ਪਿਛਲੇ 24 ਘੰਟਿਆਂ ਵਿੱਚ Corona Virus ਦੇ 10112 ਤੋਂ ਜ਼ਿਆਦਾ ਨਵੇਂ ਮਾਮਲੇ, 67 ਹਜ਼ਾਰ ਤੋ ਪਾਰ ਐਕਟਿਵ ਕੇਸ
Corona Cases Update: ਕੋਰੋਨਾ ਇੱਕ ਵਾਰ ਮੁੜ ਲੋਕਾਂ ਨੂੰ ਡਰਾ ਰਿਹਾ ਹੈ। ਦੇਸ਼ ਵਿੱਚ ਬੇਸ਼ੱਕ ਕੋਰੋਨਾ ਮਾਮਲਿਆਂ ਨੂੰ ਉਤਾਰ ਚੜ੍ਹਾਅ ਬਣਿਆ ਹੋਇਆ ਹੈ ਪਰ ਕੁੱਝ ਸੂਬਿਆਂ ਵਿੱਚ ਕੋਰੋਨਾ ਨੂੰ ਲੈ ਕੇ ਸਥਿਤੀ ਖਤਰਨਾਕ ਬਣੀ ਹੋਈ ਹੈ।
Corona Cases: ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਪਿਛਲੇ 24 ਘੰਟਿਆਂ ‘ਚ ਕੋਰੋਨਾ (Corona) ਦੇ 10112 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 67 ਹਜ਼ਾਰ ਨੂੰ ਪਾਰ ਕਰ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਐਕਟਿਵ ਕੇਸ ਵਧ ਕੇ 67806 ਹੋ ਗਏ ਹਨ।
ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਵਿੱਚ 9833 ਮਰੀਜ਼ ਠੀਕ ਵੀ ਹੋਏ ਹਨ। ਹਾਲਾਂਕਿ ਦੇਸ਼ ਦੇ ਕੁੱਝ ਵੱਡੇ ਰਾਜਾਂ ਵਿੱਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੋਰੋਨਾ ਦੇ 12193 ਨਵੇਂ ਮਾਮਲੇ ਸਾਹਮਣੇ ਆਏ ਸਨ ਜਦਕਿ 42 ਲੋਕਾਂ ਦੀ ਮੌਤ ਹੋ ਗਈ ਸੀ। ਦੱਸ ਦਈਏ ਕਿ ਕੇਰਲ ‘ਚ ਹਾਲਾਤ ਸਭ ਤੋਂ ਖਰਾਬ ਦੱਸੇ ਜਾ ਰਹੇ ਹਨ।


