ਡੱਬਵਾਲੀ ‘ਚ ਲਿਖੇ ‘ਹਰਿਆਣਾ ਬਣੇਗਾ ਖਾਲਿਸਤਾਨ’ ਦੇ ਨਾਅਰੇ; ਪੀਐੱਮ ਤੋਂ ਲੈ ਕੇ ਸੀਐੱਮ ਖੱਟਰ ਤੱਕ ਨੂੰ ਧਮਕੀ, ਪੰਨੂ ਨੇ ਜਾਰੀ ਕੀਤੀ ਵੀਡੀਓ
Khalistani Terrorist Pannu: ਪੰਨੂ ਨੇ ਨਵੀਂ ਵੀਡੀਓ ਜਾਰੀ ਕਰਕੇ ਭਾਰਤੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਨੂ ਵੀਡੀਓ ਵਿੱਚ ਲੋਕਾਂ ਨੂੰ 15 ਅਗਸਤ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਕਰ ਰਿਹਾ ਹੈ।
ਅਮਰੀਕਾ ‘ਚ ਅੱਤਵਾਦੀ ਪੰਨੂ ਦੇ ਰੈਫਰੈਂਡਮ ਚ ਭਿੜੇ ਖਾਲਿਸਤਾਨੀ ਸਮਰਥਕਾਂ ਦੇ 2 ਧੜੇ, ਚੱਲੇ ਮੁੱਕੇ ਤੇ ਡੰਡੇ
ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਕੁਝ ਹੀ ਦਿਨਾਂ ਚ ਤੀਜੀ ਵੀਡੀਓ ਜਾਰੀ ਕਰਕੇ ਮੁੜ ਗਿੱਦੜ ਭੱਬਕੀ ਦਿੱਤੀ ਹੈ। ਪੰਨੂ ਨੇ ਆਪਣੇ ਗੁਰਗਿਆਂ ਰਾਹੀਂ ਹੁਣ ਹਰਿਆਣਾ ਦੇ ਸ਼ਹਿਰ ਮੰਡੀ ਡੱਬਵਾਲੀ ਵਿੱਚ ਐਸਡੀਐਮ ਦੇ ਆਫਿਸ ਦੇ ਬਾਹਰ ਖਾਲਿਸਤਾਨੀ ਝੰਡਾ ਲਹਿਰਵਾਇਆ ਹੈ। ਪੰਨੂ ਨੇ ਵੀਡੀਓ ਵਾਇਰਲ ਕਰਕੇ ਪੀਐੱਮ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ 15 ਅਗਸਤ ਤੱਕ ਜਾਨੋਂ ਮਾਰਨ ਦੀ ਗਿੱਦੜ ਭੱਬਕੀ ਦਿੱਤੀ ਹੈ।
ਪੰਨੂੰ ਨੇ ਐਸਡੀਐਮ ਦਫ਼ਤਰ ਮੰਡੀ ਡੱਬਵਾਲੀ ਵਿੱਚ ਖਾਲਿਸਤਾਨੀ ਝੰਡੇ ਲਾਉਣ ਤੋਂ ਇਲਾਵਾ ਹਰਿਆਣਾ ਬਣੇਗਾ ਖਾਲਿਸਤਾਨ ਦੇ ਨਾਅਰੇ ਵੀ ਲਿਖੇ ਹਨ। ਪੰਨੂ ਆਪਣੀ ਵੀਡੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਸਿਆਸੀ ਮੌਤ ਦੇਣ ਦੀ ਧਮਕੀ ਵੀ ਦਿੱਤੀਹੈ। ਪੰਨੂ ਪਹਿਲਾਂ ਵੀ ਆਪਣੀਆਂ ਵੀਡੀਓਜ਼ ਜਾਰੀ ਕਰਕੇ ਵਾਰ-ਵਾਰ ਇਸ ਧਮਕੀ ਨੂੰ ਦੁਹਰਾ ਚੁੱਕਾ ਹੈ, ਪਰ ਇਸ ਤੋਂ ਬਾਅਦ ਪੰਨੂ ਨੇ 15 ਅਗਸਤ ਨੂੰ ਖਾਲਿਸਤਾਨ ਦਾ ਆਜ਼ਾਦੀ ਦਿਵਸ ਵੀ ਦੱਸਿਆ ਹੈ।


