Tillu Tajpuriya Murder: ਟਿੱਲੂ ਤਾਜਪੁਰੀਆ ਦਾ ਕਤਲ, ਡੇਢ ਸਾਲ ਪਹਿਲਾਂ ਬਣਾਈ ਸੀ ਕਤਲ ਦੀ ਪਲਾਨਿੰਗ
ਤਿਹਾੜ ਜੇਲ 'ਚ ਟਿੱਲੂ ਤਾਜਪੁਰੀਆ ਦੇ ਕਤਲ 'ਤੇ ਹੈਰਾਨੀ ਨਹੀਂ ਹੋਣੀ ਚਾਹੀਦੀ। ਇਸ ਦਾ ਖਦਸ਼ਾ 24 ਸਤੰਬਰ 2021 ਨੂੰ ਉਦੋਂ ਹੀ ਪੈਦਾ ਹੋ ਗਿਆ ਸੀ, ਜਦੋਂ ਟਿੱਲੂ ਦੇ ਸ਼ੂਟਰਾਂ ਨੇ ਰੋਹਿਣੀ ਅਦਾਲਤ ਵਿੱਚ ਗੋਗੀ ਨੂੰ ਜੱਜ ਦੇ ਸਾਹਮਣੇ ਪੂਰੀ ਅਦਾਲਤ ਵਿੱਚ ਛੱਲੀ ਕਰ ਦਿੱਤਾ ਸੀ।
Gangster Tillu Tajpuriya Murder: ਏਸ਼ੀਆ ਦੀ ਸਭ ਤੋਂ ਸੁਰੱਖਿਅਤ ਅਤੇ ਅੱਜ ਕੱਲ੍ਹ ਦੀ ਸਭ ਤੋਂ ਬਦਨਾਮ ਤਿਹਾੜ ਜੇਲ੍ਹ ਵਿੱਚ ਅੱਜ ਸਵੇਰੇ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਕਤਲ ਕਰ ਦਿੱਤਾ। ਕਿਸੇ ਨੂੰ ਇਸ ਗੱਲ ਤੇ ਹੈਰਾਨੀ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਉਸ ਦੇ ਕਤਲ (Murder) ਦੀ ਸਕ੍ਰਿਪਟ 24 ਸਤੰਬਰ 2021 ਨੂੰ ਲਿਖੀ ਗਈ ਸੀ।
ਜਿਸ ਦਿਨ ਦਿੱਲੀ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਰੋਹਿਣੀ ਕੋਰਟ ਵਿੱਚ ਟਿੱਲੂ ਦੇ ਸ਼ੂਟਰਾਂ ਨੇ ਜਤਿੰਦਰ ਮਾਨ ਉਰਫ਼ ਗੋਗੀ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਇਨ੍ਹਾਂ ਦੋਵਾਂ ਨਿਸ਼ਾਨੇਬਾਜ਼ਾਂ ਨੂੰ ਇਸ ਟਿੱਲੂ ਤਾਜਪੁਰੀਆ ਨੇ ਹੀ ਸਿਖਲਾਈ ਦਿੱਤੀ ਸੀ।