AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

‘CEC ਗਿਆਨੇਸ਼ ਕੁਮਾਰ ਤੁਰੰਤ ਅਸਤੀਫ਼ਾ ਦੇਣ’, EC ਵਿਵਾਦ ‘ਤੇ ਰਾਹੁਲ ਦੀ ਮੰਗ

Rahul Gandhi: SIR ਅਤੇ ਚੋਣ ਕਮਿਸ਼ਨ ਵਿਚਾਲੇ ਕਥਿਤ ਮਤਭੇਦਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। PM ਮੋਦੀ-ਸ਼ਾਹ ਦਾ ਵੀਡੀਓ ਦਿਖਾ ਕੇ ਰਾਹੁਲ ਗਾਂਧੀ ਨੇ ਪੁੱਛਿਆ ਕਿ ਸੱਤਾ ਵਿਰੋਧੀ ਲਹਿਰ ਦੇ ਬਾਵਜੂਦ BJP ਲਗਾਤਾਰ ਚੋਣਾਂ ਕਿਵੇਂ ਜਿੱਤ ਰਹੀ ਹੈ?

'CEC ਗਿਆਨੇਸ਼ ਕੁਮਾਰ ਤੁਰੰਤ ਅਸਤੀਫ਼ਾ ਦੇਣ', EC ਵਿਵਾਦ 'ਤੇ ਰਾਹੁਲ ਦੀ ਮੰਗ
CEC ਵਿਵਾਦ ‘ਤੇ ਰਾਹੁਲ ਗਾਂਧੀ ਦਾ ਹਮਲਾ
tv9-punjabi
| Updated On: 24 Sep 2026 17:53 PM IST
Share

ਚੋਣ ਕਮਿਸ਼ਨ ਦੀ Special Intensive Revision (SIR) ਪ੍ਰਕਿਰਿਆ ਅਤੇ ਚੋਣ ਕਮਿਸ਼ਨਰਾਂ ਵਿਚਾਲੇ ਕਥਿਤ ਮਤਭੇਦਾਂ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਵੀਡੀਓ ਚਲਾਉਣ ਤੋਂ ਬਾਅਦ ਕਿਹਾ, ਮੈਂ 50 ਸਾਲਾਂ ਤੋਂ ਰਾਜਨੀਤੀ ਵਿੱਚ ਹਾਂ ਹਰ ਵਾਰ ਸੱਤਾ ਵਿਰੋਧੀ ਲਹਿਰ ਦੇਖੀ ਹੈ। ਇੰਦਰਾ ਗਾਂਧੀ ਨੇ 1974 ਵਿੱਚ ਬੰਗਲਾਦੇਸ਼ ਬਣਵਾਇਆ ਇਸ ਤੋਂ ਕੁਝ ਸਾਲਾਂ ਬਾਅਦ ਉਨ੍ਹਾਂ ਨੂੰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਅਤੇ ਬਾਕੀ ਪਾਰਟੀਆਂ ਨੇ ਵੀ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕੀਤਾ, ਪਰ BJP ਲਗਾਤਾਰ ਚੋਣਾਂ ਕਿਵੇਂ ਜਿੱਤ ਰਹੀ ਹੈ? ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਚੋਣਾਂ ਵਿੱਚ ਧਾਂਦਲੀ ਹੋਈ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਜਿੱਥੇ ਤਾਨਾਸ਼ਾਹੀ ਹੁੰਦੀ ਹੈ, ਉੱਥੇ ਸੱਤਾ ਵਿਰੋਧੀ ਲਹਿਰ ਨਹੀਂ ਹੁੰਦੀ 2024 ਦੀਆਂ ਲੋਕ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਹੋਈਆਂ ਸਾਰੀਆਂ ਵਿਧਾਨ ਸਭਾ ਚੋਣਾਂ ਵਿੱਚ ਧਾਂਦਲੀ ਹੋਈ ਹੈ ਵੋਟ ਚੋਰੀ ਹਰ ਭਾਰਤੀ ਦੇ ਅਧਿਕਾਰ ਦੀ ਉਲੰਘਣਾ ਹੈ। ਵੋਟ ਚੋਰੀ ਦਾ ਮਤਲਬ ਕਾਨੂੰਨ ਦੀ ਚੋਰੀ ਹੈ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ PM ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੁਣਿਆ ਸੀ ਮੈਂ ਇਸ ਨਿਯੁਕਤੀ ਦਾ ਵਿਰੋਧ ਕੀਤਾ ਸੀ ਸਰਕਾਰ ਨੇ CEC ਨੂੰ ਕਾਨੂੰਨ ਤੋਂ ਉੱਪਰ ਰੱਖ ਦਿੱਤਾ ਭਾਰਤ ਦੀ ਚੋਣ ਪ੍ਰਣਾਲੀ ਨੂੰ CEC ਨੇ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਸਾਡੇ ਕੋਲ ਵੋਟ ਚੋਰੀ ਦੇ ਸਾਰੇ ਸਬੂਤ ਹਨ ਅਗਲੇ 6 ਮਹੀਨਿਆਂ ਵਿੱਚ ਸਾਰਾ ਪਰਦਾਫਾਸ਼ ਹੋ ਜਾਵੇਗਾ ਦੋ ਚੋਣ ਕਮਿਸ਼ਨਰਾਂ ਨੇ CEC ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਬੋਲਿਆ।

ਰਾਹੁਲ ਗਾਂਧੀ ਨੇ ਕੀ-ਕੀ ਕਿਹਾ?

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ, ਮੈਂ ਇੱਕ ਸਿਆਸੀ ਪਰਿਵਾਰ ਤੋਂ ਆਉਂਦਾ ਹਾਂ ਅਤੇ ਮੈਂ 50 ਤੋਂ ਵੱਧ ਸਾਲ ਇੱਕ ਸਿਆਸੀ ਪਰਿਵਾਰ ਵਿੱਚ ਬਿਤਾਏ ਹਨ ਭਾਰਤ ਵਿੱਚ Anti-Incumbency (ਸੱਤਾ ਵਿਰੋਧੀ ਲਹਿਰ) ਨਾਮ ਦੀ ਇੱਕ ਬੁਨਿਆਦੀ ਤਾਕਤ ਹੈ ਇਹ ਕਿਸੇ ਨੂੰ ਨਹੀਂ ਛੱਡਦੀ ਇੰਦਰਾ ਗਾਂਧੀ ਨੇ ਬੰਗਲਾਦੇਸ਼ ਦੀ ਜੰਗ ਜਿੱਤੀ ਸੀ ਅਤੇ ਉਹ ਆਪਣੀ ਲੋਕਪ੍ਰਿਯਤਾ ਦੇ ਸਿਖਰ ‘ਤੇ ਸਨ ਪਰ ਇਸ ਤੋਂ ਬਾਅਦ ਅਚਾਨਕ ਇੱਕ-ਦੋ ਸਾਲਾਂ ਦੇ ਅੰਦਰ ਹੀ ਉਨ੍ਹਾਂ ਨੂੰ ਜ਼ਬਰਦਸਤ ਸੱਤਾ ਵਿਰੋਧੀ ਲਹਿਰ ਅਤੇ ਭਾਰੀ ਦਬਾਅ ਦਾ ਸਾਹਮਣਾ ਕਰਨਾ ਪਿਆ ਇਹੀ ਗੱਲ ਇੱਕ ਤੋਂ ਬਾਅਦ ਇੱਕ ਕਈ ਨੇਤਾਵਾਂ ਨਾਲ ਹੁੰਦੀ ਹੈ ਕਾਂਗਰਸ ਨੇਤਾਵਾਂ ਨਾਲ ਵੀ ਅਜਿਹਾ ਹੋਇਆ, ਖੇਤਰੀ ਪਾਰਟੀਆਂ ਨਾਲ ਵੀ ਅਜਿਹਾ ਹੋਇਆ, ਪਰ ਪਤਾ ਨਹੀਂ ਕਿਉਂ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ BJP ਨਾਲ ਅਜਿਹਾ ਕਦੇ ਨਹੀਂ ਹੁੰਦਾ।

