ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Gangster Arrest: ਖਰੜ ‘ਚ AGTF ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ, 2 ਗ੍ਰਿਫਤਾਰ

ਮੁਠਭੇੜ ਦੌਰਾਨ ਗ੍ਰਿਫ਼ਤਾਰ ਦੋਵਾਂ ਗੈਂਗਸਟਰਾਂ ਨੂੰ ਗੋਲੀਆਂ ਲੱਗੀਆਂ ਹਨ। ਦੋਵਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Gangster Arrest: ਖਰੜ ‘ਚ AGTF ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ, 2 ਗ੍ਰਿਫਤਾਰ
Follow Us
kusum-chopra
| Updated On: 01 Jun 2023 12:22 PM

ਬੀਤੀ ਰਾਤ ਖਰੜ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਗੈਂਗਸਟਰਾਂ ਵਿਚਾਲੇ ਜਬਰਦਸਤ ਮੁਕਾਬਲਾ ਹੋ ਗਿਆ। ਅੱਧੀ ਰਾਤ ਨੂੰ ਕਰੀਬ 1 ਵਜੇ ਪੁਲਿਸ ਨੇ ਗੈਂਗਸਟਰਾਂ ਨੂੰ ਘੇਰ ਲਿਆ। ਦੋਵਾਂ ਵਿਚਾਲੇ ਤਾੜ-ਤਾੜ ਗੋਲੀਆਂ ਚੱਲੀਆਂ, ਜਿਸ ਤੋਂ ਬਾਅਦ ਦੋ ਗੈਂਗਸਟਰ ਪੁਲਿਸ ਦੇ ਹੱਥੇ ਚੜ੍ਹ ਗਏ। ਉੱਧਰ, ਗੋਲੀਆਂ ਦੀ ਆਵਾਜ਼ ਸੁਣ ਕੇ ਇਲਾਕੇ ਦੇ ਲੋਕ ਦਹਿਸ਼ਤ ਵਿੱਚ ਆ ਗਏ।

AGTF ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਕੁਝ ਗੈਂਗਸਟਰ ਖਰੜ ਤੋਂ ਲੰਘਦੇ ਹੋਏ ਅੱਗੇ ਜਾਣਗੇ। ਜਿਸਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਇਨ੍ਹਾਂ ਨੂੰ ਫੜਣ ਦੀ ਤਿਆਰੀ ਵਿੱਢ ਲਈ। ਸੂਚਨਾ ਮੁਤਾਬਕ, ਜਦੋਂ ਗੈਂਗਸਟਰ ਆਪਣੀ ਆਈ 20 ਗੱਡੀ ਤੇ ਉੱਥੋਂ ਲੰਘ ਰਹੇ ਸਨ, ਤਾਂ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪਰ ਇਨ੍ਹਾਂ ਗੈਂਗਸਟਰਾਂ ਨੇ ਪੁਲਿਸ ਤੇ ਹੀ ਗੋਲੀ ਚਲਾ ਦਿੱਤੀ। ਜਾਣਕਾਰੀ ਮੁਤਾਬਕ ਦੋਵਾਂ ਵਿਚਾਲੇ ਕਰੀਬ ਅੱਧੇ ਘੰਟੇ ਤੱਕ ਗੋਲੀਆਂ ਚੱਲਦੀਆਂ ਰਹੀਆਂ, ਜਿਸ ਤੋਂ ਬਾਅਦ ਪੁਲਿਸ ਕਾਰ ਸਵਾਰ ਦੋਵੇਂ ਗੈਂਗਸਟਰਾਂ ਨੂੰ ਫੜਣ ਚ ਕਾਮਯਾਬ ਹੋ ਗਈ।

ਦਰਅਸਲ, ਪੁਲਿਸ ਨੂੰ ਇਨ੍ਹਾਂ ਦੋਵਾਂ ਦੀ ਲੰਘੀ 29 ਮਈ ਤੋਂ ਹੀ ਭਾਲ ਸੀ, ਜਦੋਂ ਇਹ ਫਤਿਹਗੜ੍ਹ ਸਾਹਿਬ ‘ਚ ਪੈਟਰੋਲ ਪੰਪ ਵਿਖੇ ਬੰਦੂਕ ਦੀ ਨੋਕ ਉਤੇ 40 ਲੱਖ ਦੀ ਲੁੱਟ ਕਰਕੇ ਭੱਜੇ ਸਨ। ਆਖ਼ਰਕਾਰ ਪੁਲਿਸ ਇਨ੍ਹਾਂ ਮੁਲਜ਼ਮਾਂ ਤੱਕ ਪਹੁੰਚੀ ਅਤੇ ਦੋਵਾਂ ਨੂੰ ਕਾਬੂ ਕਰ ਲਿਆ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