ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਡਾਇਰੀ, ਵਟਸਐਪ ਗਰੁੱਪ, 4 ਆਪਸ਼ਨ… NEET ਪ੍ਰੀਖਿਆ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਹੀ ਸਰਗਰਮ ਹੋ ਜਾਂਦਾ ਸੀ ਗਰੋਹ

ਪੇਪਰ ਲੀਕ ਕਰਨ ਵਾਲੇ ਗਿਰੋਹ ਦੀ ਯੋਜਨਾ NEET ਪ੍ਰੀਖਿਆ ਦੀ ਤਰੀਕ ਦੇ ਐਲਾਨ ਦੇ ਨਾਲ ਹੀ ਸ਼ੁਰੂ ਹੋ ਗਈ ਸੀ। ਇਮਤਿਹਾਨ ਦੀਆਂ ਤਰੀਕਾਂ ਦਾ ਐਲਾਨ ਹੁੰਦੇ ਹੀ ਮੁਲਜ਼ਮਾਂ ਨੇ ਵਿਦਿਆਰਥੀਆਂ ਨੂੰ ਭਰਮਾਉਣ ਲਈ ਵਟਸਐਪ ਗਰੁੱਪ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਗਰੁੱਪ ਰਾਹੀਂ ਹੀ ਇਹ ਲੋਕ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫਸਾਉਂਦੇ ਸਨ।

ਡਾਇਰੀ, ਵਟਸਐਪ ਗਰੁੱਪ, 4 ਆਪਸ਼ਨ… NEET ਪ੍ਰੀਖਿਆ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਹੀ ਸਰਗਰਮ ਹੋ ਜਾਂਦਾ ਸੀ ਗਰੋਹ
NEET ਦੀ ਪ੍ਰੀਖਿਆ ਬਾਰੇ ਹੋਏ ਨਵੇਂ ਖੁਲਾਸੇ
Follow Us
tv9-punjabi
| Updated On: 28 Jun 2024 14:43 PM
ਹੁਣ NEET ਪੇਪਰ ਲੀਕ ਸਕੈਂਡਲ ਦੀ ਜਾਂਚ ਸੀਬੀਆਈ ਨੇ ਆਪਣੇ ਹੱਥ ਵਿੱਚ ਲੈ ਲਈ ਹੈ। ਪੇਪਰ ਲੀਕ ਦਾ ਖੁਲਾਸਾ ਸਭ ਤੋਂ ਪਹਿਲਾਂ ਬਿਹਾਰ ਦੀ ਆਰਥਿਕ ਅਪਰਾਧ ਇਕਾਈ ਨੇ ਕੀਤਾ ਸੀ ਅਤੇ ਇਸ ਦੀ ਜਾਂਚ ਤੋਂ ਬਾਅਦ ਇਕ ਤੋਂ ਬਾਅਦ ਇਕ ਖੁਲਾਸਾ ਹੋ ਰਿਹਾ ਹੈ। ਹਰ ਰੋਜ਼ ਮੁਲਜ਼ਮਾਂ ਨਾਲ ਸਬੰਧਤ ਹੋਰ ਸਬੂਤ ਸਾਹਮਣੇ ਆ ਰਹੇ ਹਨ। ਝਾਰਖੰਡ ਦੇ ਦੇਵਘਰ ਤੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਝੰਨੂ ਸਿੰਘ ਦੇ ਘਰ ਦੀ ਤਲਾਸ਼ੀ ਦੌਰਾਨ ਜਾਂਚ ਟੀਮ ਈਓਯੂ ਨੂੰ ਅਜਿਹੇ ਸਬੂਤ ਮਿਲੇ ਹਨ, ਜਿਨ੍ਹਾਂ ‘ਤੇ ਮੁਲਜ਼ਮਾਂ ਬਾਰੇ ਸਪੱਸ਼ਟ ਲਿਖਿਆ ਹੋਇਆ ਹੈ। ਹਾਲਾਂਕਿ ਡਾਇਰੀ ਵਿੱਚ ਜੋ ਵੀ ਲਿਖਿਆ ਗਿਆ ਹੈ, ਉਹ ਸਭ ਕੁਝ ਖਰਾਬ ਹੈੱਡਰਾਈਟਿੰਗ ਕਾਰਨ ਡੀਕੋਡ ਨਹੀਂ ਕੀਤਾ ਗਿਆ ਸੀ, ਪਰ ਇਸ ਵਿੱਚ ਮੁਲਜ਼ਮ ਚਿੰਟੂ ਸਮੇਤ ਕਈ ਲੋਕਾਂ ਦੇ ਖਾਤੇ ਹਨ। ਇਸ ਡਾਇਰੀ ਦੇ ਆਧਾਰ ‘ਤੇ ਚਿੰਟੂ ਅਤੇ ਹੋਰ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੇਪਰ ਲੀਕ ਮਾਮਲੇ ‘ਚ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਜਿਵੇਂ ਹੀ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਹੋਇਆ, ਮੁਲਜ਼ਮਾਂ ਨੇ ਵਿਦਿਆਰਥੀਆਂ ਨੂੰ ਭਰਮਾਉਣ ਲਈ ਵਟਸਐਪ ਗਰੁੱਪ ਬਣਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਰਾਹੀਂ ਹੀ ਇਹ ਲੋਕ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫਸਾਉਂਦੇ ਸਨ। ਇੰਨਾ ਹੀ ਨਹੀਂ ਇਨ੍ਹਾਂ ਵਟਸਐਪ ਗਰੁੱਪਾਂ ‘ਚ ਗਾਰੰਟੀ ਦੇ ਨਾਲ ਕਈ ਆਫਰ ਵੀ ਦਿੱਤੇ ਗਏ ਸਨ।