ਵੋਟ ਚੋਰੀ ਨਾਲ ਸੰਵਿਧਾਨ ਖ਼ਤਮ ਕਰਨ ਦੀ ਸਾਜ਼ਿਸ਼

ਰਾਹੁਲ ਗਾਂਧੀ ਨੇ ਕਿਹਾ, ਇਹ ਸਾਡੇ ਸਾਰਿਆਂ ਲਈ ਇੱਕ ਸਵਾਲ ਹੈ ਅਸੀਂ ਸਮਝ ਸਕਦੇ ਹਾਂ ਕਿ ਕੋਈ ਵਿਅਕਤੀ ਪ੍ਰਸਿੱਧ ਹੋ ਸਕਦਾ ਹੈ, ਪਰ ਸਾਨੂੰ ਇਹ ਸਮਝ ਨਹੀਂ ਆਉਂਦਾ ਕਿ BJP ਦੇ ਸਮੇਂ Anti-Incumbency (ਸੱਤਾ ਵਿਰੋਧੀ ਲਹਿਰ) ਗਾਇਬ ਕਿਵੇਂ ਹੋ ਜਾਂਦੀ ਹੈ Anti-Incumbency ਹਰ ਜਗ੍ਹਾ ਹੁੰਦੀ ਹੈ ਅਸੀਂ ਜਵਾਬ ਲੱਭ ਰਹੇ ਸੀ ਸਾਨੂੰ ਜਵਾਬ ਮਿਲ ਗਿਆ ਹੈ ਵੋਟ ਦੇਸ਼ ਦੀ ਬੁਨਿਆਦ ਹੈ ਵੋਟ ਦੀ ਰੱਖਿਆ ਚੋਣ ਕਮਿਸ਼ਨ ਕਰਦਾ ਹੈ ਅਤੇ ਇਸ ਨਾਲ ਸੰਵਿਧਾਨ ਨੂੰ ਤਾਕਤ ਮਿਲਦੀ ਹੈ ਇਸ ਨਾਲ ਸਾਡੇ ਕਾਨੂੰਨ ਬਣਦੇ ਹਨ ਕਾਨੂੰਨ ਤੋਂ ਸਾਡੀਆਂ ਸੰਸਥਾਵਾਂ ਵਿਕਸਿਤ ਹੁੰਦੀਆਂ ਹਨ ਵੋਟ ਨੂੰ ਖ਼ਤਮ ਕੀਤਾ ਗਿਆ, ਯਾਨੀ ਸੰਵਿਧਾਨ ਨੂੰ ਖ਼ਤਮ ਕੀਤਾ ਗਿਆ।

‘6 ਮਹੀਨਿਆਂ ਵਿੱਚ ਸਭ ਪਰਦਾਫਾਸ਼ ਹੋਵੇਗਾ’

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, CEC ਗਿਆਨੇਸ਼ ਕੁਮਾਰ ਨੂੰ PM ਮੋਦੀ ਅਤੇ ਸ਼ਾਹ ਨੇ ਚੁਣਿਆ ਸੀ ਹੁਣ ਦੋ ਚੋਣ ਕਮਿਸ਼ਨਰ ਕਹਿ ਰਹੇ ਹਨ ਕਿ ਗਿਆਨੇਸ਼ ਕੁਮਾਰ ਵੋਟਿੰਗ ਸਿਸਟਮ ਵਿੱਚ ਹੋਏ ਨੁਕਸਾਨ ਲਈ ਜ਼ਿੰਮੇਵਾਰ ਹਨ ਵੋਟ ਚੋਰੀ ਨਾਲ ਕਾਨੂੰਨ ਦੀ ਚੋਰੀ ਹੁੰਦੀ ਹੈ ਵੋਟ ਗਿਆ, ਮਤਲਬ ਕਾਨੂੰਨ ਬਣਾਉਣ ਦੀ ਪ੍ਰਣਾਲੀ ਗਈ ਜੇਕਰ ਵੋਟ ਚੋਰੀ ਕੀਤਾ ਗਿਆ ਹੈ ਅਤੇ ਸੰਸਦ ਮੈਂਬਰ ਸੰਸਦ ਵਿੱਚ ਬੈਠੇ ਹਨ ਤਾਂ ਉਹ ਕੋਈ ਵੀ ਕਾਨੂੰਨ ਬਣਾਉਣਗੇ, ਉਹ ਗਲਤ ਹੋਵੇਗਾ ਉਨ੍ਹਾਂ ਵੱਲੋਂ ਬਣਾਏ ਗਏ ਸਾਰੇ ਕਾਨੂੰਨ ਗੈਰ-ਕਾਨੂੰਨੀ ਹੋਣਗੇ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ 6 ਮਹੀਨਿਆਂ ਦੇ ਅੰਦਰ ਤੁਹਾਡੇ ਸਾਹਮਣੇ ਇਹ ਬਲੈਕ ਐਂਡ ਵਾਈਟ ਹੋਵੇਗਾ ਸਾਡੇ ਕੋਲ ਸਬੂਤ ਹਨ ਅਸੀਂ ਇਸ ਦਾ ਪਰਦਾਫਾਸ਼ ਕਰਾਂਗੇ।

‘ਗਿਆਨੇਸ਼ ਕੁਮਾਰ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰੋਪ ਲਗਾਉਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ਗਿਆਨੇਸ਼ ਕੁਮਾਰ ਨੂੰ PM ਮੋਦੀ ਨੇ ਨਿਯੁਕਤ ਕੀਤਾ ਅਤੇ ਉਨ੍ਹਾਂ ਦੇ ਖ਼ਿਲਾਫ਼ ਮੇਰੇ ਵੱਲੋਂ ਲਿਖੇ ਪੱਤਰ ਤੇ ਕੋਈ ਕਾਰਵਾਈ ਇਸ ਲਈ ਨਹੀਂ ਹੋਈ, ਕਿਉਂਕਿ PM ਮੋਦੀ-ਸ਼ਾਹ ਉਨ੍ਹਾਂ ਨੂੰ ਬਚਾਉਂਦੇ ਹਨ ਸਾਡੇ ਕੋਲ ਕਈ ਸਬੂਤ ਹਨ ਅਸੀਂ ਅਜਿਹੀ ਥਾਂ ਤੇ ਪਹੁੰਚ ਗਏ ਹਾਂ, ਜਿੱਥੇ ਇਸ ਤੋਂ ਪਹਿਲਾਂ ਕਦੇ ਨਹੀਂ ਪਹੁੰਚੇ ਭਾਰਤ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਇਸ ਮੁਕਾਮ ਤੇ ਆ ਗਿਆ ਹੈ ਗਿਆਨੇਸ਼ ਕੁਮਾਰ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ ਤੁਸੀਂ ਬਹੁਤ ਪੜ੍ਹੇ-ਲਿਖੇ ਹੋ ਸਮਝੋ ਕਿ ਕੀ ਹੋ ਰਿਹਾ ਹੈ ਤੁਸੀਂ ਜੋ ਕੀਤਾ ਹੈ, ਉਹ ਭਾਰਤ ਦੇ ਖ਼ਿਲਾਫ਼ ਹੈ। ਤੁਹਾਨੂੰ ਵੋਟਾਂ ਦੀ ਰੱਖਿਆ ਕਰਨੀ ਚਾਹੀਦੀ ਸੀ ਇਸ ਦੇ ਨਤੀਜੇ ਭੁਗਤਣੇ ਪੈਣਗੇ ਜੋ ਲੋਕ ਇਸ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਅੱਜ ਜਾਂ ਕੱਲ੍ਹ ਸਜ਼ਾ ਜ਼ਰੂਰ ਮਿਲੇਗੀ।’

Source:TV9Hindi.com

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...