AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸਰਹੱਦੀ ਵਿਵਾਦ ਤੋਂ ਮਾਨਸਰੋਵਰ ਤੱਕ….ਭਾਰਤ-ਚੀਨ ਵਿਚਕਾਰ ਇਨ੍ਹਾਂ 8 ਮੁੱਦਿਆਂ ਤੇ ਬਣੀ ਸਹਿਮਤੀ, ਡੋਭਾਲ-ਵਾਂਗ ਯੀ ਦੀ ਮੁਲਾਕਾਤ ਚ ਹੋਈ ਗੱਲਬਾਤ

India China Border Talks: ਭਾਰਤ-ਚੀਨ ਸਰਹੱਦੀ ਗੱਲਬਾਤ ਦਾ 25ਵਾਂ ਦੌਰ ਸਮਾਪਤ ਹੋਇਆ, ਜਿਸ ਵਿੱਚ ਸਰਹੱਦੀ ਵਿਵਾਦ ਤੋਂ ਲੈ ਕੇ ਮਾਨਸਰੋਵਰ ਤੱਕ 8 ਮਹੱਤਵਪੂਰਨ ਬਿੰਦੂਆਂ ਤੇ ਸਹਿਮਤੀ ਬਣੀ। ਅਜੀਤ ਡੋਭਾਲ ਅਤੇ ਵਾਂਗ ਯੀ ਵਿਚਕਾਰ ਇਹ ਗੱਲਬਾਤ ਹੋਈ।

ਸਰਹੱਦੀ ਵਿਵਾਦ ਤੋਂ ਮਾਨਸਰੋਵਰ ਤੱਕ....ਭਾਰਤ-ਚੀਨ ਵਿਚਕਾਰ ਇਨ੍ਹਾਂ 8 ਮੁੱਦਿਆਂ ਤੇ ਬਣੀ ਸਹਿਮਤੀ, ਡੋਭਾਲ-ਵਾਂਗ ਯੀ ਦੀ ਮੁਲਾਕਾਤ ਚ ਹੋਈ ਗੱਲਬਾਤ
ਭਾਰਤ-ਚੀਨ ਵਿਚਕਾਰ 8 ਮੁੱਦਿਆਂ ’ਤੇ ਸਹਿਮਤੀ
tv9-punjabi
| Updated On: 27 Aug 2026 11:43 AM IST
Share

ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਿਵਾਦ ਨੂੰ ਸੁਲਝਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ। ਦੋਵਾਂ ਦੇਸ਼ਾਂ ਦੇ ਵਿਸ਼ੇਸ਼ ਪ੍ਰਤੀਨਿਧੀਆਂ ਦੀ 25ਵੀਂ ਵਾਰਤਾ ਵਿੱਚ ਸਰਹੱਦ ਤੇ ਸ਼ਾਂਤੀ, ਸੀਮਾ ਨਿਰਧਾਰਣ ਅਤੇ ਪ੍ਰਬੰਧਨ ਸਮੇਤ ਅੱਠ ਵੱਡੇ ਮੁੱਦਿਆਂ ਤੇ ਸਹਿਮਤੀ ਬਣੀ ਹੈ। ਭਾਰਤ ਵੱਲੋਂ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਅਜੀਤ ਡੋਭਾਲ ਅਤੇ ਚੀਨ ਵੱਲੋਂ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਇਹ ਬੈਠਕ ਹੋਈ। ਇਸ ਬੈਠਕ ਵਿੱਚ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਸਥਿਰ ਰੱਖਣ ਅਤੇ ਸਰਹੱਦ ਤੇ ਤਣਾਅ ਘਟਾਉਣ ਲਈ ਕਈ ਠੋਸ ਫੈਸਲੇ ਲਏ ਗਏ।