ਪਹਿਲਾਂ ਬਣਾਇਆ ਵਟਸਐਪ ਗਰੁੱਪ, ਫਿਰ ਦਿੱਤਾ ਆਫ਼ਰ

ਵਟਸਐਪ ਗਰੁੱਪ ਵਿੱਚ ਵਿਦਿਆਰਥੀਆਂ ਨੂੰ ਪੇਪਰ ਪਾਸ ਕਰਨ ਦਾ ਭਰੋਸਾ ਦਿੱਤਾ ਜਾਂਦਾ ਹੈ। ਮੁਲਜ਼ਮਾਂ ਨੇ ਦੱਸਿਆ ਕਿ ਉਹ ਵਿਦਿਆਰਥੀਆਂ ਨੂੰ ਚਾਰ ਤਰੀਕਿਆਂ ਨਾਲ ਮਦਦ ਦਾ ਭਰੋਸਾ ਦਿੰਦਾ ਸੀ। ਪਹਿਲਾ, ਪੇਪਰ ਲੀਕ ਕਰਵਾ ਕੇ, ਦੂਸਰਾ, ਪੇਪਰ ਵਿਚ ਨਕਲੀ ਉਮੀਦਵਾਰਾਂ ਨੂੰ ਬਿਠਾ ਕੇ, ਤੀਸਰਾ, ਉਹਨਾਂ ਦੀ ਮਰਜ਼ੀ ਅਨੁਸਾਰ ਪ੍ਰੀਖਿਆ ਕੇਂਦਰ ਪ੍ਰਾਪਤ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਚੌਥਾ, ਇਹ ਵਾਅਦਾ ਕੀਤਾ ਗਿਆ ਕਿ ਪ੍ਰੀਖਿਆ ਤੋਂ ਬਾਅਦ ਉਸ ਵਿਦਿਆਰਥੀ ਦੀ ਉੱਤਰ ਪੱਤਰੀ ਤੇ ਦੁਬਾਰਾ ਅੰਸਰ ਲਿਖ ਦਿੱਤੇ ਜਾਣਗੇ। ਅਜਿਹਾ ਕਰਨ ਲਈ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਲਏ ਗਏ।

ਚਿੰਟੂ ਨੇ ਉਗਲੇ ਰਾਜ, ਲੱਭੀ ਡਾਇਰੀ

ਡਾਇਰੀ ਵਿੱਚ ਮੁਲਜ਼ਮ ਚਿੰਟੂ ਸਮੇਤ ਕਈ ਲੋਕਾਂ ਦੇ ਖਾਤੇ ਲਿਖੇ ਹੋਏ ਹਨ। ਡਾਇਰੀ ਵਿੱਚ ਵਿਦਿਆਰਥੀ ਦਾ ਨਾਮ, ਇਮਤਿਹਾਨਾਂ ਬਾਰੇ ਜਾਣਕਾਰੀ ਅਤੇ ਪੇਪਰ ਸੌਦੇ ਲਿਖੇ ਹੁੰਦੇ ਹਨ। NEET ਪੇਪਰ ਲੀਕ ਲਈ 30 ਲੱਖ ਤੋਂ 55 ਲੱਖ ਰੁਪਏ ਦਾ ਸੌਦਾ ਹੋਇਆ ਸੀ। ਲੀਕ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਚਿੰਟੂ ਨੇ ਜਾਂਚ ਟੀਮ ਦੇ ਸਾਹਮਣੇ ਕਈ ਖੁਲਾਸੇ ਕੀਤੇ, ਜਿਸ ‘ਚ ਉਸ ਨੇ ਜਾਂਚ ਟੀਮ ਦੇ ਮੈਂਬਰਾਂ ਨੂੰ ਦੱਸਿਆ ਕਿ ਪੇਪਰ ਲੀਕ ਕਿਵੇਂ ਹੋਇਆ? ਸੌਦਾ ਕਿੰਨੇ ਦਾ ਸੀ? ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਉਸ ਦੇ ਮੋਬਾਈਲ ‘ਤੇ ਰਾਕੀ ਨਾਂ ਦੇ ਵਿਅਕਤੀ ਵੱਲੋਂ ਪੇਪਰ ਭੇਜੇ ਗਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਕੂਲ ਵਿੱਚ ਬੁਲਾਇਆ ਗਿਆ ਅਤੇ ਵਾਈਫਾਈ ਪ੍ਰਿੰਟਰ ਤੋਂ ਪੇਪਰ ਪ੍ਰਿੰਟ ਲਏ ਗਏ। ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਮੁਲਜ਼ਮ ਚਿੰਟੂ ਨੇ ਪੰਜ ਮੋਬਾਈਲ ਖਰੀਦੇ ਸਨ। ਇੰਨਾ ਹੀ ਨਹੀਂ ਇਨ੍ਹਾਂ ਮੋਬਾਈਲਾਂ ਵਿੱਚ ਵੱਖ-ਵੱਖ ਨੰਬਰਾਂ ਦੇ ਸਿਮ ਵੀ ਪਾਏ ਹੋਏ ਸਨ। ਇਨ੍ਹਾਂ ਸਿਮਾਂ ਨੂੰ ਖਰੀਦਣ ਲਈ ਜਾਅਲੀ ਆਧਾਰ ਅਤੇ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਸੀ, ਹਾਲਾਂਕਿ ਜਦੋਂ ਕੇਸ ਦੀ ਜਾਂਚ ਅੱਗੇ ਵਧੀ ਅਤੇ ਸਿਕੰਦਰ ਸਮੇਤ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਚਿੰਟੂ ਨੇ ਇਨ੍ਹਾਂ ਸਿਮਾਂ ਨੂੰ ਤੋੜ ਕੇ ਸੁੱਟ ਦਿੱਤਾ।

ਕੌਣ ਹੈ ਰੌਕੀ?

NEET ਪੇਪਰ ਲੀਕ ਵਿੱਚ ਰੌਕੀ ਨਾਮ ਦੇ ਇੱਕ ਮੁਲਜ਼ਮ ਦੀ ਅਹਿਮ ਭੂਮਿਕਾ ਸਾਹਮਣੇ ਆਈ ਹੈ, ਰੌਕੀ ਰਾਂਚੀ ਵਿੱਚ ਰਹਿੰਦਾ ਹੈ ਅਤੇ ਇੱਕ ਰੈਸਟੋਰੈਂਟ ਚਲਾਉਂਦਾ ਹੈ। ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਈਓਯੂ ਦੀ ਪੁੱਛਗਿੱਛ ਦੌਰਾਨ ਚਿੰਟੂ ਨੇ ਦੱਸਿਆ ਕਿ ਬਾਇਓਲੋਜੀ ਦਾ ਪ੍ਰਸ਼ਨ ਪੱਤਰ ਅਤੇ ਉੱਤਰ ਰੌਕੀ ਰਾਹੀਂ ਆਇਆ ਸੀ। ਇਸ ਤੋਂ ਬਾਅਦ ਫਿਜ਼ਿਕਸ ਅਤੇ ਅੰਤ ਵਿੱਚ ਕੈਮਿਸਟਰੀ ਆਈ। ਰੌਕੀ ਪੇਪਰ ਲੀਕ ਦੇ ਮੁੱਖ ਸਾਜ਼ਿਸ਼ਕਰਤਾ ਅਤੁਲ ਵਤਸ ਅਤੇ ਅੰਸ਼ੁਲ ਸਿੰਘ ਦੇ ਸਿੱਧੇ ਸੰਪਰਕ ਵਿੱਚ ਸੀ। ਰੌਕੀ ਚਿੰਟੂ ਰਾਹੀਂ ਬਿਹਾਰ ਵਿੱਚ ਪ੍ਰਸ਼ਨ ਪੱਤਰ ਸਪਲਾਈ ਕਰਨ ਦਾ ਜ਼ਿੰਮਾ ਸੀ। ਚਿੰਟੂ ਨੇ ਰੌਕੀ ਤੋਂ ਮਿਲੇ ਕਾਗਜ਼ ਸੰਜੀਵ ਮੁਖੀਆ ਗੈਂਗ ਦੇ ਕੁਝ ਲੋਕਾਂ ਨੂੰ ਵੀ ਦਿੱਤੇ ਸਨ ਤਾਂ ਜੋ ਉਹ ਗੈਂਗ ਬਣਾ ਕੇ ਪੈਸੇ ਕਮਾ ਸਕਣ। ਚਿੰਟੂ ਨੇ ਝਾਰਖੰਡ ਦੇ ਹਜ਼ਾਰੀਬਾਗ ਵਿੱਚ ਪ੍ਰੀਖਿਆ ਦੇਣ ਵਾਲੇ ਕੁਝ ਵਿਦਿਆਰਥੀਆਂ ਨੂੰ ਪੇਪਰ ਵੀ ਭੇਜੇ ਸਨ।

ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ...
ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ......
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?...
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ...
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ...
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ...
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ...
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!...
Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ 'ਚ ਮਿਲੀ ਸ਼ੈਤਾਨੀ ਗੁੱਡੀ!
Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ 'ਚ ਮਿਲੀ ਸ਼ੈਤਾਨੀ ਗੁੱਡੀ!...
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ....
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ.......