Haryana Mob Lynching: ਪੁਲਿਸ ਨੇ ਦੱਸੀ ਸਾਰੀ ਘਟਨਾ, ਹੁਣ ਤੱਕ 7 ਗ੍ਰਿਫਤਾਰ, FSL ਰਿਪੋਰਟ ਦੇ ਆਧਾਰ ‘ਤੇ ਅੱਗੇ ਦੀ ਜਾਂਚ
Haryana Mob Lynching: ਪੁਲਿਸ ਨੇ ਹਰਿਆਣਾ ਬੀਫ ਕਾਂਡ ਦੀ ਘਟਨਾ ਦਾ ਪੂਰਾ ਵੇਰਵਾ ਦਿੱਤਾ ਹੈ। ਡੀਐਸਪੀ ਨੇ ਦੱਸਿਆ ਕਿ ਮੀਟ ਦੇ ਸੈਂਪਲ ਲੈਬ ਵਿੱਚ ਭੇਜ ਦਿੱਤੇ ਗਏ ਹਨ। ਅੱਗੇ ਦੀ ਜਾਂਚ ਇਸ 'ਤੇ ਨਿਰਭਰ ਕਰੇਗੀ। ਹੁਣ ਤੱਕ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ।

Haryana Mob Lynching: ਪੁਲਿਸ ਨੇ ਦੱਸੀ ਸਾਰੀ ਘਟਨਾ, ਹੁਣ ਤੱਕ 7 ਗ੍ਰਿਫਤਾਰ, FSL ਰਿਪੋਰਟ ਦੇ ਆਧਾਰ ‘ਤੇ ਅੱਗੇ ਦੀ ਜਾਂਚ
Haryana Mob Lynching: ਹਰਿਆਣਾ ਦੇ ਚਰਖੀ ਦਾਦਰੀ ‘ਚ ਬੀਫ ਖਾਣ ਦੇ ਸ਼ੱਕ ‘ਚ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਇਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ ਜਦਕਿ ਦੂਜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਹਰਿਆਣਾ ਪੁਲੀਸ ਨੇ ਇਸ ਘਟਨਾ ਵਿੱਚ ਸ਼ਾਮਲ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਤਿੰਨ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਬਾਕੀ ਪੁਲਿਸ ਰਿਮਾਂਡ ‘ਤੇ ਹਨ। ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੇ ਪਾਬੰਦੀਸ਼ੁਦਾ ਮੀਟ ਦੇ ਨਮੂਨੇ ਨੂੰ ਜਾਂਚ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ (ਐਫਐਸਐਲ) ਭੇਜ ਦਿੱਤਾ ਹੈ। ਇਹ ਸਾਰੀ ਘਟਨਾ 27 ਅਗਸਤ ਦੀ ਹੈ। ਇਸ ਸਾਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਧਰਾ ਦੇ ਡੀਐਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ 27 ਅਗਸਤ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਹੰਸਵਾਸ ਖੁਰਦ ਦੀਆਂ ਝੁੱਗੀਆਂ ਵਿੱਚ ਕੁਝ ਲੋਕ ਪਾਬੰਦੀਸ਼ੁਦਾ ਮੀਟ ਖਾ ਰਹੇ ਹਨ। ਉਥੇ ਉਸ ਸੰਸਥਾ ਦੇ ਲੋਕ ਵੀ ਮੌਜੂਦ ਸਨ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ।