AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਅੱਜ INDIA ਬਲਾਕ ਦੀ ਮੀਟਿੰਗ, 23 ਪਾਰਟੀਆਂ ਲੈਣਗੀਆਂ ਹਿੱਸਾ… ਮੋਦੀ ਸਰਕਾਰ ਨੂੰ ਘੇਰਨ ਦੀ ਤਿਆਰੀ

ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਗਠਜੋੜ ਦੀਆਂ ਕੁੱਝ ਪਾਰਟੀਆਂ ਵਿਚਕਾਰ ਸਬੰਧਾਂ 'ਚ ਤਣਾਅ ਦਿਖਾਈ ਦੇ ਰਿਹਾ ਹੈ। ਡੀਐਮਕੇ ਨੇ ਤਾਮਿਲਨਾਡੂ 'ਚ ਕਾਂਗਰਸ 'ਤੇ ਵਿਸ਼ਵਾਸਘਾਤ ਦਾ ਇਲਜ਼ਾਮ ਲਗਾਉਂਦੇ ਹੋਏ ਮੀਟਿੰਗ ਤੋਂ ਆਪਣੇ ਆਪ ਨੂੰ ਦੂਰ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ, ਸੀਪੀਆਈ(ਐਮ) ਨੇ ਕੇਰਲ 'ਚ ਲੈਫਟਿਸਟ ਪਾਰਟੀਆਂ 'ਤੇ ਭਾਜਪਾ ਨਾਲ ਮਿਲੀਭੁਗਤ ਕਰਨ ਦੇ ਇਲਜ਼ਾਮ ਲਗਾਉਂਦਿਆਂ ਕਾਂਗਰਸ ਦੇ ਸੀਨੀਅਰ ਆਗੂਆ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਅੱਜ INDIA ਬਲਾਕ ਦੀ ਮੀਟਿੰਗ, 23 ਪਾਰਟੀਆਂ ਲੈਣਗੀਆਂ ਹਿੱਸਾ... ਮੋਦੀ ਸਰਕਾਰ ਨੂੰ ਘੇਰਨ ਦੀ ਤਿਆਰੀ
ਅੱਜ INDIA ਬਲਾਕ ਦੀ ਮੀਟਿੰਗ, 23 ਪਾਰਟੀਆਂ ਲੈਣਗੀਆਂ ਹਿੱਸਾ
tv9-punjabi
| Published: 08 Jun 2026 07:52 AM IST
Share

ਦੇਸ਼ ਦੇ ਬਦਲਦੇ ਰਾਜਨੀਤਿਕ ਦ੍ਰਿਸ਼ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਇੰਡੀਆ (I.N.D.I.A) ਬਲਾਕ ਦੀ ਇੱਕ ਮੀਟਿੰਗ ਅੱਜ (8 ਜੂਨ) ਦਿੱਲੀ ਦੇ ਕੰਸਟੀਟਿਊਸ਼ਨ ਕਲੱਬ ‘ਚ ਹੋਵੇਗੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਹੈ ਕਿ ਇਸ ਇੰਡੀਆ ਬਲਾਕ ਦੀ ਮੀਟਿੰਗ ‘ਚ 23 ਪਾਰਟੀਆਂ ਹਿੱਸਾ ਲੈਣਗੀਆਂ। ਹਾਲਾਂਕਿ, ਟੀਵੀਕੇ ਅੱਜ ਦੀ ਮੀਟਿੰਗ ‘ਚ ਟੀਵੀਕੇ ਸ਼ਾਮਲ ਨਹੀਂ ਹੋਵੇਗੀ। ਤਾਮਿਲਨਾਡੂ ‘ਚ 5 ਵਿਧਾਇਕਾਂ ਵਾਲੀ ਕਾਂਗਰਸ ਨੂੰ ਰਾਜ ਸਭਾ ਸੀਟ ਦੇ ਕੇ ਉਸ ਨੇ ਆਪਣਾ ਰੁਖ਼ ਜਾਹਿਰ ਕਰ ਦਿੱਤਾ ਹੈ। ਟੀਵੀਕੇ ਨੂੰ ਬਲਾਕ ‘ਚ ਸ਼ਾਮਲ ਕਰਨ ਦਾ ਪ੍ਰਸਤਾਵ ਹੁਣ ਰੱਖਿਆ ਜਾਵੇਗਾ, ਜਿਸ ਤੋਂ ਬਾਅਦ ਇੰਡੀਆ ਗਠਜੋੜ ਫੈਸਲਾ ਲਵੇਗਾ।

ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਕੁੱਝ ਰਾਜਨੀਤਿਕ ਪਾਰਟੀਆਂ ਨੇ ਆਪਣੇ ਕਾਰਨਾਂ ਕਰਕੇ ਇਸ ਖਾਸ ਮੀਟਿੰਗ ‘ਚ ਸ਼ਾਮਲ ਹੋਣ ਤੋਂ ਅਸਮਰੱਥਾ ਪ੍ਰਗਟਾਈ ਹੈ। ਐਕਸ ‘ਤੇ ਇੱਕ ਪੋਸਟ ‘ਚ, ਉਨ੍ਹਾਂ ਨੇ ਕਿਹਾ, “23 ਰਾਜਨੀਤਿਕ ਪਾਰਟੀਆਂ ਨੇ 8 ਜੂਨ ਨੂੰ ਦੁਪਹਿਰ 12 ਵਜੇ ਨਵੀਂ ਦਿੱਲੀ ਦੇ ਕੰਸਟੀਟਿਊਸ਼ਨ ਕਲੱਬ ‘ਚ ਹੋਣ ਵਾਲੀ ਮੀਟਿੰਗ ‘ਚ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ।”

ਕੁੱਝ ਪਾਰਟੀਆਂ ਨੇ ਮੀਟਿੰਗ ‘ਚ ਸ਼ਾਮਲ ਹੋਣ ਤੋਂ ਅਸਮਰੱਥਾ ਪ੍ਰਗਟਾਈ

ਇਸ ਦੌਰਾਨ, ਜੈਰਾਮ ਰਮੇਸ਼ ਦੀ ਪੋਸਟ ਨੂੰ ਟੈਗ ਕਰਦੇ ਹੋਏ, ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਸੰਸਦ ਮੈਂਬਰ ਡੇਰੇਕ ਓ’ਬ੍ਰਾਇਨ ਨੇ ਕਿਹਾ ਕਿਮੀਟਿੰਗ ਇੱਕ ਸਾਂਝੇ ਉਦੇਸ਼ ਤੇ ਸਪੱਸ਼ਟ ਇਰਾਦੇ ਨਾਲ ਹੋ ਰਹੀ ਹੈ। ਇੰਡੀਆ ਇੱਕਜੁੱਟ ਹੈ। ਬਹੁਤ ਸਾਰੀਆਂ ਪਾਰਟੀਆਂ ਇਸ ਮੀਟਿੰਗ ਦੀ ਸੁਹਾਰਦ ਦੀ ਭਾਵਨਾ ਨਾਲ ਉਡੀਕ ਕਰ ਰਹੀਆਂ ਹਨ।

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਕਿ ਕੁੱਝ ਪਾਰਟੀਆਂ ਨੇ ਆਪਣੇ ਕਾਰਨਾਂ ਕਰਕੇ ਇਸ ਖਾਸ ਮੀਟਿੰਗ ‘ਚ ਸ਼ਾਮਲ ਹੋਣ ਤੋਂ ਅਸਮਰੱਥਾ ਪ੍ਰਗਟਾਈ, ਉਨ੍ਹਾਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਤੇ ਕਾਰਵਾਈਆਂ ਦਾ ਸਖ਼ਤ ਵਿਰੋਧ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸੰਵਿਧਾਨ ‘ਤੇ ਲਗਾਤਾਰ ਹਮਲਾ ਕਰ ਰਹੀ ਹੈ।

ਜੈਰਾਮ ਰਮੇਸ਼ ਨੇ ਕਿਹਾ ਕਿ ਸਰਕਾਰ ਕਰੋੜਾਂ ਭਾਰਤੀਆਂ ਦੇ ਵੋਟ ਅਧਿਕਾਰਾਂ ਨੂੰ ਕਮਜ਼ੋਰ ਕਰ ਰਹੀ ਹੈ, ਸੰਵਿਧਾਨ ‘ਤੇ ਲਗਾਤਾਰ ਹਮਲਾ ਕਰ ਰਹੀ ਹੈ, ਜਾਂਚ ਏਜੰਸੀਆਂ ਰਾਹੀਂ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ, ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਨੂੰ ਨੁਕਸਾਨ ਪਹੁੰਚਾ ਰਹੀ ਹੈ, ਵਧਦੀ ਮਹਿੰਗਾਈ ਕਾਰਨ ਪਰਿਵਾਰਕ ਬਜਟ ਨੂੰ ਵਿਗਾੜ ਰਹੀ ਹੈ, ਲੱਖਾਂ ਨੌਜਵਾਨਾਂ ਦੀਆਂ ਉਮੀਦਾਂ ਤੇ ਇੱਛਾਵਾਂ ਨੂੰ ਤੋੜ ਰਹੀ ਹੈ, ਨਿਵੇਸ਼ ਦੇ ਮਾਹੌਲ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਆਪਣੀ ਵਿਦੇਸ਼ ਨੀਤੀ ਰਾਹੀਂ ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਕਰ ਰਹੀ ਹੈ।

