Lawrance Bishnoi: ਦਿੱਲੀ ਸਪੈਸ਼ਲ ਸੈੱਲ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ ਪ੍ਰੋਡਕਸ਼ਨ ਵਾਰੰਟ, ਹੋਵੇਗੀ ਪੁੱਛਗਿੱਛ
ਲਾਰੈਂਸ ਬਿਸ਼ਨੋਈ ਐਂਡ ਕੰਪਨੀ ਵੱਲੋਂ ਰੰਗਦਾਰੀ ਦੀਆਂ ਕਾਲਾਂ ਤੋਂ ਬਾਅਦ ਦਿੱਲੀ ਦੀ ਸਪੈਸ਼ਲ ਸੈੱਲ ਐਕਸ਼ਨ ਮੋਡ ਵਿੱਚ ਹੈ। ਹੁਣ ਦਿੱਲੀ ਦੀ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ ਦਾ ਪ੍ਰੋਡਕਸ਼ਨ ਵਾਰੰਟ ਹਾਸਿਲ ਕੀਤਾ ਹੈ।

ਦਿੱਲੀ ਦੀ ਸਪੈਸ਼ਲ ਸੈੱਲ ਨੂੰ ਲਾਰੈਂਸ ਬਿਸ਼ਨੋਈ ਲਈ ਪ੍ਰੋਡਕਸ਼ਨ ਵਾਰੰਟ ਮਿਲਿਆ ਹੈ। ਇਸ ਵੇਲੇ ਲਾਰੈਂਸ ਬਿਸ਼ਨੋਈ (Lawrance Bishnoi) ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਇੱਕ ਅਤਿ ਸੁਰੱਖਿਅਤ ਸੈਲ ਵਿੱਚ ਬੰਦ ਹੈ। ਹੁਣ ਪੰਜਾਬ ਪੁਲਿਸ ਲਾਰੈਂਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰੇਗੀ। ਦਰਅਸਲ, ਲਾਰੈਂਸ ਬਿਸ਼ਨੋਈ ਐਂਡ ਕੰਪਨੀ ਵੱਲੋਂ ਰੰਗਦਾਰੀ ਦੀਆਂ ਕਾਲਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਮਿਲੀ ਜਾਣਾਕਰੀ ਮੁਤਾਬਕ ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਤੋਂ ਦਿੱਲੀ ਸਪੈਸ਼ਲ ਸੈੱਲ ਪੁੱਛਗਿੱਛ ਕਰੇਗੀ।