ਨੂਹ ‘ਚ ਅਗਲੇ 24 ਘੰਟਿਆਂ ਲਈ ਇੰਟਰਨੈੱਟ ਬੰਦ, ਬ੍ਰਜ ਮੰਡਲ ਯਾਤਰਾ ਦੇ ਮੱਦੇਨਜ਼ਰ ਲਿਆ ਫੈਸਲਾ
Brij Mandal Yatra: ਬੈਂਕਿੰਗ ਅਤੇ ਮੋਬਾਈਲ ਰੀਚਾਰਜ ਨਾਲ ਸਬੰਧਤ SMS ਸਹੂਲਤਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਸਾਰ, ਇਹ ਹੁਕਮ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦਿੱਤੇ ਗਏ ਹਨ।

ਭਲਕੇ ਹੋਣ ਵਾਲੀ ਬ੍ਰਜ ਮੰਡਲ ਯਾਤਰਾ ਦੇ ਮੱਦੇਨਜ਼ਰ ਹਰਿਆਣਾ ਦੇ ਨੂਹ (ਮੇਵਾਤ) ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਸਮੇਂ ਦੌਰਾਨ, ਬਲਕ ਐਸਐਮਐਸ ਸੇਵਾਵਾਂ ਵੀ ਮੁਅੱਤਲ ਰਹਿਣਗੀਆਂ। ਇਹ ਹੁਕਮ 13 ਜੁਲਾਈ ਰਾਤ 9 ਵਜੇ ਤੋਂ 14 ਜੁਲਾਈ ਰਾਤ 9 ਵਜੇ ਤੱਕ, ਯਾਨੀ 24 ਘੰਟੇ ਲਾਗੂ ਰਹੇਗਾ।
ਹਾਲਾਂਕਿ, ਇਸ ਸਮੇਂ ਦੌਰਾਨ, ਬੈਂਕਿੰਗ ਅਤੇ ਮੋਬਾਈਲ ਰੀਚਾਰਜ ਨਾਲ ਸਬੰਧਤ SMS ਸਹੂਲਤਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਸਾਰ, ਇਹ ਹੁਕਮ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦਿੱਤੇ ਗਏ ਹਨ।
ਸਰਕਾਰ ਦੇ ਇਸ ਹੁਕਮ ਤੋਂ ਪਹਿਲਾਂ, ਐਤਵਾਰ ਨੂੰ ਨੂਹ ਵਿੱਚ ਡੀਜ਼ਲ ਨਾਲ ਭਰੇ 87 ਡੱਬੇ ਬਰਾਮਦ ਕੀਤੇ ਗਏ ਸਨ। ਇਹ ਪੈਟਰੋਲ ਪੰਪ ‘ਤੇ ਭਰੇ ਜਾ ਰਹੇ ਸਨ। ਪੁਲਿਸ ਨੇ ਪੈਟਰੋਲ ਪੰਪ ਮੈਨੇਜਰ ਜਤਿੰਦਰ, ਸੇਲਜ਼ਮੈਨ ਆਮਿਰ ਅਤੇ ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਦੇ ਰਹਿਣ ਵਾਲੇ ਸੂਰਿਆ ਪ੍ਰਕਾਸ਼ ਉਰਫ਼ ਸੌਰਭ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁੱਛਗਿੱਛ ਦੌਰਾਨ ਉਹ ਇਸ ਸਬੰਧੀ ਕੋਈ ਠੋਸ ਜਵਾਬ ਨਹੀਂ ਦੇ ਸਕਿਆ। ਉਸ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਹੋਏ, ਨੂਹ ਦੇ ਡੀਐਸਪੀ ਦਵਿੰਦਰ ਸਿੰਘ ਨੇ ਕਿਹਾ ਕਿ ਬ੍ਰਿਜ ਮੰਡਲ ਜਲਭਿਸ਼ੇਕ ਯਾਤਰਾ ਦੇ ਕਾਰਨ, ਖੁੱਲ੍ਹੇ ਵਿੱਚ ਡੀਜ਼ਲ ਅਤੇ ਪੈਟਰੋਲ ਵੇਚਣ ‘ਤੇ ਪਾਬੰਦੀ ਹੈ। ਤਿੰਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ, ਸਰਕਾਰ ਨੇ ਫਰੀਦਾਬਾਦ ਦੇ ਇੱਕ ਹਿੰਦੂ ਸੰਗਠਨ ਦੇ ਆਗੂ ਬਿੱਟੂ ਬਜਰੰਗੀ, ਜਿਸ ‘ਤੇ ਹਿੰਸਾ ਦਾ ਇਲਜ਼ਾਮ ਹੈ। ਉਸ ਨੂੰ ਯਾਤਰਾ ਵਿੱਚ ਹਿੱਸਾ ਲੈਣ ਤੋਂ ਵੀ ਰੋਕ ਲਗਾ ਦਿੱਤੀ ਹੈ। ਪ੍ਰਸ਼ਾਸਨ ਨੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਹੈ। ਜਿਸ ਸਬੰਧੀ ਬਿੱਟੂ ਬਜਰੰਗੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਹੈ।
ਇਹ ਵੀ ਪੜ੍ਹੋ
ਤੁਹਾਨੂੰ ਦੱਸ ਦੇਈਏ ਕਿ ਸਾਲ 2023 ਵਿੱਚ ਬ੍ਰਜ ਮੰਡਲ ਯਾਤਰਾ ਦੌਰਾਨ ਨੂਹ ਵਿੱਚ ਹਿੰਸਾ ਹੋਈ ਸੀ। ਜਿਸ ਵਿੱਚ 7 ਲੋਕਾਂ ਦੀ ਮੌਤ ਵੀ ਹੋ ਗਈ। ਇਸ ਤੋਂ ਬਾਅਦ, ਸਰਕਾਰ ਵੱਲੋਂ ਇਹ ਹੁਕਮ ਆਏ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੱਲ੍ਹ (14 ਜੁਲਾਈ) ਹੋਣ ਵਾਲੀ ਯਾਤਰਾ ਵਿੱਚ ਕੋਈ ਵਿਘਨ ਨਾ ਪਵੇ।
ਸੀਐਮ ਸੈਣੀ ਨੇ ਜਾਰੀ ਕੀਤੇ ਆਦੇਸ਼
ਇਸ ਤੋਂ ਇਲਾਵਾ, ਸੀਐਮ ਨਾਇਬ ਸੈਣੀ ਨੇ ਯਾਤਰਾ ਰੂਟ ‘ਤੇ ਸਥਿਤ ਮੀਟ ਦੀਆਂ ਦੁਕਾਨਾਂ ਅਤੇ ਮੀਟ ਫੈਕਟਰੀਆਂ ਨੂੰ ਬੰਦ ਰੱਖਣ ਦੇ ਆਦੇਸ਼ ਵੀ ਜਾਰੀ ਕੀਤੇ ਹਨ। ਸੁਰੱਖਿਆ ਦੇ ਮਕਸਦ ਨਾਲ ਢਾਈ ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਇਸ ਵਾਰ ਨਾਕਿਆਂ ਦੀ ਗਿਣਤੀ ਵੀ ਵਧਾਈ ਗਈ ਹੈ।