ਉਨ੍ਹਾਂ ਟਿੱਪਣੀ ਕੀਤੀ ਕਿ, ਭਾਰਤ ਵਾਂਗ ਹੀ, ਇੰਡੀਆ ਗਠਜੋੜ ਆਪਣੀ ਵਿਭਿੰਨਤਾ ਦੇ ਬਾਵਜੂਦ ਇੱਕਜੁੱਟ ਹੈ। ਇੰਡੀਆ ਗਠਜੋੜ 2029 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ਆਪਣੀ ਆਉਣ ਵਾਲੀ ਰਣਨੀਤੀ ਤੇ ਭਵਿੱਖ ਦੀ ਕਾਰਜ ਯੋਜਨਾ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਤਿਆਰ ਹੈ। ਮੀਟਿੰਗ ‘ਚ ਰਾਸ਼ਟਰੀ ਮੁੱਦਿਆਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਘੇਰਨ ਲਈ ਇੱਕ ਸਾਂਝੀ ਰਣਨੀਤੀ ਬਣਾਉਣ ‘ਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਭਾਰਤੀ ਬਲਾਕ ਦੀਆਂ 23 ਪਾਰਟੀਆਂ

  1. ਕਾਂਗਰਸ
  2. ਸਮਾਜਵਾਦੀ ਪਾਰਟੀ
  3. ਰਾਸ਼ਟਰੀ ਜਨਤਾ ਦਲ
  4. ਤ੍ਰਿਣਮੂਲ ਕਾਂਗਰਸ
  5. ਨੈਸ਼ਨਲ ਕਾਨਫਰੰਸ
  6. ਪੀਡੀਪੀ
  7. ਜੇਐਮਐਮ
  8. ਸ਼ਿਵ ਸੈਨਾ (ਯੂਬੀਟੀ)
  9. ਐਨਸੀਪੀ-ਸਪਾ
  10. ਸੀਪੀਐਮ
  11. ਸੀਪੀਆਈ
  12. ਆਰਐਸਪੀ
  13. ਫਾਰਵਰਡ ਬਲਾਕ
  14. ਮੁਸਲਿਮ ਲੀਗ
  15. ਵੀਸੀਕੇ
  16. ਸੀਪੀਆਈ (ਐਮਐਲ)
  17. ਐਮਡੀਐਮਕੇ
  18. ਆਰਐਲਪੀ – ਹਨੂੰਮਾਨ ਬੇਨੀਵਾਲ
  19. ਕੇਰਲ ਕਾਂਗਰਸ
  20. ਵੀਆਈਪੀ ਪਾਰਟੀ – ਮੁਕੇਸ਼ ਸਾਹਨੀ
  21. ਕੇਰਲ ਕਾਂਗਰਸ (ਮਨੀ)
  22. ਬੀਏਪੀ (ਰਾਜਸਥਾਨ ਦੀ ਆਦਿਵਾਸੀ ਪਾਰਟੀ)
  23. ਲੋਕਦਲ – ਸੁਨੀਲ ਸਿੰਘ

ਕੁੱਝ ਪਾਰਟੀਆਂ ‘ਚ ਤਣਾਅ

ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਗਠਜੋੜ ਦੀਆਂ ਕੁੱਝ ਪਾਰਟੀਆਂ ਵਿਚਕਾਰ ਸਬੰਧਾਂ ‘ਚ ਤਣਾਅ ਸਪੱਸ਼ਟ ਹੈ। ਦ੍ਰਾਵਿੜ ਮੁਨੇਤਰ ਕੜਗਮ (ਡੀਐਮਕੇ) ਨੇ ਤਾਮਿਲਨਾਡੂ ‘ਚ ਕਾਂਗਰਸ ‘ਤੇ ਵਿਸ਼ਵਾਸਘਾਤ ਦਾ ਦੋਸ਼ ਲਗਾਉਂਦੇ ਹੋਏ ਮੀਟਿੰਗ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਕੇਰਲ ‘ਚ ਖੱਬੇ-ਪੱਖੀ (ਲੈਫਟਿਸਟ) ਪਾਰਟੀਆਂ ‘ਤੇ ਭਾਜਪਾ ਨਾਲ ਮਿਲੀਭੁਗਤ ਕਰਨ ਦੇ ਇਲਜਡਾਮ ਲਗਾਉਂਦਿਆਂ ਕਾਂਗਰਸ ਦੇ ਸੀਨੀਅਰ ਆਗੂਆਂ ਦੁਆਰਾ ਲਗਾਏ ਗਏ ਇਲਜ਼ਾਮ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਖੱਬੇ-

ਪੱਖੀ ਪਾਰਟੀਆਂ ਤੇ ਭਾਜਪਾ ਵਿਚਕਾਰ ਰਾਜਨੀਤਿਕ ਮਿਲੀਭੁਗਤ

ਸੂਤਰਾਂ ਅਨੁਸਾਰ, ਸੀਪੀਆਈ(ਐਮ) ਦੇ ਜਨਰਲ ਸਕੱਤਰ ਐਮ.ਏ. ਬੇਬੀ ਨੇ ਹਾਲ ਹੀ ‘ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਪੱਤਰ ਲਿਖ ਕੇ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਕੇਰਲ ‘ਚ ਖੱਬੇ-ਪੱਖੀ ਪਾਰਟੀਆਂ ਤੇ ਭਾਜਪਾ ਵਿਚਕਾਰ ਰਾਜਨੀਤਿਕ ਮਿਲੀਭੁਗਤ ਦੇ ਇਲਜ਼ਾਮਾਂ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਇਹ ਮੀਟਿੰਗ ਹਾਲੀਆ ਵਿਧਾਨ ਸਭਾ ਚੋਣਾਂ ਦੇ ਪਿਛੋਕੜ ‘ਚ ਵੀ ਹੋ ਰਹੀ ਹੈ, ਜਿਸ ‘ਚ ਟੀਐਮਸੀ ਨੇ ਪੱਛਮੀ ਬੰਗਾਲ ‘ਚ ਸੱਤਾ ਗੁਆ ਦਿੱਤੀ ਤੇ ਤਾਮਿਲਨਾਡੂ ‘ਚ ਡੀਐਮਕੇ ਸੱਤਾ ਤੋਂ ਬਾਹਰ ਹੋ ਗਈ।

ਰਾਜਾਂ ‘ਚ ਰਾਜਨੀਤਿਕ ਸਮੀਕਰਨ ਬਦਲੇ

ਖਾਸ ਕਰਕੇ ਹਾਲੀਆ ਵਿਧਾਨ ਸਭਾ ਚੋਣਾਂ ਤੇ ਕਈ ਰਾਜਾਂ ‘ਚ ਰਾਜਨੀਤਿਕ ਸਮੀਕਰਨ ਬਦਲਣ ਦੇ ਮੱਦੇਨਜ਼ਰ, ਇਸ ਮੀਟਿੰਗ ਨੂੰ ਵਿਰੋਧੀ ਪਾਰਟੀਆਂ ‘ਚ ਤਾਲਮੇਲ ਤੇ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਨੇ ਜਨਤਕ ਤੌਰ ‘ਤੇ ਇਸ ਗੱਠਜੋੜ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ, ਜਦੋਂ ਕਿ ਡੀਐਮਕੇ ਨੇ ਇਸ ਹਫ਼ਤੇ ਮੀਟਿੰਗ ਦਾ ਬਾਈਕਾਟ ਕਰਨ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਹੈ। Source: TV9Hindi.com

Follow Us
ਭਾਰਤ ਅਲ ਨੀਨੋ ਦਾ ਖ਼ਤਰਾ, ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ
ਭਾਰਤ ਅਲ ਨੀਨੋ ਦਾ ਖ਼ਤਰਾ,  ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ...
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ...
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ...
"ਛਾਲ ਮਾਰੋ, ਛਾਲ ਮਾਰੋ!"... ਦਿੱਲੀ ਮਾਲਵੀਆ ਨਗਰ ਅੱਗ ਹਾਦਸੇ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ...
ਕੇਵਲ ਢਿੱਲੋਂ ਨੇ ਪੰਜਾਬ BJP ਪ੍ਰਧਾਨ ਦਾ ਸਾਂਭਿਆ ਅਹੁਦਾ, ਬਿੱਟੂ ਨੇ ਕਾਂਗਰਸ ਨੂੰ ਲਪੇਟਿਆ
ਕੇਵਲ ਢਿੱਲੋਂ ਨੇ ਪੰਜਾਬ BJP ਪ੍ਰਧਾਨ ਦਾ ਸਾਂਭਿਆ ਅਹੁਦਾ, ਬਿੱਟੂ ਨੇ ਕਾਂਗਰਸ ਨੂੰ ਲਪੇਟਿਆ...
ਦਿੱਲੀ ਦੇ ਰੈਸਟੋਰੈਂਟ ਵਿੱਚ ਲੱਗੀ ਅੱਗ ਨਾਲ 20 ਮੌਤਾਂ, ਕਈ ਝੁਲਸੇ
ਦਿੱਲੀ ਦੇ ਰੈਸਟੋਰੈਂਟ ਵਿੱਚ ਲੱਗੀ ਅੱਗ ਨਾਲ 20 ਮੌਤਾਂ, ਕਈ ਝੁਲਸੇ...
ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਕੌਣ... ਸਕੂਲ ਜਾਂ ਸਿਸਟਮ?
ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਕੌਣ... ਸਕੂਲ ਜਾਂ ਸਿਸਟਮ?...
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ...