AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

“ਜਦੋਂ ਰਾਸ਼ਟਰਪਤੀ ਖੜ੍ਹੇ ਸਨ, ਉਦੋਂ ਤੁਸੀਂ ਕਿਉਂ ਬੈਠੇ ਸੀ?…”, ਮਮਤਾ ਬਨਰਜੀ ਦਾ PM ਮੋਦੀ ‘ਤੇ ਤਿੱਖਾ ਪਲਟਵਾਰ

ਪੱਛਮੀ ਬੰਗਾਲ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਕਥਿਤ ਅਪਮਾਨ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਅਤੇ ਮੁੱਖ ਮੰਤਰੀ ਮਮਤਾ ਬਨਰਜੀ ਨੇ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕੀਤਾ ਹੈ। ਕੋਲਕਾਤਾ ਵਿੱਚ ਧਰਨਾ ਪ੍ਰਦਰਸ਼ਨ ਦੌਰਾਨ ਮਮਤਾ ਬਨਰਜੀ ਨੇ ਇੱਕ ਤਸਵੀਰ ਜਾਰੀ ਕਰਦਿਆਂ ਸਿੱਧਾ ਸਵਾਲ ਕੀਤਾ ਕਿ ਅਸਲ ਵਿੱਚ ਰਾਸ਼ਟਰਪਤੀ ਦਾ ਸਤਿਕਾਰ ਕੌਣ ਕਰਦਾ ਹੈ ਅਤੇ ਕੌਣ ਨਹੀਂ।

ਜਦੋਂ ਰਾਸ਼ਟਰਪਤੀ ਖੜ੍ਹੇ ਸਨ, ਉਦੋਂ ਤੁਸੀਂ ਕਿਉਂ ਬੈਠੇ ਸੀ?..., ਮਮਤਾ ਬਨਰਜੀ ਦਾ PM ਮੋਦੀ 'ਤੇ ਤਿੱਖਾ ਪਲਟਵਾਰ
Image Credit source: https://www.facebook.com/AITCofficial
tv9-punjabi
| Published: 08 Mar 2026 20:05 PM IST

ਪੱਛਮੀ ਬੰਗਾਲ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਕਥਿਤ ਅਪਮਾਨ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਅਤੇ ਮੁੱਖ ਮੰਤਰੀ ਮਮਤਾ ਬਨਰਜੀ ਨੇ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਹਮਲਾ ਕੀਤਾ ਹੈ। ਕੋਲਕਾਤਾ ਵਿੱਚ ਧਰਨਾ ਪ੍ਰਦਰਸ਼ਨ ਦੌਰਾਨ ਮਮਤਾ ਬਨਰਜੀ ਨੇ ਇੱਕ ਤਸਵੀਰ ਜਾਰੀ ਕਰਦਿਆਂ ਸਿੱਧਾ ਸਵਾਲ ਕੀਤਾ ਕਿ ਅਸਲ ਵਿੱਚ ਰਾਸ਼ਟਰਪਤੀ ਦਾ ਸਤਿਕਾਰ ਕੌਣ ਕਰਦਾ ਹੈ ਅਤੇ ਕੌਣ ਨਹੀਂ।

ਤਸਵੀਰ ਦਿਖਾ ਕੇ ਪ੍ਰਧਾਨ ਮੰਤਰੀ ਨੂੰ ਘੇਰਿਆ

ਮਮਤਾ ਬਨਰਜੀ ਨੇ ਇੱਕ ਤਸਵੀਰ ਦਿਖਾਉਂਦੇ ਹੋਏ ਕਿਹਾ, “ਪ੍ਰਧਾਨ ਮੰਤਰੀ ਜੀ, ਇਹ ਤੁਹਾਡੇ ਲਈ ਹੈ। ਮੈਂ ਤੁਹਾਨੂੰ ਇੱਕ ਤਸਵੀਰ ਦਿਖਾਉਂਦੀ ਹਾਂ। ਕੀ ਤੁਸੀਂ ਰਾਸ਼ਟਰਪਤੀ ਮੁਰਮੂ ਦਾ ਸਤਿਕਾਰ ਕਰਦੇ ਹੋ, ਜੋ ਇੱਕ ਮਹਿਲਾ ਅਤੇ ਆਦਿਵਾਸੀ ਆਗੂ ਹਨ? ਇਸ ਤਸਵੀਰ ਵਿੱਚ ਰਾਸ਼ਟਰਪਤੀ ਖੜ੍ਹੇ ਹਨ, ਪਰ ਤੁਸੀਂ ਬੈਠੇ ਹੋ। ਇਹ ਤਸਵੀਰ ਸਬੂਤ ਹੈ ਕਿ ਕੌਣ ਸਤਿਕਾਰ ਕਰਦਾ ਹੈ। ਅਸੀਂ ਹਰ ਸੰਵਿਧਾਨਕ ਅਹੁਦੇ ਦਾ ਦਿਲੋਂ ਸਤਿਕਾਰ ਕਰਦੇ ਹਾਂ।”

“ਚੋਣਾਂ ਵੇਲੇ ਹੀ ਬੰਗਾਲ ‘ਤੇ ਹਮਲਾ ਕਿਉਂ?”

