਦੱਸਦੇ ਹੋਏ ਪਾਟੇਕਰ ਨੇ ਕਿਹਾ ਸੀ ਕਿ ਉਹ ਰਾਈਫਲ ਸ਼ੂਟਿੰਗ ਵਿੱਚ ਰਾਸ਼ਟਰੀ ਪੱਧਰ ‘ਤੇ ਭਾਰਤ ਦੀ ਨੁਮਾਇੰਦਗੀ ਵੀ ਕਰ ਚੁੱਕੇ ਹਨ ਅਤੇ ਬ੍ਰੌਂਜ਼ ਮੈਡਲ ਜਿੱਤ ਚੁੱਕੇ ਹਨ।

ਇੰਟਰਵਿਊ ਵਿੱਚ ਪਾਟੇਕਰ ਨੇ ਆਪਣੇ ਸ਼ੂਟਿੰਗ ਦੇ ਤਜਰਬੇ ਨੂੰ ਵੀ ਯਾਦ ਕੀਤਾ। ਉਨ੍ਹਾਂ ਨੇ ਮੁਸਕੁਰਾਉਂਦੇ ਹੋਏ ਕਿਹਾ, ਮੈਂ ਇੱਕ ਚੰਗਾ ਸ਼ੂਟਰ ਹਾਂ। ਮੈਂ ਰਾਈਫਲ ਸ਼ੂਟਿੰਗ ਵਿੱਚ ਰਾਸ਼ਟਰੀ ਪੱਧਰ ‘ਤੇ ਮੁਕਾਬਲਾ ਕੀਤਾ ਹੈ।

ਭਾਰਤੀ ਫੌਜ ਦੇ ਨਾਲ 60 ਦਿਨ ਤੱਕ ਰਹੇ

ਉਨ੍ਹਾਂ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੋਂ ਬਾਅਦ ਰੱਖਿਆ ਮੰਤਰੀ ਵੱਲੋਂ ਉਨ੍ਹਾਂ ਨੂੰ ਭਾਰਤੀ ਫੌਜ ਦੇ ਨਾਲ ਰਹਿਣ ਦੀ ਇਜਾਜ਼ਤ ਮਿਲ ਗਈ। ਨਾਨਾ ਪਾਟੇਕਰ ਉਸ ਸਮੇਂ ਫੌਜ ਦੇ ਨਾਲ 60 ਦਿਨ ਤੱਕ ਰਹੇ ਸਨ। ਭਾਰਤੀ ਫੌਜ ਦੀ ਵਰਦੀ ਪਾ ਕੇ ਅਤੇ ਜੰਗ ਦੇ ਹਾਲਾਤਾਂ ਵਿੱਚ ਉਹ ਵੀ ਭਾਰਤੀ ਜਵਾਨਾਂ ਦੇ ਨਾਲ ਰਹੇ। ਪਾਟੇਕਰ ਨੇ ਇੰਟਰਵਿਊ ਵਿੱਚ ਦੱਸਿਆ ਕਿ ਫਰਨਾਂਡਿਸ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਉਹ ਕਦੋਂ ਜਾਣਾ ਚਾਹੁੰਦੇ ਹਨ। ਜਦੋਂ ਅਦਾਕਾਰ ਨੇ ਕਿਹਾ ਕਿ ਉਹ ਉੱਥੇ ਜਾਣ ਲਈ ਪੂਰੀ ਤਰ੍ਹਾਂ ਤਿਆਰ ਹਨ ਤਾਂ ਉਨ੍ਹਾਂ ਨੂੰ ਉਸੇ ਦਿਨ ਉੱਥੇ ਜਾਣ ਲਈ ਕਿਹਾ ਗਿਆ। ਅਦਾਕਾਰ ਨੇ ਦੱਸਿਆ ਕਿ ਉਨ੍ਹਾਂ ਨੇ ਜਵਾਨਾਂ ਦੇ ਨਾਲ ਲਗਭਗ 60 ਦਿਨ ਬਿਤਾਏ ਅਤੇ ਦ੍ਰਾਸ, ਲੇਹ, ਕੁਪਵਾੜਾ, ਬਾਰਾਮੂਲਾ ਅਤੇ ਸੋਪੋਰ ਸਮੇਤ ਕਈ ਥਾਵਾਂ ਦੀ ਯਾਤਰਾ ਕੀਤੀ।

Source:TV9Hindi.com

Follow Us