ਖਾਲਿਸਤਾਨੀ ਅੱਤਵਾਦੀ ਪੰਨੂ ਦੀ ਮੁੜ ਗਿੱਦੜ ਭੱਬਕੀ, ਕਿਹਾ -15 ਅਗਸਤ ਨੂੰ ਭਾਰਤੀ ਦੂਤਾਵਾਸਾਂ ‘ਤੇ ਲਹਿਰਾਇਆ ਜਾਵੇਗਾ ਖਾਲਿਸਤਾਨੀ ਝੰਡਾ
Khalistani Terrorist Pannu: ਪੰਨੂ ਨੇ ਕੁਝ ਦਿਨ ਪਹਿਲਾਂ ਅਮਿਤ ਸ਼ਾਹ, ਐਸ ਜੈਸ਼ੰਕਰ ਅਤੇ ਸੰਜੇ ਵਰਮਾ ਦੀਆਂ ਫੋਟੋਆਂ ਵਾਲਾ ਇੱਕ ਪੋਸਟਰ ਵੀ ਜਾਰੀ ਕੀਤਾ ਸੀ, ਜਿਸ 'ਤੇ ਨਿੱਝਰ ਦੀ ਫੋਟੋ ਦੇ ਹੇਠਾਂ ਤਿੰਨਾਂ ਦੀ ਫੋਟੋ ਲਗਾ ਕੇ ਇਨ੍ਹਾਂ ਨੂੰ ਵਾਂਟੇਡ ਦੱਸਿਆ ਸੀ।
Pannu Again Threaten India: ਸਿੱਖ ਫਾਰ ਜਸਟਿਸ ਦੇ ਮੁਖੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਇੱਕ ਵਾਰ ਫਿਰ ਗਿੱਦੜ ਭੱਬਕੀ ਦਿੰਦਿਆ ਭਾਰਤ ਖਿਲਾਫ ਜ਼ਹਿਰ ਉਗਲਿਆ ਹੈ। ਪੰਨੂ ਨੇ ਇਸ ਵਾਰ ਭਾਰਤੀ ਦੂਤਾਵਾਸਾਂ ਨੂੰ ਨਿਸ਼ਾਨਾ ਬਣਾਉਣ ਅਤੇ ਭਾਰਤੀ ਡਿਪਲੋਮੈਟਾਂ ਦੇ ਨਾਂ ਲੈ ਕੇ ਧਮਕੀ ਦਿੱਤੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਨੂ ਨੇ ਵੀਡੀਓ ਜਾਰੀ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਕੈਨੇਡਾ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਦਾ ਪਤਾ ਦੇਣ ਤੇ 1.25 ਲੱਖ ਯੂਐਸ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ।
ਅੱਤਵਾਦੀ ਪੰਨੂ ਨੇ ਹੁਣ ਇੱਕ ਵਾਰ ਮੁੜ ਵੀਡੀਓ ਜਾਰੀ ਕਰ ਧਮਕੀ ਦਿੱਤੀ ਹੈ ਕਿ 15 ਅਗਸਤ ਨੂੰ ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਆਸਟ੍ਰੇਲੀਆ ‘ਚ ਭਾਰਤੀ ਦੂਤਾਵਾਸਾਂ ‘ਤੇ ਖਾਲਿਸਤਾਨੀ ਝੰਡੇ ਲਹਿਰਾਏ ਜਾਣਗੇ।


