SFJ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਗਿੱਦੜ ਧਮਕੀ, ਵੀਡੀਓ ਕੀਤਾ ਜਾਰੀ, ਲੋਕਾਂ ਨੂੰ 15 ਅਗਸਤ ਦੀ ਪਰੇਡ ਤੋਂ ਦੂਰ ਰਹਿਣ ਲਈ ਕਿਹਾ
ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰ ਮੁੜ ਭਾਰਤ ਨੂੰ ਤੋੜਨ ਦੀ ਧਮਕੀ ਦਿੱਤੀ ਹੈ। ਪੰਨੂ ਨੇ 15 ਅਗਸਤ ਲਾਲ ਕਿਲੇ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ।

ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਇੱਕ ਵਾਰ ਫਿਰ ਭਾਰਤ ਨੂੰ ਤੋੜਨ ਦੀ ਧਮਕੀ ਦਿੱਤੀ ਹੈ। ਅੱਤਵਾਦੀ ਪੰਨੂ ਨੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਉਹ 15 ਅਗਸਤ ‘ਤੇ ਲਾਲ ਕਿਲੇ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦੇ ਰਿਹਾ ਹੈ। ਪੰਨੂ ਨੇ ਇਸ ਵੀਡੀਓ ਵਿੱਚ ਤਿਰੰਗੇ ਦਾ ਅਪਮਾਨ ਵੀ ਕੀਤਾ ਹੈ ਅਤੇ ਲੋਕਾਂ ਨੂੰ ਅਜਿਹਾ ਕਰਨ ਲਈ ਉਕਸਾਇਆ ਹੈ।
ਪੰਨੂ ਨੇ ਨਵੀਂ ਵੀਡੀਓ ਜਾਰੀ ਕਰਕੇ ਭਾਰਤੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਨੂ ਦਾ ਕਹਿਣਾ ਹੈ ਕਿ ਭਾਰਤੀ ਏਜੰਸੀਆਂ 15 ਅਗਸਤ ਨੂੰ ਲਾਲ ਕਿਲ੍ਹੇ ‘ਤੇ ਕੁਝ ਗਲਤ ਕਰ ਸਕਦੀਆਂ ਹਨ ਅਤੇ ਸਿੱਖਾਂ ‘ਤੇ ਨਾਮਣਾ ਖੱਟ ਸਕਦੀਆਂ ਹਨ। SFJ (Sikh for Justice) ਦੀ ਤਰਫੋਂ, ਭਾਰਤ ਦੇ ਲੋਕਾਂ ਨੂੰ ਇਸ ਦਿਨ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਜਾਂਦੀ ਹੈ। ਦਿੱਲੀ ਅਤੇ ਭਾਰਤ ਦੇ ਲੋਕਾਂ ਦੀ ਉਨ੍ਹਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ।
ਪੰਨੂ ਨੇ ਦੇਸ਼ ਨੂੰ ਟੁਕੜਿਆਂ ਵਿੱਚ ਵੰਡ ਕੇ ਭਾਰਤ ਦੀ ਪਛਾਣ ਨੂੰ ਤਬਾਹ ਕਰਨ ਦੀ ਗੱਲ ਕੀਤੀ। ਉਹ ਪੰਜਾਬ ਨੂੰ ਵੱਖ ਕਰਕੇ ਖਾਲਿਸਤਾਨ ਬਣਾਉਣ ਦੀ ਗੱਲ ਵੀ ਕਰ ਰਿਹਾ ਹੈ।