AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮੇਰਠ ਦੇ ਨੀਲੇ ਡਰਮ ਕੇਸ ‘ਚ ਅਦਾਲਤ ਦਾ ਵੱਡਾ ਫੈਸਲਾ, ਮੁਸਕਾਨ ਅਤੇ ਸਾਹਿਲ ਆਰੋਪੀ ਕਰਾਰ

Meerut Blue Drum Case: ਮੇਰਠ ਦੇ ਚਰਚਿਤ ਨੀਲਾ ਡਰਮ ਕਤਲਕਾਂਡ ਵਿੱਚ ਅਦਾਲਤ ਦਾ ਫੈਸਲਾ ਆ ਗਿਆ ਹੈ। ਮੇਰਠ ਦੇ ਜ਼ਿਲ੍ਹਾ ਜੱਜ ਅਰਵਿੰਦ ਕੁਮਾਰ ਸ਼ਰਮਾ ਦੀ ਅਦਾਲਤ ਨੇ ਸੌਰਭ ਰਾਜਪੂਤ ਦੀ ਹੱਤਿਆ ਦੇ ਮਾਮਲੇ ਵਿੱਚ ਉਸ ਦੀ ਪਤਨੀ ਮੁਸਕਾਨ ਰਸਤੋਗੀ ਅਤੇ ਸਾਹਿਲ ਸ਼ੁਕਲਾ ਨੂੰ ਆਰੋਪੀ ਕਰਾਰ ਦਿੱਤਾ ਹੈ।

ਮੇਰਠ ਦੇ ਨੀਲੇ ਡਰਮ ਕੇਸ 'ਚ ਅਦਾਲਤ ਦਾ ਵੱਡਾ ਫੈਸਲਾ, ਮੁਸਕਾਨ ਅਤੇ ਸਾਹਿਲ ਆਰੋਪੀ ਕਰਾਰ
ਨੀਲਾ ਡਰਮ ਕਤਲਕਾਂਡ ’ਚ ਵੱਡਾ ਫੈਸਲਾ
tv9-punjabi
| Updated On: 30 Sep 2026 17:36 PM IST
Share

Meerut Blue Drum Case: ਮੇਰਠ ਦੇ ਚਰਚਿਤ ਨੀਲਾ ਡਰਮ ਕਤਲਕਾਂਡ ਵਿੱਚ ਅਦਾਲਤ ਦਾ ਫੈਸਲਾ ਆ ਗਿਆ ਹੈ। ਮੇਰਠ ਦੇ ਜ਼ਿਲ੍ਹਾ ਜੱਜ ਅਰਵਿੰਦ ਕੁਮਾਰ ਸ਼ਰਮਾ ਦੀ ਅਦਾਲਤ ਨੇ ਸੌਰਭ ਰਾਜਪੂਤ ਦੀ ਹੱਤਿਆ ਦੇ ਮਾਮਲੇ ਵਿੱਚ ਉਸ ਦੀ ਪਤਨੀ ਮੁਸਕਾਨ ਰਸਤੋਗੀ ਅਤੇ ਸਾਹਿਲ ਸ਼ੁਕਲਾ ਨੂੰ ਆਰੋਪੀ ਕਰਾਰ ਦਿੱਤਾ ਹੈ। ਮੁਸਕਾਨ ਅਤੇ ਸਾਹਿਲ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਜੇਲ੍ਹ ਤੋਂ ਹੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਫੈਸਲੇ ਦੇ ਸਮੇਂ ਅਦਾਲਤ ਵਿੱਚ ਕਾਫੀ ਗਹਿਮਾ-ਗਹਿਮੀ ਵਾਲਾ ਮਾਹੌਲ ਰਿਹਾ। ਹਾਲਾਂਕਿ, ਅਜੇ ਮੁਸਕਾਨ ਅਤੇ ਸਾਹਿਲ ਦੀ ਸਜ਼ਾ ‘ਤੇ ਫੈਸਲਾ ਆਉਣਾ ਬਾਕੀ ਹੈ। ਅਦਾਲਤ ਵੱਲੋਂ ਦੱਸਿਆ ਗਿਆ ਹੈ ਕਿ ਸਜ਼ਾ ‘ਤੇ ਫੈਸਲਾ 15 ਦਿਨਾਂ ਬਾਅਦ ਆਵੇਗਾ।

ਇਸ ਚਰਚਿਤ ਨੀਲਾ ਡਰਮ ਮਾਮਲੇ ਦੀ ਸੁਣਵਾਈ ਦੌਰਾਨ 126 ਤਰੀਕਾਂ ‘ਤੇ ਅਦਾਲਤ ਵਿੱਚ ਕਾਰਵਾਈ ਹੋਈ। 22 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। ਜੁਲਾਈ 2025 ਵਿੱਚ ਟਰਾਇਲ ਸ਼ੁਰੂ ਹੋਣ ਤੋਂ ਬਾਅਦ ਕਰੀਬ 13 ਮਹੀਨਿਆਂ ਤੱਕ ਮਾਮਲੇ ਵਿੱਚ ਬਹਿਸ ਚੱਲੀ। ਕਤਲਕਾਂਡ ‘ਤੇ ਫੈਸਲੇ ਦੇ ਸਮੇਂ ਅਦਾਲਤ ਵਿੱਚ ਮੌਜੂਦ ਸੌਰਭ ਰਾਜਪੂਤ ਦੇ ਭਰਾ ਰਾਹੁਲ ਰਾਜਪੂਤ ਨੇ ਕਿਹਾ ਕਿ ਸਾਡੀ ਸ਼ੁਰੂ ਤੋਂ ਹੀ ਉਮੀਦ ਰਹੀ ਹੈ ਕਿ ਮੁਸਕਾਨ ਅਤੇ ਸਾਹਿਲ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਹੁਣ ਅਦਾਲਤ ਨੇ ਦੋਵਾਂ ਨੂੰ ਆਰੋਪੀ ਕਰਾਰ ਦਿੱਤਾ ਹੈ।

7 ਸਾਲ ਪਹਿਲਾਂ ਸੌਰਭ ਨੇ ਮੁਸਕਾਨ ਨਾਲ ਕੀਤਾ ਸੀ ਵਿਆਹ

ਦੱਸ ਦੇਈਏ ਕਿ ਇਹ ਘਟਨਾ 3 ਮਾਰਚ 2025 ਦੀ ਹੈ। ਇੰਦਰਾਨਗਰ ਨਿਵਾਸੀ ਬਬਲੂ ਨੇ ਬ੍ਰਹਮਪੁਰੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਭਰਾ ਸੌਰਭ ਨੇ ਸਾਲ 2016 ਵਿੱਚ ਮੁਸਕਾਨ ਰਸਤੋਗੀ ਨਾਲ ਪ੍ਰੇਮ ਵਿਆਹ ਕੀਤਾ ਸੀ, ਪਰ ਸਾਲ 2019 ਵਿੱਚ ਮੁਸਕਾਨ ਦੇ ਸਾਹਿਲ ਸ਼ੁਕਲਾ ਨਾਲ ਕਥਿਤ ਤੌਰ ‘ਤੇ ਸਬੰਧ ਬਣ ਗਏ ਸਨ। ਇਸ ਤੋਂ ਬਾਅਦ ਸੌਰਭ ਪਰੇਸ਼ਾਨ ਰਹਿੰਦਾ ਸੀ। ਉਹ ਕਈ ਵਾਰ ਆਪਣੀ ਪਤਨੀ ਮੁਸਕਾਨ ਅਤੇ ਸਾਹਿਲ ਤੋਂ ਆਪਣੀ ਜਾਨ ਨੂੰ ਖਤਰਾ ਹੋਣ ਦੀ ਗੱਲ ਵੀ ਕਹਿ ਚੁੱਕਾ ਸੀ।

5 ਮਾਰਚ 2025 ਨੂੰ ਸੌਰਭ ਅਚਾਨਕ ਲਾਪਤਾ ਹੋ ਗਿਆ। ਉਸ ਦਾ ਕਿਰਾਏ ਦਾ ਮਕਾਨ ਬੰਦ ਮਿਲਿਆ। ਮੁਸਕਾਨ ਵੀ ਉੱਥੇ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਬਬਲੂ ਨੇ ਸ਼ੱਕ ਜਤਾਇਆ ਕਿ ਮੁਸਕਾਨ ਅਤੇ ਸਾਹਿਲ ਨੇ ਮਿਲ ਕੇ ਸੌਰਭ ਦੀ ਹੱਤਿਆ ਕਰ ਦਿੱਤੀ ਹੈ ਅਤੇ ਪੁਲਿਸ ਤੋਂ ਮਾਮਲੇ ਦੀ ਜਾਂਚ ਕਰਕੇ ਆਪਣੇ ਭਰਾ ਦੀ ਭਾਲ ਕਰਨ ਦੀ ਮੰਗ ਕੀਤੀ ਸੀ।

ਨੀਲੇ ਡਰਮ ਵਿੱਚ ਮਿਲਿਆ ਸੀ ਸੌਰਭ ਰਾਜਪੂਤ ਦਾ ਮ੍ਰਿਤਕ ਸਰੀਰ

ਮੇਰਠ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਰਹੀ। 18 ਮਾਰਚ ਨੂੰ ਪੁਲਿਸ ਨੇ ਮਾਮਲੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ 3 ਮਾਰਚ ਦੀ ਰਾਤ ਮੁਸਕਾਨ ਅਤੇ ਸਾਹਿਲ ਨੇ ਮਿਲ ਕੇ ਸੌਰਭ ਦੀ ਹੱਤਿਆ ਕੀਤੀ ਸੀ। ਪੁਲਿਸ ਮੁਤਾਬਕ, ਹੱਤਿਆ ਤੋਂ ਬਾਅਦ ਦੋਵਾਂ ਨੇ ਸੌਰਭ ਦੇ ਸਰੀਰ ਦੇ ਟੁਕੜੇ ਕੀਤੇ ਅਤੇ ਉਨ੍ਹਾਂ ਨੂੰ ਇੱਕ ਨੀਲੇ ਡਰਮ ਵਿੱਚ ਪਾ ਕੇ ਸੀਮੈਂਟ ਨਾਲ ਪੈਕ ਕਰ ਦਿੱਤਾ। ਇਸ ਤੋਂ ਬਾਅਦ 5 ਮਾਰਚ ਨੂੰ ਦੋਵੇਂ ਸ਼ਿਮਲਾ ਅਤੇ ਮਨਾਲੀ ਘੁੰਮਣ ਚਲੇ ਗਏ। ਪੁਲਿਸ ਦੇ ਮੁਤਾਬਕ, 17 ਮਾਰਚ ਨੂੰ ਮੇਰਠ ਵਾਪਸ ਆਉਣ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਨੀਲੇ ਡਰਮ ਵਿੱਚੋਂ ਸੌਰਭ ਦੇ ਸਰੀਰ ਦੇ ਟੁਕੜੇ ਬਰਾਮਦ ਕੀਤੇ।

Source:TV9Hindi.com

Follow Us
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?...
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ......
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ...
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ...
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ ਸਿਆਸੀ ਵਿਵਾਦ
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ  ਸਿਆਸੀ ਵਿਵਾਦ...
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...