ਲੋਕ ਸਭਾ ਵਿੱਚ ਚੀਨ ‘ਤੇ ਫਿਰ ਨਹੀਂ ਬੋਲ ਸਕੇ ਰਾਹੁਲ ਗਾਂਧੀ, ਹੰਗਾਮਾ ਕਰਨ ‘ਤੇ ਰਾਜਾ ਵੜਿੰਗ, ਔਜਲਾ ਸਮੇਤ 7 ਐਮਪੀ ਬਜਟ ਸੈਸ਼ਨ ਤੋਂ ਸਸਪੈਂਡ

Updated On: 

03 Feb 2026 15:28 PM IST

Lok Sabha Hungama : ਸੰਸਦ ਮੈਂਬਰਾਂ ਦੇ ਵਿਰੋਧ ਵਿਚਕਾਰ, ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਵਿੱਚ ਕਿਹਾ, "ਮੈਂ ਵਿਰੋਧੀ ਧਿਰ ਦਾ ਨੇਤਾ ਹਾਂ, ਅਤੇ ਮੈਨੂੰ ਬੋਲਣ ਦਾ ਅਧਿਕਾਰ ਹੈ, ਪਰ ਮੈਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।" ਉਨ੍ਹਾਂ ਅੱਗੇ ਕਿਹਾ, "ਚੀਨ ਅਤੇ ਅਮਰੀਕਾ ਨਾਲ ਵਿਵਾਦ ਅੱਜ ਦੁਨੀਆ ਦਾ ਸਭ ਤੋਂ ਵੱਡਾ ਮੁੱਦਾ ਹੈ।" ਜਦੋਂ ਉਨ੍ਹਾਂ ਨੇ ਚੀਨ ਦਾ ਮੁੱਦਾ ਉਠਾਇਆ ਤਾਂ ਵਿਰੋਧ ਵੱਧ ਗਿਆ ਅਤੇ ਹੰਗਾਮਾ ਸ਼ੁਰੂ ਹੋ ਗਿਆ।

ਲੋਕ ਸਭਾ ਵਿੱਚ ਚੀਨ ਤੇ ਫਿਰ ਨਹੀਂ ਬੋਲ ਸਕੇ ਰਾਹੁਲ ਗਾਂਧੀ, ਹੰਗਾਮਾ ਕਰਨ ਤੇ ਰਾਜਾ ਵੜਿੰਗ, ਔਜਲਾ ਸਮੇਤ 7 ਐਮਪੀ ਬਜਟ ਸੈਸ਼ਨ ਤੋਂ ਸਸਪੈਂਡ

ਲੋਕ ਸਭਾ 'ਚ ਹੰਗਾਮਾ ਕਰਨ ਤੇ ਰਾਜਾ ਵੜਿੰਗ, ਔਜਲਾ ਸਮੇਤ 7 ਐਮਪੀ ਸੈਸ਼ਨ ਤੋਂ ਸਸਪੈਂਡ

Follow Us On

ਮੰਗਲਵਾਰ ਨੂੰ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਭਾਰੀ ਹੰਗਾਮਾ ਹੋਇਆ। ਚੀਨ ਮੁੱਦੇ ‘ਤੇ ਰਾਹੁਲ ਦੇ ਭਾਸ਼ਣ ‘ਤੇ ਦੋਵੇਂ ਧਿਰਾਂ ਹੰਗਾਮਾ ਕਰਦੀਆਂ ਰਹੀਆਂ। ਰਾਹੁਲ ਨੇ ਕਿਹਾ, “ਮੈਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਮੈਂ ਵਿਰੋਧੀ ਧਿਰ ਦਾ ਨੇਤਾ ਹਾਂ, ਅਤੇ ਮੈਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ, ਜਦੋਕਿ ਇਹ ਮੇਰਾ ਅਧਿਕਾਰ ਹੈ।” ਅਮਰੀਕਾ ਨਾਲ ਸੌਦੇ ਬਾਰੇ ਰਾਹੁਲ ਨੇ ਕਿਹਾ, “ਮੋਦੀ ਨੂੰ ਦਬਾਅ ਹੇਠ ਸਮਝੌਤਾ ਕਰਨਾ ਪਿਆ ਹੈ।” ਰਾਹੁਲ ਗਾਂਧੀ ਵੱਲੋਂ ਨਾ ਬੋਲਣ ਦੇ ਇਲਜਾਮ ਤੋਂ ਬਾਅਦ ਕਾਂਗਰਸੀ ਸਾਂਸਦਾਂ ਨੇ ਸਦਨ ਵਿੱਚ ਹੰਗਾਮਾ ਕੀਤਾ, ਜਿਸਤੋਂ ਬਾਅਦ ਰਾਜਾ ਵੜਿੰਗ, ਗੁਰਜੀਤ ਔਜਲਾ ਸਮੇਤ ਕਾਂਗਰਸ ਦੇ 7 ਮੈਂਬਰਾਂ ਨੂੰ ਪੂਰੇ ਬਜਟ ਸੈਸ਼ਨ ਲਈ ਸਸਪੈਂਡ ਕਰ ਦਿੱਤਾ ਗਿਆ। ਇਹ ਮੈਂਬਰ ਹੁਣ ਬਜਟ ਸੈਸ਼ਨ ਵਿੱਚ ਹਿੱਸਾ ਨਹੀਂ ਲੈ ਸਕਣਗੇ।

ਮੁਅੱਤਲ ਕੀਤੇ ਗਏ ਵਿਰੋਧੀ ਲੋਕ ਸਭਾ ਸੰਸਦ ਮੈਂਬਰਾਂ ਵਿੱਚ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਡੀਨ ਕੁਰੀਆਕੋਸ, ਕਿਰਨ ਕੁਮਾਰ ਰੈਡੀ ਅਤੇ ਮਨਿਕਮ ਟੈਗੋਰ ਦੇ ਨਾਲ-ਨਾਲ ਗੁਰਜੀਤ ਸਿੰਘ ਔਜਲਾ, ਹਿਬੀ ਈਡਨ, ਪ੍ਰਸ਼ਾਂਤ ਪੋਡੋਲੇ ਅਤੇ ਐਸ. ਵੈਂਕਟੇਸ਼ਵਰਨ ਸ਼ਾਮਲ ਹਨ। ਉਨ੍ਹਾਂ ਨੂੰ ਸਦਨ ਵਿੱਚ ਕਾਗਜ਼ ਸੁੱਟਣ ਅਤੇ ਚੇਅਰ ਦੀ ਬੇਕਦਰੀ ਕਰਨ ਦੇ ਮਾਮਲੇ ਵਿੱਚ ਮੌਜੂਦਾ ਸੈਸ਼ਨ ਦੇ ਬਾਕੀ ਸਮੇਂ ਲਈ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ।

ਪੀਐਮ ਨੂੰ ਕੌਂਪਰੋਮਾਈਜ਼ਡ ਕਰ ਦਿੱਤਾ ਗਿਆ: ਰਾਹੁਲ

ਸੰਸਦ ਮੁਲਤਵੀ ਹੋਣ ਤੋਂ ਬਾਅਦ, ਬਾਹਰ ਆਏ ਰਾਹੁਲ ਗਾਂਧੀ ਨੇ ਕਿਹਾ, “ਸਭ ਤੋਂ ਪਹਿਲਾਂ, ਸਰਕਾਰ ਸਾਨੂੰ ਬੋਲਣ ਨਹੀਂ ਦੇ ਰਹੀ। ਪ੍ਰਧਾਨ ਮੰਤਰੀ ਮੋਦੀ ਘਬਰਾ ਗਏ ਹਨ। ਉਹ ਬਹੁਤ ਦਬਾਅ ਹੇਠ ਹਨ। ਵਿਰੋਧੀ ਧਿਰ ਦੇ ਨੇਤਾ ਨੂੰ ਸਦਨ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ ਹੈ।”

ਰਾਹੁਲ ਗਾਂਧੀ ਕਹਿੰਦੇ ਹਨ, “ਮੋਦੀ ਜੀ ਘਬਰਾ ਗਏ ਹਨ। (ਅਮਰੀਕਾ-ਭਾਰਤ) ਟ੍ਰੇਡ ਡੀਲ, ਜੋ ਪਿਛਲੇ ਚਾਰ ਮਹੀਨਿਆਂ ਤੋਂ ਅਟਕਿਆ ਹੋਇਆ ਸੀ, ਉਸ ਉੱਤੇ ਨਰਿੰਦਰ ਮੋਦੀ ਨੇਕੱਲ੍ਹ ਰਾਤ ‘ਤੇ ਦਸਤਖਤ ਕਰ ਦਿੱਤੇ। ਉਹ ਬਹੁਤ ਦਬਾਅ ਹੇਠ ਹਨ। ਨਰਿੰਦਰ ਮੋਦੀ ਜੀ ਦੀ ਸਾਖ ਨੂੰ ਢਾਹ ਲੱਗ ਸਕਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਪ੍ਰਧਾਨ ਮੰਤਰੀ ਨੂੰ ਕੌਂਪਰੋਮਾਈਜ਼ਡ ਕੀਤਾ ਗਿਆ ਹੈ। ਜਨਤਾ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਕਿਵੇਂ ਹੋਇਆ ਅਤੇ ਇਹ ਕਿਸਨੇ ਕੀਤਾ।”

ਇਸ ਤੋਂ ਪਹਿਲਾਂ, ਰਾਹੁਲ ਗਾਂਧੀ ਲਗਾਤਾਰ ਦੂਜੇ ਦਿਨ ਸੰਸਦ ਵਿੱਚ ਨਹੀਂ ਬੋਲ ਪਾਏ। ਸੰਸਦ ਮੈਂਬਰਾਂ ਦੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ, ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਵਿੱਚ ਕਿਹਾ, “ਮੈਂ ਵਿਰੋਧੀ ਧਿਰ ਦਾ ਨੇਤਾ ਹਾਂ, ਅਤੇ ਮੈਨੂੰ ਬੋਲਣ ਦਾ ਅਧਿਕਾਰ ਹੈ, ਪਰ ਮੈਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।” ਉਨ੍ਹਾਂ ਅੱਗੇ ਕਿਹਾ, “ਚੀਨ ਅਤੇ ਅਮਰੀਕਾ ਨਾਲ ਵਿਵਾਦ ਅੱਜ ਦੁਨੀਆ ਦਾ ਸਭ ਤੋਂ ਵੱਡਾ ਮੁੱਦਾ ਹੈ।” ਉਨ੍ਹਾਂ ਵੱਲੋਂ ਚੀਨ ਨਾਲ ਮੁੱਦਾ ਉਠਾਉਣ ਤੋਂ ਬਾਅਦ ਵਿਰੋਧ ਤੇਜ ਹੋ ਗਿਆ।

ਸਦਨ ​​ਵਿੱਚ ਮੁੜ ਰਾਹੁਲ ਨੂੰ ਬੋਲਣ ਨਹੀਂ ਦਿੱਤਾ ਗਿਆ

ਇਸ ਦੌਰਾਨ, ਪ੍ਰਧਾਨਗੀ ਸਪੀਕਰ ਨੇ ਰਾਹੁਲ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ। ਜਦੋਂ ਪ੍ਰਧਾਨਗੀ ਸਪੀਕਰ ਨੇ ਹੋਰ ਸੰਸਦ ਮੈਂਬਰਾਂ ਨੂੰ ਬੋਲਣ ਲਈ ਕਿਹਾ, ਤਾਂ ਕਈ ਵਿਰੋਧੀ ਸੰਸਦ ਮੈਂਬਰਾਂ ਨੇ ਉੱਠਣ ਤੋਂ ਇਨਕਾਰ ਕਰ ਦਿੱਤਾ। ਤਿੰਨ ਸੰਸਦ ਮੈਂਬਰਾਂ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਸਦਨ ਵਿੱਚ ਜੋਰਦਾਰ ਹੰਗਾਮਾ ਹੋ ਗਿਆ। ਸੰਸਦ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸੰਸਦ ਦੁਪਹਿਰ 3 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਰਾਹੁਲ ਵੱਲੋਂ ਚੀਨ ਦਾ ਮੁੱਦਾ ਉਠਾਉਣ ‘ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿਹਾ, “ਅਸੀਂ ਰਾਹੁਲ ਗਾਂਧੀ ਨੂੰ ਸੁਣਨਾ ਚਾਹੁੰਦੇ ਸੀ, ਪਰ ਉਹ ਵਾਰ-ਵਾਰ ਇੱਕੋ ਗੱਲ ਦੁਹਰਾ ਰਹੇ ਸਨ। ਉਨ੍ਹਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹ ਇੱਕੋ ਗੱਲ ਨੂੰ ਵਾਰ-ਵਾਰ ਨਹੀਂ ਦੁਹਰਾ ਸਕਦੇ।”

ਰਾਹੁਲ ਦੇ ਸਮਰਥਨ ਵਿੱਚ ਨਹੀਂ ਬੋਲੇ ਕਈ ਸੰਸਦ ਮੈਂਬਰ

ਇਸ ਦਾ ਜਵਾਬ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, “ਮੈਂ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਮੁੱਦਾ ਉਠਾਇਆ ਹੈ। ਮੈਂ ਲੇਖ ਨੂੰ ਪ੍ਰਮਾਣਿਤ ਕੀਤਾ ਹੈ। ਮੈਨੂੰ ਲੇਖ ਨੂੰ ਪੇਸ਼ ਕਰਨ ਦਿਓ ਅਤੇ ਇਸਨੂੰ ਖੁਦ ਪ੍ਰਮਾਣਿਤ ਕਰਵਾ ਲਓ।”

ਲਗਾਤਾਰ ਦੂਜੇ ਦਿਨ ਰਾਹੁਲ ਗਾਂਧੀ ਨੂੰ ਭਾਸ਼ਣ ਨਹੀਂ ਦੇਣ ਤੋਂ ਕਰਨ ਤੋਂ ਵਿਰੋਧੀ ਸੰਸਦ ਮੈਂਬਰ ਨਾਰਾਜ਼ ਹੋ ਗਏ। ਕਈ ਕਾਂਗਰਸੀ ਸੰਸਦ ਮੈਂਬਰ ਲੋਕ ਸਭਾ ਦੇ ਸਕੱਤਰ ਜਨਰਲ ਦੇ ਸਾਹਮਣੇ ਮੇਜ਼ ‘ਤੇ ਵੀ ਚੜ੍ਹ ਗਏ। ਕਾਗਜ਼ ਵੀ ਪਾੜ ਕੇ ਚੇਅਰ ਵੱਲ ਸੁੱਟੇ ਗਏ। ਰਾਜਾ ਵੜਿੰਗ, ਮਨਿਕਮ ਟੈਗੋਰ ਅਤੇ ਹਾਈਬੀ ਈਡਨ ਟੇਬਲ ‘ਤੇ ਚੜ੍ਹ ਗਏ। ਸੰਸਦ ਮੈਂਬਰਾਂ ਨੇ ਸਪੀਕਰ ਵੱਲ ਮੂੰਹ ਕਰਕੇ ਕੈਮਰੇ ਬਲਾਕ ਕਰਨ ਦੀ ਵੀ ਕੋਸ਼ਿਸ਼ ਕੀਤੀ। ਹੰਗਾਮੇ ਨੂੰ ਦੇਖਦੇ ਹੋਏ, ਕਾਰਵਾਈ ਦੁਪਹਿਰ 3 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।