ਸੂਰਤ ਤੋਂ ਬਾਅਦ ਹੁਣ ਝਾਰਖੰਡ ਦੇ ਦੇਵਘਰ ‘ਚ ਡਿੱਗੀ 3 ਮੰਜ਼ਿਲਾ ਇਮਾਰਤ, 1 ਦੀ ਮੌਤ, ਮੌਕੇ ‘ਤੇ NDRF ਦੀ ਟੀਮ
ਗੁਜਰਾਤ ਦੇ ਸੂਰਤ ਤੋਂ ਬਾਅਦ ਹੁਣ ਇੱਕ ਹੋਰ ਹਾਦਸਾ ਅੱਜ ਸਵੇਰੇ ਕਰੀਬ 6 ਵਜੇ ਝਾਰਖੰਡ ਦੇ ਦੇਵਘਰ 'ਚ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦੇ ਹੀ NDRF ਦੀ ਟੀਮ ਮੌਕੇ 'ਤੇ ਪਹੁੰਚ ਗਈ। ਫਿਲਹਾਲ ਬਚਾਅ ਕਾਰਜ ਦਾ ਕੰਮ ਚੱਲ ਰਿਹਾ ਹੈ।
ਹਾਦਸੇ ਤੋਂ ਬਾਅਦ ਬਚਾਅ ਕਾਰਜ ਵਿੱਚ ਜੁਟੇ NDRF ਦੇ ਮੁਲਾਜ਼ਮ
ਗੁਜਰਾਤ ਦੇ ਸੂਰਤ ਤੋਂ ਬਾਅਦ ਹੁਣ ਝਾਰਖੰਡ ਦੇ ਦੇਵਘਰ ‘ਚ ਵੀ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਕੁਝ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ NDRF ਦੀ ਟੀਮ ਮੌਕੇ ‘ਤੇ ਪਹੁੰਚ ਗਈ। ਮਲਬੇ ‘ਚੋਂ 3 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਉਹਨਾਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਲਬੇ ਹੇਠ ਕੁਝ ਹੋਰ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਬਚਾਅ ਕਾਰਜ ਜਾਰੀ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਗੋਡਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ, ਦੇਵਘਰ ਦੇ ਡਿਪਟੀ ਕਮਿਸ਼ਨਰ, ਐੱਸਪੀ ਅਤੇ ਜ਼ਿਲ੍ਹੇ ਦੇ ਕਈ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਅਧਿਕਾਰੀ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਇਹ ਸ਼ਹਿਰ ਦੇ ਸੀਤਾ ਹੋਟਲ ਨੇੜੇ ਤਿੰਨ ਮੰਜ਼ਿਲਾ ਇਮਾਰਤ ਸੀ।
ਦੇਵਘਰ ‘ਚ ਹੋਏ ਹਾਦਸੇ ਦੇ ਬਾਰੇ ‘ਚ ਗੋਡਾ ਤੋਂ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਸੋਸ਼ਲ ਮੀਡੀਆ ਐਕਸ ‘ਤੇ ਲਿਖਿਆ, ‘ਦੇਵਘਰ ‘ਚ ਅੱਜ ਸਵੇਰੇ ਕਰੀਬ 6 ਵਜੇ ਬੰਬਮ ਝਾਅ ਮਾਰਗ ‘ਤੇ ਇਕ ਤਿੰਨ ਮੰਜ਼ਿਲਾ ਮਕਾਨ ਡਿੱਗ ਗਿਆ। ਸਵੇਰ ਤੋਂ ਹੀ ਮੈਂ ਖੁਦ ਭਾਜਪਾ ਦੇ ਸੀਨੀਅਰ ਨੇਤਾਵਾਂ ਅਤੇ ਸਥਾਨਕ ਲੋਕਾਂ ਨਾਲ ਮੌਕੇ ‘ਤੇ ਮੌਜੂਦ ਹਾਂ। ਦੇਵਘਰ ਏਮਜ਼ ਨੇ ਜ਼ਖਮੀਆਂ ਲਈ ਇਲਾਜ ਦੀ ਸਹੂਲਤ ਦਿੱਤੀ ਹੈ।


