ਜੇਲ੍ਹ ਤੋਂ ਬਾਹਰ ਆਉਂਦੇ ਹੀ ਰਾਮ ਰਹੀਮ ਦਾ ਭਗਤਾਂ ਨੂੰ ਪਹਿਲਾਂ ਸੰਦੇਸ਼, ਵੀਡੀਓ ਜਾਰੀ ਕਰ ਕਿਹਾ- ਜਿਵੇਂ ਗਾਈਡ ਕਰਾਂਗੇ, ਉਹੀ ਸੇਵਾ ਕਰਨੀ ਹੈ
ਰਾਮ ਰਹੀਮ ਨੇ ਡੇਰੇ 'ਚ ਪਹੁੰਚਣ ਦੇ ਨਾਲ ਹੀ ਨਾਲ ਹੀ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਉਸ ਨੇ ਆਪਣੇ ਭਗਤਾਂ ਨੂੰ ਇਹ ਸੰਦੇਸ਼ ਦਿੱਤਾ ਹੈ। ਉਸ ਨੇ ਕਿਹਾ- ਤੁਸੀ ਲੋਕ ਦਰਸ਼ਨ ਕਰ ਲਈ ਆਏ। ਤੁਸੀਂ ਹਰ ਵਾਰ ਸਾਡੀ ਗੱਲ ਮੰਨਦੇ ਹੋਏ ਤਾਂ ਤੁਹਾਡੇ ਅੱਗੇ ਹੱਥ ਜੋੜ੍ਹ ਕੇ ਬੇਨਤੀ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਗਾਈਡ ਕਰਾਂਗੇ, ਉਹੀ ਸੇਵਾ ਕਰਨੀ ਹੈ। ਤੁਹਾਨੂੰ ਆਪੋ-ਆਪਣੀ ਜਗ੍ਹਾ ਤੇ ਰਹਿਣਾ ਹੈ ਤੇ ਜੋ ਸੇਵਾ ਕਰ ਰਹੇ ਹੋ, ਉਸ ਦੇ ਲਈ ਬਹੁੱਤ-ਬਹੁੱਤ ਵਧਾਈ।
ਹਰਿਆਣਾ ਦੇ ਰੋਹਤਕ ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਮੰਗਲਵਾਰ ਸਵੇਰ ਸਿਰਸਾ ਡੇਰੇ ਦੇ ਲਈ ਰਵਾਨਾ ਹੋਇਆ। ਉਹ 14ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ।
ਰਾਮ ਰਹੀਮ ਨੇ ਡੇਰੇ ‘ਚ ਪਹੁੰਚਣ ਦੇ ਨਾਲ ਹੀ ਨਾਲ ਹੀ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਉਸ ਨੇ ਆਪਣੇ ਭਗਤਾਂ ਨੂੰ ਇਹ ਸੰਦੇਸ਼ ਦਿੱਤਾ ਹੈ। ਉਸ ਨੇ ਕਿਹਾ- ਤੁਸੀ ਲੋਕ ਦਰਸ਼ਨ ਕਰ ਲਈ ਆਏ। ਤੁਸੀਂ ਹਰ ਵਾਰ ਸਾਡੀ ਗੱਲ ਮੰਨਦੇ ਹੋਏ ਤਾਂ ਤੁਹਾਡੇ ਅੱਗੇ ਹੱਥ ਜੋੜ੍ਹ ਕੇ ਬੇਨਤੀ ਹੈ ਕਿ ਆਪਣੇ-ਆਪਣੇ ਘਰ ਰਹਿਣਾ ਹੈ। ਜਿਸ ਤਰ੍ਹਾਂ ਤੁਹਾਨੂੰ ਗਾਈਡ ਕਰਾਂਗੇ, ਉਹੀ ਸੇਵਾ ਕਰਨੀ ਹੈ। ਤੁਹਾਨੂੰ ਆਪੋ-ਆਪਣੀ ਜਗ੍ਹਾ ਤੇ ਰਹਿਣਾ ਹੈ ਤੇ ਜੋ ਸੇਵਾ ਕਰ ਰਹੇ ਹੋ, ਉਸ ਦੇ ਲਈ ਬਹੁੱਤ-ਬਹੁੱਤ ਵਧਾਈ।
40 ਦਿਨਾਂ ਲਈ ਪੈਰੋਲ ਤੇ ਬਾਹਰ
ਰਾਮ ਰਹੀਮ ਲਈ ਪੈਰੋਲ ਤੇ ਬਾਹਰ ਆਉਣਾ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ ਵੀ ਉਹ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਉਂਦੇ ਰਿਹਾ ਹੈ। ਇਸ ਵਾਰ ਜਦੋਂ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਇਆ ਹੈ ਤਾਂ ਉਹ 15 ਅਗਸਤ ਨੂੰ ਆਪਣਾ ਜਨਮਦਿਨ ਮਨਾਵੇਗਾ। ਰਾਮ ਰਹੀਮ ਦਾ 58ਵਾਂ ਜਨਮਦਿਨ 15 ਅਗਸਤ ਨੂੰ ਹੈ। ਇਸ ਦੌਰਾਨ ਪੂਰੇ ਮਹੀਨੇ ਪ੍ਰੋਗਰਾਮ ਹੋਣ ਜਾ ਰਹੇ ਹਨ। ਜਦੋਂ ਰਾਮ ਰਹੀਮ ਪਹਿਲਾਂ 21 ਦਿਨਾਂ ਦੀ ਛੁੱਟੀ ਤੇ ਬਾਹਰ ਆਇਆ ਸੀ ਤਾਂ 29 ਅਪ੍ਰੈਲ ਡੇਰਾ ਸੱਚਾ ਸੌਦਾ ਦਾ ਸਥਾਪਨਾ ਦਿਵਸ ਸੀ। ਇਸ ਤੋਂ ਪਹਿਲਾਂ, ਫਰਵਰੀ ਦੇ ਮਹੀਨੇ ਚ ਰਾਮ ਰਹੀਮ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ 30 ਦਿਨਾਂ ਲਈ ਪੈਰੋਲ ਤੇ ਬਾਹਰ ਆਇਆ ਸੀ।
ਕਿਸ ਮਾਮਲੇ ਚ ਕੱਟ ਰਿਹਾ ਹੈ ਸਜ਼ਾ
ਡੇਰਾ ਮੁਖੀ ਅਗਸਤ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਚ ਸਜ਼ਾ ਕੱਟ ਰਿਹਾ ਹੈ। 25 ਅਗਸਤ, 2017 ਨੂੰ ਪੰਚਕੂਲਾ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਰਾਮ ਰਹੀਮ ਨੂੰ ਸਾਧਵੀਆਂ (ਔਰਤਾਂ ਚੇਲਿਆਂ) ਨਾਲ ਬਲਾਤਕਾਰ ਦਾ ਦੋਸ਼ੀ ਠਹਿਰਾਇਆ। ਉਸ ਨੂੰ 20-20 ਸਾਲ ਦੀ ਕੈਦ ਦੀ ਦੋ ਸਜ਼ਾ ਸੁਣਾਈਆਂ ਗਈਆਂ ਸੀ। ਉਹ ਇਸ ਸਮੇਂ ਬਲਾਤਕਾਰ ਤੇ ਇੱਕ ਪੱਤਰਕਾਰ ਦੇ ਕਤਲ ਦੇ ਦੋਸ਼ ਵਿੱਚ ਸਜ਼ਾ ਕੱਟ ਰਿਹਾ ਹੈ।