ਇਸ ਵਿੱਚ ਬਾਰਡਰ ਮੈਨੇਜਮੈਂਟ ਨੂੰ ਮਜ਼ਬੂਤ ਬਣਾਉਣ ਲਈ ਵਾਧੂ ਮੀਟਿੰਗ ਪੁਆਇੰਟ ਅਤੇ ਹਾਟਲਾਈਨ ਸਥਾਪਤ ਕਰਨ, LAC ਨੂੰ ਲੈ ਕੇ ਸਮਝ ਵਧਾਉਣ ਅਤੇ ਕੂਟਨੀਤਕ ਤੇ ਫੌਜੀ ਪੱਧਰ ਤੇ ਜ਼ਮੀਨੀ ਹਾਲਾਤ ਨੂੰ ਬਿਹਤਰ ਢੰਗ ਨਾਲ ਸੰਭਾਲਣ ਦਾ ਫੈਸਲਾ ਲਿਆ ਗਿਆ ਹੈ।

ਜਾਣੋ ਕੀ ਹਨ ਉਹ 8 ਵੱਡੇ ਬਿੰਦੂ

1. ਭਾਰਤ-ਚੀਨ ਨੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੀ ਆਪਣੀ ਵਚਨਬੱਧਤਾ ਦੁਹਰਾਈ। ਨਾਲ ਹੀ, ਦੋਵਾਂ ਦੇਸ਼ਾਂ ਦੇ ਨੇਤਾਵਾਂ ਵੱਲੋਂ ਮਿਲੇ ਮਾਰਗਦਰਸ਼ਨ ਦੇ ਅਨੁਸਾਰ ਦੁਵੱਲੇ ਸਬੰਧਾਂ ਦੇ ਸਿਹਤਮੰਦ ਅਤੇ ਸਥਿਰ ਵਿਕਾਸ ਲਈ ਮਾਹੌਲ ਬਣਾਉਣ ਤੇ ਸਹਿਮਤੀ ਜਤਾਈ।

2. ਸਰਹੱਦੀ ਵਿਵਾਦ ਦੇ ਹੱਲ ਲਈ ਗੱਲਬਾਤ ਨੂੰ ਅੱਗੇ ਵਧਾਉਣ ਤੇ ਜ਼ੋਰ ਦਿੱਤਾ ਗਿਆ। ਦੋਵਾਂ ਪੱਖਾਂ ਨੇ 2005 ਦੇ Political Parameters and Guiding Principles ਸਮਝੌਤੇ ਅਤੇ ਇਸ ਤੋਂ ਬਾਅਦ ਵਿਸ਼ੇਸ਼ ਪ੍ਰਤੀਨਿਧੀਆਂ ਦੀਆਂ ਵਾਰਤਾਵਾਂ ਵਿੱਚ ਬਣੀ ਸਹਿਮਤੀ ਦੇ ਆਧਾਰ ਤੇ ਨਿਰਪੱਖ, ਉਚਿਤ ਅਤੇ ਆਪਸੀ ਤੌਰ ਤੇ ਸਵੀਕਾਰਯੋਗ ਹੱਲ ਲੱਭਣ ਦੀ ਵਚਨਬੱਧਤਾ ਜਤਾਈ।

3. ਸਰਹੱਦ ਨਿਰਧਾਰਣ ਅਤੇ ਸਰਹੱਦ ਪ੍ਰਬੰਧਨ ਤੇ ਕੰਮ ਤੇਜ਼ ਕੀਤਾ ਜਾਵੇਗਾ। Boundary Delimitation ਤੇ Expert Group ਅਤੇ Border Management ਤੇ WMCC ਦੇ ਅਧੀਨ Working Group ਗੱਲਬਾਤ ਨੂੰ ਅੱਗੇ ਵਧਾਉਣਗੇ। ਦੋਵਾਂ ਸਮੂਹਾਂ ਦਾ ਪਹਿਲਾ ਕੰਮ ਆਪਣੇ-ਆਪਣੇ Terms of Reference (ToR) ਤੈਅ ਕਰਨਾ ਹੋਵੇਗਾ।

4. LAC ਤੇ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਦਾ ਤੁਰੰਤ ਹੱਲ ਕੀਤਾ ਜਾਵੇਗਾ। ਇਸ ਲਈ WMCC, ਸਥਾਨਕ ਕਮਾਂਡਰ ਪੱਧਰ ਦੀਆਂ ਮੀਟਿੰਗਾਂ ਅਤੇ ਹੋਰ ਮੌਜੂਦਾ ਫੌਜੀ-ਦੁਵੱਲੇ ਤੰਤਰਾਂ ਦੀ ਵਰਤੋਂ ਕੀਤੀ ਜਾਵੇਗੀ, ਤਾਂ ਜੋ ਗਲਤਫਹਿਮੀ ਅਤੇ ਗਲਤ ਮੁਲਾਂਕਣ ਤੋਂ ਬਚਿਆ ਜਾ ਸਕੇ।

5. ਸਰਹੱਦ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਨਵੇਂ ਸੰਵਾਦ ਤੰਤਰ ਬਣਾਏ ਜਾਣਗੇ। General Level Mechanism/Senior Highest Military Commander (SHMC) ਮੀਟਿੰਗਾਂ ਲਈ ਦੋ ਵਾਧੂ ਮੀਟਿੰਗ ਪੁਆਇੰਟ ਤੈਅ ਕੀਤੇ ਗਏ ਹਨ। ਇਸ ਤੋਂ ਇਲਾਵਾ, Eastern ਅਤੇ Middle Sectors ਵਿੱਚ ਦੋ ਵਾਧੂ ਫੌਜੀ ਹਾਟਲਾਈਨ ਚੈਨਲ ਸਥਾਪਤ ਕਰਨ ਤੇ ਵੀ ਸਹਿਮਤੀ ਬਣੀ।

6. ਕੈਲਾਸ਼ ਮਾਨਸਰੋਵਰ ਯਾਤਰਾ ਅਤੇ ਸਰਹੱਦੀ ਵਪਾਰ ਵਿੱਚ ਸਹਿਯੋਗ ਵਧਾਇਆ ਜਾਵੇਗਾ। ਭਾਰਤ ਨੇ ਚੀਨ ਵੱਲੋਂ ਭਾਰਤੀ ਸ਼ਰਧਾਲੂਆਂ ਲਈ Kailash-Manasarovar Yatra ਦੇ ਬੈਚ ਵਧਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਦੋਵਾਂ ਪੱਖਾਂ ਨੇ ਤਿੰਨ ਨਿਰਧਾਰਤ ਸਰਹੱਦੀ ਵਪਾਰਕ ਪੁਆਇੰਟਾਂ ਦੇ ਮੁੜ ਖੁੱਲ੍ਹਣ ਦਾ ਵੀ ਸਵਾਗਤ ਕੀਤਾ।

7. ਸਰਹੱਦ ਪਾਰ ਦੀਆਂ ਨਦੀਆਂ ਤੇ ਗੱਲਬਾਤ ਮੁੜ ਸ਼ੁਰੂ ਹੋਵੇਗੀ। India-China Expert-Level Mechanism on Trans-border Rivers ਦੀ ਅਗਲੀ ਬੈਠਕ ਸਤੰਬਰ 2026 ਵਿੱਚ ਹੋਵੇਗੀ। ਇਸ ਵਿੱਚ ਹਾਈਡ੍ਰੋਲੌਜੀਕਲ ਡਾਟਾ ਸਾਂਝਾ ਕਰਨ ਅਤੇ ਸਬੰਧਤ MoUs ਦੇ ਨਵੀਨੀਕਰਨ ਵਰਗੇ ਮੁੱਦਿਆਂ ਤੇ ਗੱਲਬਾਤ ਜਾਰੀ ਰਹੇਗੀ।

8. 26ਵੀਂ Special Representatives ਵਾਰਤਾ ਭਾਰਤ ਵਿੱਚ 2027 ਵਿੱਚ ਹੋਵੇਗੀ। ਯਾਨੀ ਅਗਲੇ ਸਾਲ ਦੋਵਾਂ ਦੇਸ਼ਾਂ ਵਿਚਕਾਰ ਸਰਹੱਦੀ ਵਿਵਾਦ ਤੇ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਅਗਲੀ ਵਾਰਤਾ ਭਾਰਤ ਵਿੱਚ ਆਯੋਜਿਤ ਕੀਤੀ ਜਾਵੇਗੀ।

Source:TV9Hindi.com

Follow Us
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ......