ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪਾਕਿਸਤਾਨ ਜਿਨ੍ਹਾਂ ਮੁੱਦਿਆਂ ਦੀ ਕਰ ਰਿਹਾ ਗੱਲਬਾਤ, ਭਾਰਤ ਦੇ ਵਿਦੇਸ਼ ਸਕੱਤਰ ਨੇ ਵਿਕਰਮ ਮਿਸਰੀ ਨੇ ਅੱਜ ਉਨ੍ਹਾਂ ‘ਤੇ ਵੀ ਦਿੱਤਾ ਜਵਾਬ

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੇ ਵਿਚਕਾਰ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪਾਕਿਸਤਾਨ ਵੱਲੋਂ ਲਗਾਏ ਗਏ ਕਈ ਦੋਸ਼ਾਂ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਦੋ ਮੁੱਦਿਆਂ 'ਤੇ ਵੀ ਜਵਾਬ ਦਿੱਤਾ ਗਿਆ ਹੈ, ਜਿਸ ਵਿੱਚ ਪਾਕਿਸਤਾਨ ਨੇ ਅੱਤਵਾਦ ਤੋਂ ਦੂਰੀ ਬਣਾਉਣ ਅਤੇ ਪਹਿਲਗਾਮ ਹਮਲੇ ਦੀ ਸਾਂਝੀ, ਪਾਰਦਰਸ਼ੀ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ।

ਪਾਕਿਸਤਾਨ ਜਿਨ੍ਹਾਂ ਮੁੱਦਿਆਂ ਦੀ ਕਰ ਰਿਹਾ ਗੱਲਬਾਤ, ਭਾਰਤ ਦੇ ਵਿਦੇਸ਼ ਸਕੱਤਰ ਨੇ ਵਿਕਰਮ ਮਿਸਰੀ ਨੇ ਅੱਜ ਉਨ੍ਹਾਂ ‘ਤੇ ਵੀ ਦਿੱਤਾ ਜਵਾਬ
Follow Us
tv9-punjabi
| Updated On: 08 May 2025 19:55 PM

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਜਾਰੀ ਹੈ। ਭਾਰਤ ਨੇ 6 ਅਤੇ 7 ਮਈ ਦੀ ਰਾਤ ਨੂੰ ਪਹਿਲਗਾਮ ਹਮਲੇ ਦਾ ਜਵਾਬ ਦਿੱਤਾ। ਉਦੋਂ ਤੋਂ ਹੀ ਪਾਕਿਸਤਾਨ ਵੱਲੋਂ ਭੜਕਾਊ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਪਾਕਿਸਤਾਨੀ ਕਾਰਵਾਈ ਤੇ ਪਾਕਿਸਤਾਨ ਵੱਲੋਂ ਫੈਲਾਈਆਂ ਜਾ ਰਹੀਆਂ ਮਨਘੜਤ ਅਫਵਾਹਾਂ ਦੇ ਜਵਾਬ ਵਿੱਚ ਦੇਸ਼ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਅਤੇ ਬਹੁਤ ਸਾਰੀ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਪਾਕਿਸਤਾਨ ਵੱਲੋਂ ਲਗਾਏ ਗਏ ਦੋ ਦੋਸ਼ਾਂ ਦਾ ਜਵਾਬ ਸੀ ਜਿਸ ਵਿੱਚ ਉਸ ਨੇ ਪਹਿਲਗਾਮ ਹਮਲੇ ਵਿੱਚ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਸੀ। ਇਸ ਦੇ ਨਾਲ ਹੀ ਇੱਕ ਸਾਂਝੀ ਅਤੇ ਨਿਰਪੱਖ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਗਈ।

ਵਿਕਰਮ ਮਿਸਰੀ ਨੇ ਇਨ੍ਹਾਂ ਦੋਵਾਂ ਮੁੱਦਿਆਂ ‘ਤੇ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਵਿਕਰਮ ਮਿਸਰੀ ਨੇ ਕਿਹਾ ਕਿ ਪਹਿਲਗਾਮ ਹਮਲਾ ਪਹਿਲੀ ਭੜਕਾਹਟ ਸੀ ਅਤੇ ਅਸੀਂ 6 ਅਤੇ 7 ਮਈ ਦੀ ਵਿਚਕਾਰਲੀ ਰਾਤ ਨੂੰ ਇਸ ਦਾ ਜਵਾਬ ਦਿੱਤਾ। ਪਾਕਿਸਤਾਨ ਦੇ ਇਸ ਬਿਆਨ ‘ਤੇ ਕਿ ਉਸ ਦੀ ਅੱਤਵਾਦੀ ਗਤੀਵਿਧੀਆਂ ਵਿੱਚ ਕੋਈ ਭੂਮਿਕਾ ਨਹੀਂ ਹੈ, ਵਿਦੇਸ਼ ਸਕੱਤਰ ਨੇ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਮੈਂ ਇਹ ਯਾਦ ਨਹੀਂ ਕਰਾਉਣਾ ਚਾਹੁੰਦਾ ਕਿ ਓਸਾਮਾ ਬਿਨ ਲਾਦੇਨ ਕਿੱਥੇ ਮਾਰਿਆ ਗਿਆ ਸੀ ਅਤੇ ਉਸ ਨੂੰ ਕਿਸ ਨੇ ਸ਼ਹੀਦ ਕਿਹਾ ਸੀ। ਇਸ ਤੋਂ ਬਾਅਦ, ਉਸ ਨੇ ਪਹਿਲਾਂ ਪਾਕਿਸਤਾਨੀ ਅੱਤਵਾਦੀ ਸਾਜਿਦ ਮੀਰ ਨੂੰ ਮ੍ਰਿਤਕ ਐਲਾਨਣ, ਫਿਰ ਉਸ ਨੂੰ ਦੁਬਾਰਾ ਜ਼ਿੰਦਾ ਕਰਨ ਅਤੇ ਜੇਲ੍ਹ ਵਿੱਚ ਪਾਉਣ ਦੇ ਪਾਕਿਸਤਾਨੀ ਡਰਾਮੇ ਦਾ ਵੀ ਪਰਦਾਫਾਸ਼ ਕੀਤਾ। ਇਸ ਦੇ ਨਾਲ ਹੀ ਵਿਕਰਮ ਮਿਸਰੀ ਨੇ ਸੰਯੁਕਤ ਰਾਸ਼ਟਰ ਵਿੱਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਵਿੰਗ ‘ਦਿ ਰੇਜ਼ਿਸਟੈਂਸ ਫਰੰਟ’ ਨੂੰ ਪਾਕਿਸਤਾਨ ਵੱਲੋਂ ਸਮਰਥਨ ਦੇਣ ਦਾ ਮੁੱਦਾ ਵੀ ਉਠਾਇਆ।

ਪਾਕਿਸਤਾਨ ਦੇ ਦੋਸ਼ਾਂ ਦਾ ਜਵਾਬ

ਪਾਕਿਸਤਾਨ ਦੇ ਅੱਤਵਾਦ ਨਾਲ ਸਬੰਧਾਂ ‘ਤੇ ਵਿਕਰਮ ਮਿਸਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਜਿਸ ਸਪੱਸ਼ਟਤਾ ਨਾਲ ਇਸ ਸਬੰਧ ਵਿੱਚ ਚੀਜ਼ਾਂ ਨੂੰ ਸਵੀਕਾਰ ਕੀਤਾ ਹੈ, ਉਸ ਤੋਂ ਬਾਅਦ ਕਹਿਣ ਲਈ ਕੁਝ ਵੀ ਨਹੀਂ ਬਚਿਆ ਹੈ। ਜਿੱਥੋਂ ਤੱਕ ਪਾਕਿਸਤਾਨ ਦੀ ਸਾਂਝੀ ਜਾਂ ਪਾਰਦਰਸ਼ੀ, ਅੰਤਰਰਾਸ਼ਟਰੀ ਜਾਂਚ ਦੀ ਮੰਗ ਦਾ ਸਵਾਲ ਹੈ, ਮਿਸਰੀ ਨੇ ਸਪੱਸ਼ਟ ਕੀਤਾ ਕਿ ਅਜਿਹੇ ਮਾਮਲਿਆਂ ਵਿੱਚ ਪਾਕਿਸਤਾਨ ਦਾ ਟਰੈਕ ਰਿਕਾਰਡ ਬਹੁਤ ਮਾੜਾ ਰਿਹਾ ਹੈ। ਮਿਸਰੀ ਨੇ ਸਪੱਸ਼ਟ ਕੀਤਾ ਕਿ ਭਾਰਤ ਨੇ ਪਠਾਨਕੋਟ ਅਤੇ ਮੁੰਬਈ ਅੱਤਵਾਦੀ ਹਮਲਿਆਂ ਨਾਲ ਸਬੰਧਤ ਸਬੂਤ ਪਾਕਿਸਤਾਨ ਨਾਲ ਸਾਂਝੇ ਕੀਤੇ ਹਨ। ਪਰ ਉਸ ਨੇ ਸਿਰਫ਼ ਸਮਾਂ ਕੱਟਿਆ ਅਤੇ ਕੁਝ ਵੀ ਠੋਸ ਨਹੀਂ ਕੀਤਾ। ਮਿਸਰੀ ਨੇ ਕਿਹਾ ਕਿ ਪਾਕਿਸਤਾਨ ਦੇ ਇਤਿਹਾਸ ਨੂੰ ਦੇਖਦੇ ਹੋਏ, ਅਜਿਹੀ ਕਿਸੇ ਵੀ ਜਾਂਚ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