ਮੁੱਖ ਮੰਤਰੀ ਨੇ ਕਿਹਾ ਕਿ ਹਰ ਚੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੰਗਾਲ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਸਾਡਾ ਅਪਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ਼ ਚੋਣਾਂ ਵੇਲੇ ਹੀ ਬਾਉਰੀ, ਬਾਗੜੀ, ਮੁੰਡਾ, ਸੰਥਾਲ ਅਤੇ ਰਾਜਬੰਸ਼ੀ ਵਰਗੇ ਭਾਈਚਾਰਿਆਂ ਦੀ ਗੱਲ ਕਰਦੇ ਹਨ, ਜਦਕਿ ਬਾਕੀ ਸਮਾਂ ਉਨ੍ਹਾਂ ਨੂੰ ਭੁੱਲ ਜਾਂਦੇ ਹਨ।

ਰਾਸ਼ਟਰਪਤੀ ਦੇ ਪ੍ਰੋਗਰਾਮ ‘ਤੇ ਦਿੱਤੀ ਸਫ਼ਾਈ

ਇਹ ਇੱਕ ਨਿੱਜੀ ਸੰਸਥਾ (ਪ੍ਰਾਈਵੇਟ ਆਰਗੇਨਾਈਜ਼ੇਸ਼ਨ) ਦਾ ਪ੍ਰੋਗਰਾਮ ਸੀ। ਰਾਜ ਸਰਕਾਰ ਨੇ ਪਹਿਲਾਂ ਹੀ ਚਿੱਠੀ ਲਿਖ ਕੇ ਦੱਸ ਦਿੱਤਾ ਸੀ ਕਿ ਉਕਤ ਸੰਸਥਾ ਕੋਲ ਰਾਸ਼ਟਰਪਤੀ ਦੇ ਪੱਧਰ ਦਾ ਪ੍ਰੋਗਰਾਮ ਕਰਵਾਉਣ ਦੀ ਸਮਰੱਥਾ ਨਹੀਂ ਹੈ। ਰਾਸ਼ਟਰਪਤੀ ਨੇ ਆਪਣੀ ਮਰਜ਼ੀ ਨਾਲ ਸੱਦਾ ਪ੍ਰਵਾਨ ਕੀਤਾ ਸੀ, ਜਿਸ ਵਿੱਚ ਸਰਕਾਰ ਦਾ ਕੋਈ ਦਖਲ ਨਹੀਂ ਸੀ। ਉਨ੍ਹਾਂ ਅੱਗੇ ਕਿਹਾ ਕਿ ਏਅਰਪੋਰਟ ਅਤੇ ਗ੍ਰੀਨ ਰੂਮ ਨਾਲ ਜੁੜੇ ਮੁੱਦੇ ‘ਏਅਰਪੋਰਟ ਅਥਾਰਟੀ ਆਫ ਇੰਡੀਆ’ ਦੇ ਅਧੀਨ ਆਉਂਦੇ ਹਨ, ਜੋ ਕਿ ਕੇਂਦਰ ਸਰਕਾਰ ਦਾ ਹਿੱਸਾ ਹੈ। ਜੇਕਰ ਉੱਥੇ ਪ੍ਰਬੰਧਾਂ ਵਿੱਚ ਕੋਈ ਕਮੀ ਸੀ, ਤਾਂ ਇਹ ਉਨ੍ਹਾਂ ਦੀ ਨਾਕਾਮੀ ਹੈ, ਰਾਜ ਸਰਕਾਰ ਦੀ ਨਹੀਂ।

ਧਰਨੇ ‘ਤੇ ਹੋਣ ਕਾਰਨ ਨਹੀਂ ਜਾ ਸਕੀ: ਮਮਤਾ

ਮਮਤਾ ਬਨਰਜੀ ਨੇ ਕਿਹਾ ਕਿ ਜਦੋਂ ਇਹ ਪ੍ਰੋਗਰਾਮ ਹੋ ਰਿਹਾ ਸੀ, ਉਹ ਲੋਕਾਂ ਦੇ ਹੱਕਾਂ ਦੀ ਲੜਾਈ ਲਈ ਧਰਨੇ ‘ਤੇ ਬੈਠੀ ਸੀ। ਉਨ੍ਹਾਂ ਕਿਹਾ, “ਸਾਡੇ ਮੇਅਰ ਉੱਥੇ ਮੌਜੂਦ ਸਨ। ਮੈਂ ਧਰਨਾ ਕਿਵੇਂ ਛੱਡ ਸਕਦੀ ਸੀ? ਮੈਂ ਇੱਥੇ ਹਰ ਧਰਮ ਅਤੇ ਹਰ ਵਰਗ ਦੇ ਲੋਕਾਂ ਦੇ ਵੋਟਿੰਗ ਅਧਿਕਾਰਾਂ ਲਈ ਲੜ ਰਹੀ ਹਾਂ।”

ਪ੍ਰਧਾਨ ਮੰਤਰੀ ਦੇ ਟਵੀਟ ਦਾ ਜਵਾਬ ਦਿੰਦਿਆਂ ਮਮਤਾ ਨੇ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਮਹਿਲਾ ਦਿਵਸ ਹਜ਼ਾਰ ਵਾਰ ਮਨਾਵਾਂਗੇ। ਇਹ ਕੋਈ ਨਵੀਂ ਗੱਲ ਨਹੀਂ ਹੈ, ਅਸੀਂ ਬਚਪਨ ਤੋਂ ਹੀ ਔਰਤਾਂ ਅਤੇ ਭੈਣਾਂ-ਭਰਾਵਾਂ ਦਾ ਸਤਿਕਾਰ ਕਰਦੇ ਆ ਰਹੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਾਡੀ ਬੁਰਾਈ ਕਰਨ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਅਸੀਂ ਸੰਵਿਧਾਨ ਨੂੰ ਆਪਣੀ ਮਾਂ ਵਾਂਗ ਮੰਨਦੇ ਹਾਂ।

Follow Us
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ...
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ...
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ...