ISIS Module Arrested: ਗੁਜਰਾਤ ਦੇ ਪੋਰਬੰਦਰ ‘ਚ ISIS ਦੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 4 ਸ਼ੱਕੀ ਗ੍ਰਿਫਤਾਰ, ਪੜ੍ਹੋ ਪੂਰੀ ਖ਼ਬਰ
Gujrat ATS: ਐਂਟੀ ਟੈਰਰਿਸਟ ਸਕੁਐਡ ਨੇ ਗੁਜਰਾਤ ਦੇ ਪੋਰਬੰਦਰ ਵਿੱਚ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ATS ਨੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ।

ISIS Module Arrested in Gujrat: ਗੁਜਰਾਤ ਦੇ ਪੋਰਬੰਦਰ ‘ਚ ਐਂਟੀ ਟੈਰਰਿਸਟ ਸਕੁਐਡ (ATS) ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ATS ਨੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ। ਦੋਸ਼ ਹੈ ਕਿ ਇਹ ਲੋਕ ਇੱਕ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਦੇ ਸੰਪਰਕ ਵਿੱਚ ਸਨ। ਏਟੀਐਸ ਦੀ ਟੀਮ ਨੇ ਇਨ੍ਹਾ ਦੀ ਇਹ ਗ੍ਰਿਫ਼ਤਾਰੀ ਲਈ ਕੱਲ੍ਹ ਤੋਂ ਹੀ ਪੋਰਬੰਦਰ ਵਿੱਚ ਡੇਰੇ ਲਾਏ ਹੋਏ ਸਨ।
ਇਸ ਦੇ ਨਾਲ ਹੀ ਏਟੀਐਸ ਨੇ ਸੂਰਤ ਤੋਂ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਖੋਰਾਸਾਨ ਸੂਬੇ ਨਾਲ ਸਬੰਧਤ ਇਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਏਟੀਐਸ ਨੇ ਪੁਲਿਸ (Police) ਦੀ ਮਦਦ ਨਾਲ ਮਹਿਲਾ ਨੂੰ ਲਾਲਗੇਟ ਇਲਾਕੇ ਤੋਂ ਹਿਰਾਸਤ ਵਿੱਚ ਲਿਆ ਹੈ। ਉਸ ਨੂੰ ਪੋਰਬੰਦਰ ਲਿਜਾਇਆ ਗਿਆ ਹੈ। ਇਸਲਾਮਿਕ ਸਟੇਟ ਆਫ ਖੁਰਾਸਾਨ ਬਾਰੇ ਕਿਹਾ ਜਾਂਦਾ ਹੈ ਕਿ ਇਹ ਸੰਗਠਨ ISIS ਦੇ ਇਸ਼ਾਰੇ ‘ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਹੈ। ਏਟੀਐਸ ਅਧਿਕਾਰੀ ਇਸ ਕਾਰਵਾਈ ਦੇ ਵੇਰਵੇ ਦੱਸਣ ਲਈ ਅੱਜ ਪ੍ਰੈਸ ਕਾਨਫਰੰਸ ਵੀ ਕਰਨਗੇ।