ਅਸੀਮ ਮੁਨੀਰ ਦਾ ਵੀ ਕੀਤਾ ਜ਼ਿਕਰ

ਵਿਕਰਮ ਮਿਸਰੀ ਨੇ ਆਪਣੀ ਪ੍ਰੈਸ ਬ੍ਰੀਫਿੰਗ ਵਿੱਚ ਅੱਤਵਾਦੀਆਂ ਦੇ ਅੰਤਿਮ ਸੰਸਕਾਰ ਵਿੱਚ ਪਾਕਿਸਤਾਨੀ ਫੌਜ ਅਤੇ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਮੁੱਦਾ ਵੀ ਉਠਾਇਆ। ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਪਾਕਿਸਤਾਨ ਵਿੱਚ ਮੌਜੂਦ ਅੱਤਵਾਦੀ ਸੰਗਠਨ ਧਾਰਮਿਕ ਸਥਾਨਾਂ ਜਾਂ ਇਮਾਰਤਾਂ ਨੂੰ ਢਾਲ ਵਜੋਂ ਵਰਤਦੇ ਹਨ। ਇਸ ਤਰ੍ਹਾਂ, ਮਿਸਰੀ ਨੇ ਇਸ ਦੋਸ਼ ਨੂੰ ਵੀ ਰੱਦ ਕਰ ਦਿੱਤਾ ਕਿ ਭਾਰਤ ਧਾਰਮਿਕ ਪਛਾਣ ਨਾਲ ਜੁੜੇ ਸਥਾਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਇਸ ਦੇ ਉਲਟ, ਭਾਰਤ ਨੇ 16 ਅਪ੍ਰੈਲ ਨੂੰ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਦੇ ਭਾਸ਼ਣ ਦਾ ਹਵਾਲਾ ਦਿੱਤਾ ਅਤੇ ਇਸ ਨੂੰ ਫਿਰਕਾਪ੍ਰਸਤੀ ਦਾ ਸਿਖਰ ਦੱਸਿਆ ਜਿਸ ਵਿੱਚ ਮੁਨੀਰ ਨੇ ਹਿੰਦੂਆਂ ਅਤੇ ਮੁਸਲਮਾਨਾਂ ਬਾਰੇ ਵਿਵਾਦਪੂਰਨ ਟਿੱਪਣੀਆਂ ਕੀਤੀਆਂ ਸਨ। ਵਿਕਰਮ ਮਿਸਰੀ ਨੇ ਕਿਹਾ ਕਿ ਕਿਉਂਕਿ ਸਥਿਤੀ ਲਗਾਤਾਰ ਬਦਲ ਰਹੀ ਹੈ, ਇਸ ਲਈ ਅਸੀਂ ਫੌਜ ਦੀ ਕਾਰਵਾਈ ਬਾਰੇ ਹੋਰ ਜਾਣਕਾਰੀ ਬਾਅਦ ਵਿੱਚ ਦੇਵਾਂਗੇ।

ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!...
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!...
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ...