ਠੰਢ ਘੱਟ ਪਰ ਵਧ ਰਹੀ ਸਿਆਸੀ ਗਰਮੀ, ਹਾਰ ਦਾ ਗੁੱਸਾ ਸੰਸਦ ‘ਚ ਨਾ ਕੱਢੋ… ਵਿਰੋਧੀ ਧਿਰ ‘ਤੇ ਪੀਐਮ ਮੋਦੀ ਦਾ ਤੰਜ
ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਜਿੱਤ ਤੋਂ ਬਾਅਦ ਭਾਜਪਾ ਕਾਫੀ ਖੁਸ਼ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨਤੀਜਿਆਂ ਤੋਂ ਬਾਅਦ ਵਿਰੋਧੀ ਧਿਰ 'ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ। ਸੰਸਦ ਸੈਸ਼ਨ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਹਾਰ ਦਾ ਗੁੱਸਾ ਪਾਰਲੀਮੈਂਟ 'ਚ ਨਾ ਕੱਢਣ। ਜਦੋਂ ਪੀਐਮ ਮੋਦੀ ਲੋਕ ਸਭਾ ਪਹੁੰਚੇ ਤਾਂ ਭਾਜਪਾ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਦਾ ਜੋਸ਼ ਨਾਲ ਸਵਾਗਤ ਕੀਤਾ ਅਤੇ ਨਾਅਰੇ ਵੀ ਲਗਾਏ।
ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narender Modi) ਨੇ ਸੰਸਦ ਕੰਪਲੈਕਸ ‘ਚ ਮੀਡੀਆ ਨਾਲ ਗੱਲਬਾਤ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਠੰਡ ਭਾਵੇਂ ਦੇਰ ਨਾਲ ਅਤੇ ਹੌਲੀ-ਹੌਲੀ ਆ ਰਹੀ ਹੈ, ਪਰ ਸਿਆਸੀ ਗਰਮੀ ਤੇਜ਼ੀ ਨਾਲ ਵੱਧ ਰਹੀ ਹੈ। ਪ੍ਰਧਾਨ ਮੰਤਰੀ ਨੇ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਉਤਸ਼ਾਹਜਨਕ ਦੱਸਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਨੇ ਨਕਾਰਾਤਮਕਤਾ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਇਸ ਲਈ ਉਹ ਵਿਰੋਧੀ ਧਿਰ ਨੂੰ ਬੇਨਤੀ ਕਰਦੇ ਹਨ ਕਿ ਉਹ ਨਕਾਰਾਤਮਕਤਾ ਛੱਡ ਕੇ ਸਕਾਰਾਤਮਕਤਾ ਨਾਲ ਸਦਨ ਵਿੱਚ ਆਉਣ ਅਤੇ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚੱਲਣ ਦੇਣ।
ਵਿਧਾਨ ਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਤੋਂ ਉਤਸ਼ਾਹਿਤ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸੰਸਦ ਤੋਂ ਪਹਿਲਾਂ ਵਿਰੋਧੀ ਨੇਤਾਵਾਂ ਨਾਲ ਗੱਲਬਾਤ ਕਰਦੇ ਹਨ, ਇਸ ਵਾਰ ਵੀ ਅਜਿਹਾ ਹੀ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਤੰਤਰ ਦਾ ਇਹ ਮੰਦਰ ਲੋਕਾਂ ਦੀਆਂ ਇੱਛਾਵਾਂ ਅਤੇ ਵਿਕਸਤ ਭਾਰਤ ਬਣਾਉਣ ਦਾ ਪਲੇਟਫਾਰਮ ਹੈ। ਅਜਿਹੇ ‘ਚ ਇੱਥੇ ਹਰ ਕੋਈ ਤਿਆਰੀ ਨਾਲ ਆਵੇ ਅਤੇ ਚੰਗੇ ਸੁਝਾਅ ਦੇਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ‘ਚ ਬੈਠੇ ਸਾਥੀਆਂ ਲਈ ਇਹ ਸੁਨਹਿਰੀ ਮੌਕਾ ਹੈ, ਅਜਿਹੇ ‘ਚ ਹਾਰ ਦਾ ਗੁੱਸਾ ਕੱਢਣ ਦੀ ਬਜਾਏ ਉਨ੍ਹਾਂ ਨੂੰ ਇਸ ਤੋਂ ਕੁਝ ਸਿੱਖਣਾ ਚਾਹੀਦਾ ਹੈ।ਪੀਐੱਮ ਨੇ ਕਿਹਾ ਕਿ ਬਾਹਰ ਦਾ ਗੁੱਸਾ ਸਦਨ ਦੇ ਅੰਦਨ ਨਹੀਂ ਕੱਢਣਾ ਚਾਹੀਦਾ।
ਇਹ ਵੀ ਪੜ੍ਹੋ : ਅੱਜ ਤੋਂ ਸ਼ੁਰੂ ਹੋ ਰਿਹਾ ਸੰਸਦ ਦਾ ਸਰਦ ਰੁੱਤ ਸੈਸ਼ਨ, ਪੇਸ਼ ਹੋਣਗੇ ਕਈ ਅਹਿਮ ਬਿੱਲ
#WATCH | Winter Session of Parliament | PM Narendra Modi says, “When there is good governance, when there is devotion to public welfare, the word “anti-incumbency” becomes irrelevant. You can call it “pro-incumbency” or “good governance” or “transparency” or “concrete plans for pic.twitter.com/mtLGliuqkQ
— ANI (@ANI) December 4, 2023
ਇਹ ਵੀ ਪੜ੍ਹੋ
17ਵੀਂ ਲੋਕ ਸਭਾ ਦਾ ਆਖਰੀ ਸਰਦ ਰੁੱਤ ਸੈਸ਼ਨ
ਤੁਹਾਨੂੰ ਦੱਸ ਦੇਈਏ ਕਿ 17ਵੀਂ ਲੋਕ ਸਭਾ ਦਾ ਆਖਰੀ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ ਜੋ 22 ਦਸੰਬਰ ਤੱਕ ਚੱਲੇਗਾ। ਸਰਕਾਰ ਇਸ ਸੈਸ਼ਨ ‘ਚ 21 ਅਹਿਮ ਬਿੱਲ ਪੇਸ਼ ਕਰੇਗੀ। ਹਾਲਾਂਕਿ ਇਸ ਦੌਰਾਨ ਸਦਨ ਵਿੱਚ ਹੰਗਾਮਾ ਹੋਣ ਦੀ ਪੂਰੀ ਸੰਭਾਵਨਾ ਹੈ। ਕਿਉਂਕਿ ਟੀਐਮਸੀ ਸੰਸਦ ਮਹੂਆ ਮੋਇਤਰਾ ਨੂੰ ਕੱਢਣ ਦੀ ਸਿਫ਼ਾਰਸ਼ ਕਰਨ ਵਾਲੀ ਨੈਤਿਕਤਾ ਕਮੇਟੀ ਦੀ ਰਿਪੋਰਟ ਹੇਠਲੇ ਸਦਨ ਵਿੱਚ ਪੇਸ਼ ਕੀਤੀ ਜਾਵੇਗੀ। ਜਿਸ ਕਾਰਨ ਟੀਐਮਸੀ ਅਤੇ ਹੋਰ ਵਿਰੋਧੀ ਪਾਰਟੀਆਂ ਅਤੇ ਭਾਜਪਾ ਵਿਚਕਾਰ ਹੰਗਾਮਾ ਹੋ ਸਕਦਾ ਹੈ।
(ਆਨੰਦ ਪ੍ਰਕਾਸ਼ ਪਾਂਡੇ ਦੀ ਰਿਪੋਰਟ)